ETV Bharat / bharat

26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਲਾਪਤਾ: ਗੁਰਨਾਮ ਸਿੰਘ ਚਢੂਨੀ

author img

By

Published : Jan 31, 2021, 8:17 PM IST

26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਲਾਪਤਾ: ਗੁਰਨਾਮ ਸਿੰਘ ਚਢੂਨੀ
26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਲਾਪਤਾ: ਗੁਰਨਾਮ ਸਿੰਘ ਚਢੂਨੀ

ਚਢੂਨੀ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਪੱਥਰਬਾਜ਼ੀ ਦੀ ਘਟਨਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦੇ ਪਿੱਛੇ ਭਾਜਪਾ ਅਤੇ ਆਰਐਸਐਸ ਦੇ ਲੋਕ ਸ਼ਾਮਲ ਹਨ। ਚਢੂਨੀ ਨੇ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਭਾਜਪਾ ਦੇ ਆਗੂ ਕਿਸਾਨਾਂ ‘ਤੇ ਹਮਲਾ ਕਰ ਰਹੇ ਹਨ।

ਨਵੀਂ ਦਿੱਲੀ: ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਇੱਕ ਵਾਰ ਫਿਰ ਭਾਜਪਾ ਨੂੰ ਆੜੇ ਹੱਥੀਂ ਲਿਆ। ਐਤਵਾਰ ਨੂੰ ਗੁਰੂਗ੍ਰਾਮ ਪੁੱਜੇ ਚਢੂਨੀ 'ਤੇ ਕਿਸਾਨਾਂ ਦੇ ਨਾਲ ਜੋ ਮਾਰਕੁੱਟ ਦੀ ਸਾਜਿਸ਼ ਤੇ ਫਿਰ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਟੈਂਟ 'ਤੇ ਪੱਥਰਬਾਜ਼ੀ ਦੀ ਘਟਨਾ ਭਾਜਪਾ ਨੇਤਾ ਕਰਵਾ ਰਹੇ ਹਨ।

ਭਾਜਪਾ ਦੀਆਂ ਅੰਦੋਲਨ ਨੂੰ ਖ਼ਰਾਬ ਕਰਨ ਦੀਆਂ ਚਾਲਾਂ

ਚਢੂਨੀ ਨੇ ਕਿਹਾ ਕਿ ਇਹ ਇਨ੍ਹਾਂ ਨੇਤਾਵਾਂ ਦਾ ਇਰਾਦਾ ਹੈ ਕਿ ਕਿਸੇ ਤਰ੍ਹਾਂ ਅੰਦੋਲਨ ਨੂੰ ਪ੍ਰਭਾਵਤ ਕਰਨ ਨਾਲ ਦੋਵਾਂ ਪਾਸਿਆਂ ਵਿੱਚ ਝਗੜੇ ਪੈਦਾ ਹੋ ਸਕਣ ਅਤੇ ਦੰਗਿਆਂ ਦੀ ਸਥਿਤੀ ਪੈਦਾ ਹੋਵੇ, ਤਾਂ ਜਿਸ ਤੋਂ ਕਿਸਾਨਾਂ ਦੀ ਅਕਸ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਖ਼ਰਾਬ ਕੀਤਾ ਜਾ ਸਕੇ।

26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਲਾਪਤਾ: ਗੁਰਨਾਮ ਸਿੰਘ ਚਢੂਨੀ

ਗੁਰਨਾਮ ਚਢੂਨੀ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਅਤੇ 26 ਜਨਵਰੀ ਦੇ ਬਾਅਦ ਵੀ ਸੈਂਕੜੇ ਕੇਸ ਕਿਸਾਨਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਹਨ। ਪਰ ਗਾਜ਼ੀਆਬਾਦ ਦੇ ਭਾਜਪਾ ਵਿਧਾਇਕ ਨੇ ਆਪ ਕੈਮਰੇ ਦੇ ਸਾਹਮਣੇ ਭੜਕਾਊ ਭਾਸ਼ਣ ਦਿੱਤੇ, ਪਰ ਉਸਦੇ ਖਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਦੀ ਘਟਨਾ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਦੇ ਪਿੱਛੇ ਭਾਜਪਾ ਅਤੇ ਆਰਐਸਐਸ ਦੇ ਲੋਕ ਸ਼ਾਮਲ ਹਨ। ਉਸ ਦੀ ਫੋਟੋ ਭਾਜਪਾ ਦੇ ਗ੍ਰਹਿ ਮੰਤਰੀ ਅਤੇ ਹੋਰ ਨੇਤਾਵਾਂ ਨਾਲ ਜਨਤਕ ਹੋਈ, ਪਰ ਉਸ ਘਟਨਾ ਤੋਂ ਬਾਅਦ ਵੀ ਪੁਲਿਸ ਨੇ ਕਿਸੇ ਦੇ ਖਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ।

ਦੀਪ ਸਿੱਧੂ ਦੇ ਖੁਲਾਸੇ ਦੇ ਬਿਆਨ 'ਤੇ ਗੁਰਨਾਮ ਚਢੂਨੀ ਨੇ ਕਿਹਾ ਕਿ ਜੇ ਦੀਪ ਸਿੱਧੂ ਕੋਲ ਕੋਈ ਸਬੂਤ ਹੈ ਤਾਂ ਉਸ ਨੂੰ ਹੁਣ ਤੱਕ ਕਿਉਂ ਨਹੀਂ ਅੱਗੇ ਲਿਆਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਫ਼ ਹੈ ਕਿ ਦੀਪ ਸਿੱਧੂ ਝੂਠ ਬੋਲ ਰਹੇ ਹਨ।

ਲਾਪਤਾ ਹੋਏ ਲੋਕਾਂ ਦੇ ਬਾਰੇ ਜਾਣਕਾਰੀ ਦੇਵੇ ਪੁਲਿਸ: ਚਢੂਨੀ

26 ਜਨਵਰੀ ਨੂੰ ਟਰੈਕਟਰ ਪਰੇਡ ਦੇ ਬਾਅਦ ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਤੋਂ ਬਾਅਦ ਕਿਸਾਨ ਆਗੂਆਂ ਕੋਲ ਕਈ ਫੋਨ ਆ ਚੁੱਕੇ ਹਨ। ਚਢੂਨੀ ਨੇ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਖ਼ਬਰ ਮਿਲ ਸਕੇ।

ਉਥੇ ਹੀ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਵੀ ਕਿਸਾਨਾਂ ਨੂੰ ਸਰਕਾਰ ਦੀ ਨੀਅਤ ‘ਤੇ ਭਰੋਸਾ ਨਹੀਂ ਹੈ। ਕਿਸਾਨ ਆਗੂਆਂ ਅਨੁਸਾਰ ਸਰਕਾਰ ਨਾਲ ਗੱਲਬਾਤ ਦੇ ਕਈ ਦੌਰ ਪਹਿਲਾਂ ਹੀ ਹੋ ਚੁੱਕੇ ਹਨ, ਪਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਕੇ ਸਾਫ਼ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.