ETV Bharat / bharat

ਪੁਲਿਸ ਨੇ ਉਕਸਾਇਆ ਕਿਸਾਨਾਂ ਨੂੰ, ਗਗਨਦੀਪ ਸਿੰਘ ਨੇ ਬਿਆਨਿਆ ਅੱਖੀਂ ਡਿੱਠਾ ਹਾਲ

author img

By

Published : Jan 27, 2021, 10:44 PM IST

ਅੱਖੀਂ ਡਿੱਠਾ ਹਾਲ ਬਿਆਨ ਕਰਦੇ ਹੋਏ ਗਗਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪੁਲਿਸ ਨੇ ਉਕਸਾਇਆ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਰਸਤੇ 'ਚ ਬੈਰੀਕੇਡਿੰਗ ਕਰਕੇ ਉਨ੍ਹਾਂ ਦਾ ਰਸਤਾ ਬਦਲ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਇਸੇ ਫ਼ਿਰਾਕ 'ਚ ਸੀ ਕਿ ਕਿਸਾਨ ਕੁੱਝ ਇਸ ਤਰ੍ਹਾਂ ਦਾ ਕਦਮ ਚੁੱਕਣ, ਜਿਸ ਨਾਲ ਕਿਸਾਨੀ ਅੰਦੋਲਨ ਦੇ ਸ਼ਾਂਤਮਈ ਅਕਸ 'ਤੇ ਦਾਗ਼ ਲੱਗਣ।

ਪੁਲਿਸ ਨੇ ਉਕਸਾਇਆ ਕਿਸਾਨਾਂ ਨੂੰ , ਅੱਖੀਡਿੱਠਾ ਹਾਲ ਬਿਆਨ ਕਰਦੇ  ਗਗਨਦੀਪ ਸਿੰਘ
ਪੁਲਿਸ ਨੇ ਉਕਸਾਇਆ ਕਿਸਾਨਾਂ ਨੂੰ , ਅੱਖੀਡਿੱਠਾ ਹਾਲ ਬਿਆਨ ਕਰਦੇ ਗਗਨਦੀਪ ਸਿੰਘ

ਨਵੀਂ ਦਿੱਲੀ: ਗਣਤੰਤਰ ਦਿਹਾੜੇ ਦੀ ਪਰੇਡ ਨੇ ਕਰਵਟ ਬਦਲੀ ਤੇ ਕਿਸਾਨਾਂ ਦੀ ਪਰੇਡ 'ਚ ਹਿੰਸਾ ਹੋਈ, ਜਿਸ ਦੌਰਾਨ ਸੈਂਕੜੇ ਹੀ ਕਿਸਾਨ ਤੇ ਸੁਰੱਖਿਆ ਬਲ ਇਸ 'ਚ ਜ਼ਖ਼ਮੀ ਹੋ ਗਏ। ਸੈਂਕੜੇ ਹੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਪਰੇਡ 'ਚ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਭੰਨ-ਤੋੜ ਹੋਈ ਹੈ। ਨਾਂਗਲੋਈ ਨਜ਼ਫ਼ਗੜ੍ਹ ਸੜਕ 'ਤੇ ਉਦਯੋਗਪਤੀ ਗਗਨਦੀਪ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ...

ਪੁਲਿਸ ਨੇ ਉਕਸਾਇਆ ਕਿਸਾਨਾਂ ਨੂੰ

ਅੱਖੀਂ ਡਿੱਠਾ ਹਾਲ ਬਿਆਨ ਕਰਦੇ ਹੋਏ ਗਗਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਪੁਲਿਸ ਨੇ ਉਕਸਾਇਆ। ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਰਸਤੇ 'ਚ ਬੈਰੀਕੇਡਿੰਗ ਕਰਕੇ ਉਨ੍ਹਾਂ ਦਾ ਰਸਤਾ ਬਦਲ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਇਸੇ ਫ਼ਿਰਾਕ 'ਚ ਸੀ ਕਿ ਕਿਸਾਨ ਕੁੱਝ ਇਸ ਤਰ੍ਹਾਂ ਦਾ ਕਦਮ ਚੁੱਕਣ, ਜਿਸ ਨਾਲ ਕਿਸਾਨੀ ਅੰਦੋਲਨ ਦੇ ਸ਼ਾਂਤਮਈ ਅਕਸ 'ਤੇ ਦਾਗ਼ ਲੱਗਣ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੀ ਸਾਜ਼ਿਸ਼ ਤੋਂ ਅਣਜਾਣ ਹਾਂ।

ਪੁਲਿਸ ਨੇ ਉਕਸਾਇਆ ਕਿਸਾਨਾਂ ਨੂੰ, ਗਗਨਦੀਪ ਸਿੰਘ ਨੇ ਬਿਆਨਿਆ ਅੱਖੀਂ ਡਿੱਠਾ ਹਾਲ

ਕਿਸਾਨਾਂ ਸਣੇ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਭੰਨਤੋੜ ਦੌਰਾਨ 60 ਤੋਂ ਵੱਧ ਲੋਕ ਫੱਟੜ ਹੋਏ ਹਨ। ਜਿਨ੍ਹਾਂ 'ਚ ਪ੍ਰਸ਼ਾਸਨ ਦੇ ਮੁਲਾਜ਼ਮ ਵੀ ਸ਼ਾਮਿਲ ਹੈ। ਦੱਸ ਦਈਏ ਦਿੱਲੀ ਦੇ ਆਈਟੀਓ ਤੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋ ਗਈ। ਗ੍ਰਹਿ ਮੰਤਰਾਲੇ ਨੇ ਇਸ ਤੋਂ ਬਾਅਦ ਕਈ ਉੱਚ ਪੱਧਰੀ ਬੈਠਕਾਂ ਬੁਲਾਈਆਂ ਗਈਆਂ ਅਤੇ ਇੰਟਰਨੈਟ ਸੇਵਾਵਾਂ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿਖੇ ਬੰਦ ਕਰ ਦਿੱਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਗੰਭੀਰ ਤੌਰ ਉੱਤੇ ਜ਼ਖ਼ਮੀ ਨਹੀਂ ਹੈ।

ਸਰਕਾਰ ਦਾ ਮੰਤਵ ਹੋਇਆ ਪੂਰਾ

  • ਹਿੰਸਾ ਭੜਕਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸ ਹਿੰਸਾ ਨੇ ਸਰਕਾਰ ਦਾ ਮੰਤਵ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਕਿਹਾ ਜਾ ਰਿਹਾ ਸੀ ਤੇ ਹੁਣ ਉਨ੍ਹਾਂ ਦੀ ਗੱਲ 'ਤੇ ਮੋਹਰ ਲੱਗ ਗਈ ਹੈ।
  • ਪਰ ਉਨ੍ਹਾਂ ਨੇ ਕਿਹਾ ਕਿ ਲੱਖਾਂ ਦੀ ਤਦਾਦ 'ਚ ਕਿਸਾਨ ਜਾ ਰਹੇ ਹਨ ਤੇ ਕਿਸੇ ਵੀ ਆਮ ਨਾਗਰਿਕ ਨੂੰ ਪ੍ਰੇਸ਼ਾਨ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਮੋਦੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਸਾਨਾਂ ਦੇ ਮੁੱਦੇ 'ਤੇ ਉਨ੍ਹਾਂ ਦਾ ਇੱਕ ਵੀ ਬਿਆਨ ਨਹੀਂ ਆਇਆ।
  • ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਜਲਦ ਇਸ ਮੁੱਦੇ ਦਾ ਹੱਲ ਕੱਢੇ।
  • ਪੰਜਾਬ ਸਰਕਾਰ ਨੇ ਸੂਬੇ ਨੂੰ ਹਾਈ ਅਲਰਟ 'ਤੇ ਘੋਸ਼ਿਤ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਐਮਰਜੈਂਸੀ ਕੋਰ ਕਮੇਟੀ ਦੀ ਬੈਠਕ ਵੀ ਸੱਦੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਕਿਸਾਨ ਸੰਘਰਸ਼ ਮੋਰਚੇ ਨੇ ਵੀ ਹਿੰਸਾ ਦੀ ਨਿਖੇਧੀ ਕੀਤੀ ਅਤੇ ਬੁੱਧਵਾਰ ਨੂੰ ਕਿਸਾਨ ਆਗੂਆਂ ਦੀ ਬੈਠਕਾਂ ਦਾ ਸਿਲਸਿਲਾ ਜਾਰੀ ਰਿਹਾ। ਬੁੱਧਵਾਰ ਸ਼ਾਮ ਨੂੰ ਕਿਸਾਨ ਆਗੂ ਬੈਠਕਾਂ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਵੀ ਕਰਨਗੇ ਅਤੇ ਆਪਣੀ ਅੱਗੇ ਦੀ ਰਣਨੀਤੀ ਵੀ ਦੱਸਣਗੇ।
ETV Bharat Logo

Copyright © 2024 Ushodaya Enterprises Pvt. Ltd., All Rights Reserved.