ETV Bharat / bharat

Omicron Variant Alert: ਓਮੀਕਰੋਨ ਦਾ ਖ਼ਤਰਾ, ਵੱਖ-ਵੱਖ ਸੂਬਿਆਂ ’ਚ ਵੱਧਣ ਲੱਗੇ ਮਾਮਲੇ

author img

By

Published : Dec 6, 2021, 1:22 PM IST

ਦੇਸ਼ ਦੇ ਵੱਖ ਵੱਖ ਸੂਬਿਆਂ ਚ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਬੀਤ ਦਿਨ ਐਤਵਾਰ ਨੂੰ ਨਾਈਜੀਰੀਆ ਤੋਂ ਪੂਨੇ ਆਏ 6 ਲੋਕ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਪਾਏ ਗਏ ਹਨ।

ਵੱਖ ਵੱਖ ਸੂਬਿਆਂ ਚ ਓਮੀਕਰੋਨ ਦੇ ਮਾਮਲੇ ਵੱਧੇ
ਵੱਖ ਵੱਖ ਸੂਬਿਆਂ ਚ ਓਮੀਕਰੋਨ ਦੇ ਮਾਮਲੇ ਵੱਧੇ

ਚੰਡੀਗੜ੍ਹ: ਕੋਵਿਡ-19 ਦੇ ਨਵੇਂ ਵੈਰੀਐਂਟ ਓਮਿਕਰੋਨ (Covid-19 Omicron variant) ਦੇ ਖਤਰੇ ਕਾਰਨ ਪੂਰੀ ਦੁਨੀਆ ਅਲਰਟ (corona virus new variant in india) 'ਤੇ ਹੈ। ਹੁਣ ਭਾਰਤ ’ਚ ਓਮੀਕਰੋਨ ਦੇ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ’ਤੇ ਕੇਂਦਰੀ ਸਿਹਤ ਮੰਤਰਾਲੇ (Union Health Ministry) ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਬਾਹਰਲੇ ਦੇਸ਼ਾਂ ਤੋਂ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ ਅਤੇ ਇਸਦੇ ਜੋ ਲੱਛਣ ਹਨ ਉਸਦੇ ਦੇ ਅਨੁਸਾਰ ਇਸਦੇ ਹੋਰ ਦੇਸ਼ਾਂ ਵਿੱਚ ਫੈਲਣ ਦੀ ਸੰਭਾਵਨਾ ਹੈ। ਜਿਸ ਕਾਰਨ ਦੇਸ਼ ’ਚ ਓਮੀਕਰੋਨ ਕਾਰਨ ਦੇਸ਼ ਚ ਅਲਰਟ ਜਾਰੀ ਕੀਤਾ ਗਿਆ ਹੈ।

ਪੂਣੇ ’ਚ 6 ਓਮੀਕਰੋਨ ਦੇ ਮਾਮਲੇ

ਦੇਸ਼ ਦੇ ਵੱਖ ਵੱਖ ਸੂਬਿਆਂ ਚ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਬੀਤ ਦਿਨ ਐਤਵਾਰ ਨੂੰ ਨਾਈਜੀਰੀਆ ਤੋਂ ਪੂਨੇ ਆਏ 6 ਲੋਕ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਪਾਏ ਗਏ ਹਨ (OMICRON VARIANT NIGERIANS IN PUNE TESTED COVID POSITIVE)। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਅੱਠ ਹੋ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੇ ਕਿਹਾ ਕਿ ਲਾਗੋਸ, ਨਾਈਜੀਰੀਆ ਦੀ ਇੱਕ 44 ਸਾਲਾ ਔਰਤ ਸਮੇਤ ਕੁੱਲ ਛੇ ਲੋਕ ਸੰਕਰਮਿਤ ਪਾਏ ਗਏ ਹਨ। ਨੈਸ਼ਨਲ ਕੈਮੀਕਲ ਲੈਬਾਰਟਰੀ ਦੀ ਰਿਪੋਰਟ ਅਨੁਸਾਰ ਪੂਨੇ ਦਾ ਇੱਕ 47 ਸਾਲਾ ਵਿਅਕਤੀ ਵੀ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਪਾਇਆ ਗਿਆ ਹੈ।

ਰਾਜਸਥਾਨ ’ਚ ਵੀ ਓਮੀਕਰੋਨ ਕਾਰਨ ਦਹਿਸ਼ਤ

ਉੱਥੇ ਹੀ ਦੂਜੇ ਪਾਸੇ ਰਾਜਸਥਾਨ ’ਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਦੇ 9 ਮਰੀਜ਼ ਸਾਹਮਣੇ ਆਏ ਹਨ। ਹਾਲ ਹੀ ਵਿੱਚ, ਦੱਖਣੀ ਅਫ਼ਰੀਕਾ ਤੋਂ ਚਾਰ ਸ਼ੱਕੀ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਪੰਜ ਹੋਰ ਮਰੀਜ਼ਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸੀ। ਸਵਾਈ ਮਾਨ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਧੀਰ ਭੰਡਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 9 ਮਰੀਜ਼ਾਂ ਵਿੱਚ ਕੋਰੋਨਾ ਦਾ ਨਵਾਂ ਰੂਪ ਦੇਖਿਆ ਗਿਆ ਹੈ। ਹਾਲ ਹੀ 'ਚ ਦੱਖਣੀ ਅਫਰੀਕਾ ਤੋਂ ਜੈਪੁਰ ਆਏ 4 ਮਰੀਜ਼ਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ।

ਇਹ ਵੀ ਪੜੋ: Omicron ਦੀ ਭਾਰਤ ‘ਚ ਦਸਤਕ, ਜਾਣੋ ਕੀ ਹਨ ਲੱਛਣ ਤੇ ਸਾਵਧਾਨੀਆਂ

ਦਰਅਸਲ ਇਹ ਚਾਰੇ ਮਰੀਜ਼ ਕੋਵਿਡ-19 ਸੰਕਰਮਿਤ ਸੀ। ਅਜਿਹੇ 'ਚ ਜਦੋਂ ਇਨ੍ਹਾਂ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਕੀਤੀ ਗਈ ਤਾਂ 5 ਹੋਰ ਮਰੀਜ਼ ਵੀ ਇਨ੍ਹਾਂ ਦੇ ਸੰਪਰਕ 'ਚ ਆਏ, ਜਿਸ ਤੋਂ ਬਾਅਦ ਇਹ 5 ਮਰੀਜ਼ ਵੀ ਇਨਫੈਕਟਿਡ ਪਾਏ ਗਏ। ਅਜਿਹੇ 'ਚ ਇਨ੍ਹਾਂ 9 ਮਰੀਜ਼ਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸੀ। ਜਿਸਦੀ ਰਿਪੋਰਟ ਆਉਣ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਇਹ ਸਾਰੇ ਮਰੀਜ਼ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਸੰਕਰਮਿਤ ਹਨ।

ਪੰਜਾਬ ਦਾ ਗੁਆਂਢੀ ਸੂਬਾ ਹੈ ਰਾਜਸਥਾਨ

ਗੁਆਂਢੀ ਸੂਬੇ ਰਾਜਸਥਾਨ ’ਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਚ ਚਿੰਤਾ ਵਧਾ ਦਿੱਤੀ ਹੈ। ਰਾਜਸਥਾਨ ਪੰਜਾਬ ਦਾ ਗੁਆਂਢੀ ਸੂਬਾ ਹੈ ਜਿਸ ਕਾਰਨ ਪੰਜਾਬ ਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈਕੇ ਖਤਰਾ ਵਧ ਗਿਆ ਹੈ। ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਅਲਰਟ ’ਤੇ ਆ ਗਿਆ ਹੈ। ਗੱਲ ਕੀਤੀ ਜਾਵੇ ਪੰਜਾਬ ’ਚ ਕੋਰੋਨਾ ਦੇ ਮਾਮਲਿਆਂ ਦੀ ਤਾਂ ਪੰਜਾਬ ਚ ਕੋਰੋਨਾ ਦੇ 38 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਕੁੱਲ ਐਕਟਿਵ ਮਾਮਲੇ 361 ਹਨ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 16,608 ਹੈ। ਇਸ ਤੋਂ ਇਲਾਵਾ 5,86,519 ਲੋਕ ਸਿਹਤਯਾਬ ਹੋ ਗਏ ਹਨ।

ਏਅਰਪੋਰਟ ’ਚ ਸੁਰੱਖਿਆ ਦੇ ਇੰਤਜ਼ਾਮ

ਦੇਸ਼ ਵਿੱਚ ਵੱਧ ਰਹੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਆਰਟੀ-ਪੀਸੀਆਰ ਟੈਸਟਿੰਗ ਸੁਵਿਧਾਵਾਂ ਦਾ ਜਾਇਜ਼ਾ ਲਿਆ। ਆਈਜੀਆਈ ਹਵਾਈ ਅੱਡੇ 'ਤੇ ਪਹੁੰਚੇ ਸਿਹਤ ਮੰਤਰੀ ਨੇ ਖਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਆਰਟੀ-ਪੀਸੀਆਰ ਟੈਸਟਿੰਗ ਸੁਵਿਧਾਵਾਂ ਦੀ ਸਮੀਖਿਆ ਕੀਤੀ। ਟਰਮੀਨਲ 3 'ਤੇ 35 ਰੈਪਿਡ RT-PCR (ਆਰਟੀ ਪੀਸੀਆਰ) ਟੈਸਟਿੰਗ ਮਸ਼ੀਨਾਂ ਕੰਮ ਕਰ ਰਹੀਆਂ ਹਨ। ਇਸ ਨਾਲ ਯਾਤਰੀਆਂ ਦੀ ਸਕਰੀਨਿੰਗ ਅਤੇ ਟੈਸਟਿੰਗ ਦਾ ਸਮਾਂ ਘਟਾ ਕੇ 30 ਮਿੰਟ ਕੀਤਾ ਜਾ ਸਕਦਾ ਹੈ। ਯੂਨਾਈਟਿਡ ਕਿੰਗਡਮ, ਦੱਖਣੀ ਅਫਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਪਹੁੰਚਣ 'ਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

ਇਹ ਵੀ ਪੜੋ: omicron variant : ਨਾਈਜੀਰੀਆ ਤੋਂ ਪੂਨੇ ਆਏ ਛੇ ਲੋਕ ਪਾਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.