ETV Bharat / bharat

ਪੰਜਾਬ ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ !

author img

By

Published : Jul 17, 2021, 8:10 AM IST

Updated : Jul 17, 2021, 9:43 PM IST

ਪ੍ਰਤਾਪ ਬਾਜਵਾ ਨੇ ਨਾਲ ਸਪੀਕਰ ਰਾਣਾ ਕੇਪੀ ਤੇ ਮੰਤਰੀ ਰਾਣਾ ਸੋਢੀ ਵੀ ਪਹੁੰਚੇ ਕੈਪਟਨ ਦੇ ਦਰਬਾਰ
ਪ੍ਰਤਾਪ ਬਾਜਵਾ ਨੇ ਨਾਲ ਸਪੀਕਰ ਰਾਣਾ ਕੇਪੀ ਤੇ ਮੰਤਰੀ ਰਾਣਾ ਸੋਢੀ ਵੀ ਪਹੁੰਚੇ ਕੈਪਟਨ ਦੇ ਦਰਬਾਰ

20:03 July 17

ਕੈਪਟਨ ਨੇ ਹੁਣ ਤੱਕ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ ਭਰੀ ਹਾਮੀ

ਹਾਈਕਮਾਨ ਨੇ ਕੈਪਟਨ ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਤੇ 2 ਕਾਰਜਕਾਰੀ ਪ੍ਰਧਾਨ ਉਹਨਾਂ ਦੀ ਮਰਜ਼ੀ ਦੇ ਲਗਾਉਣ ’ਤੇ ਜਤਾਈ ਸਹਿਮਤੀ

ਕੈਪਟਨ ਨੇ ਹੁਣ ਤੱਕ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ ਭਰੀ ਹਾਮੀ

19:57 July 17

ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ !

ਪ੍ਰਤਾਪ ਬਾਜਵਾ ਨੇ ਨਾਲ ਸਪੀਕਰ ਰਾਣਾ ਕੇਪੀ ਤੇ ਮੰਤਰੀ ਰਾਣਾ ਸੋਢੀ ਵੀ ਪਹੁੰਚੇ ਕੈਪਟਨ ਦੇ ਦਰਬਾਰ
ਪ੍ਰਤਾਪ ਬਾਜਵਾ ਨੇ ਨਾਲ ਸਪੀਕਰ ਰਾਣਾ ਕੇਪੀ ਤੇ ਮੰਤਰੀ ਰਾਣਾ ਸੋਢੀ ਵੀ ਪਹੁੰਚੇ ਕੈਪਟਨ ਦੇ ਦਰਬਾਰ

ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ

ਸਿਸਵਾਂ ਫਾਰਮ ਪਹੁੰਚੇ ਪ੍ਰਤਾਪ ਬਾਜਵਾ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਤੇ ਕੈਬਿਨੇਟ ਮੰਤਰੀ ਰਾਣਾ ਸੋਢੀ

ਕੈਪਟਨ ਦੀ ਡੀਨਰ ਡਿਪਲੋਮੇਸੀ ਦੇ ਕੱਢੇ ਜਾ ਰਹੇ ਕਈ ਵੱਡੇ ਮਾਇਨੇ

19:14 July 17

ਪ੍ਰਤਾਪ ਬਾਜਵਾ ਪਹੁੰਚੇ ਕੈਪਟਨ ਦੇ ਦਰਬਾਰ

ਪ੍ਰਤਾਪ ਬਾਜਵਾ ਪਹੁੰਚੇ ਕੈਪਟਨ ਦੇ ਦਰਬਾਰ
ਪ੍ਰਤਾਪ ਬਾਜਵਾ ਪਹੁੰਚੇ ਕੈਪਟਨ ਦੇ ਦਰਬਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਸੱਦਾ

ਡਿਨਰ ਲਈ ਦਿੱਤਾ ਗਿਆ ਸੱਦਾ

ਪ੍ਰਤਾਪ ਬਾਜਵਾ ਪਹੁੰਚੇ ਕੈਪਟਨ ਦੇ ਦਰਬਾਰ

17:27 July 17

ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਅੜੇ

ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਅੜੇ
ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਅੜੇ

ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ

ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸਾਹਮਣੇ

ਨਵਜੋਤ ਸਿੰਘ ਸਿੱਧੂ ਪਿਛਲੇ ਟਵੀਟਾਂ ਦੀ ਮੰਗਣ ਮਾਫੀ

15:52 July 17

ਨਵਜੋਤ ਸਿੱਧੂ ਰਾਜਾ ਵੜਿੰਗ ਨਾਲ ਪਹੁੰਚੇ ਪਟਿਆਲਾ

ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੱਧੂ ਪਟਿਆਲਾ ਪਹੁੰਚ ਗਏ ਹਨ ਜਿਥੇ ਵਿਧਾਇਕ ਰਾਜਾ ਵੜਿੰਗ ਵੀ ਉਹਨਾਂ ਨੇ ਨਾਲ ਹੀ ਹਨ।

13:59 July 17

ਮੁਲਾਕਾਤ ਪਿੱਛੋਂ ਕੈਪਟਨ ਦਾ ਬਿਆਨ

ਕੈਪਟਨ ਨੇ ਹਰੀਸ਼ ਰਾਵਾਤ ਦੀ ਮੁਲਾਕਾਤ ਨੂੰ ਕਾਮਯਾਬ ਦੱਸਦਿਆ ਮੁੜ ਦੁਹਰਾਇਆ ,ਕਿ ਹਾਈਕਮਾਨ ਜੋ ਵੀ ਫੈਸਲਾ ਲਵੇਗੀ ਉਹ ਸਿਰ ਮੱਥੇ ਹੋਵੇਗਾ। 

13:28 July 17

ਸਿੱਧੂ ਦੀਆਂ ਤਾਬੜ-ਤੋੜ ਮੀਟਿੰਗਾਂ

ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਸਭ ਸਵੇਰੇ ਪਾਰਟੀ ਦੇ ਮੌਜੂਦਾ  ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਸਿੱਧੂ ਨੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਵੱਖ-ਵੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ। ਪਹਿਲਾਂ ਉਹ ਸੁਖਜਿੰਦਰ ਸਿੰਘ ਰੰਧਾਵਾ, ਫਿਰ ਬਲਬੀਰ ਸਿੰਘ ਸਿੱਧੂ, ਫੇਰ ਲਾਲ ਸਿੰਘ ਨੂੰ ਮਿਲੇ। ਇਸ ਸਮੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲ ਰਹੇ ਹਨ। ਸਵੇਰ ਤੋਂ ਹੀ ਉਨ੍ਹਾਂ ਦੀ ਮੀਟਿੰਗ ਦਾ ਦੌਰ ਜਾਰੀ ਹੈ। ਪਾਰਟੀ ਦੇ ਸਾਰੇ ਨੇਤਾਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਪਾਸੇ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ਵਿਖੇ ਮਿਲ ਰਹੇ ਹਨ।

12:49 July 17

ਸਿਸਵਾਂ ਫਾਰਮ ਵਿਖੇ ਹਰੀਸ਼ ਰਾਵਤ ਤੇ ਕੈਪਟਨ ਦੀ ਮੁਲਾਕਾਤ ਜਾਰੀ

ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ

ਹਰੀਸ਼ ਰਾਵਤ ਦੇ ਨਾਲ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ,  ਸ਼ਾਮ ਸੁੰਦਰ ਅਰੋੜਾ ਹਰੀਸ਼ ਰਾਵਤ ਨੂੰ ਦਿੱਲੀ ਗਏ ਸੀ ਨਾਲ ਲੈਣ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ (ਸ਼ਨੀਵਾਰ) ਚੰਡੀਗੜ੍ਹ ਆਏ ਹਨ। ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਜਾਰੀ।

12:39 July 17

ਬਲਬੀਰ ਸਿੱਧੂ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ

ਬਲਬੀਰ ਸਿੱਧੂ ਦੇ ਘਰ ਪਹੁੰਚੇ ਨਵਜੋਤ ਸਿੱਧੂ। 39 ਸੈਕਟਰ ਵਿਖੇ ਸੂਖਜਿੰਦਰ ਰੰਧਾਵਾ ਨਾਲ ਮੌਜੂਦ 

12:32 July 17

ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ

ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ

ਮੁੱਖ ਮੰਤਰੀ ਰਿਹਾਇਸ਼ ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ। 

12:15 July 17

ਹਰੀਸ਼ ਰਾਵਤ ਦੇ ਨਾਲ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ

ਹਰੀਸ਼ ਰਾਵਤ ਦੇ ਨਾਲ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ,  ਸ਼ਾਮ ਸੁੰਦਰ ਅਰੋੜਾ ਹਰੀਸ਼ ਰਾਵਤ ਨੂੰ ਦਿੱਲੀ ਗਏ ਸੀ ਨਾਲ ਲੈਣ

12:02 July 17

ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ

ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ

ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ ਸਿਸਵਾਂ ਫਾਰਮ ਹਾਊਸ ਵੱਲ ਰਵਾਨਾ

11:50 July 17

ਸਿੱਧੂ ਜਾਖੜ ਦੀ ਮੁਲਾਕਾਤ ਖਤਮ

ਸਿੱਧੂ ਜਾਖੜ ਦੀ ਮੁਲਾਕਾਤ ਖਤਮ

ਸਿੱਧੂ ਜਾਖੜ ਦੀ ਮੁਲਾਕਾਤ ਖਤਮ , ਮੁਲਾਤਕ ਮਗਰੋਂ ਦੋਵੇ ਆਗੂ  ਗਲਵਕੜੀ ਪਾਉਂਦੇ ਆਏ ਨਜ਼ਰ। ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਮਗਰੋਂ ਦੋਵੇਂ ਆਗੂ ਇੱਕ ਦੂਜੇ ਦਾ ਹੱਥ ਫੜੀ ਬਾਹਰ ਆਏ ਤੇ ਗਲਵਕੜੀ ਵੀ ਪਾਈ। ਕੁਝ ਸਮਾਂ ਪਹਿਲਾਂ ਹੀ ਨਵਜੋਤ ਸਿੱਧੂ ਸੁਨੀਲ ਜਾਖੜ ਨੂੰ ਮਿਲਣ ਸੈਕਟਰ 6 ਪੰਚਕੂਲਾ ਪਹੁੰਚੇ ਸਨ। ਸਿੱਧੂ ਨੇ ਸਿਰਫ ਇਹੀ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ ਦਰਸ਼ਕ ਹੈ

11:25 July 17

ਨਵਜੋਤ ਸਿੱਧੂ ਦੀ ਸੁਨੀਲ ਜਾਖੜ ਨਾਲ ਮੁਲਾਕਾਤ

ਸੁਨੀਲ ਜਾਖੜ ਦੇ ਘਰ ਪਹੁੰਚੇ ਨਵਜੋਤ ਸਿੱਧੂ। ਪੰਚਕੂਲਾ ਸੈਕਟਰ 6 ਵਿੱਚ ਸਥਿਤ ਕੋਠੀ ਵਿਖੇ ਚੱਲ ਰਹੀ ਬੈਠਕ

11:08 July 17

ਅੰਮ੍ਰਿਤਸਰ 'ਚ ਸਿੱਧੂ ਦੇ ਸਵਾਗਤ ਦੇ ਪੋਸਟਰ

ਅੰਮ੍ਰਿਤਸਰ 'ਚ ਸਿੱਧੂ ਦੇ ਸਵਾਗਤ ਦੇ ਪੋਸਟਰ

ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਜਗ੍ਹਾ-ਜਗ੍ਹਾ 'ਤੇ ਲਗਾਏ ਗਏ ਬੋਰਡ। ਸਿੱਧੂ ਦੇ ਸਵਾਗਤ ਦੀਆਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਤਿਆਰੀਆਂ। ਸਮਰਥਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ।

10:25 July 17

ਪਟਿਆਲਾ ਵਾਲੇ ਘਰ ਤੋਂ ਨਿਕਲੇ ਸਿੱਧੂ

ਪਟਿਆਲਾ ਵਾਲੇ ਘਰ ਤੋਂ ਨਿਕਲੇ ਸਿੱਧੂ

ਨਵਜੋਤ ਸਿੰਘ ਸਿੱਧੂ ਭਾਰੀ ਪੁਲਿਸ ਫੋਰਸ ਨਾਲ ਇੱਕ ਨਿੱਜੀ ਵਾਹਨ ਵਿੱਚ ਆਪਣੇ ਪਟਿਆਲਾ ਦੇ ਘਰ ਤੋਂ ਨਿਕਲੇ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਸਿੱਧੂ ਕਿਸ ਪਾਸੇ ਚੰਡੀਗੜ੍ਹ ਜਾਂ ਦਿੱਲੀ ਲਈ ਰਵਾਨਾ ਹੋਏ ਹਨ। ਮੀਡੀਆ ਵੱਲ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਹੋਏ ਸਿੱਧੂ ਰਵਾਨਾ।  

10:25 July 17

ਹਰੀਸ਼ ਰਾਵਤ ਦੀ ਕੈਪਟਨ ਨਾਲ ਮੁਲਾਕਾਤ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ 11 ਵਜੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਪੀਪੀਸੀਸੀ ਦੀ ਪ੍ਰਧਾਨਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕੈਬਨਿਟ ਫੇਰਬਦਲ 'ਤੇ ਸਹਿਮਤੀ ਬਣ ਚੁੱਕੀ ਹੈ। 

08:14 July 17

ਕੈਪਟਨ ਦੀ ਚਿੱਠੀ 'ਤੇ ਵੇਰਕਾ ਦੀ ਸਫਾਈ

ਰਾਜ ਕੁਮਾਰ ਵੇਰਕਾ

ਮੀਡੀਆ 'ਚ ਮੁੱਖ ਮੰਤਰੀ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਰਾਜ਼ਗੀ ਜਾਹਰ ਕਰਨ ਦੀਆਂ ਖ਼ਬਰਾਂ ਮਗਰੋਂ ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨੂੰ ਚਿੱਠੀ ਰਾਹੀਂ ਸੁਝਾਅ ਦਿੱਤੇ ਹਨ। ਹਰੀਸ਼ ਰਾਵਤ ਇਸ ਲਈ ਚੰਡੀਗੜ੍ਹ ਆ ਰਹੇ ਹਨ ਕਿਉਂਕਿ ਪਾਰਟੀ ਹਾਈ ਕਮਾਂਡ ਚਾਹੁੰਦਾ ਹੈ ਕਿ ਕੈਬਨਿਟ ਫੇਰਬਦਲ ਤੇ ਸੰਗਠਨਾਤਮਕ ਸੁਧਾਰ ਇੱਕ ਹੀ ਦਿਨ ਐਲਾਨੇ ਜਾਣ। ਪੰਜਾਬ ਕਾਂਗਰਸ ਅੰਦਰ ਕੋਈ ਝਗੜਾ ਨਹੀਂ ਹੈ। ਮੁੱਖ ਮੰਤਰੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ 'ਤੇ ਹੋਵੇਗਾ। 

08:05 July 17

ਪੰਜਾਬ ਕਾਂਗਰਸ ਕਲੇਸ਼ : ਹਰੀਸ਼ ਰਾਵਤ ਅੱਜ ਚੰਡੀਗੜ੍ਹ 'ਚ

ਚੰਡੀਗੜ੍ਹ: ਪੰਜਾਬ ਕਾਂਗਰਸ ਕਲੇਸ਼ ਨੂੰ ਸੁਲਝਾਉਣ ਲਈ ਹਾਈ ਕਮਾਂਡ ਦੀ ਜਦੋ ਜਹਿਦ ਦਰਮਿਆਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ (ਸ਼ਨੀਵਾਰ) ਚੰਡੀਗੜ੍ਹ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਸ਼ੁਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਕੈਪਟਨ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ ਅੰਦਰ ਸਿੱਧੂ ਦੀ ਤਰੱਕੀ ਦੀ ਸੰਭਾਵਨਾ 'ਤੇ ਨਰਾਜ਼ਗੀ ਜਾਹਰ ਕੀਤੀ।

ਕੈਪਟਨ ਦੀ ਸੋਨੀਆ ਨੂੰ ਚਿੱਠੀ

ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਵਜੋਤ ਸਿੰਘ ਸਿੱਧੂ ਨੂੰ ਪੀਪੀਸੀਸੀ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ 'ਤੇ ਨਰਾਜ਼ਗੀ ਜਾਹਰ ਕੀਤੀ ਹੈ। ਸੂਤਰਾਂ ਮੁਤਾਬਕ ਕੈਪਟਨ ਨੇ ਚਿੱਠੀ 'ਚ ਹਾਈ ਕਮਾਂਡ ਨੂੰ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਜੇਕਰ ਸਿੱਧੂ ਨੂੰ ਪੀਪੀਸੀਸੀ ਪ੍ਰਧਾਨ ਬਣਾਇਆ ਗਿਆ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ।

ਹਰੀਸ਼ ਰਾਵਤ ਆਉਣਗੇ ਚੰਡੀਗੜ੍ਹ  

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਸ਼ਨੀਵਾਰ ਨੂੰ ਚੰਡੀਗੜ੍ਹ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ।  

ਕੈਪਟਨ ਦੀ ਚਿੱਠੀ 'ਤੇ ਵੇਰਕਾ ਦੀ ਸਫਾਈ  

ਮੀਡੀਆ 'ਚ ਮੁੱਖ ਮੰਤਰੀ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਰਾਜ਼ਗੀ ਜਾਹਰ ਕਰਨ ਦੀਆਂ ਖ਼ਬਰਾਂ ਮਗਰੋਂ ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨੂੰ ਚਿੱਠੀ ਰਾਹੀਂ ਸੁਝਾਅ ਦਿੱਤੇ ਹਨ। ਹਰੀਸ਼ ਰਾਵਤ ਇਸ ਲਈ ਚੰਡੀਗੜ੍ਹ ਆ ਰਹੇ ਹਨ ਕਿਉਂਕਿ ਪਾਰਟੀ ਹਾਈ ਕਮਾਂਡ ਚਾਹੁੰਦਾ ਹੈ ਕਿ ਕੈਬਨਿਟ ਫੇਰਬਦਲ ਤੇ ਸੰਗਠਨਾਤਮਕ ਸੁਧਾਰ ਇੱਕ ਹੀ ਦਿਨ ਐਲਾਨੇ ਜਾਣ। ਪੰਜਾਬ ਕਾਂਗਰਸ ਅੰਦਰ ਕੋਈ ਝਗੜਾ ਨਹੀਂ ਹੈ। ਮੁੱਖ ਮੰਤਰੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ 'ਤੇ ਹੋਵੇਗਾ। 

Last Updated :Jul 17, 2021, 9:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.