ETV Bharat / bharat

ਪਾਕਿ ਨੇ ਅਫਗਾਨਿਸਤਾਨ ਨੂੰ ਲਿਖੀ ਚਿੱਠੀ, ਅੱਤਵਾਦੀ ਮਸੂਦ ਅਜ਼ਹਰ ਨੂੰ ਕੀਤਾ ਜਾਵੇ ਗ੍ਰਿਫਤਾਰ

author img

By

Published : Sep 14, 2022, 9:45 AM IST

Pakistan writes to Afghanistan seeking arrest of JeM chief Masood Azhar
ਪਾਕਿ ਨੇ ਅਫਗਾਨਿਸਤਾਨ ਨੂੰ ਲਿਖੀ ਚਿੱਠੀ

ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ (Shanghai Cooperation Organization meeting) ਤੋਂ ਪਹਿਲਾਂ ਪਾਕਿਸਤਾਨ ਨੇ ਨਵੀਂ ਬਾਜ਼ੀ ਖੇਡ ਦਿੱਤੀ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਅੱਤਵਾਦੀ ਮਸੂਦ ਅਜ਼ਹਰ (JeM chief Masood Azhar) ਅਫਗਾਨਿਸਤਾਨ ਵਿੱਚ ਲੁਕਿਆ ਹੋਇਆ ਹੈ, ਉਸ ਨੂੰ ਗ੍ਰਿਫਤਾਰ ਕਰੋ।

ਨਵੀਂ ਦਿੱਲੀ: ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਪਾਕਿਸਤਾਨ ਨੇ ਲਿਖਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਨੇਤਾ (Terrorist organization Jaish-e-Mohammed) ਮਸੂਦ ਅਜ਼ਹਰ ਅਫਗਾਨਿਸਤਾਨ 'ਚ ਲੁਕਿਆ ਹੋਇਆ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਪਾਕਿਸਤਾਨ ਨੇ ਕਿਹਾ ਹੈ ਕਿ ਮਸੂਦ ਅਜ਼ਹਰ ਦੇ ਨੰਗਰਹਾਰ ਅਤੇ ਕੁਨਾਰ ਖੇਤਰਾਂ ਵਿੱਚ ਲੁਕੇ ਹੋਣ ਦੀ ਸੰਭਾਵਨਾ ਹੈ। ਇਸ ਲਈ ਉਸ ਨੂੰ ਲੱਭ ਕੇ ਗ੍ਰਿਫ਼ਤਾਰ ਕਰਕੇ ਸੂਚਿਤ ਕੀਤਾ ਜਾਵੇ। ਇੰਨਾ ਹੀ ਨਹੀਂ ਪਾਕਿਸਤਾਨ ਦੇ ਖੁਫੀਆ ਵਿਭਾਗ ਨੇ ਅਜ਼ਹਰ ਦੇ ਸੰਭਾਵਿਤ ਟਿਕਾਣਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜੋ: ਦਵਿੰਦਰ ਨਾਗੀ ਦੀ ਕੈਲੀਗ੍ਰਾਫੀ ਦੇ ਬਾਲੀਵੁੱਡ ਅਤੇ ਪੌਲੀਵੁੱਡ ਵਿੱਚ ਚਰਚੇ, ਗੁਰਮੁਖੀ ਤੇ ਸੰਸਕ੍ਰਿਤੀ ਦੀ ਲਿਖਾਈ ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

ਅਫਗਾਨਿਸਤਾਨ ਨੇ ਪ੍ਰਤੀਕਿਰਿਆ ਦਿੱਤੀ: ਪਾਕਿਸਤਾਨ ਦੇ ਇਸ ਪੱਤਰ 'ਤੇ ਅਫਗਾਨਿਸਤਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਪਾਕਿਸਤਾਨ ਵੱਲੋਂ ਅਜਿਹੀ ਕਿਸੇ ਵੀ ਚਿੱਠੀ ਤੋਂ ਇਨਕਾਰ ਕੀਤਾ ਹੈ। ਤਾਲਿਬਾਨ ਸਰਕਾਰ ਦੇ ਸੀਨੀਅਰ ਨੇਤਾ ਅਤੇ ਸੰਯੁਕਤ ਰਾਸ਼ਟਰ 'ਚ ਸਥਾਈ ਪ੍ਰਤੀਨਿਧੀ ਸੁਹੇਲ ਸ਼ਾਹੀਨ ਨੇ ਕਿਹਾ ਹੈ ਕਿ ਸਾਨੂੰ ਅਫਗਾਨਿਸਤਾਨ 'ਚ ਮਸੂਦ ਅਜ਼ਹਰ ਦੀ ਮੌਜੂਦਗੀ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਦੇਸ਼ ਲਈ ਸਾਜ਼ਿਸ਼ਾਂ ਰਚਦੇ ਹਨ।

ਭਾਰਤ ਦੀ ਅੱਤਵਾਦ ਖਿਲਾਫ ਕਾਰਵਾਈ: ਤੁਹਾਨੂੰ ਦੱਸ ਦੇਈਏ, SCO ਦੀ ਬੈਠਕ 15-16 ਸਤੰਬਰ ਨੂੰ ਉਜ਼ਬੇਕਿਸਤਾਨ ਦੀ ਰਾਜਧਾਨੀ ਸਮਰਕੰਦ 'ਚ ਹੋਣ ਜਾ ਰਹੀ ਹੈ। ਇਸ ਬੈਠਕ 'ਚ ਭਾਰਤ ਅੱਤਵਾਦ ਖਿਲਾਫ ਕਾਰਵਾਈ ਦਾ ਮੁੱਦਾ ਉਠਾ ਸਕਦਾ ਹੈ। ਤਾਂ ਕੀ ਪਾਕਿਸਤਾਨ ਨੇ ਇਸ ਸੰਭਾਵਨਾ ਦੇ ਮੱਦੇਨਜ਼ਰ ਅਜ਼ਹਰ ਦੀ ਗ੍ਰਿਫਤਾਰੀ ਦੀ ਮੰਗ ਉਠਾਈ ਹੈ? ਭਾਰਤ ਨੇ ਹਮੇਸ਼ਾ ਪਾਕਿਸਤਾਨ ਨੂੰ ਮਸੂਦ ਅਜ਼ਹਰ ਦੀਆਂ ਅੱਤਵਾਦੀ ਕਾਰਵਾਈਆਂ ਬਾਰੇ ਚੇਤਾਵਨੀ ਦਿੱਤੀ ਹੈ। ਉਹ ਪਾਕਿਸਤਾਨ ਵਿੱਚ ਹੋਣ ਦਾ ਸਬੂਤ ਵੀ ਦਿੰਦਾ ਰਿਹਾ, ਪਰ ਬਾਜਵਾ ਤੇ ਉਸ ਦੇ ਸਿਆਸੀ ਭਾਈਵਾਲਾਂ ਨੂੰ ਗੱਲ ਸਮਝ ਨਹੀਂ ਆਈ।

ਕੌਣ ਹੈ ਮਸੂਦ ਅਜ਼ਹਰ ?

ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਨੇਤਾ ਹੈ

1998 ਵਿੱਚ ਕੰਧਾਰ ਨੂੰ ਹਾਈਜੈਕ ਕਰਨ ਦੀ ਸਾਜ਼ਿਸ਼ ਰਚੀ ਸੀ

ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਹਮਲੇ ਲਈ ਜ਼ਿੰਮੇਵਾਰ

2001 ਦੇ ਸੰਸਦ ਹਮਲੇ ਦਾ ਮਾਸਟਰਮਾਈਂਡ ਹੈ

ਭਾਰਤ ਵਿੱਚ ਕਈ ਅੱਤਵਾਦੀ ਹਮਲਿਆਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ

ਭਾਰਤ ਨੇ ਕਈ ਵਾਰ ਮਸੂਦ ਅਜ਼ਹਰ (JeM chief Masood Azhar) ਦੇ ਪਾਕਿਸਤਾਨ ਵਿੱਚ ਹੋਣ ਦੇ ਸਬੂਤ ਦਿੱਤੇ ਹਨ, ਪਰ ਬਾਜਵਾ ਅਤੇ ਉਨ੍ਹਾਂ ਦੀ ਸਰਕਾਰ ਇਸ ਤੋਂ ਇਨਕਾਰ ਕਰਦੀ ਰਹੀ ਹੈ। ਹੁਣ ਐਸਸੀਓ ਦੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਨੇ ਖ਼ੁਦ ਨੂੰ ਦਹਿਸ਼ਤਗਰਦੀ ਦਾ ਸ਼ਿਕਾਰ ਦੱਸਣ ਲਈ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਪ੍ਰਿੰਸ ਐਂਡਰਿਊ ਨੂੰ ਤੰਗ ਕਰਨ ਦੇ ਦੋਸ਼ ਵਿੱਚ ਨੌਜਵਾਨ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.