ETV Bharat / bharat

ਸਹੀ ਰੋਡ ਮੈਪ ਹੋਵੇ ਤਾਂ ਸੁਧਰ ਸਕਦੀ ਹੈ ਕਿਸਾਨਾਂ ਦੀ ਹਾਲਤ: ਸਿੱਧੂ

author img

By

Published : Nov 26, 2021, 3:19 PM IST

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਸਾਨ ਅੰਦੋਲਨ ਦੀ ਸਫਲਤਾ ’ਤੇ ਵਧਾਈ ਦਿੰਦਿਆਂ (Navjot Sidhu congratulate farmers for success) ਕਿਹਾ ਕਿ ਜੇਕਰ ਸਹੀ ਰੋਡ ਮੈਪ ਹੋਵੇ ਤਾਂ ਕਿਸਾਨਾਂ ਦੀ ਵਿੱਤੀ ਹਾਲਤ ਸੁਧਰ ਸਕਦੀ ਹੈ (Only good road map can improve the condition of farmers)।

ਸਹੀ ਰੋਡ ਮੈਪ ਹੋਵੇ ਤਾਂ ਸੁਧਰ ਸਕਦੀ ਹੈ ਕਿਸਾਨਾਂ ਦੀ ਹਾਲਤ:ਸਿੱਧੂ
ਸਹੀ ਰੋਡ ਮੈਪ ਹੋਵੇ ਤਾਂ ਸੁਧਰ ਸਕਦੀ ਹੈ ਕਿਸਾਨਾਂ ਦੀ ਹਾਲਤ:ਸਿੱਧੂ

ਅੰਮ੍ਰਿਤਸਰ: ਨਵਜੋਤ ਸਿੱਧੂ ਨੇ ਇਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਕਿਸਾਨਾਂ ਨੂੰ ਝੋਨੇ ’ਤੇ ਸਿਰਫ਼ 1300 ਰੁਪਏ ਦਾ ਵਾਧਾ ਹੀ ਮਿਲ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 34 ਬਾਰਡਰਾਂ ’ਤੇ ਬਾਸਮਤੀ ਦਾ ਹੀ ਵਪਾਰ ਕੀਤਾ ਜਾਵੇ ਤਾਂ ਇੱਕ ਦਿਨ ਵਿੱਚ ਬਾਸਮਤੀ ਦੀ ਕੀਮਤ ਚਾਰ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੱਧ ਕਿਸਾਨਾਂ ਨੂੰ ਮਿਲ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਦੀ ਨੀਅਤ ਠੀਕ ਨਹੀਂ ਹੈ।

ਕਿਸਾਨਾਂ ਨੇ ਸਰਕਾਰ ਦੇ ਗੋਡੇ ਲੁਆਏ

ਸਿੱਧੂ ਨੇ ਕਿਹਾ ਕਿ ਕਿਸਾਨ ਅੰਦੋਲਨ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਸਿਰ ਹੀ ਇਸ ਜਿੱਤ ਦਾ ਸਿਹਰਾ ਬੱਝਦਾ ਹੈ, ਜਿਨ੍ਹਾਂ ਨੇ ਇੰਨੀ ਵੱਡੀ ਸਰਕਾਰ ਦੇ ਗੋਡੇ ਲੁਆ ਦਿੱਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ ਦੇ ਸਿਰਫ ਇੱਕ ਫੀਸਦੀ ਵਿਅਕਤੀਆਂ ਨੂੰ ਟੈਕਸ ਦਾ ਲਾਭ ਮਿਲਦਾ ਹੈ, ਜਦੋਂਕਿ ਬਾਕੀ 99 ਫੀਸਦੀ ਆਬਾਦੀ ਵਿੱਚੋਂ 60 ਫੀਸਦੀ ਕਿਸਾਨਾਂ ਨੂੰ ਆਪਣੀ ਉਪਜ ਦਾ ਮੁੱਲ ਤੈਅ ਕਰਨ ਦੇ ਅਖਤਿਆਰ ਨਹੀਂ ਹਨ, ਜਿਹੜਾ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ।

ਸਹੀ ਰੋਡ ਮੈਪ ਹੋਵੇ ਤਾਂ ਸੁਧਰ ਸਕਦੀ ਹੈ ਕਿਸਾਨਾਂ ਦੀ ਹਾਲਤ:ਸਿੱਧੂ

ਬੇਅਦਬੀ ਤੇ ਡਰੱਗਜ਼ ਬਾਰੇ ਵਾਅਦੇ ਨਹੀਂ ਹੋਏ ਪੂਰੇ

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2017 ਦੇ ਵਿਚ ਡਰੱਗਜ਼ ਅਤੇ ਬੇਅਦਬੀ (Drugs and sacrilege issues) ਦਾ ਜੋ ਅਧਾਰ ਸਾਡੀ ਸਰਕਾਰ ਵੱਲੋਂ ਤੈਅ ਕੀਤਾ ਗਿਆ ਸੀ ਅਤੇ ਉਸੇ ’ਤੇ ਹੀ ਆਪਣੀ ਸਰਕਾਰ ਬਣਾਈ ਗਈ ਸੀ, ਪਰ ਅਜੇ ਤੱਕ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਸੀ ਉੱਥੇ ਹੀ ਉਨ੍ਹਾਂ ਨੇ ਕਿਹਾ ਕਿ 2017 ਦੇ ਵਿਚ ਬੇਅਦਬੀ ਅਤੇ ਨਸ਼ਾ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਉੱਥੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤਿੰਨ ਵਾਰ ਹਾਈ ਕੋਰਟ ਇਸ ਤੇ ਨਿਰਦੇਸ਼ (High Court Direction) ਤੇ ਵੀ ਅੱਜ ਤਕ ਉਨ੍ਹਾਂ ਦੇ ਉੱਤੇ ਕਾਰਵਾਈ ਨਹੀਂ ਹੋ ਸਕੀ ਜੋ ਬਰਗਾੜੀ ਦੇ ਦੋਸ਼ੀ ਸਨ।

ਆਪਣੀ ਸਰਕਾਰ ’ਤੇ ਫੇਰ ਸਾਧਿਆ ਨਿਸ਼ਾਨਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਅਤੇ ਨਸ਼ਾ ਤਸਕਰਾਂ ਦੇ ਉੱਤੇ ਇਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਗਿਆ ਉੱਥੇ ਉਨ੍ਹਾਂ ਅਜੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨਯੋਗ ਕੋਰਟ ਵਿੱਚ ਵਿੱਚੋਂ ਸਾਫ਼ ਕਿਹਾ ਗਿਆ ਕਿ ਨਸ਼ਾ ਤਸਕਰੀ ਪੁੱਜੇ ਨੇਤਾਵਾਂ ਦਾ ਹੱਥ ਜ਼ਰੂਰ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਰਾਂ ਲੱਖ ਟਰਮਾਡੋਲ ਟੈਬਲੇਟ ਪੰਜਾਬ ਵਿੱਚ ਫੜੀ ਗਈ ਸੀ ਇਸ ਤੇ ਹਾਈ ਕੋਰਟ ਦੀ ਟਿੱਪਣੀ ਆਈ ਸੀ ਕਿ ਪੰਜਾਬ ਸਰਕਾਰ ਤੇ ਨੇਤਾ ਹੀ ਖ਼ੁਦ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਹੀ ਐੱਨਡੀਪੀਐੱਸ ਦੇ ਦਾਅਵੇ ਤੇ ਬੋਲਦੇ ਹੋਏ ਨੂੰ ਕਿਹਾ ਕਿ ਪੰਜਾਬ ਚ ਨਸ਼ਾ ਤਸਕਰੀ ਚ ਨੰਬਰ 1 ਤੇ ਹੈ।

ਸੁਨੀਲ ਜਾਖੜ ’ਤੇ ਵੀ ਸਾਧੇ ਨਿਸ਼ਾਨੇ

ਸਿੱਧੂ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ’ਤੇ ਵੀ ਨਿਸ਼ਾਨੇ ਸਾਧੇ ਤੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਬਾਰੇ ਕਿਹਾ ਕਿ ਉਹ ਕਹਿੰਦੇ ਸੀ ਕਿ ਚਾਰ ਹਫ਼ਤਿਆਂ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਪਰ ਬਰਗਾੜੀ ਮੁੱਦੇ ਦੇ ਉੱਤੇ ਸੁਮੇਧ ਸੈਣੀ ਨੂੰ ਸਰਕਾਰਾਂ ਹੀ ਬਲੈਂਕਟ ਬੇਲ ਦਿਵਾ ਦਿੱਤੀ।ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰੀਸ਼ ਰਾਵਤ ਨੂੰ ਆਪਣੇ ਸੰਗਠਨ ਬਣਾ ਕੇ ਭੇਜ ਦਿੱਤਾ ਗਿਆ ਹੈ ਅਤੇ ਉਸ ਤੇ ਜਲਦ ਹੀ ਫੈਸਲਾ ਵੀ ਆ ਜਾਵੇਗਾ।

ਸੈਣੀ ਦੀ ਗਿਰਫਤਾਰੀ ’ਤੇ ਹੀ ਸਪਸ਼ਟ ਹੋਵੇਗਾ ਕਿ ਬੇਅਦਬੀ ਦਾ ਦੋਸ਼ੀ ਕੌਣ

ਉੱਥੇ ਹੀ ਇਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਾਰਟੀ ਦੇ ਹੀ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸਵਾਲ ਪੁੱਜੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਵਾਜ ਵਿਚ ਕਦੀ ਵੀ ਬੇਅਦਬੀ ਦਾ ਮਾਮਲਾ ਨਹੀਂ ਚੁੱਕਿਆ ਗਿਆ ਉਨ੍ਹਾਂ ਕਿਹਾ ਕਿ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਿਰਫ਼ ਸਿਰਫ਼ ਟਵੀਟ ਕਰ ਸਕਦੇ ਹਨ ਹੋਰ ਕੁਝ ਨਹੀਂ। ਉਸ ਦੇ ਨਾਲ ਹੀ ਕਿਹਾ ਕਿ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਫ ਹੋ ਪਾਏਗਾ ਕਿ ਬੇਅਦਬੀ ਦਾ ਦੋਸ਼ੀ ਕੌਣ ਹੈ।

ਚਾਰ ਸਾਲ ਕੈਪਟਨ ਬਾਹਰ ਨਹੀਂ ਨਿਕਲੇ

ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਮਹਿਲ ਚੋਂ ਬਾਹਰ ਨਹੀਂ ਨਿਕਲੇ ਲੇਕਿਨ ਕੱਲ੍ਹ ਉਹ ਆਪਣੇ ਮੇਅਰ ਨੂੰ ਬਚਾਉਣ ਵਾਸਤੇ ਮੇਅਰ ਦਫ਼ਤਰ ਪਹੁੰਚੇ ਸਨ ਉੱਥੇ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਚ ਬੋਲਦੇ ਹੋਏ ਕਿਹਾ ਕਿ ਇਹ ਇਸ ਤਰ੍ਹਾਂ ਦਾ ਅੰਦੋਲਨ ਸੀ ਜਿਸ ਨੇ ਸਾਰਿਆਂ ਨੂੰ ਹੀ ਜਵਾਬਦੇਹ ਬਣਾਇਆ ਹੈ ਅਤੇ ਲੋਕਾਂ ਕੋਲੋਂ ਅਤੇ ਸਰਕਾਰਾਂ ਕੁਝ ਸਵਾਲ ਪੁੱਛਿਆ ਹੈ ਅਤੇ ਜੁਆਬਦੇਹ ਬਣਾਇਆ ਹੈ।

ਭਾਰਤ ਦਾ ਕਿਸਾਨ ਆਤਮ ਨਿਰਭਰ ਹੋਣਾ ਚਾਹੀਦਾ

ਉਨ੍ਹਾਂ ਕਿਹਾ ਕਿ ਪੱਗੜੀ ਸੰਭਾਲ ਜੱਟਾ ਦੇ ਅੰਦੋਲਨ ਦੇ ਤਹਿਤ ਹੀ ਇਹ ਅੰਦੋਲਨ ਕਿਸਾਨਾਂ ਦਾ ਚੱਲਿਆ ਸੀ ਇਹ ਸਾਰੇ ਭਾਰਤ ਦਾ ਕਿਸਾਨ ਆਤਮ ਨਿਰਭਰ ਹੋਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਨੇ ਬੋਲਦੇ ਹੋਏ ਕਿਹਾ ਕਿ ਬਾਰਡਰਾਂ ਦੇ ਉੱਤੇ ਬਾਸਮਤੀ ਚਾਰ ਸੌ ਰੁਪਏ ਹੋਰ ਮਹਿੰਗੀ ਵਿਕ ਸਕਦੀ ਹੈ ਲੇਕਿਨ ਸਰਕਾਰਾਂ ਦੀ ਨੀਅਤ ਹੀ ਨਹੀਂ ਹੈ।

ਇਹ ਵੀ ਪੜ੍ਹੋ:ਪਰਨੀਤ ਕੌਰ ਕਾਂਗਰਸ ਬਾਰੇ ਸਟੈਂਡ ਸਪਸ਼ਟ ਕਰਨ:ਹਰੀਸ਼ ਚੌਧਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.