ETV Bharat / bharat

Personal accident insurance: ਔਖੇ ਸਮੇਂ ਵਿੱਚ ਆਰਥਿਕ ਬੋਝ ਤੋਂ ਤੁਹਾਡਾ ਬਚਾਅ ਕਰੇਗਾ ਨਿੱਜੀ ਦੁਰਘਟਨਾ ਬੀਮਾ

author img

By

Published : Apr 1, 2023, 10:19 AM IST

ਦੁਰਘਟਨਾ ਅਤੇ ਆਮਦਨੀ ਦੇ ਨੁਕਸਾਨ ਦੀ ਸਥਿਤੀ ਵਿੱਚ ਕਿਸੇ ਵੀ ਵਿੱਤੀ ਸਦਮੇ ਤੋਂ ਬਚਣ ਲਈ, ਇੱਕ ਨਿੱਜੀ ਦੁਰਘਟਨਾ ਬੀਮਾ ਪਾਲਿਸੀ ਜ਼ਰੂਰ ਲਓ, ਜੋ ਡਾਕਟਰੀ ਖਰਚਿਆਂ, ਕਰਜ਼ਿਆਂ, EMIs ਅਤੇ ਇੱਥੋਂ ਤੱਕ ਕਿ ਸਾਹਸੀ ਯਾਤਰਾਵਾਂ ਨੂੰ ਕਵਰ ਕਰਕੇ ਲੋੜੀਂਦੀ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। ਹੋਰ ਜਾਣਨ ਲਈ ਪੜ੍ਹੋ ਇਹ ਰਿਪੋਰਟ।

Personal accident insurance will protect you from financial burden in tough times
ਔਖੇ ਸਮੇਂ ਵਿੱਚ ਆਰਥਿਕ ਬੋਝ ਤੋਂ ਤੁਹਾਡਾ ਬਚਾਅ ਕਰੇਗਾ ਨਿੱਜੀ ਦੁਰਘਟਨਾ ਬੀਮਾ

ਹੈਦਰਾਬਾਦ : ਇੱਕ ਛੋਟਾ ਜਿਹਾ ਹਾਦਸਾ ਪੂਰੇ ਪਰਿਵਾਰ ਨੂੰ ਆਰਥਿਕ ਅਤੇ ਭਾਵਨਾਤਮਕ ਤੌਰ 'ਤੇ ਪਰੇਸ਼ਾਨ ਕਰ ਸਕਦਾ ਹੈ। ਇਸ ਲਈ, ਸਾਨੂੰ ਕਿਸੇ ਵੀ ਸਥਿਤੀ 'ਤੇ ਕਾਬੂ ਪਾਉਣ ਲਈ ਆਪਣੇ ਅਤੇ ਆਪਣੇ ਪਰਿਵਾਰ ਲਈ ਢੁਕਵੀਂ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸਦੇ ਲਈ ਇੱਕ ਨਿੱਜੀ ਦੁਰਘਟਨਾ ਬੀਮਾ ਪਾਲਿਸੀ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਹ ਬੀਮਾ ਤੁਹਾਨੂੰ ਆਰਥਿਕ ਬੋਝ ਤੋਂ ਬਚਾ ਸਕਦਾ ਹੈ।

ਆਰਥਿਕ ਬਿਪਤਾ ਤੋਂ ਬਚਣ ਲਈ ਸਹਾਈ ਬੀਮਾ : ਕੋਰੋਨਾ ਤੋਂ ਬਾਅਦ ਕਈ ਲੋਕ ਆਪਣੇ ਵਾਹਨਾਂ 'ਚ ਸਫਰ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵਧ ਗਈ ਹੈ। ਇਸ ਦੇ ਨਾਲ ਹੀ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਸੰਦਰਭ ਵਿੱਚ, ਅਚਾਨਕ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਆਪਣੇ ਆਪ ਨੂੰ ਵਿੱਤੀ ਤੌਰ 'ਤੇ ਬਚਾਉਣਾ ਅਤੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਇੱਕ ਨਿੱਜੀ ਦੁਰਘਟਨਾ ਬੀਮਾ ਪਾਲਿਸੀ ਅਜਿਹੀ ਕਿਸੇ ਵੀ ਬਿਪਤਾ ਦੇ ਮਾਮਲੇ ਵਿੱਚ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ।

ਵਾਹਨਾਂ ਵਿੱਚ ਸਫ਼ਰ ਕਰਦੇ ਸਮੇਂ ਅਚਾਨਕ ਕੋਈ ਹਾਦਸਾ ਵਾਪਰ ਸਕਦਾ ਹੈ, ਜੋ ਕਿ ਕਈ ਵੀਰ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਕਈ ਵਾਰ ਇਹ ਹਾਦਸਾ ਵਿਅਕਤੀ ਨੂੰ ਸਰੀਰਕ ਤੌਰ 'ਤੇ ਪੂਰੀ ਜ਼ਿੰਦਗੀ ਲਈ ਅਪਾਹਿਜ ਕਰ ਸਕਦਾ ਹੈ। ਨਿੱਜੀ ਦੁਰਘਟਨਾ ਬੀਮਾ ਅਜਿਹੇ ਖ਼ਤਰਿਆਂ ਦੌਰਾਨ ਨੁਕਸਾਨ ਦੇ ਵਿੱਤੀ ਪਹਿਲੂਆਂ ਦਾ ਧਿਆਨ ਰੱਖਦਾ ਹੈ। ਖਾਸ ਤੌਰ ਉਤੇ ਬੀਮਾਧਾਰਕ ਨੂੰ ਕਿਸੇ ਕਿਸਮ ਦੀ ਆਪਦਾ ਦਾ ਸਾਹਣਾ ਕਰਨਾ ਪੈਂਦਾ ਹੈ ਤਾਂ ਇਹ ਬੀਮਾ ਪਿੱਛੇ ਪਰਿਵਾਰ ਨੂੰ ਵਿੱਤੀ ਸੰਕਟ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ।

ਬੀਮਾਧਾਰਕਾਂ ਦੀ ਮੌਤ ਤੋਂ ਬਾਅਦ ਦੀ ਕਵਰੇਜ : 18 ਤੋਂ 65 ਸਾਲ ਦੀ ਉਮਰ ਵਾਲੇ ਲੋਕ ਇਸ ਪਾਲਿਸੀ ਨੂੰ ਖਰੀਦਣ ਦੇ ਯੋਗ ਹਨ। ਡਾਕਟਰੀ ਖਰਚਿਆਂ, ਕਰਜ਼ਿਆਂ, EMIs ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਨਿਜੀ ਦੁਰਘਟਨਾ ਬੀਮਾ ਪਾਲਿਸੀ ਤੋਂ ਇੱਕਮੁਸ਼ਤ ਰਕਮ ਆਉਂਦੀ ਹੈ। ਬੀਮਾਧਾਰਕ ਦੀ ਦੁਰਘਟਨਾ ਵਿੱਚ ਮੌਤ ਹੋਣ ਦੇ ਮਾਮਲੇ ਵਿੱਚ, ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਸਾਂ ਨੂੰ ਦੁਰਘਟਨਾ ਵਿੱਚ ਮੌਤ ਕਵਰੇਜ ਦੇ ਤਹਿਤ ਬੀਮੇ ਦੀ ਰਕਮ ਮਿਲੇਗੀ। ਜੇਕਰ ਵਿਅਕਤੀ ਇਸ ਹੱਦ ਤੱਕ ਅਪਾਹਜ ਹੋ ਜਾਂਦਾ ਹੈ ਕਿ ਉਹ ਕਿਸੇ ਇਲਾਜ ਰਾਹੀਂ ਠੀਕ ਨਹੀਂ ਹੋ ਸਕਦਾ, ਤਾਂ ਕੁਝ ਬੀਮਾ ਕੰਪਨੀਆਂ ਬੀਮੇ ਦੀ ਰਕਮ ਤੋਂ ਦੁੱਗਣੀ ਪੇਸ਼ਕਸ਼ ਕਰਦੀਆਂ ਹਨ।

ਇਹ ਵੀ ਪੜ੍ਹੋ : LPG Cylinder New Price: ਮਹੀਨੇ ਦੇ ਪਹਿਲੇ ਦਿਨ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ

ਇਸ ਸਥਿਤੀ ਵਿੱਚ ਨਿਸ਼ਚਿਤ ਰਕਮ ਅਦਾ ਕਰੇਗੀ ਬੀਮਾ ਕੰਪਨੀ : ਜੇਕਰ ਪਾਲਿਸੀ ਧਾਰਕ ਦੇ ਸਰੀਰ ਦਾ ਕੋਈ ਅੰਗ ਰਹਿ ਜਾਂਦਾ ਹੈ, ਜਾਂ ਦੁਰਘਟਨਾ ਕਾਰਨ ਨਜ਼ਰ ਜਾਂ ਸੁਣਨ ਦੀ ਕਮੀ ਹੋ ਜਾਂਦੀ ਹੈ, ਤਾਂ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਇਲਾਜ ਦੀ ਲਾਗਤ ਬੀਮਾ ਕੰਪਨੀ ਵੱਲੋਂ ਪ੍ਰਦਾਨ ਕੀਤੀ ਜਾਵੇਗੀ। ਵਿਅਕਤੀ ਦੀ ਸਥਿਤੀ 'ਤੇ ਨਿਰਭਰ ਕਰਦਿਆਂ, ਬੀਮੇ ਦੀ ਰਕਮ ਦਾ 25-90 ਫੀਸਦ ਪ੍ਰਾਪਤ ਕਰਨਾ ਸੰਭਵ ਹੈ। ਕਈ ਵਾਰ ਡਾਕਟਰ ਦੁਰਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਆਰਾਮ ਕਰਨ ਦੀ ਸਲਾਹ ਦਿੰਦੇ ਹਨ, ਭਾਵੇਂ ਸੱਟਾਂ ਗੰਭੀਰ ਨਾ ਹੋਣ। ਇਸ ਸਥਿਤੀ ਵਿੱਚ ਖਰਚਿਆਂ ਲਈ ਪੈਸੇ ਦੀ ਜ਼ਰੂਰਤ ਹੋਵੇਗੀ, ਉਹਨਾਂ ਨੂੰ ਕਵਰ ਕਰਨ ਲਈ, ਬੀਮਾ ਕੰਪਨੀ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਰੋਜ਼ਾਨਾ ਜਾਂ ਹਫ਼ਤਾਵਾਰੀ ਆਧਾਰ 'ਤੇ ਇੱਕ ਨਿਸ਼ਚਿਤ ਰਕਮ ਪ੍ਰਦਾਨ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.