ETV Bharat / bharat

Air India Urination Case: ਮੁੰਬਈ-ਦਿੱਲੀ ਫਲਾਈਟ 'ਚ ਯਾਤਰੀ ਨੇ ਸੀਟ 'ਤੇ ਕੀਤਾ ਸ਼ੌਚ ਅਤੇ ਪਿਸ਼ਾਬ, ਹਵਾਈ ਅੱਡੇ 'ਤੇ ਗ੍ਰਿਫਤਾਰ

author img

By

Published : Jun 27, 2023, 8:06 AM IST

Updated : Jun 27, 2023, 3:07 PM IST

ਏਅਰ ਇੰਡੀਆ ਦੇ ਜਹਾਜ਼ 'ਚ ਇਕ ਵਾਰ ਫਿਰ ਪਿਸ਼ਾਬ ਕਰਨ ਅਤੇ ਸ਼ੌਚ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮੁੰਬਈ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਇਕ ਯਾਤਰੀ ਨੂੰ ਆਪਣੀ ਸੀਟ 'ਤੇ ਸ਼ੌਚ ਕਰਨ ਅਤੇ ਪਿਸ਼ਾਬ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਹੈ।

Air India Urination Case
Air India Urination Case

ਨਵੀਂ ਦਿੱਲੀ: ਏਅਰ ਇੰਡੀਆ ਦੀ ਇੱਕ ਉਡਾਣ ਦੇ ਅੰਦਰ ਇੱਕ ਹਵਾਈ ਯਾਤਰੀ ਦੁਆਰਾ ਪਿਸ਼ਾਬ ਤੇ ਸ਼ੌਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੁੰਬਈ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਨੇ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਥਾਣੇ ਦੀ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਨਹੀਂ ਦਿੱਤਾ ਕੋਈ ਬਿਆਨ: ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਨਾ ਹੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਦੋਸ਼ੀ ਯਾਤਰੀ ਕੌਣ ਸੀ, ਉਹ ਕੀ ਕਰਦਾ ਸੀ। ਉਹ ਦਿੱਲੀ ਵਿੱਚ ਕਿੱਥੇ ਰਹਿੰਦਾ ਸੀ ਅਤੇ ਅਜਿਹੀ ਘਟਨਾ ਕਿਵੇਂ ਵਾਪਰੀ?

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰੀਕਿਆਂ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਇਸ ਦਾ ਕਾਰਨ ਸੀਟ ਬੈਲਟ ਨੂੰ ਦੱਸ ਰਹੇ ਹਨ ਤਾਂ ਕੁਝ ਏਅਰਲਾਈਨ ਦੀ ਹਾਲਤ 'ਤੇ ਉਂਗਲ ਉਠਾ ਰਹੇ ਹਨ। ਕੁਝ ਕਹਿੰਦੇ ਹਨ ਕਿ ਅਜਿਹਾ ਸਿਰਫ਼ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਹੀ ਕਿਉਂ ਹੋ ਰਿਹਾ ਹੈ। ਕੁਝ ਲੋਕਾਂ ਨੇ ਏਅਰ ਇੰਡੀਆ ਨੂੰ ਅਜਿਹੇ ਯਾਤਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਹੈ।

ਪਹਿਲਾਂ ਵੀ ਕਈ ਮਾਮਲੇ ਆਏ ਸਾਹਮਣੇ: ਜ਼ਿਕਰਯੋਗ ਹੈ ਕਿ ਫਲਾਈਟ ਦੇ ਅੰਦਰ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਾਲ ਜਨਵਰੀ ਮਹੀਨੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਇੱਕ ਪੁਰਸ਼ ਯਾਤਰੀ ਨੇ ਮਹਿਲਾ ਯਾਤਰੀ ਦੇ ਕੱਪੜਿਆਂ 'ਤੇ ਪਿਸ਼ਾਬ ਕਰ ਦਿੱਤਾ। ਇਸ ਤਰ੍ਹਾਂ ਦੀ ਘਟਨਾ ਜਨਵਰੀ ਮਹੀਨੇ 'ਚ ਪੈਰਿਸ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇਸੇ ਫਲਾਈਟ 'ਚ ਸਾਹਮਣੇ ਆਈ ਸੀ। ਮੁਲਜ਼ਮ ਮੁੰਬਈ ਦਾ ਰਹਿਣ ਵਾਲਾ ਸੀ। ਇਸ ਮਾਮਲੇ ਵਿੱਚ ਆਈਜੀਆਈ ਏਅਰਪੋਰਟ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਇੱਕ ਵੱਡੀ ਕੰਪਨੀ ਵਿੱਚ ਵੱਡੇ ਅਹੁਦੇ ’ਤੇ ਸੀ। ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਕਾਹਲੀ ਕਾਰਨ ਉਸ ਦੀ ਨੌਕਰੀ ਵੀ ਚਲੀ ਗਈ ਸੀ।

Last Updated : Jun 27, 2023, 3:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.