ETV Bharat / bharat

Airplane Crashed In Mumbai: ਮੁੰਬਈ ਹਵਾਈ ਅੱਡੇ ਉੱਤੇ ਜਹਾਜ਼ ਹਾਦਸਾਗ੍ਰਸਤ, ਮੌਸਮ ਖ਼ਰਾਬ ਹੋਣ ਕਾਰਨ ਰਨਵੇ ਤੋਂ ਫਿਸਲਿਆ, 3 ਜਖਮੀ

author img

By ETV Bharat Punjabi Team

Published : Sep 14, 2023, 6:45 PM IST

Updated : Sep 14, 2023, 7:23 PM IST

ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਵੀਰਵਾਰ ਨੂੰ ਦੱਸਿਆ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ VSR ਵੈਂਚਰਸ ਲੀਅਰਜੇਟ 45 ਜਹਾਜ਼ VT-DBL ਮੁੰਬਈ ਹਵਾਈ ਅੱਡੇ 'ਤੇ ਰਨਵੇਅ 27 'ਤੇ ਉਤਰਦੇ ਸਮੇਂ ਰਨਵੇਅ 'ਤੇ (Aeroplane Crashed In Mumbai) ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 3 ਲੋਕ ਜਖਮੀ ਹੋਏ ਹਨ।

Private Jet Crashed, Mumbai
Private Jet Crashed

ਮੁੰਬਈ : ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਨ ਭਰਨ ਵਾਲਾ ਵੀਐਸਆਰ ਵੈਂਚਰਜ਼ ਲਿਏਰਜੇਟ 45 ਜਹਾਜ਼ ਵੀਟੀ-ਡੀਬੀਐਲ ਮੁੰਬਈ ਹਵਾਈ ਅੱਡੇ ਉੱਤੇ ਰਨਵੇ 27 ਉੱਤੇ ਉਤਰਦੇ ਰਨਵੇ ਉੱਤੇ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ 6 ਯਾਤਰੀ ਅਤੇ 2 ਕਰੂ ਮੈਂਬਰ ਸਵਾਰ ਸੀ। ਡੀਜੀਸੀਏ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਵਿਜ਼ੀਬਿਲਟੀ 700 ਮੀਟਰ ਸੀ ਜਿਸ ਦੇ ਚੱਲਦੇ (Private Jet Crashed) ਇਹ ਹਾਦਸਾ ਵਾਪਰਿਆ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

  • #WATCH | VSR Ventures Learjet 45 aircraft VT-DBL operating flight from Visakhapatnam to Mumbai was involved in runway excursion (veer off) while landing on runway 27 at Mumbai airport. There were 6 passengers and 2 crew members on board. Visibility was 700m with heavy rain. No… pic.twitter.com/KxwNZrcmO5

    — ANI (@ANI) September 14, 2023 " class="align-text-top noRightClick twitterSection" data=" ">

ਜਹਾਜ਼ ਰਨਵੇਅ ਤੋਂ ਫਿਸਲਿਆ: ਹਾਦਸੇ ਬਾਰੇ ਏਅਰਪੋਰਟ ਡਿਊਟੀ ਅਫਸਰ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਫਿਰ ਘਰੇਲੂ ਹਵਾਈ ਅੱਡੇ 'ਤੇ ਕਰੈਸ਼ ਹੋ ਗਿਆ। ਇਸ ਦੌਰਾਨ ਜਹਾਜ਼ ਦੇ 2 ਹਿੱਸੇ ਹੋ ਗਏ ਅਤੇ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਉਡਾਣਾਂ ਨੂੰ ਮੋੜ ਦਿੱਤਾ ਗਿਆ ਹੈ ਅਤੇ ਰਨਵੇਅ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

ਡੀਜੀਸੀਏ ਨੇ ਇੰਡੀਗੋ ਵਿੱਚ ਜਹਾਜ਼ ਇੰਜਣ ਦੀ ਖਰਾਬੀ ਦਾ ਮਾਮਲਾ ਚੁੱਕਿਆ : ਦੂਜੇ ਪਾਸੇ, ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਵੀਰਵਾਰ ਨੂੰ ਕਿਹਾ ਕਿ ਜਹਾਜ਼ ਇੰਜਣ ਨਿਰਮਾਤਾ ਪ੍ਰੈਟ ਐਂਡ ਵ੍ਹਿਟਨੀ (P&W) ਇੰਜਣ ਵਾਪਸ ਮੰਗਵਾਉਣ ਦੇ ਦੂਜੇ ਪੜਾਅ ਨੂੰ ਲੈ ਕੇ ਸੇਵਾ ਬੁਲੇਟਿਨ ਜਾਰੀ ਕਰੇਗੀ। ਜ਼ਿਆਦਾਤਰ ਇੰਜਣਾਂ ਦੇ 2024 ਦੀ ਪਹਿਲੀ ਤਿਮਾਹੀ ਵਿੱਚ ਹਟਾਏ ਜਾਣ ਦੀ ਸੰਭਾਵਨਾ ਹੈ। ਇੱਕ ਬਿਆਨ ਮੁਤਾਬਕ, ਡੀਜੀਸੀਏ ਨੇ ਹਾਲ ਹੀ ਵਿੱਚ ਹਫ਼ਤਿਆਂ ਵਿੱਚ ਇੰਡੀਗੋ ਦੇ ਜਹਾਜ਼ਾਂ ਵਿੱਚ ਇੰਜਣਾਂ ਸਬੰਧੀ ਸਮੱਸਿਆਵਾਂ ਨੂੰ ਪੀ ਐਂਡ ਡਬਲਿਊ ਦੇ ਸਾਹਮਣੇ ਰੱਖਿਆ ਹੈ ਅਤੇ ਜਲਦ ਹੀ ਇਸ ਉੱਤੇ ਗੌਰ ਕਰਨ ਦੀ ਮੰਗ ਕੀਤੀ ਹੈ।

ਇੰਡੀਗੋ ਦੇ ਬੇੜੇ ਵਿੱਚ ਏ320 ਜਹਾਜ਼ਾਂ ਵਿੱਚ ਪੀ ਐਂਡ ਡਬਲਿਊ ਇੰਜਣ ਲੱਗੇ ਹਨ ਅਤੇ ਕੁੱਲ 11 ਇੰਜਣ ਹਾਈ ਪ੍ਰੈਸ਼ਰ ਟਰਬਾਈਨ (HPT) ਹਬ ਸਮੱਸਿਆ ਤੋਂ ਪ੍ਰਭਾਵਿਤ ਹੋਏ। ਇਹ ਮਾਮਲਾ ਇੰਜਣ ਨਿਰਮਾਤਾ ਕੰਪਨੀ ਨੇ ਜੁਲਾਈ ਵਿੱਚ ਚੁੱਕਿਆ ਸੀ। ਦੁਨੀਆਭਰ ਵਿੱਚ ਕੁੱਲ 200 ਇੰਜਣਾਂ ਨੂੰ ਐਚਪੀਟੀ ਹਬ ਸਮੱਸਿਆ ਦੇ ਕਾਰਨ ਮੰਗਵਾਇਆ ਗਿਆ। ਪਹਿਲੇ ਪੜਾਅ ਵਿੱਚ ਅਜਿਹੇ ਇੰਜਣਾਂ ਨੂੰ 15 ਸਤੰਬਰ ਤੋਂ ਪਹਿਲਾਂ ਵਾਪਸ ਮੰਗਵਾਉਣਾ ਹੈ।

Last Updated : Sep 14, 2023, 7:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.