ETV Bharat / bharat

ਐਨਸੀਬੀ ਨੇ ਸ਼ਾਹਰੁਖ ਖਾਨ ਦੇ ਡਰਾਈਵਰ ਨੂੰ ਕੀਤਾ ਤਲਬ

author img

By

Published : Oct 9, 2021, 5:23 PM IST

ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸ਼ਨੀਵਾਰ ਨੂੰ ਬਾਲੀਵੁੱਡ ਮੈਗਾਸਟਾਰ ਸ਼ਾਹਰੁਖ ਖਾਨ ਦੇ ਡਰਾਈਵਰ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਹੈ। ਜਾਂਚ ਏਜੰਸੀ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਐਨਸੀਬੀ ਨੇ ਸ਼ਾਹਰੁਖ ਖਾਨ ਦੇ ਡਰਾਈਵਰ ਨੂੰ ਕੀਤਾ ਤਲਬ
ਐਨਸੀਬੀ ਨੇ ਸ਼ਾਹਰੁਖ ਖਾਨ ਦੇ ਡਰਾਈਵਰ ਨੂੰ ਕੀਤਾ ਤਲਬ

ਮੁੰਬਈ: ਇਸ ਵੇਲੇ ਸ਼ਾਹਰੁਖ ਖਾਨ ਦਾ ਡਰਾਈਵਰ ਐਨਸੀਬੀ ਦੇ ਦਫਤਰ ‘ਚ ਮੌਜੂਦ ਹੈ। ਉਸ ਨੂੰ ਤਲਬ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹੋ ਡਰਾਈਵਰ ਆਰਿਅਨ ਨੂੰ ਕਰੂਜ਼ ਪਾਰਟੀ ਵਿੱਚ ਛੱਡ ਕੇ ਆਇਆ ਸੀ। ਰੇਵ ਪਾਰਟੀ ਦੇ ਸਬੰਧ ਵਿੱਚ ਐਨਸੀਬੀ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਵਿੱਚ ਆਰਿਅਨ ਸਮੇਤ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਐਨਸੀਬੀ ਦਾ ਕਹਿਣਾ ਹੈ ਕਿ ਆਰਿਅਨ ਖਾਨ ਅਤੇ ਉਸ ਦਾ ਦੋਸਤ ਅਰਬਾਜ਼ ਮਰਚੈਂਟ ਦੋਵੇਂ ਇਕੱਠੇ ਹੀ ਪਾਰਟੀ ਵਿੱਚ ਗਏ ਸੀ। ਹੁਣ ਸ਼ਾਹਰੁਖ ਖਾਨ ਦੇ ਡਰਾਈਵਰ ਨੂੰ ਤਲਬ ਕੀਤਾ ਗਿਆ ਹੈ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਹੀ ਆਰਿਅਨ ਨੂੰ ਪਾਰਟੀ ਵਿੱਚ ਛੱਡ ਕੇ ਆਇਆ ਸੀ।

ਇਸ ਮਾਮਲੇ ਵਿੱਚ ਸ਼ਨੀਵਾਰ ਨੂੰ ਹੀ ਐਨਸੀਪੀ ਦੇ ਮੁੱਖ ਬੁਲਾਰੇ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਐਨਸੀਬੀ ‘ਤੇ ਦੋਸ਼ ਲਗਾਇਆ ਸੀ ਕਿ ਜਹਾਜ ਵਿੱਚੋਂ ਏਜੰਸੀ ਨੇ 11 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਇਸ ਵਿੱਚੋਂ ਤਿੰਨ ਵਿਅਕਤੀਆਂ ਦਾ ਭਾਜਪਾ ਆਗੂਆਂ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਅਤੇ ਮਹਾਰਾਸ਼ਟਰ ਦੇ ਭਾਜਪਾ ਆਗੂਆਂ ਵੱਲੋਂ ਫੋਨ ਆਉਣ ਉਪਰੰਤ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ: ਘਰਵਾਲੇ ਦੀ ਮੌਤ ਤੋਂ ਬਾਅਦ 3 ਮਾਸੂਮਾਂ ਨੂੰ ਰੋਂਦੇ ਛੱਡਕੇ ਭੱਜੀ ਮਾਂ, ਸੁਣੋ ਹੱਡਬੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.