ETV Bharat / bharat

ਸਪੀਕਰ ਰਾਣਾ ਕੇਪੀ ਸਿੰਘ ਨੈਣਾ ਦੇਵੀ ਵਿਖੇ ਹੋਏ ਨਤਮਸਤਕ

author img

By

Published : Jan 16, 2022, 1:48 PM IST

ਬਿਲਾਸਪੁਰ ਪਹੁੰਚੇ ਪੰਜਾਬ ਵਿਧਾਨ ਸਭਾ ਸਪੀਕਰ, ਮਾਤਾ ਨੈਣਾ ਦੇਵੀ ਦੇ ਦਰ ‘ਤੇ ਹੋਏ ਨਤਮਸਤਕ
ਬਿਲਾਸਪੁਰ ਪਹੁੰਚੇ ਪੰਜਾਬ ਵਿਧਾਨ ਸਭਾ ਸਪੀਕਰ, ਮਾਤਾ ਨੈਣਾ ਦੇਵੀ ਦੇ ਦਰ ‘ਤੇ ਹੋਏ ਨਤਮਸਤਕ

ਐਤਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਬਿਲਾਸਪੁਰ ਸਥਿਤ ਮਾਤਾ ਨੈਣਾ ਦੇਵੀ ਦੇ ਦਰ 'ਤੇ ਮੱਥਾ ਟੇਕਿਆ।

ਬਿਲਾਸਪੁਰ: ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਹੁਣ ਸਿਆਸਤਦਾਨ ਜਨਤਾ ਦੀ ਕਚਹਿਰੀ ਦੇ ਨਾਲ ਨਾਲ ਹੀ ਰੱਬ ਦੇ ਦਰ ਤੋਂ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਇਸੇ ਕੜੀ ਵਿੱਚ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਆਪਣੀ ਟੀਮ ਨਾਲ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਅਤੇ ਮਾਤਾ ਦਾ ਸ਼ੁੱਭ ਅਸ਼ੀਰਵਾਦ ਪ੍ਰਾਪਤ ਕੀਤਾ।

ਰਾਣਾ ਕੇਪੀ ਸਿੰਘ ਨੇ ਇੱਥੇ ਪ੍ਰਾਚੀਨ ਹਵਨ ਕੁੰਡ ਵਿੱਚ ਜਾਪ ਕਰਕੇ ਮਾਤਾ ਦੀ ਪੂਜਾ ਅਰਚਨਾ ਕੀਤੀ। ਮੰਦਰ ਟਰੱਸਟ ਵੱਲੋਂ ਉਨ੍ਹਾਂ ਨੂੰ ਮਾਤਾ ਦੀ ਚੁੰਨੀ ਅਤੇ ਪ੍ਰਸ਼ਾਦ ਭੇਂਟ ਕੀਤਾ ਗਿਆ। ਇਸ ਦੌਰਾਨ ਰਾਣਾ ਕੇਪੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੁੜ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ।

ਬਿਲਾਸਪੁਰ ਪਹੁੰਚੇ ਪੰਜਾਬ ਵਿਧਾਨ ਸਭਾ ਸਪੀਕਰ, ਮਾਤਾ ਨੈਣਾ ਦੇਵੀ ਦੇ ਦਰ ‘ਤੇ ਹੋਏ ਨਤਮਸਤਕ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੇ ਨਾਂ 'ਤੇ ਚੋਣਾਂ ਲੜੇਗੀ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਸ ਦਾ ਫਾਇਦਾ ਚੋਣਾਂ 'ਚ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਗੈਂਗਸਟਰ ਸਮੱਸਿਆ ਖ਼ਤਮ ਕਰ ਦਿੱਤੀ ਹੈ। ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ ਹੈ। ਵਿਚਾਰਾਂ ਦਾ ਮਤਭੇਦ ਹੋ ਸਕਦਾ ਹੈ, ਜੋ ਲੋਕਤੰਤਰ ਲਈ ਚੰਗਾ ਸੰਕੇਤ ਹੈ।

ਇਹ ਵੀ ਪੜ੍ਹੋ:ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ, ਕਾਂਗਰਸ 'ਚ ਬਗਾਵਤ

ETV Bharat Logo

Copyright © 2024 Ushodaya Enterprises Pvt. Ltd., All Rights Reserved.