ETV Bharat / bharat

Poster In Favor of Amritpal: ਉੱਤਰ ਪ੍ਰਦੇਸ਼ 'ਚ ਲੱਗੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪੋਸਟਰ, ਪੁਲਿਸ ਤੇ PAC ਤਾਇਨਾਤ

author img

By

Published : Mar 26, 2023, 7:09 PM IST

Poster In Favor of Amritpal
Poster In Favor of Amritpal

ਬਿਲਾਸਪੁਰ ਦੀ ਪੁਰਾਣੀ ਮੰਡੀ ਰਾਮਪੁਰ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਪੋਸਟਰ ਲਗਾਏ ਗਏ। ਇਸ ਦੀ ਸੂਚਨਾ ਮਿਲਦੇ ਹੀ ਪੁਿਲਸ ਵਿਭਾਗ 'ਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੀਏਸੀ ਟੀਮ ਨੂੰ ਉੱਥੇ ਤਾਇਨਾਤ ਕਰ ਦਿੱਤਾ।

ਰਾਮਪੁਰ: ਮਿੰਨੀ ਪੰਜਾਬ ਕਹੇ ਜਾਣ ਵਾਲੇ ਉੱਤਰ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਤਰਾਈ ਖੇਤਰ ਵਿੱਚ ਇੱਕ ਵਾਰ ਫਿਰ ਸਿੱਖ ਵੱਖਵਾਦ ਦੀ ਗੂੰਜ ਸੁਣਾਈ ਦਿੱਤੀ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਪੋਸਟਰ ਲਗਾਏ ਗਏ। ਜਿਸ ਵਿੱਚ ਉਸਦੀ ਹਮਾਇਤ ਅਤੇ ਰਿਹਾਈ ਲਈ ਅੰਦੋਲਨ ਦਾ ਜ਼ਿਕਰ ਕੀਤਾ ਗਿਆ ਸੀ। ਇਸ ਦੇ ਨਾਲ ਹੀ 26 ਮਾਰਚ ਨੂੰ ਸ਼ਾਮ 4:00 ਵਜੇ ਪੁਰਾਣੀ ਮੰਡੀ ਬਿਲਾਸਪੁਰ ਵਿੱਚ ਇਕੱਠ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚੀ ਅਤੇ ਪੀ.ਏ.ਸੀ ਤਾਇਨਾਤ ਕੀਤਾ।

ਦਰਅਸਲ ਬਿਲਾਸਪੁਰ ਦੀਆਂ ਕਈ ਕਲੋਨੀਆਂ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਪੋਸਟਰ ਲਗਾਏ ਗਏ ਸਨ। ਇਸ ਦੇ ਨਾਲ ਹੀ 26 ਮਾਰਚ ਨੂੰ ਸ਼ਾਮ 4 ਵਜੇ ਪੁਰਾਣਾ ਬਾਜ਼ਾਰ ਬਿਲਾਸਪੁਰ ਵਿੱਚ ਇਕੱਠੇ ਹੋਣ ਦਾ ਐਲਾਨ ਵੀ ਕੀਤਾ ਗਿਆ। ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਦਾ ਪਤਾ ਲੱਗਾ ਤਾਂ ਵਿਭਾਗ ਵਿੱਚ ਹੜਕੰਪ ਮੱਚ ਗਿਆ। ਜਿਸ ਦੇ ਮੱਦੇਨਜ਼ਰ ਬਿਲਾਸਪੁਰ ਪੁਰਾਣੀ ਮੰਡੀ ਦੇ ਹਰ ਨਾਕੇ 'ਤੇ ਪੁਲਿਸ ਅਤੇ ਪੀ.ਏ.ਸੀ. ਤਾਇਨਾਤ ਹਨ। ਇੰਨਾ ਹੀ ਨਹੀਂ ਪੁਲਿਸ ਨੇ ਬਿਲਾਸਪੁਰ ਦੇ ਕਈ ਮੁਹੱਲਿਆਂ ਅਤੇ ਗਲੀਆਂ ਵਿੱਚ ਪੈਦਲ ਮਾਰਚ ਵੀ ਕੀਤਾ। ਬਿਲਾਸਪੁਰ 'ਚ ਪੁਲਿਸ ਹਰ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।

ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਭਗੌੜੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਪਟਿਆਲਾ ਤੋਂ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਅੰਮ੍ਰਿਤਪਾਲ ਅਤੇ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਕਥਿਤ ਤੌਰ ’ਤੇ 19 ਮਾਰਚ ਨੂੰ ਪਟਿਆਲਾ ਦੇ ਹਰਗੋਬਿੰਦ ਨਗਰ ਸਥਿਤ ਬਲਬੀਰ ਕੌਰ ਦੇ ਘਰ ਠਹਿਰੇ ਸਨ। ਬਲਬੀਰ ਕੌਰ ਨੇ ਕਥਿਤ ਤੌਰ 'ਤੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੂੰ ਪੰਜ ਤੋਂ ਛੇ ਘੰਟੇ ਤੱਕ ਪਨਾਹ ਦਿੱਤੀ। ਜਿਸ ਤੋਂ ਬਾਅਦ ਉਹ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਚਲੇ ਗਏ।

ਇਹ ਵੀ ਪੜੋ:- Amritpal Singh : ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਦੇ ਇਲਜ਼ਾਮਾਂ ਹੇਠ ਪਟਿਆਲਾ ਤੋਂ ਔਰਤ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.