ETV Bharat / bharat

Dead Child Gets Life: ਨਵਜਾਤ ਬੱਚੇ ਦਾ ਕਰਨ ਲੱਗੇ ਸੀ ਅੰਤਿਮ ਸਸਕਾਰ, ਮੌਕੇ ਉੱਤੇ ਜੋ ਹੋਇਆ ਉਹ ਸੁਣ ਕੇ ਡਾਕਟਰ ਵੀ ਰਹਿ ਗਏ ਹੱਕੇ-ਬੱਕੇ...

author img

By ETV Bharat Punjabi Team

Published : Oct 5, 2023, 3:20 PM IST

ਅਸਾਮ ਦੇ ਸਿਲਚਰ ਵਿੱਚ ਇੱਕ ਨਵਜਾਤ ਬੱਚਾ ਅੰਤਿਮ (Dead Child Gets Life) ਸਸਕਾਰ ਮੌਕੇ ਅਚਾਨਕ ਜਿਉਂਦਾ ਹੋ ਗਿਆ। ਇਸ ਘਟਨਾ ਤੋਂ ਬਾਅਦ ਡਾਕਟਰਾਂ ਨੇ ਵੀ ਹੈਰਾਨੀ ਜਾਹਿਰ ਕੀਤੀ ਹੈ।

Newborn baby survives during funeral in Assam
Dead Child Gets Life: ਨਵਜਾਤ ਬੱਚੇ ਦਾ ਕਰਨ ਲੱਗੇ ਸੀ ਅੰਤਿਮ ਸਸਕਾਰ, ਮੌਕੇ ਉੱਤੇ ਜੋ ਵਾਪਰਿਆ ਪੜ੍ਹ ਕੇ ਤੁਸੀਂ ਵੀ ਕਹੋਗੇ...ਵਾਹ! ਚਮਤਕਾਰ

ਸਿਲਚਰ: ਪੰਜਾਬੀ ਦੀ ਕਹਾਵਤ ਹੈ ਕਿ ਜਿਹਨੂੰ ਰੱਖੇ ਰੱਖ, ਉਹਨੂੰ ਮਾਰੇ ਕੌਣ। ਹਾਲਾਂਕਿ ਇਹ ਕਹਾਵਤ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਹੋ ਜਿਹਾ ਚਮਤਕਾਰ ਅਸਾਮ ਦੇ ਸਿਲਚਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮ੍ਰਿਤਕ ਐਲਾਨੇ ਗਏ (When the child became alive) ਨਵਜਾਤ ਬੱਚੇ ਨਾਲ ਵਾਪਰਿਆ ਹੈ। ਹਸਪਤਾਲ ਨੇ ਤਾਂ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ ਜਦੋਂ ਉਸਦਾ ਅੰਤਿਮ ਸਸਕਾਰ ਕੀਤਾ ਜਾਣ ਲੱਗਾ ਤਾਂ ਬੱਚਾ ਜਿਉਂਦਾ ਹੋ ਗਿਆ। ਸਿਲਚਰ ਦੇ ਲਾਈਫ ਲਾਈਨ ਨਰਸਿੰਗ ਹੋਮ 'ਚ ਵਾਪਰੀ ਇਸ ਘਟਨਾ ਦੀ ਚਾਰੇ ਪਾਸੇ ਚਰਚਾ ਹੈ। ਬੱਚੇ ਦੇ ਜਿਉਂਦਾ ਹੋਣ ਨਾਲ ਇਕ ਪਾਸੇ ਡਾਕਟਰ ਹੈਰਾਨ ਹਨ ਤੇ ਦੂਜੇ ਪਾਸੇ ਬੱਚੇ ਦਾ ਪਰਿਵਾਰ ਖੁਸ਼ ਹੈ।

ਡਾਕਟਰਾਂ ਨੇ ਕੀਤਾ ਸੀ ਮੌਤ ਹੋਣ ਦਾ ਦਾਅਵਾ : ਦੱਸਿਆ ਜਾ ਰਿਹਾ ਹੈ ਕਿ ਰਤਨਪੁਰ ਦੀ ਰਹਿਣ ਵਾਲੀ ਇਕ ਔਰਤ ਨੂੰ ਜਣੇਪਾ ਪੀੜ ਤੋਂ ਬਾਅਦ ਲਾਈਫ ਲਾਈਨ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ ਸੀ। ਇਸ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ (Shocking news) ਅਤੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ ਹੈ। ਇਹ ਸੁਣ ਕੇ ਪੂਰਾ ਪਰਿਵਾਰ ਗਮ ਵਿੱਚ ਡੁੱਬ ਗਿਆ। ਇਸ ਤੋਂ ਬਾਅਦ ਬੱਚੇ ਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾਣ ਲੱਗੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜੂਰ ਸੀ।

ਆਈਸੀਯੂ ਵਿੱਚ ਕੀਤਾ ਨਵਜਾਤ ਬੱਚੇ ਨੂੰ ਭਰਤੀ : ਜਦੋਂ ਬੱਚੇ ਦਾ ਅੰਤਿਮ ਸਸਕਾਰ ਕੀਤਾ ਜਾਣ ਲੱਗਾ ਤਾਂ ਬੇਜਾਨ ਬੱਚਾ ਅਚਾਨਕ ਰੋਣ ਲੱਗ ਪਿਆ, ਜਿਸਨੂੰ ਦੇਖ ਕੇ ਉੱਥੇ ਮੌਜੂਦ ਲੋਕ ਸਾਰੇ ਹੈਰਾਨ ਰਹਿ ਗਏ। ਬਿਨਾਂ ਕਿਸੇ ਦੇਰੀ ਦੇ ਪਰਿਵਾਰ ਬੱਚੇ ਨੂੰ ਮੁੜ ਤੋਂ (Life Line Nursing Home) ਨਰਸਿੰਗ ਹੋਮ ਲੈ ਗਿਆ, ਜਿੱਥੇ ਬੱਚੇ ਨੂੰ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਹਸਪਤਾਲ ਦੇ ਡਾਕਟਰ ਏਐੱਫ ਨੁਮਾਨ ਨੇ ਇਸ ਹੈਰਾਨ ਕਰਨ ਵਾਲੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ ਸਿਲਚਰ ਮੈਡੀਕਲ ਕਾਲਜ 'ਚ ਛੇ ਦਿਨ ਰਹਿਣ ਤੋਂ ਬਾਅਦ ਮਾਂ ਨੂੰ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ।

ਇਹ ਸਨ ਜਨਮ ਵੇਲੇ ਹਾਲਾਤ : ਜਾਣਕਾਰੀ ਮੁਤਾਬਿਕ ਮਾਂ ਅਤੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਦੀ ਹਾਲਤ ਗਰਭ ਵਿੱਚ ਸਿਰਫ਼ ਛੇ ਮਹੀਨੇ ਦਾ ਹੋਣ ਕਾਰਨ ਕਾਫੀ ਨਾਜ਼ੁਕ ਸੀ। ਇਸ ਬੱਚੇ ਦਾ ਵਜ਼ਨ ਵੀ ਜਨਮ ਵੇਲੇ ਸਿਰਫ 500 ਗ੍ਰਾਮ ਸੀ। ਉਸਨੂੰ ਸ਼ੁਰੂਆਤੀ ਤੌਰ 'ਤੇ ਉਸਦੇ ਮਹੱਤਵਪੂਰਣ ਲੱਛਣਾਂ ਦੀ ਪੂਰੀ ਜਾਂਚ ਤੋਂ ਬਾਅਦ ਮ੍ਰਿਤਕ ਐਲਾਨਿਆਂ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.