ETV Bharat / bharat

ਜੈਪੁਰ ਨਹੀਂ ਜਾਣਗੇ ਸੀਐੱਮ ਚੰਨੀ, ਖਰਾਬ ਸਿਹਤ ਦਾ ਦਿੱਤਾ ਹਵਾਲਾ

author img

By

Published : Oct 5, 2021, 11:27 AM IST

ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ (Punjab CM Charanjeet Singh Channi) ਦਾ ਜੈਪੁਰ ਦੌਰਾ (CM Channi Visit To Jaipur) ਰੱਦ ਹੋ ਗਿਆ ਹੈ। ਸੀਐੱਮ ਅਸ਼ੋਕ ਗਹਿਲੋਤ (CM Ashok Gehlot) ਦੇ ਸੱਦੇ ਤੇ ਉਹ ਅੱਜ ਜੈਪੁਰ (Jaipur) ਪਹੁੰਚ ਵਾਲੇ ਸੀ। ਉਨ੍ਹਾਂ ਦੇ ਲਈ ਦੁਪਹਿਰ ਦੇ ਖਾਣੇ ਦਾ ਵੀ ਇੰਤਜਾਮ ਕੀਤਾ ਗਿਆ ਸੀ।

ਜੈਪੁਰ ਨਹੀਂ ਜਾਣਗੇ ਸੀਐੱਮ ਚੰਨੀ, ਖਰਾਬ ਸਿਹਤ ਦਾ ਦਿੱਤਾ ਹਵਾਲਾ

ਜੈਪੂਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjeet Singh Channi) ਨੇ ਅੱਜ ਯਾਨੀ 5 ਅਕਤੂਬਰ 2021 ਨੂੰ ਜੈਪੁਰ (CM Channi Visit To Jaipur) ਆਉਣਾ ਸੀ। ਪਰ ਉਸਨੇ ਇਹ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਖਰਾਬ ਸਿਹਤ ਦੇ ਕਾਰਨ ਉਹ ਨਹੀਂ ਆ ਸਕਣਗੇ, ਹਾਲਾਂਕਿ ਜਾਣਕਾਰ ਇਸ ਨੂੰ ਅੱਧਾ ਅਧੂਰਾ ਸੱਚ ਮੰਨ ਰਹੇ ਹਨ ਅਤੇ ਇਸ ਨੂੰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ (Priyanka Gandhi) ਦੀ ਭੁੱਖ ਹੜਤਾਲ ਨਾਲ ਜੋੜ ਕੇ ਵੇਖ ਰਹੇ ਹਨ।

ਲਖੀਮਪੁਰ ਖੀਰੀ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਦੇ ਭੁੱਖ ਹੜਤਾਲ ਦੇ ਦੌਰਾਨ ਸਵਾਗਤ ਪ੍ਰੋਗਰਾਮ ਕੁਝ ਅਜੀਬ ਲਗਦਾ, ਇਸ ਲਈ ਇਹ ਫੈਸਲਾ ਲਿਆ ਗਿਆ। ਸੀਐਣ ਚੰਨੀ ਦੇ ਨਾ ਆਉਣ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਮੰਤਰੀਆਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਦਿੱਤੇ ਗਏ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਵੀ ਮੁਲਤਵੀ ਕੀਤਾ ਜਾ ਸਕਦਾ ਹੈ।

ਸੀਐੱਮ ਗਹਿਲੋਤ ਨੇ ਕੀਤਾ ਟਵੀਟ

ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਨੇ ਟਵੀਟ ਕਰਦੇ ਹੋਏ ਕਿਹਾ ਕਿ 5-6 ਅਕਤੂਬਰ ਨੂੰ ਏਆਈਸੀਸੀ ਨੇ ਕਿਸਾਨਾਂ ਦਾ ਸਾਥ ਨਿਭਾਉਣ ਦੇ ਲਈ ਦੇਸ਼ਭਰ ਚ ਧਰਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਸਥਿਤੀ ’ਚ ਪੰਜਾਬ ਸੀਐੱਮ ਦਾ ਰਾਜਸਥਾਨ ਦੌਰਾਨ ਅਤੇ ਉਨ੍ਹਾਂ ਦੇ ਸਨਮਾਨ ਚ ਮੁੱਖ ਮੰਤਰੀ ਰਿਹਾਇਸ਼ ’ਤੇ ਆਯੋਜਿਤ ਲੰਚ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ।

  • साथ ही 5-6 अक्टूबर को एआईसीसी ने किसानों के साथ में एकजुटता दिखाने के लिए देशभर में धरने-प्रदर्शन का आह्वान किया है इन परिस्थितियों में पंजाब सीएम का राजस्थान दौरा एवं उनके सम्मान में मुख्यमंत्री निवास पर आयोजित लंच कार्यक्रम रद्द हो गया है।

    — Ashok Gehlot (@ashokgehlot51) October 5, 2021 " class="align-text-top noRightClick twitterSection" data=" ">

ਸੀਐੱਮ ਗਹਿਲੋਤ ਨੇ ਦਿੱਤਾ ਸੀ ਸੱਦਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਰਾਜਸਥਾਨ ਦਾ ਦੌਰਾ ਕਰ ਰਹੇ ਸੀ। ਉਨ੍ਹਾਂ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੱਦਾ ਦਿੱਤਾ ਸੀ ਪਰ ਚੰਨੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੌਰਾ ਮੁਲਤਵੀ ਕਰ ਦਿੱਤਾ।

ਅਸਲ ਕਾਰਨ ਪ੍ਰਿਯੰਕਾ ਗਾਂਧੀ!

ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਕਾਂਗਰਸ ਦੀ ਜਨਰਲ ਸਕੱਤਰ (Congress General Secretary) ਪ੍ਰਿਯੰਕਾ ਗਾਂਧੀ (Priyanka Gandhi) ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੇ ਸਬੰਧ ਵਿੱਚ ਹਿਰਾਸਤ ਵਿੱਚ ਰਹਿੰਦੇ ਹੋਏ ਭੁੱਖ ਹੜਤਾਲ ਰੱਖ ਰਹੀ ਹੈ, ਤਾਂ ਉਹ ਪਰਾਹੁਣਚਾਰੀ ਨੂੰ ਕਿਵੇਂ ਸਵੀਕਾਰ ਕਰ ਸਕਦੇ ਸੀ?

ਵਿਰੋਧ ਪ੍ਰਦਰਸ਼ਨ ਨੂੰ ਬਣਾਇਆ ਗਿਆ ਆਧਾਰ

ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਦੀ ਲੰਚ ਡਿਪਲੋਮੇਸੀ (Lunch Diplomacy)’ਤੇ ਫਿਲਹਾਲ ਵਿਰਾਮ ਪ੍ਰਿਯੰਕਾ ਗਾਂਧੀ ਦੀ ਭੁੱਖ ਹੜਤਾਲ ਅਤੇ ਕਾਂਗਰਸ ਪਾਰਟੀ ਦੇ ਪੂਰੇ ਦੇਸ਼ ਚ ਵਿਰੋਧ ਪ੍ਰਦਰਸ਼ਨ ਨੇ ਲਗਾਇਆ ਹੈ।

ਮੈਸੇਜ ਵੀ ਇੱਕ ਵਜ੍ਹਾਂ

ਰਾਜਨੀਤੀ ਦੇ ਮਾਹਰਾਂ ਇਹ ਵੀ ਮੰਨ ਰਹੇ ਹਨ ਕਿ ਨਵੇਂ ਸੀਐੱਮ (CM) ਆਪਣੀ ਇਮੇਜ ਨੂੰ ਲੈ ਕੇ ਕੋਈ ਵੀ ਖਤਰਾ ਨਹੀਂ ਮੋਲ ਲੈਣ ਚਾਹੁੰਦੇ ਹਨ। ਪਾਜ਼ੀਟਿਵ (Positive ) ਸੁਨੇਹਾ ਪਹੁੰਚਾਉਣਾ ਚਾਹੁੰਦੇ ਹਨ। ਦਰਅਸਲ ਕਿਸਾਨ ਅੰਦੋਲਨ ਚ ਸਭ ਤੋਂ ਜਿਆਦਾ ਜਾਨ ਪੰਜਾਬ ਦੇ ਕਿਸਾਨਾਂ ਦੀ ਗਈ ਹੈ। ਅਜਿਹੇ ਚ ਕਿਸਾਨਾਂ ਦੀ ਮੌਤ ਦੇ ਵਿਚਾਲੇ ਪੰਜਾਬ ਦੇ ਹੀ ਮੁੱਖ ਮੰਤਰੀ ਆਪਣੀ ਸਵਾਗਤ ਦੂਜੇ ਸੂਬੇ ਚ ਕਰਵਾ ਸਕਦੇ ਹਨ। ਇਹ ਵੀ ਇੱਕ ਮੁੱਦਾ ਬਣਾਇਆ ਜਾ ਸਕਦਾ ਸੀ। ਅਜਿਹੇ ਚ ਚੰਨੀ ਨੇ ਇਸ ਤੋਂ ਦੂਰ ਰਹਿਣਾ ਬਿਹਤਰ ਸਮਝਿਆ।

ਮੁਲਤਵੀ ਹੋ ਸਕਦਾ ਹੈ ਲੰਚ

ਚਰਨਜੀਤ ਸਿੰਘ ਚੰਨੀ (CM Channi Visit To Jaipur) ਦੇ ਨਾ ਆਉਣ ਤੋਂ ਬਾਅਦ ਲੰਚ ਦੇ ਪ੍ਰੋਗਰਾਮ ’ਤੇ ਵੀ ਰੋਕ ਲਗ ਸਕਦੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (CM Ashok Gehlot) ਵੀ ਅੱਜ ਮੁੱਖ ਮੰਤਰੀ ਰਿਹਾਇਸ ’ਤੇ ਆਉਣ ਵਾਲੇ ਵਿਧਾਇਕਾਂ ਮੰਤਰੀਆਂ ਅਤੇ ਅਹੁਦੇਦਾਰਾਂ ਦੇ ਲੰਚ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਸਕਦੇ ਹਨ।

ਰਾਜਸਥਾਨ ’ਚ ਕਾਂਗਰਸ ਸਾਰੇ ਜ਼ਿਲ੍ਹੇ ਦੇ ਦਫਤਰਾਂ ’ਤੇ ਅੱਜ ਕਰ ਰਹੀ ਹੈ ਪ੍ਰਦਰਸ਼ਨ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਪੂਰੇ ਦੇਸ਼ ਚ ਕਾਂਗਰਸ ਪਾਰਟੀ ਵੱਲੋਂ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰਾਜਸਥਾਨ (Rajasthan) ’ਚ ਵੀ ਸਾਰੇ ਜ਼ਿਲ੍ਹਿਆਂ ਦੇ ਦਫਤਰਾਂ ਚ ਇਹ ਪ੍ਰਦਰਸ਼ਨ ਅੱਜ ਕੀਤੇ ਜਾਣਗੇ। ਇਸ ਦੇ ਤਹਿਤ ਇਹ ਪ੍ਰਦਰਸ਼ਨ ਜੈਪੁਰ ਜ਼ਿਲ੍ਹਾ ਕਾਂਗਰਸ ਵੱਲੋਂ ਜੈਪੁਰ (Jaipur) ਕਲੈਕਟਰ ਦਫਤਰ ਵਿਖੇ ਵੀ ਕੀਤਾ ਜਾਵੇਗਾ।

ਇਹ ਵੀ ਪੜੋ: ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਖੀਮਪੁਰ ਘਟਨਾ ਬਾਰੇ ਪੁੱਛੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.