ETV Bharat / bharat

ਪਾਤਰਾ ਚਾਵਲ ਜ਼ਮੀਨ ਘੁਟਾਲਾ: ਸੰਜੇ ਰਾਉਤ ਦੇ ਘਰ ਪਹੁੰਚੀ ਈਡੀ

author img

By

Published : Jul 31, 2022, 9:01 AM IST

ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਦੇ ਮੁੰਬਈ ਸਥਿਤ ਘਰ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਰਾਉਤ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਜਾ ਸਕਦਾ ਹੈ।

Patra rice land scam
Patra rice land scam

ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਮੁੰਬਈ ਵਿੱਚ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਦੇ ਘਰ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਰਾਉਤ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਜਾ ਸਕਦਾ ਹੈ। ਸੰਜੇ ਰਾਉਤ ਖਿਲਾਫ 1034 ਕਰੋੜ ਰੁਪਏ ਦੇ ਪਾਤਰਾ ਚਾਵਲ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਜਾਂਚ ਚੱਲ ਰਹੀ ਹੈ। ਈਡੀ ਨੇ ਉਨ੍ਹਾਂ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਹਨ। ਪਰ, ਕਿਸੇ ਨਾ ਕਿਸੇ ਕਾਰਨ ਰਾਉਤ ਈਡੀ ਸਾਹਮਣੇ ਪੇਸ਼ ਨਹੀਂ ਹੋ ਰਹੇ ਹਨ।




ਇਸ ਤੋਂ ਪਹਿਲਾਂ ਉਨ੍ਹਾਂ ਨੇ ਉਪ ਰਾਸ਼ਟਰਪਤੀ ਚੋਣ ਲਈ ਚੱਲ ਰਹੀ ਮੁਹਿੰਮ ਦਾ ਹਵਾਲਾ ਦਿੰਦੇ ਹੋਏ ਈਡੀ ਤੋਂ ਪੇਸ਼ੀ ਲਈ ਹੋਰ ਸਮਾਂ ਮੰਗਿਆ ਸੀ। ਸੰਜੇ ਰਾਉਤ ਇਸ ਮਾਮਲੇ 'ਚ ਕਥਿਤ ਮੁੱਖ ਦੋਸ਼ੀ ਹੈ।



27 ਜੁਲਾਈ ਨੂੰ ਵੀ ਪੇਸ਼ ਨਹੀਂ ਹੋਏ ਰਾਉਤ :
ਇਸ ਤੋਂ ਪਹਿਲਾਂ 27 ਜੁਲਾਈ ਨੂੰ ਈਡੀ ਨੇ ਰਾਉਤ ਨੂੰ ਇਸ ਮਾਮਲੇ ਵਿੱਚ ਸੰਮਨ ਭੇਜ ਕੇ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ, ਪਰ ਰਾਉਤ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਨੇ ਪੇਸ਼ੀ ਤੋਂ ਛੋਟ ਮੰਗੀ ਸੀ। ਪਰ ਉਦੋਂ ਈਡੀ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਸੀ। ਹਾਲਾਂਕਿ 1 ਜੁਲਾਈ ਨੂੰ ਈਡੀ ਨੇ ਸੰਜੇ ਤੋਂ 10 ਘੰਟੇ ਪੁੱਛਗਿੱਛ ਕੀਤੀ ਹੈ।



ਇਹ ਵੀ ਪੜ੍ਹੋ: ਬਾਰਾਮੂਲਾ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਅਖਤਰ ਹੁਸੈਨ ਭੱਟ ਢੇਰ

ETV Bharat Logo

Copyright © 2024 Ushodaya Enterprises Pvt. Ltd., All Rights Reserved.