ETV Bharat / bharat

Parliament Winter session Live Update: ਰਾਜਸਭਾ ’ਚ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਪਾਸ

author img

By

Published : Nov 29, 2021, 10:06 AM IST

Updated : Nov 29, 2021, 3:28 PM IST

ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ
ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ

15:24 November 29

ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਹੋਈ ਲੋਕ ਸਭਾ

  • लोकसभा को कल सुबह 11 बजे तक के लिए स्थगित किया गया।

    — ANI_HindiNews (@AHindinews) November 29, 2021 " class="align-text-top noRightClick twitterSection" data=" ">

ਲੋਕ ਸਭਾ ਕੱਲ੍ਹ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

14:09 November 29

ਰਾਜਸਭਾ ’ਚ ਖੇਤੀ ਕਾਨੂੰਨ ਵਾਪਸ ਬਿੱਲ ਪਾਸ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜਸਭਾ ਚ ਖੇਤੀ ਕਾਨੂੰਨ ਵਾਪਸ ਬਿੱਲ 2021 ਨੂੰ ਪੇਸ਼ ਕੀਤਾ ਸੀ। ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ।

12:37 November 29

ਰਾਜਸਭਾ ’ਚ ਖੇਤੀ ਕਾਨੂੰਨ ਵਾਪਸੀ ਦਾ ਬਿੱਲ ਪੇਸ਼

ਰਾਜਸਭਾ ’ਚ ਵੀ ਖੇਤੀ ਕਾਨੂੰਨਾਂ ਵਾਪਸੀ ਦਾ ਬਿੱਲ ਪੇਸ਼ ਕੀਤਾ ਗਿਆ ਹੈ। ਜਬਰਦਸਤ ਹੰਗਾਮੇ ਵਿਚਾਲੇ ਬਿੱਲ ਨੂੰ ਪੇਸ਼ ਕੀਤਾ ਗਿਆ ਹੈ।

12:24 November 29

ਲੋਕਸਭਾ ਦੀ ਕਾਰਵਾਈ 2 ਵਜੇ ਤੱਕ ਦੇ ਲਈ ਮੁਲਤਵੀ

ਲੋਕਸਭਾ ਦੀ ਕਾਰਵਾਈ ਅੱਜ ਦੁਪਹਿਰ 2 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

12:14 November 29

ਲੋਕਸਭਾ ’ਚ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪਾਸ

ਲੋਕਸਭਾ ਚ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ। ਹਾਲਾਂਕਿ ਵਿਰੋਧੀਆਂ ਵੱਲੋਂ ਬਿੱਲ ’ਤੇ ਚਰਚਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

12:11 November 29

ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪੇਸ਼

ਲੋਕਸਭਾ ਚ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪੇਸ਼ ਕੀਤਾ ਗਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਬਿੱਲ ਪੇਸ਼ ਕੀਤਾ ਹੈ।

11:13 November 29

ਲੋਕਸਭਾ ’ਚ ਵਿਰੋਧੀਆਂ ਵੱਲੋਂ ਹੰਗਾਮਾ ਕੀਤਾ ਗਿਆ। ਜਿਸ ਤੋਂ ਬਾਅਦ ਲੋਕਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ।

11:06 November 29

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਇਆ

10:57 November 29

ਕਾਂਗਰਸੀ ਸਾਂਸਦਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

  • दिल्ली: कांग्रेस सांसदों ने संसद में किसानों के मुद्दे पर महात्मा गांधी की प्रतिमा के पास विरोध प्रदर्शन किया। pic.twitter.com/VvBI9QOZmm

    — ANI_HindiNews (@AHindinews) November 29, 2021 " class="align-text-top noRightClick twitterSection" data=" ">

ਕਾਂਗਰਸੀ ਸਾਂਸਦਾਂ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਮਹਾਤਮਾ ਗਾਂਧੀ ਦੇ ਬੁੱਤ ਕੋਲ ਵਿਰੋਧ ਪ੍ਰਦਰਸ਼ਨ ਕੀਤਾ।

10:48 November 29

ਸੰਸਦ ਪਹੁੰਚੇ ਸੋਨੀਆ ਗਾਂਧੀ ਅਤੇ ਸਾਂਸਦ ਰਾਹੁਲ ਗਾਂਧੀ

ਸੰਸਦ ਦਾ ਸਰਦ ਰੁੱਤ ਇਜਲਾਸ ਦੇ ਲਈ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਂਸਦ ਰਾਹੁਲ ਗਾਂਧੀ ਸੰਸਦ ਪਹੁੰਚ ਚੁੱਕੇ ਹਨ।

10:31 November 29

ਸਰਕਾਰ ਹਰ ਵਿਸ਼ੇ ’ਤੇ ਚਰਚਾ ਕਰਨ ਦੇ ਲਈ ਤਿਆਰ- ਪੀਐੱਮ ਮੋਦੀ

  • Our Government is ready to answer all questions during the Winter Session of the Parliament. We should debate in the Parliament, and maintain the decorum of the proceedings: PM Modi pic.twitter.com/1ihNcHlfpz

    — ANI (@ANI) November 29, 2021 " class="align-text-top noRightClick twitterSection" data=" ">

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪੀਐੱਮ ਨਰਿੰਦਰ ਮੋਦੀ ਸਬੋਧਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੈਸ਼ਨ ਬਹੁਤ ਹੀ ਅਹਿਮ ਹੈ। ਸੰਸਦ ਚ ਦੇਸ਼ ਹਿੱਤ ਦੇ ਲਈ ਚਰਚਾ ਹੋਵੇ। ਖੁੱਲ੍ਹੀ ਅਤੇ ਹਰ ਵਿਸ਼ੇ ’ਤੇ ਚਰਚਾ ਕਰਨ ਲਈ ਸਰਕਾਰ ਤਿਆਰ ਹੈ। ਸੰਸਦ ਚ ਸੰਵਾਦ ਵੀ ਹੋਣ ਅਤੇ ਸ਼ਾਂਤੀ ਵੀ ਹੋਵੇ।

10:23 November 29

ਸਰਦ ਰੁੱਤ ਇਜਲਾਸ ਤੋਂ ਪਹਿਲਾਂ ਵਿਰੋਧੀ ਦਲਾਂ ਦੀ ਬੈਠਕ

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਦਲਾਂ ਦੀ ਬੈਠਕ ਕੀਤੀ ਜਾ ਰਹੀ ਹੈ।

10:13 November 29

  • आज संसद में अन्नदाता के नाम का सूरज उगाना है।#MSP #FarmLaws

    — Rahul Gandhi (@RahulGandhi) November 29, 2021 " class="align-text-top noRightClick twitterSection" data=" ">

ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਅੱਜ ਸੰਸਦ ਚ ਅੰਨਦਾਤਾ ਦੇ ਨਾਂ ਦਾ ਸੁਰਜ ਉਗਾਉਣਾ ਹੈ।

09:43 November 29

Parliament Winter session Live Update: ਖੇਤੀ ਕਾਨੂੰਨ ਰੱਦ ਕੀਤੇ ਜਾਣ 'ਤੇ ਸਭ ਦੀ ਨਜ਼ਰ

ਨਵੀਂ ਦਿੱਲੀ: ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ (Winter session of parliament) ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੈਸ਼ਨ ਵਿੱਚ ਬਹੁਤ ਸਾਰੇ ਨਵੇਂ ਕਾਨੂੰਨ ਲਿਆਂਦੇ ਜਾਣਗੇ ਤੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ। ਸੰਸਦ ਦਾ ਇਹ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ ਚੱਲੇਗਾ।

36 ਬਿੱਲ ਲਿਆ ਸਕਦੀ ਹੈ ਸਰਕਾਰ

ਇਜਲਾਸ ਦੌਰਾਨ ਸਰਕਾਰ 36 ਬਿੱਲ ਲੈ ਕੇ ਆ ਸਕਦੀ ਹੈ। ਸਰਦ ਰੁੱਤ ਦੇ ਪਹਿਲੇਂ ਦਿਨ ਕਿਸਾਨਾਂ ਦੇ ਲਈ ਐਮਐਸਪੀ ਅਤੇ ਬਿਜਲੀ ਦੇ ਬਿੱਲ ਨਾਲ ਸਬੰਧਿਤ ਚਰਚਾ ਹੋ ਸਕਦੀ ਹੈ।

ਇਜਲਾਸ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਰਾਸ਼ਟਰੀ ਜਮਹੂਰੀ ਗਠਜੋੜ ਦੀ ਬੈਠਕ ਦੌਰਾਨ ਸੱਤਾਧਾਰੀ ਗਠਜੋੜ ਦੇ ਸਹਿਯੋਗੀਆਂ ਨੇ ਬਿਹਤਰ ਤਾਲਮੇਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਦੌਰਾਨ ਕੁਝ ਐਨਡੀਏ ਸਹਿਯੋਗੀਆਂ ਨੇ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਵਿਰੋਧੀਆਂ ਨੇ ਵੀ ਖਿੱਚੀ ਤਿਆਰੀ

ਸੰਸਦ ਦੇ ਸਰਦ ਰੁੱਤ ਸੈਸ਼ਨ (Winter session of parliament) ਤੋਂ ਪਹਿਲਾਂ ਸਰਕਾਰ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਨੇ ਕਿਸਾਨ ਅੰਦੋਲਨ, ਮਹਿੰਗਾਈ, ਈਂਧਨ ਦੀਆਂ ਕੀਮਤਾਂ ਵਿੱਚ ਵਾਧਾ, ਬੇਰੁਜ਼ਗਾਰੀ, ਪੈਗਾਸਸ ਜਾਸੂਸੀ ਵਿਵਾਦ ਅਤੇ ਲੱਦਾਖ ਵਿੱਚ ਚੀਨੀ ਹਮਲੇ ਵਰਗੇ ਕਈ ਮੁੱਦਿਆਂ 'ਤੇ ਚਰਚਾ ਦੀ ਮੰਗ ਚੁੱਕੀ। ਸਦਨ 'ਚ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਸਕਾਰਾਤਮਕ ਸਹਿਯੋਗ ਦਾ ਭਰੋਸਾ ਦਿੱਤਾ।

Last Updated :Nov 29, 2021, 3:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.