ETV Bharat / bharat

Pegasus Snooping: ਸੁਤੰਤਰ ਜਾਂਚ ਦੀ ਮੰਗ 'ਤੇ ਸੁਪਰੀਮ ਕੋਰਟ ਨੇ ਕਿਹਾ, ਸਮਿਤੀ ਦਾ ਹੋਵੇ ਗਠਨ

author img

By

Published : Oct 27, 2021, 11:50 AM IST

ਪੈਗਾਸਸ ਜਾਸੂਸੀ ਕੇਸ (Pegasus Snooping case) ਵਿੱਚ ਅਦਾਲਤ ਅੱਜ ਫੈਸਲਾ ਸੁਣਾਏਗਾ। ਸੁਪਰੀਮ ਕੋਰਟ (SC) ਇਜਰਾਇਲੀ ਸਪਾਈਵੇਅਰ ਪੇਗਾਸਸ ਤੋਂ ਕੀ ਕੀਤੀ ਗਈ ਜਾਸੂਸੀ ਦੀ ਸੁਤੰਤਰ ਜਾਂਚ ਦੀ ਅਰਜ਼ੀ ਵਾਲੀ ਪਟੀਸ਼ਨ 'ਤੇ ਫੈਸਲਾ ਸੁਣਾਏਗਾ। ਇਸ ਮਾਮਲੇ 'ਚ ਪਿਛਲੇ ਸਤੰਬਰ ਵਿੱਚ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ। ਇੰਟਰਨੈਸ਼ਨਲ ਮੀਡੀਆ ਗਰੁੱਪ ਨੇ ਖ਼ਬਰ ਦਿੱਤੀ ਕਿ ਕਰੀਬ 300 ਪ੍ਰਮਾਣਤ ਭਾਰਤੀ ਫੋਨ ਨੰਬਰ ਹਨ, ਜ਼ਿਨ੍ਹਾਂ ਨੂੰ ਪੈਗਾਸਸ ਸਾਫਟਵੇਅਰਦ ਦੇ ਜ਼ਰੀਏ ਜਾਸੂਸੀ ਲਈ ਨਿਸ਼ਾਨਾ ਬਣਾਇਆ ਗਿਆ ਸੀ।

ਪੈਗਾਸਸ ਜਾਸੂਸੀ ਕੇਸ
ਪੈਗਾਸਸ ਜਾਸੂਸੀ ਕੇਸ

ਨਵੀਂ ਦਿੱਲੀ: ਸੁਪਰੀਮ ਕੋਰਟ (SC), ਪੈਗਾਸਸ ਜਾਸੂਸੀ ਕੇਸ (Pegasus Snooping case) ਵਿੱਚ ਸੁਤੰਤਰ ਜਾਂਚ ਦੀ ਮੰਗ ਵਾਲੀ ਪਟੀਸ਼ਨਾਂ 'ਤੇ ਅੱਜ ਫੈਸਲਾ ਸੁਣਾਏਗਾ। ਮੁੱਖ ਜਸਟਿਸ ਐਨਵੀ ਰਮਨ, ਜਸਟਿਸ ਮੂਰਤੀ ਸੂਰਜ ਕਾਂਤ ਅਤੇ ਨਿਆਂਮੂਰਤੀ ਹਿਮਾ ਕੋਹਲੀ ਦੀ ਸੰਵਿਧਾਨ ਬੈਂਚ ਨੇ 13 ਸਤੰਬਰ ਦੇ ਮਾਮਲੇ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ, ਮਹਿਜ਼ ਇਹ ਜਾਨਣ ਲਈ ਕੀ ਕੇਂਦਰ ਨੇ ਨਾਗਰਿਕਾਂ ਦੀ ਕਥਿੱਤ ਜਾਸੂਸੀ ਲਈ ਗ਼ਲਤ ਪ੍ਰਕਿਰਿਆ ਪੈਗਾਸਸ ਸਾਫਟਵੇਅਰ ਦੀ ਵਰਤੋਂ (Pegasus software) ਤਾਂ ਨਹੀਂ ਕੀਤੀ ?

ਸੰਵਿਧਾਨਕ ਬੈਂਚ ਨੇ ਜ਼ੁਬਾਨੀ ਟਿੱਪਣੀਆਂ ਕੀਤੀਆਂ ਸਨ ਕਿ ਉਹ ਇਸ ਮਾਮਲੇ ਦੀ ਜਾਂਚ ਲਈ ਤਕਨੀਕੀ ਮਾਹਿਰਾਂ ਦੀ ਕਮੇਟੀ ਦਾ ਗਠਨ (technical expert committee) ਕਰੇਗੀ ਅਤੇ ਇਜ਼ਰਾਈਲੀ ਕੰਪਨੀ ਐਨਐਸਓ ਦੇ ਸਾਫਟਵੇਅਰ ਪੈਗਾਸਸ ਵੱਲੋਂ ਕੁੱਝ ਪ੍ਰਮੁੱਖ ਭਾਰਤੀਆਂ ਦੇ ਫੋਨ ਹੈਕ ਕਰਕੇ ਕਥਿਤ ਜਾਸੂਸੀ ਕਰਨ ਦੀਆਂ ਸ਼ਿਕਾਇਤਾਂ ਦੀ ਸੁਤੰਤਰ ਜਾਂਚ ਲਈ ਦਾਇਰ ਪਟੀਸ਼ਨਾਂ 'ਤੇ ਅੰਤਰਿਮ ਆਦੇਸ਼ ਦੇਵੇਗੀ।

ਸੁਪਰੀਮ ਕੋਰਟ ਵੱਲੋਂ ਕਮੇਟੀ ਦੀ ਸਥਾਪਨਾ ਬਾਰੇ ਟਿੱਪਣੀ ਕੇਂਦਰ ਦੇ ਉਸ ਬਿਆਨ ਦੇ ਸੰਦਰਭ ਵਿੱਚ ਮਹੱਤਵ ਰੱਖਦੀ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਸਮੁੱਚੇ ਮਾਮਲੇ ਦੀ ਜਾਂਚ ਕਰਨ ਲਈ ਇੱਕ ਮਾਹਰ ਕਮੇਟੀ ਦਾ ਗਠਨ ਕਰੇਗਾ।

ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਅਗਲੇ ਕੁੱਝ ਦਿਨਾਂ 'ਚ ਇਸ ਸਬੰਧ 'ਚ ਆਪਣਾ ਆਦੇਸ਼ ਦੇਵੇਗੀ। ਅਦਾਲਤ ਨੇ ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਸੀ ਕਿ ਜੇਕਰ ਸਰਕਾਰ ਵੱਲੋਂ ਵਿਸਥਾਰ ਨਾਲ ਹਲਫ਼ਨਾਮਾ ਦੇਣਾ ਚਾਹੁੰਦੀ ਹੈ ਤਾਂ ਇਸ ਮਾਮਲੇ ਦਾ ਜ਼ਿਕਰ ਕਰਨ।

ਬੈਂਚ ਨੇ ਕਿਹਾ ਸੀ ਕਿ ਉਹ ਕੇਂਦਰ ਤੋਂ ਮਹਿਜ਼ ਇਹ ਜਾਣਨਾ ਚਾਹੁੰਦੇ ਹਨ, ਕਿ ਜਿਸ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਵਿਸਥਾਰ ਨਾਲ ਹਲਫਨਾਮਾ ਦਾਖਲ ਕਰਨ ਤੋਂ ਝਿੱਜਕ ਪ੍ਰਗਟ ਕੀਤੀ ਹੈ ਕਿ ਕੀ ਪੈਗਾਸਸ ਦੀ ਵਰਤੋਂ ਕਥਿਤ ਤੌਰ 'ਤੇ ਵਿਅਕਤੀਆਂ ਦੀ ਜਾਸੂਸੀ ਕਰਨ ਲਈ ਕੀਤੀ ਗਈ ਸੀ, ਕੀ ਇਹ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਸੀ।

ਪੈਗਾਸਸ ਵਿਵਾਦ ਵਿੱਚ ਗੋਪਨੀਯਤਾ ਦੇ ਉਲੰਘਣ ਨੂੰ ਲੈ ਕੇ ਪੱਤਰਕਾਰਾਂ ਅਤੇ ਕੁਝ ਹੋਰਾਂ ਵੱਲੋਂ ਪ੍ਰਗਟਾਈ ਗਈ ਚਿੰਤਾਵਾਂ 'ਤੇ, ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਉਹ ਰਾਸ਼ਟਰੀ ਸੁਰੱਖਿਆ ਬਾਰੇ ਵਿਸਤ੍ਰਿਤ ਜਾਣਕਾਰੀ ਵਿੱਚ ਦਿਲਚਸਪੀ ਨਹੀਂ ਰੱਖਦੀ ਹੈ। ਉਹ ਇਸ ਸਬੰਧ ਵਿੱਚ ਵਿਸਤ੍ਰਿਤ ਹਲਫਨਾਮਾ ਦਾਇਰ ਕਰਨ ਤੋਂ ਝਿਜਕ ਰਿਹਾ ਹੈ। ਕੇਂਦਰ ਨੇ ਕਿਹਾ ਕਿ ਇਹ ਜਨਤਕ ਚਰਚਾ ਦਾ ਵਿਸ਼ਾ ਨਹੀਂ ਹੈ ਅਤੇ ਨਾ ਹੀ ਇਹ ‘ਰਾਸ਼ਟਰੀ ਸੁਰੱਖਿਆ ਦੇ ਹਿੱਤ’ ਵਿੱਚ ਹੈ।

ਗੌਰਤਲਬ ਹੈ ਕਿ ਸਿਖਰਲੀ ਅਦਾਲਤ ਇਸ ਸਬੰਧ 'ਚ ਦਾਇਰ ਕਈ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ, ਜਿਸ 'ਚ ਸੀਨੀਅਰ ਪੱਤਰਕਾਰ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੇ ਨਾਲ-ਨਾਲ ਐਡੀਟਰਸ ਗਿਲਡ ਆਫ਼ ਇੰਡੀਆ ਵੱਲੋਂ ਦਾਇਰ ਪਟੀਸ਼ਨ ਵੀ ਸ਼ਾਮਲ ਹੈ। ਇਨ੍ਹਾਂ ਪਟੀਸ਼ਨਾਂ ਵਿੱਚ ਕਥਿਤ ਪੈਗਾਸਸ ਜਾਸੂਸੀ ਘੁਟਾਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਹੈ।

ਇਹ ਦਿਲਚਸਪ ਹੈ ਕਿ 19 ਜੁਲਾਈ ਨੂੰ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕਈ ਹੋਰ ਵਿਰੋਧੀ ਨੇਤਾਵਾਂ, ਮੀਡੀਆ ਸਮੂਹਾਂ ਅਤੇ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਲੋਕਾਂ ਦੀ ਇਜ਼ਰਾਈਲੀ ਸਪਾਈਵੇਅਰ ਪੈਗਾਸਸ (Israeli Spyware Pegasus) ਦੀ ਵਰਤੋਂ ਕਰਕੇ ਜਾਸੂਸੀ ਕੀਤੀ ਗਈ ਹੈ। ਇਸ ਲਈ ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।

ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸੂਚਨਾ ਤਕਨਾਲੋਜੀ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੈਗਾਸਸ ਸਾਫਟਵੇਅਰ (Ashwini Vaishnaw Pegasus) ਰਾਹੀਂ ਭਾਰਤੀਆਂ ਦੀ ਜਾਸੂਸੀ ਕਰਨ ਦੀਆਂ ਰਿਪੋਰਟਾਂ ਦਾ ਸਖ਼ਤੀ ਨਾਲ ਖੰਡਨ ਕਰਦੇ ਹੋਏ ਕਿਹਾ ਕਿ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਲਗਾਏ ਗਏ ਇਹ ਦੋਸ਼ ਭਾਰਤੀ ਲੋਕਤੰਤਰ ਲਈ ਖ਼ਤਰਾ ਹਨ ਅਤੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸ਼ਨਵ ਨੇ ਲੋਕ ਸਭਾ 'ਚ ਸੂਓ ਮੋਟੂ ਨੋਟਿਸ ਦੇ ਆਧਾਰ 'ਤੇ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਜਦੋਂ ਦੇਸ਼ 'ਚ ਪਹਿਲਾਂ ਤੋਂ ਹੀ ਕੰਟਰੋਲ ਅਤੇ ਨਿਗਰਾਨੀ ਦੀ ਵਿਵਸਥਾ ਹੈ ਤਾਂ ਅਣਅਧਿਕਾਰਤ ਵਿਅਕਤੀ ਵਲੋਂ ਗੈਰ-ਕਾਨੂੰਨੀ ਨਿਗਰਾਨੀ ਸੰਭਵ ਨਹੀਂ ਹੈ।

ਪੈਗਾਸਸ ਸਪਾਈਵੇਅਰ ਕੀ ਹੈ?

ਪੈਗਾਸਸ ਸਪਾਈਵੇਅਰ ਇੱਕ ਸ਼ਕਤੀਸ਼ਾਲੀ ਸਪਾਈਵੇਅਰ ਸਾਫਟਵੇਅਰ ਹੈ, ਜੋ ਮੋਬਾਈਲ ਅਤੇ ਕੰਪਿਊਟਰ ਤੋਂ ਗੁਪਤ ਅਤੇ ਨਿੱਜੀ ਜਾਣਕਾਰੀ ਚੋਰੀ ਕਰਦਾ ਹੈ ਅਤੇ ਇਸ ਨੂੰ ਹੈਕਰਾਂ ਤੱਕ ਪਹੁੰਚਾਉਂਦਾ ਹੈ। ਇਸ ਨੂੰ ਸਪਾਈਵੇਅਰ ਕਿਹਾ ਜਾਂਦਾ ਹੈ, ਯਾਨੀ ਇਹ ਸਾਫਟਵੇਅਰ ਤੁਹਾਡੇ ਫੋਨ ਰਾਹੀਂ ਤੁਹਾਡੀ ਜਾਸੂਸੀ ਕਰਦਾ ਹੈ। ਇਜ਼ਰਾਈਲੀ ਕੰਪਨੀ NSO ਗਰੁੱਪ ਦਾ ਦਾਅਵਾ ਹੈ ਕਿ ਉਹ ਇਹ ਮਹਿਜ਼ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪ੍ਰਦਾਨ ਕਰਦੀ ਹੈ। ਇਸ ਨਾਲ ਆਈਓਐਸ ਜਾਂ ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫ਼ੋਨ ਹੈਕ ਕੀਤੇ ਜਾ ਸਕਦੇ ਹਨ। ਫਿਰ ਇਹ ਫੋਨ ਡੇਟਾ, ਈ-ਮੇਲ, ਕੈਮਰਾ, ਕਾਲ ਰਿਕਾਰਡ ਅਤੇ ਫੋਟੋਆਂ ਸਮੇਤ ਹਰ ਗਤੀਵਿਧੀ ਨੂੰ ਟਰੇਸ ਕਰਦਾ ਹੈ।

ਸਾਵਧਾਨ, ਜਾਣੋ ਕਿਵੇਂ ਹੁੰਦੀ ਹੈ ਜਾਸੂਸੀ?

ਜੇਕਰ ਇਹ ਪੈਗਾਸਸ ਸਪਾਈਵੇਅਰ ਤੁਹਾਡੇ ਫੋਨ ਵਿੱਚ ਆ ਜਾਂਦਾ ਹੈ, ਤਾਂ ਤੁਸੀਂ 24 ਘੰਟਿਆਂ ਲਈ ਹੈਕਰਾਂ ਦੀ ਨਿਗਰਾਨੀ ਵਿੱਚ ਰਹੋਗੇ। ਇਹ ਤੁਹਾਨੂੰ ਭੇਜੇ ਗਏ ਸੰਦੇਸ਼ ਦੀ ਨਕਲ ਕਰੇਗਾ। ਇਹ ਤੁਹਾਡੀਆਂ ਫੋਟੋਆਂ ਅਤੇ ਕਾਲ ਰਿਕਾਰਡਾਂ ਨੂੰ ਤੁਰੰਤ ਹੈਕਰਾਂ ਨਾਲ ਸਾਂਝਾ ਕਰੇਗਾ। ਤੁਹਾਡੀ ਗੱਲਬਾਤ ਰਿਕਾਰਡ ਕੀਤੀ ਜਾ ਸਕਦੀ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਅਤੇ Pegasus ਤੁਹਾਡੇ ਫ਼ੋਨ ਤੋਂ ਤੁਹਾਡੇ ਵੀਡੀਓ ਬਣਾਉਂਦਾ ਰਹੇਗਾ। ਇਸ ਸਪਾਈਵੇਅਰ ਵਿੱਚ ਮਾਈਕ੍ਰੋਫੋਨ ਨੂੰ ਐਕਟੀਵੇਟ ਕਰਨ ਦੀ ਸਮਰੱਥਾ ਹੈ। ਇਸ ਲਈ ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਜਾਂਚ ਨੂੰ ਯਕੀਨੀ ਬਣਾਓ।

ਫੋਨ ਵਿੱਚ ਕਿਵੇਂ ਆਉਂਦਾ ਹੈ Pegasus ?

ਜਿਵੇਂ ਕਿ ਦੂਜੇ ਵਾਇਰਸ ਅਤੇ ਸੌਫਟਵੇਅਰ ਤੁਹਾਡੇ ਫੋਨ ਵਿੱਚ ਆਉਂਦੇ ਹਨ, ਪੈਗਾਗਸ ਵੀ ਕਿਸੇ ਵੀ ਮੋਬਾਈਲ ਫੋਨ ਵਿੱਚ ਦਾਖਲ ਹੁੰਦਾ ਹੈ। ਇੰਟਰਨੈਟ ਲਿੰਕ ਰਾਹੀਂ. ਇਹ ਲਿੰਕ ਮੈਸੇਜ, ਈ-ਮੇਲ, ਵਟਸਐਪ ਮੈਸੇਜ ਰਾਹੀਂ ਭੇਜੇ ਜਾਂਦੇ ਹਨ। ਪੇਗਾਸਸ ਦੀ ਜਾਸੂਸੀ ਪਹਿਲੀ ਵਾਰ 2016 ਵਿੱਚ ਸਾਹਮਣੇ ਆਈ ਸੀ। ਯੂਏਈ ਦੇ ਮਨੁੱਖੀ ਅਧਿਕਾਰ ਕਾਰਕੁਨ ਨੇ ਦਾਅਵਾ ਕੀਤਾ ਕਿ ਉਸ ਦੇ ਫ਼ੋਨ 'ਚ ਕਈ ਐਸਐਮਐਸ ਆਏ ਸਨ, ਜਿਨ੍ਹਾਂ 'ਚ ਲਿੰਕ ਦਿੱਤੇ ਗਏ ਸਨ। ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਪਾਈਵੇਅਰ ਦਾ ਲਿੰਕ ਹੈ। ਮਾਹਰਾਂ ਦੇ ਮੁਤਾਬਕ, ਇਹ ਪੈਗਾਗਸ ਦਾ ਸਭ ਤੋਂ ਪੁਰਾਣਾ ਸੰਸਕਰਣ ਸੀ। ਹੁਣ ਇਸ ਦੀ ਤਕਨੀਕ ਹੋਰ ਵਿਕਸਤ ਹੋ ਗਈ ਹੈ। ਹੁਣ ਇਹ 'ਜ਼ੀਰੋ ਕਲਿੱਕ' ਯਾਨੀ ਵਾਇਸ ਕਾਲਿੰਗ ਰਾਹੀਂ ਫੋਨ 'ਚ ਐਂਟਰੀ ਲੈ ਸਕਦਾ ਹੈ।

ਇਹ ਵੀ ਪੜ੍ਹੋ : ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, ਅਦਾਲਤ ਅੱਜ ਵੀ ਜਾਰੀ ਰੱਖੇਗੀ ਸੁਣਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.