ETV Bharat / bharat

ਐਨਟੀਏਜੀਆਈ ਨੇ ਕੋਵੀਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਲੇ ਸਮੇਂ ਨੂੰ ਵਧਾਉਣ ਦੀ ਕੀਤੀ ਸਿਫਾਰਸ਼

author img

By

Published : May 13, 2021, 1:12 PM IST

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਨੇ ਕੋਵੀਸ਼ੀਲਡ ਟੀਕੇ ਦੀ ਦੋ ਖੁਰਾਕਾਂ ਦੇ ਵਿਚਾਰਲੇ ਸਮੇਂ ਨੂੰ ਵਧਾ ਕੇ 12-16 ਹਫਤੇ ਕਰਨ ਦੀ ਸਿਫਾਰਸ਼ ਕੀਤੀ ਹੈ। ਮੌਜੂਦਾ ਸਮੇਂ ’ਚ ਕੋਵਿਡਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਰਲੇ ਦਾ ਸਮਾਂ ਚਾਰ ਤੋਂ ਅੱਠ ਹਫਤੇ ਦਾ ਹੈ।

ਐਨਟੀਏਜੀਆਈ ਨੇ ਕੋਵੀਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਲੇ ਸਮੇਂ ਨੂੰ ਵਧਾਉਣ ਦੀ ਕੀਤੀ ਸਿਫਾਰਸ਼
ਐਨਟੀਏਜੀਆਈ ਨੇ ਕੋਵੀਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਲੇ ਸਮੇਂ ਨੂੰ ਵਧਾਉਣ ਦੀ ਕੀਤੀ ਸਿਫਾਰਸ਼

ਨਵੀਂ ਦਿੱਲੀ: ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐਨਟੀਏਜੀਆਈ) ਨੇ ਕੋਵੀਸ਼ੀਲਡ ਵੈਕਸੀਨ ਦੀ ਦੋ ਖੁਰਾਕਾਂ ਦੇ ਵਿਚਾਰਲੇ ਸਮੇਂ ਨੂੰ ਵਧਾ ਕੇ 12-16 ਹਫਤਿਆਂ ਤੱਕ ਕਰਨ ਦੀ ਸਿਫਾਰਸ਼ ਕੀਤੀ ਹੈ। ਸੂਤਰਾਂ ਵੱਲੋਂ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਹੈ।

ਐਨਟੀਏਜੀਆਈ ਨੇ ਨਾਲ ਹੀ ਇਹ ਵੀ ਸੁਝਾਅ ਦਿੱਤਾ ਹੈ ਕਿ ਗਰਭਵਤੀ ਔਰਤਾਂ ਨੂੰ ਕਿਸੇ ਵੀ ਕੋਵਿਡ-19 ਵੈਕਸੀਨ ਲੈਣ ਦਾ ਵਿਕਲਪ ਦਿੱਤਾ ਜਾ ਸਕਦਾ ਹੈ ਅਤੇ ਜਣੇਪੇ ਤੋਂ ਬਾਅਦ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਕਿਸੇ ਵੀ ਸਮੇਂ ਟੀਕਾ ਲਗਾਇਆ ਜਾ ਸਕਦਾ ਹੈ।

ਸੂਤਰਾਂ ਨੇ ਇਹ ਵੀ ਦੱਸਿਆ ਕਿ ਐਨਟੀਏਜੀਆਈ ਨੇ ਇਹ ਵੀ ਕਿਹਾ ਕਿ ਜੋ ਲੋਕ ਕੋਵਿਡ-19 ਤੋਂ ਪੀੜਤ ਰਹਿ ਚੁੱਕੇ ਹਨ ਅਤੇ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ SARS-CoV-2 ਹੈ ਤਾਂ ਉਨ੍ਹਾਂ ਲੋਕਾਂ ਨੂੰ ਰਿਕਵਰੀ ਹੋਣ ਦੇ 6 ਮਹੀਨੇ ਬਾਅਦ ਤੱਕ ਕੋਵਿਡ-19 ਟੀਕਾਕਰਣ ਤੋਂ ਬਚਣਾ ਚਾਹੀਦਾ ਹੈ।

ਮੌਜੂਦਾ ਸਮੇਂ ’ਚ ਕੋਵਿਡਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਰਲੇ ਦਾ ਸਮਾਂ ਚਾਰ ਤੋਂ ਅੱਠ ਹਫਤੇ ਦਾ ਹੈ।

ਹਾਲਾਂਕਿ ਐਨਟੀਏਜੀਆਈ ਦੁਆਰਾ ਕੋਵੈਕਸੀਨ ਦੇ ਲਈ ਖੁਰਾਕ ਅੰਤਰਾਲ ਚ ਕੋਈ ਬਦਲਾਅ ਲਈ ਸੁਝਾਅ ਨਹੀਂ ਦਿੱਤਾ ਗਿਆ ਹੈ।

ਐਨਟੀਏਜੀਆਈ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਕੋਵਿਡ-19 ਦੇ ਲਈ ਵੈਕਸੀਨ ਪ੍ਰਸ਼ਾਸਨ ਦੇ ਰਾਸ਼ਟਰੀ ਮਾਹਰ ਸਮੂਹ ਨੂੰ ਭੇਜਿਆ ਜਾਵੇਗਾ।

ਇਹ ਵੀ ਪੜੋ: live: ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,62,727 ਨਵੇਂ ਕੇਸ, 4,120 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.