ETV Bharat / bharat

ਪੀਐਮ ਵੱਲੋਂ ਚੰਨੀ ਨੂੰ ਝੋਨੇ ਦੀ ਖਰੀਦ ਮਸਲੇ ਦੇ ਛੇਤੀ ਹੱਲ ਦਾ ਭਰੋਸਾ

author img

By

Published : Oct 1, 2021, 8:07 PM IST

Updated : Oct 1, 2021, 8:59 PM IST

ਪੰਜਾਬ ਵਿੱਚ ਝੋਨਾ (Paddy) ਮੰਡੀਆਂ (Mandis) ਵਿੱਚ ਪੁੱਜ ਚੁੱਕਾ ਹੈ ਪਰ ਅਜੇ ਤੱਕ ਖਰੀਦ ਸ਼ੁਰੂ ਨਹੀਂ ਹੋਈ ਹੈ। ਕੇਂਦਰ ਵੱਲੋਂ ਖਰੀਦ ਵਿੱਚ ਦੇਰੀ ਕੀਤੀ ਜਾ ਰਹੀ ਹੈ ਤੇ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narender Modi) ਨਾਲ ਉਚੇਚੇ ਤੌਰ ‘ਤੇ ਮੁਲਾਕਾਤ ਕੀਤੀ।

ਪੀਐਮ ਵੱਲੋਂ ਚੰਨੀ ਨੂੰ ਝੋਨੇ ਦੀ ਖਰੀਦ ਦਾ ਭਰੋਸਾ
ਪੀਐਮ ਵੱਲੋਂ ਚੰਨੀ ਨੂੰ ਝੋਨੇ ਦੀ ਖਰੀਦ ਦਾ ਭਰੋਸਾ

ਚੰਡੀਗੜ੍ਹ: ਪੀਐਮ ਮੋਦੀ ਨਾਲ ਮੁਲਾਕਾਤ ਉਪਰੰਤ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਝੋਨੇ ਦੀ ਖਰੀਦ ਦਾ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਠੀਕ ਉਹੋ ਜਿਹਾ ਪਿਆਰ ਦਿੱਤਾ ਹੈ, ਜਿਵੇਂ ਕਿ ਇੱਕ ਪੀਐਮ ਵੱਲੋਂ ਕਿਸੇ ਮੁੱਖ ਮੰਤਰੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੀਐਮ ਨੇ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਹੈ ਤੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਹੈ। ਉਨ੍ਹਾਂ ਦੱਸਿਆ ਕਿ ਪੀਐਮ ਨੂੰ ਦਰਬਾਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ ਗਿਆ। ਉਨ੍ਹਾਂ ਕਿਹਾ ਕੀ ਪੀਐਮ ਨੇ ਅੱਛਾ ਪਿਆਰ ਦਿੱਤਾ ਹੈ।

ਪੀਐਮ ਵੱਲੋਂ ਚੰਨੀ ਨੂੰ ਝੋਨੇ ਦੀ ਖਰੀਦ ਮਸਲੇ ਦੇ ਛੇਤੀ ਹੱਲ ਦਾ ਭਰੋਸਾ

ਖੇਤੀ ਮੁੱਦਿਆਂ ‘ਤੇ ਹੋਈ ਗੱਲਬਾਤ

ਚੰਨੀ ਮੁਤਾਬਕ ਪ੍ਰਧਾਨ ਮੰਤਰੀ ਨਾਲ ਤਿੰਨ ਮੁੱਦਿਆਂ ‘ਤੇ ਗੱਲ ਹੋਈ ਹੈ। ਖਾਸ ਕਰਕੇ ਝੋਨੇ ਦੀ ਖਰੀਦ ਦੇ ਤਾਜਾ ਹਾਲਾਤ ਬਾਰੇ ਪੀਐਮ ਨੂੰ ਜਾਣੂੰ ਕਰਵਾਇਆ ਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ (Farmers' agitation) ਕਰਕੇ ਪੰਜਾਬ ਦੇ ਕਿਸਾਨ ਅਤੇ ਸੂਬੇ ਦਾ ਖਾਸਾ ਨੁਕਸਾਨ ਹੋ ਰਿਹਾ ਹੈ। ਵਿੱਤੀ ਨੁਕਸਾਨ ਵੀ ਹੋ ਰਿਹਾ ਹੈ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਦਾ ਕਿਸਾਨ ਪੰਜਾਬ ਦੇਸ਼ ਲਈ ਲੜਦਾ ਹੈ ਤੇ ਆਜਾਦੀ ਤੇ ਦੇਸ਼ ਦੀ ਏਕਤਾ ਲਈ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਹਨ।

ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਬੇਨਤੀ

ਉਨ੍ਹਾਂ ਕਿਹਾ ਕਿ ਪੀਐਮ ਨੂੰ ਬੇਨਤੀ ਕੀਤੀ ਗਈ ਹੈ ਕਿ ਅਜਿਹੇ ਵਿੱਚ ਪੰਜਾਬ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਸੰਕਟ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਤੇ ਕਿਸਾਨਾਂ ਨਾਲ ਮੁੜ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪ ਇਸ ਮੁੱਦੇ ਨੂੰ ਹੱਲ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਸ ਮੁੱਦੇ ‘ਤੇ ਵਿਚਾਰ ਕਰਨ ਦੀ ਗੱਲ ਕਹੀ ਹੈ। ਚੰਨੀ ਨੇ ਦੱਸਿਆ ਇਸ ਤੋਂ ਇਲਾਵਾ ਪੰਜਾਬ ਵਿੱਚ ਆਰਗੈਨਿਕ ਖੇਤੀ ਬਾਰੇ ਵੀ ਪੀਐਮ ਨਾਲ ਗੱਲਬਾਤ ਕੀਤੀ ਗਈ।

ਕਾਂਗਰਸ ਨੇ ਖਰੀਦ ਵਿੱਚ ਕਰਵਾਈ ਦੇਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ (SAD President) ਸੁਖਬੀਰ ਸਿੰਘ ਬਾਦਲ (Sukhbir Badal) ਨੇ ਦੋਸ਼ ਲਗਾਇਆ ਕਿ ਝੋਨੇ ਦੀ ਖਰੀਦ ਦੇ ਪ੍ਰਬੰਧ ਕਰਨ ਵਿਚ ਨਾਕਾਮੀ ’ਤੇ ਪਰਦਾ ਪਾਉਣ ਲਈ ਕਾਂਗਰਸ ਸਰਕਾਰ ਨੇ ਝੋਨੇ ਦੀ ਖਰੀਦ ਮੁਲਤਵੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪ ਝੋਨੇ ਦੀ ਟਰਾਲੀ ਲੈ ਕੇ ਐਫ ਸੀ ਆਈ ਦਫਤਰ ਦੇ ਮੂਹਰੇ ਅਧਿਕਾਰੀਆਂ ਕੋਲੋਂ ਨਮੀ ਦੀ ਮਾਤਰਾ ਚੈਕ ਕਰਵਾਈ ਤੇ ਵਿਖਾਇਆ ਕਿ ਪੰਜਾਬ ਦੇ ਝੋਨੇ ਵਿਚ ਨਮੀ ਦੀ ਮਾਤਰਾ ਪ੍ਰਵਾਨਤ ਹੱਦ ਦੇ ਅੰਦਰ ਹੀ ਹੈ।

ਪੀਐਮ ਵੱਲੋਂ ਚੰਨੀ ਨੂੰ ਝੋਨੇ ਦੀ ਖਰੀਦ ਮਸਲੇ ਦੇ ਛੇਤੀ ਹੱਲ ਦਾ ਭਰੋਸਾ

'ਆਪ' ਨੇ ਝੋਨਾ ਖ਼ਰੀਦ ‘ਤੇ ਕੇਂਦਰ ਦੀ ਨਿਖੇਧੀ ਕੀਤੀ

ਆਮ ਆਦਮੀ ਪਾਰਟੀ (ਆਪ) (AAP) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਪੀਐਮ ਨਰਿੰਦਰ ਮੋਦੀ ਸਰਕਾਰ ਵੱਲੋਂ ਖ਼ਰੀਦ ਨੂੰ 10 ਦਿਨ ਅੱਗੇ ਪਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਨੂੰ ਕੇਂਦਰ ਸਰਕਾਰ ਦਾ 'ਤੁਗਲਕੀ ਫ਼ੁਰਮਾਨ' ਕਰਾਰ ਦਿੱਤਾ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਪਣਾ ਫ਼ੈਸਲਾ ਵਾਪਸ ਲਵੇ ਅਤੇ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਐਨ ਮੌਕੇ ਸਿਰ ਝੋਨੇ ਦੀ ਖ਼ਰੀਦ ਰੋਕ ਕੇ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈਣ ਦੀ ਸਾਜਿਸ਼ ਕੀਤੀ ਹੈ, ਕਿਉਂਕਿ ਇੱਥੋਂ ਦੇ ਕਿਸਾਨ ਹੀ ਅੱਗੇ ਹੋ ਕੇ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਲਈ ਫ਼ਸਲ ਨੂੰ 10 ਦਿਨਾਂ ਤੱਕ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਮੰਡੀਆਂ ਵਿੱਚ ਆਈ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਲਈ ਸਰਕਾਰ ਹੀ ਜ਼ਿੰਮੇਵਾਰੀ ਹੈ।

ਹਰ ਗੱਲ ਦਾ ਰਾਜਨੀਤੀਕਰਣ ਠੀਕ ਨਹੀਂ

ਪੀਐਮ ਵੱਲੋਂ ਚੰਨੀ ਨੂੰ ਝੋਨੇ ਦੀ ਖਰੀਦ ਮਸਲੇ ਦੇ ਛੇਤੀ ਹੱਲ ਦਾ ਭਰੋਸਾ

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਹੈ ਕਿ ਹਰੇਕ ਗੱਲ ਦਾ ਰਾਜਨੀਤੀਕਰਣ ਠੀਕ ਨਹੀਂ ਹੈ। ਝੋਨੇ ਦੀ ਖਰੀਦ ਅੱਗੇ ਪਾਉਣ ਨੂੰ ਰਾਜਨੀਤਕ ਨਜ਼ਰੀਏ ਨਾਲ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਵਾਰ ਬਰਸਾਤ ਦੇਰੀ ਨਾਲ ਹੋਈ ਹੈ, ਜਿਸ ਕਾਰਨ ਝੋਨਾ ਅਜੇ ਗਿੱਲਾ ਹੈ ਤੇ ਇਸੇ ਲਈ ਖਰੀਦ ਨਹੀਂ ਕੀਤੀ ਜਾ ਰਹੀ ਤੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ

Last Updated : Oct 1, 2021, 8:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.