ETV Bharat / bharat

Tribute To Martyrs of Pulwama Attack : ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸਿਆਸੀ ਨੇਤਾਵਾਂ ਵੱਲੋਂ ਸ਼ਰਧਾਂਜਲੀ

author img

By

Published : Feb 14, 2023, 9:30 AM IST

Martyrs of Pulwama Attack, PM Modi Tweet on Pulwama, Pulwama Attack
Martyrs of Pulwama Attack

ਚਾਰ ਸਾਲ ਪਹਿਲਾਂ ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਉੱਤੇ ਅੱਤਵਾਦੀ ਹਮਲਾ ਕੀਤਾ ਜਿਸ ਵਿੱਚ ਭਾਰਤੀ ਫੌਜ ਦੇ 40 ਜਵਾਨ ਸ਼ਹੀਦ ਹੋਏ ਸਨ। ਅੱਜ ਦੇ ਦਿਨ ਉਨ੍ਹਾਂ ਨੂੰ ਯਾਦ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਟਵੀਟ ਕੀਤੇ ਹਨ।

ਹੈਦਰਾਬਾਦ ਡੈਸਕ: 14 ਫਰਵਰੀ 2019 ਦਾ ਦਿਨ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਰਿਹਾ ਹੈ। ਇਸ ਦਿਨ ਦੀਆਂ ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਉੱਤੇ ਹਮਲਾ ਕੀਤਾ ਸੀ। ਅੱਜ ਉਸ ਹਮਲੇ ਦੀ ਚੌਥੀ ਬਰਸੀ ਮੌਕੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਹਰ ਦੇਸ਼ ਵਾਸੀ ਦੇ ਨਾਲ-ਨਾਲ ਸਿਆਸੀ ਨੇਤਾਵਾਂ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।


ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁਲਾਂਗੇ : ਪੀਐਮ ਮੋਦੀ ਨੇ ਟਵੀਟ ਕਰਦਿਆ ਲਿਖਿਆ ਕਿ, 'ਆਪਣੇ ਬਹਾਦਰ ਨਾਇਕਾਂ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੂੰ ਅਸੀਂ ਇਸ ਦਿਨ ਪੁਲਵਾਮਾ ਵਿੱਚ ਗੁਆ ਦਿੱਤਾ ਸੀ। ਅਸੀਂ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁਲਾਂਗੇ। ਉਨ੍ਹਾਂ ਦੀ ਹਿੰਮਤ ਸਾਨੂੰ ਮਜ਼ਬੂਤ ਅਤੇ ਵਿਕਸਤ ਭਾਰਤ ਬਣਾਉਣ ਲਈ ਪ੍ਰੇਰਿਤ ਕਰਦੀ ਹੈ।'




  • Remembering our valorous heroes who we lost on this day in Pulwama. We will never forget their supreme sacrifice. Their courage motivates us to build a strong and developed India.

    — Narendra Modi (@narendramodi) February 14, 2023 " class="align-text-top noRightClick twitterSection" data=" ">






ਰਾਸ਼ਟਰ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦਾ :
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆ ਲਿਖਿਆ ਕਿ, 'ਮੈਂ ਉਨ੍ਹਾਂ ਬਹਾਦੁਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਸਾਲ 2019 ਦੇ ਅੱਜ ਦੇ ਦਿਨ ਪੁਲਵਾਮਾ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਰਾਸ਼ਟਰ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਦੀ ਬਹਾਦੁਰੀ ਅਤੇ ਅਦੁੱਤੀ ਸਾਹਸ ਅੱਤਵਾਦ ਵਿਰੁੱਧ ਲੜਾਈ ਵਿੱਚ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ।'




  • I pay homage to the brave soldiers who laid down their lives in the ghastly terror attack in Pulwama on this day in the year 2019. The nation can never forget their sacrifice. Their valour and indomitable courage will always remain an inspiration in the fight against terrorism.

    — Amit Shah (@AmitShah) February 14, 2023 " class="align-text-top noRightClick twitterSection" data=" ">





ਸ਼ਹੀਦਾਂ ਨੂੰ ਦਿਲੋਂ ਸਲਾਮ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ, '4 ਸਾਲ ਪਹਿਲਾਂ ਪੁਲਵਾਮਾ ਵਿਖੇ ਹੋਏ ਦਰਦਨਾਕ ਹਮਲੇ ‘ਚ ਸ਼ਹੀਦ ਹੋਏ ਬਹਾਦਰ ਜਵਾਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ। ਦੇਸ਼ ਹਿੱਤ ਜਵਾਨਾਂ ਨੇ ਆਪਣੀ ਜਾਨ ਲੇਖੇ ਲਾਈ। ਸਾਰਿਆਂ ਨੂੰ ਦਿਲੋਂ ਸਲਾਮ। ਪੂਰੇ ਭਾਰਤ ਦੀਆਂ ਦੁਆਵਾਂ ਹਮੇਸ਼ਾ ਵਾਂਗ ਅੱਜ ਵੀ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਨੇ।'





  • 4 ਸਾਲ ਪਹਿਲਾਂ ਪੁਲਵਾਮਾ ਵਿਖੇ ਹੋਏ ਦਰਦਨਾਕ ਹਮਲੇ ‘ਚ ਸ਼ਹੀਦ ਹੋਏ ਬਹਾਦਰ ਜਵਾਨਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ…

    ਦੇਸ਼ ਹਿੱਤ ਜਵਾਨਾਂ ਨੇ ਆਪਣੀ ਜਾਨ ਲੇਖੇ ਲਾਈ…ਸਾਰਿਆਂ ਨੂੰ ਦਿਲੋਂ ਸਲਾਮ…ਪੂਰੇ ਭਾਰਤ ਦੀਆਂ ਦੁਆਵਾਂ ਹਮੇਸ਼ਾ ਵਾਂਗ ਅੱਜ ਵੀ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਨੇ…#PulwamaAttack pic.twitter.com/9EwSe8DSzJ

    — Bhagwant Mann (@BhagwantMann) February 14, 2023 " class="align-text-top noRightClick twitterSection" data=" ">






40 ਜਵਾਨ ਹੋਏ ਸੀ ਸ਼ਹੀਦ :
ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਨੇ ਅੱਤਵਾਦੀ ਹਮਲਾ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਨੇੜੇ ਲੇਥਪੋਰਾ ਵਿੱਚ ਕਰਵਾਇਆ ਸੀ ਜਿਸ ਵੁੱਚ ਭਾਰਤੀ 40 ਜਵਾਨ ਸ਼ਹੀਦ ਹੋਏ। ਇਸ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ, ਉਸ ਨੂੰ ਅੱਤਵਾਦ ਦੇ ਖਾਤਮੇ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਭਾਰਤ ਨੇ ਪੀਓਕੇ ਵਿੱਚ ਦਾਖਲ ਹੋ ਕੇ ਹਵਾਈ ਹਮਲੇ ਕੀਤੇ ਅਤੇ ਪਾਕਿਸਤਾਨੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।




ਇਹ ਵੀ ਪੜ੍ਹੋ: Pulwama Terror Attack Anniversary: ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਪੜੋ ਕਾਲੇ ਦਿਨ ਦੀ ਪੂਰੀ ਕਹਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.