ETV Bharat / bharat

Eenadu's Azadi Ka Amrit Mahotsav: ਮੋਦੀ ਨੇ 'ਦਿ ਅਮਰ ਸਾਗਾ - ਇੰਡੀਆਜ਼ ਸਟ੍ਰਗਲ ਫਾਰ ਫਰੀਡਮ' ਕੀਤਾ ਲਾਂਚ

author img

By

Published : Oct 26, 2022, 1:51 PM IST

Updated : Oct 26, 2022, 6:07 PM IST

PM Meeting with MD of Eenadu Group
PM Meeting with MD of Eenadu Group

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਨਾਡੂ ਦੇ ਐਮਡੀ ਕਿਰਨ, ਮਾਰਗਦਰਸ਼ੀ ਚਿੱਟ ਫੰਡ ਦੇ ਐਮਡੀ ਸ਼ੈਲਜਾ ਅਤੇ ਰਾਮੋਜੀ ਫਿਲਮ ਸਿਟੀ ਦੀ ਐਮਡੀ ਵਿਜੇਸ਼ਵਰੀ ਨਾਲ ਬੈਠਕ ਕੀਤੀ ਹੈ। ਇਸ ਦੌਰਾਨ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ 'ਤੇ ਇੱਕ ਕਿਤਾਬ ਦੀ ਕਾਪੀ ਭੇਂਟ ਕੀਤੀ ਗਈ।

ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਨਾਡੂ ਦੇ ਐਮਡੀ ਕਿਰਨ, ਮਾਰਗਦਰਸ਼ੀ ਚਿੱਟ ਫੰਡ ਦੇ ਐਮਡੀ ਸ਼ੈਲਜਾ ਅਤੇ ਰਾਮੋਜੀ ਫਿਲਮ ਸਿਟੀ ਦੀ ਐਮਡੀ ਵਿਜੇਸ਼ਵਰੀ ਨਾਲ ਬੈਠਕ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਈਨਾਡੂ ਗਰੁੱਪ ਦੁਆਰਾ ਤਿਆਰ ਕੀਤੀ ਗਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ 'ਤੇ ਇੱਕ ਕਿਤਾਬ ਦੀ ਕਾਪੀ ਭੇਂਟ ਕੀਤੀ (PM Meeting with MD of Eenadu Group) ਗਈ ਜਿਸ ਵਿੱਚ ਆਜ਼ਾਦੀ ਸੰਗ੍ਰਾਮ ਦੇ ਨਾਇਕਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ।

PM ਮੋਦੀ ਦੀ ਈਨਾਡੂ ਗਰੁੱਪ ਦੇ ਐਮਡੀ ਤੇ ਚੇਅਰਮੈਨ ਨਾਲ ਹੋਈ ਬੈਠਕ

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮੇਂ ਜਦੋਂ ਭਾਰਤ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਅਜਿਹੇ ਯਤਨ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਆਜ਼ਾਦੀ ਅੰਦੋਲਨ ਦੀ ਖ਼ੂਬਸੂਰਤੀ ਲੋਕਾਂ ਦੀ ਉੱਚ ਪੱਧਰੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਹਿੱਸੇ ਵਿੱਚ ਆਜ਼ਾਦੀ ਦੀ ਲਹਿਰ ਦੇ ਨਾਇਕ ਹਨ, ਪਰ ਇਨ੍ਹਾਂ ਅਣਗੌਲੇ ਨਾਇਕਾਂ ਨੂੰ ਉਜਾਗਰ ਕਰਨ ਲਈ ਬਹੁਤ ਕੁਝ ਨਹੀਂ ਕੀਤਾ ਗਿਆ। ਇਸ ਸਬੰਧੀ ਈਨਾਡੂ ਗਰੁੱਪ ਦਾ ਉਪਰਾਲਾ ਸ਼ਲਾਘਾਯੋਗ ਹੈ।

ਮੋਦੀ ਨੇ ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨੂੰ ਪ੍ਰਸਿੱਧ ਬਣਾਉਣ ਲਈ ਕੇਂਦਰ ਸਰਕਾਰ ਦੇ ਕੁਝ ਯਤਨਾਂ ਨੂੰ ਵੀ ਉਜਾਗਰ ਕੀਤਾ। ਇਸ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕਬਾਇਲੀ ਅਜਾਇਬ ਘਰ ਬਣਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਮੋਜੀ ਫਿਲਮ ਸਿਟੀ ਦੇ ਚੇਅਰਮੈਨ ਰਾਮੋਜੀ ਰਾਓ ਗੇਰੂ ਨਾਲ ਆਪਣੇ ਨਜ਼ਦੀਕੀ ਸਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਰਾਮੋਜੀ ਰਾਓ ਗੇਰੂ ਦੀਆਂ ਕਈ ਗੱਲਾਂ ਨੂੰ ਯਾਦ ਕੀਤਾ ਅਤੇ ਕਮਿਊਨਿਟੀ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਰਾਮੋਜੀ ਰਾਓ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।



ਇਹ ਵੀ ਪੜ੍ਹੋ: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਪਰਿਵਾਰ ਸਣੇ ਹਰਿਮੰਦਰ ਸਾਹਿਬ ਨਤਮਸਤਕ

Last Updated :Oct 26, 2022, 6:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.