ETV Bharat / bharat

Rupnagar Police: ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਾਰ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

author img

By

Published : Feb 11, 2023, 8:53 PM IST

Rupnagar Police
Rupnagar Police

ਰੂਪਨਗਰ ਵਿੱਚ ਡੀਐਸਪੀ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।

Rupnagar Police

ਰੂਪਨਗਰ: ਰੂਪਨਗਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਡੀਐਸਪੀ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਚੋਰ ਕਾਰ ਚੋਰੀ ਕਰਕੇ ਕਬਾੜ ਵਿੱਚ ਵੇਚਣ ਜਾ ਰਹੇ ਸੀ, ਜਿਸ ਦੌਰਾਨ ਸੀਆਈਏ ਨੇ ਤਿੰਨ ਕਾਰਾ ਬਰਾਮਦ ਕੀਤੀਆ। ਰੂਪਨਗਰ ਸੀਆਈਏ ਸਟਾਫ ਨੇ ਕਾਰ ਮੋਟਰਸਾਇਕਲ ਚੋਰੀ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਰੋਪੀਆ ਵਿੱਚੋ ਇੱਕ ਸ਼ਹੀਦ ਭਗਤ ਸਿੰਘ ਦੇ ਪਿੰਡ ਵੀਨਿਆਲੀ ਅਤੇ ਦੂਜਾ ਰੂਪਨਗਰ ਦੇ ਥਾਣਾ ਨੂਰਪੁਰਬੇਦੀ ਦੇ ਪਿੰਡ ਜਟੋਲੀ ਦਾ ਰਹਿਣ ਵਾਲਾ ਹੈ। ਨੂਰਪੁਰਬੇਦੀ ਦੇ ਰਹਿਣ ਵਾਲੇ ਅਰੋਪੀ 'ਤੇ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸਦੇ ਵਿਰੁੱਧ ਇਰਾਦਾ ਕਤਲ ਦੇ ਚਾਰ ਕੇਸ ਦਰਜ ਹਨ। ਸੀਆਈਏ ਕੰਪਨੀ ਨੂੰ ਸੂਚਨਾ ਮਿਲੀ ਸੀ ਕਿ ਗੱਡੀਆ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਤਿੰਨਾਂ ਕਾਰਾਂ ਨੂੰ ਕਬਾੜ ਵਿੱਚ ਵੇਚਣ ਦੀ ਤਿਆਰੀ ਕਰ ਰਹੇ ਹਨ। ਅਰੋਪੀਆ ਤੋਂ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਫੜੀਆਂ ਗਈਆਂ, ਗੱਡੀਆਂ ਵਿੱਚ ਇੱਕ ਸਕੋਂਡਾ ਅਤੇ ਦੋ ਆਲਟੋ ਕਾਰਾਂ ਸ਼ਾਮਲ ਹਨ। ਸਕੋਂਡਾ ਕਾਰ ਅਰੋਪੀਆ ਨੇ ਜੀਰਕਪੁਰ ਇਲਾਕੇ ਤੋਂ ਚੋਰੀ ਕੀਤੀ ਸੀ, ਕਾਲੇ ਰੰਗ ਦੀ ਆਲਟੋ ਗੜ੍ਹਸ਼ੰਕਰ ਇਲਾਕੇ ਤੋਂ ਚੋਰੀ ਕੀਤੀ ਸੀ ਅਤੇ ਸਿਲਵਰ ਰੰਗ ਦੀ ਆਲਟੋ ਨਿਜ਼ਰ ਚੌਂਕੀ ਖਰੜ ਤੋਂ ਚੋਰੀ ਕੀਤੀ ਸੀ।

ਡੀਐਸਪੀ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਦੋਨੋ ਅਰੋਪੀਆ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਥਾਣੇਦਾਰ ਕੇਵਲ ਸਿੰਘ ਨੂੰ ਸੌਂਪੀ ਗਈ ਸੀ। ਕੇਵਲ ਸਿੰਘ ਆਪਣੇ ਸਾਥੀ ਜਵਾਨਾਂ ਨਾਲ ਰੋਜ਼ਾਨਾ ਦੀ ਤਰ੍ਹਾਂ ਗਸ਼ਤ 'ਤੇ ਨਿਕਲੇ। ਜਦੋਂ ਉਨ੍ਹਾਂ ਦੀ ਟੀਮ ਘਣੌਲੀ ਤੋਂ ਹਈਵੇ ਦੇ ਰਾਸਤੇ ਆਉਦੇ ਸਮੇਂ ਅਹਿਮਦਪੁਰ ਦੇ ਕੋਲ ਪੱਕੀ ਨਹਿਰ ਦੇ ਪੁਲ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਨੌਜਵਾਨ ਜੋਕੀ ਵਾਹਨ ਚੋਰੀ ਕਰਨ ਤੋਂ ਬਾਅਦ ਕਬਾੜ ਵਿੱਚ ਵੇਚਣ ਦਾ ਕੰਮ ਕਰਦੇ ਹਨ। ਅੱਜ ਵੀ ਇਕ ਕਾਰ ਜਿਸ 'ਤੇ ਪੀਬੀ 11 ਸੀਐਮ-3446 ਨੰਬਰ ਲੱਗਾ ਹੈ, ਵਿਚ ਸਵਾਰ ਹੋ ਕੇ ਰੂਪਨਗਰ ਰੋਡ ਤੋਂ ਬੁੜੈਲ ਚੰਡੀਗੜ ਕਬਾੜ ਵਿਚ ਵੇਚਣ ਜਾ ਰਹੇ ਸੀ। ਸੀਆਈਏ ਕੰਪਨੀ ਦੀ ਟੀਮ ਨੇ ਕਾਰ ਸਮੇਤ ਦੋਨੋਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਅਰੋਪੀਆ ਦੀ ਪਛਾਣ ਵੀਨਯਾਲੀ ਐੱਸ.ਬੀ.ਐੱਸ.ਨਗਰ ਦੇ ਜਤਿੰਦਰਪਾਲ ਸਿੰਘ ਉਰਫ਼ ਛਿੰਦੂ ਅਤੇ ਜਟੋਲੀ ਰੂਪਨਗਰ ਦੇ ਜਤਿੰਦਰ ਕੁਮਾਰ ਉਰਫ਼ ਜਿੰਦਾ ਦੇ ਰੂਪ ਵਿੱਚ ਹੋਈ ਹੈ। ਪੁੱਛਗਿੱਛ ਵਿੱਚ ਪਤਾ ਚੱਲਿਆ ਕਿ ਜਿਸ ਕਾਰ ਵਿੱਚ ਦੋਵੇਂ ਸਵਾਰ ਹਨ, ਉਹ ਕਾਰ ਨਿਜ਼ਰ ਚੌਕੀ ਖਰੜ ਤੋਂ ਚੁਰਾਈ ਹੋਈ ਹੈ।

ਜਿੰਦਾ ਹਿਸਟਰੀਸ਼ੀਟਰ ਖਿਲਾਫ ਚਾਰ ਕੇਸ ਦਰਜ- ਸੀਆਈਏ ਇੰਚਾਰਜ ਨੇ ਦੱਸਿਆ ਕਿ ਅਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਅਰੋਪੀਆਂ ਤੋਂ ਚੋਰੀ ਦੇ ਦੋ ਵਾਹਨ ਇੱਕ ਸਕੋਂਡਾ ਅਤੇ ਇੱਕ ਆਲਟੋ ਕੁਲ ਤਿੰਨ ਵਾਹਨ ਬਰਾਮਦ ਕੀਤੇ ਗਏ। 9 ਫਰਵਰੀ ਤੱਕ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ। ਅੱਗੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਅਰੋਪੀ ਜਤਿੰਦਰ ਕੁਮਾਰ ਜਿੰਦਾ ਹਿਸਟਰੀਸ਼ੀਟਰ ਹੈ। ਉਸ 'ਤੇ ਇਰਾਦਾ ਕਤਲ ਦੇ ਚਾਰ ਕੇਸ ਦਰਜ ਹਨ। ਸਾਲ 2018 ਤੋਂ ਇਹ ਅਰੋਪੀ ਫਰਾਰ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ।

ਇਹ ਵੀ ਪੜ੍ਹੋ:- Chandigarh Police: ਪੁਲਿਸ ਨੇ ਹਮਲਾਵਰਾਂ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ, ਸੂਹ ਦੇਣ ਵਾਲੇ ਨੂੰ ਪੁਲਿਸ ਦੇਵੇਗੀ ਇਨਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.