ETV Bharat / bharat

ਓਲੰਪਿਕ ਦੀ ਮੇਜ਼ਬਾਨੀ ਪਾਸੇ ਇੱਕ ਹੋਰ ਕਦਮ: 40 ਸਾਲਾਂ ਬਾਅਦ ਮੁੰਬਈ ਵਿੱਚ ਹੋਣ ਵਾਲਾ IOC ਸੈਸ਼ਨ

author img

By

Published : Feb 19, 2022, 5:31 PM IST

ਮੁੰਬਈ ਵਿੱਚ ਹੋਣ ਵਾਲੇ ਇਸ ਸੈਸ਼ਨ ਵਿੱਚ ਮੇਜ਼ਬਾਨ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ 2030 ਵਿੰਟਰ ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੀ ਚੋਣ ਕੀਤੀ ਜਾਵੇਗੀ।

ਓਲੰਪਿਕ ਦੀ ਮੇਜ਼ਬਾਨੀ ਪਾਸੇ ਇੱਕ ਹੋਰ ਕਦਮ
ਓਲੰਪਿਕ ਦੀ ਮੇਜ਼ਬਾਨੀ ਪਾਸੇ ਇੱਕ ਹੋਰ ਕਦਮ

ਮੁੰਬਈ: ਮੁੰਬਈ ਨੂੰ 2023 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਸੈਸ਼ਨ ਦੀ ਮੇਜ਼ਬਾਨੀ ਦਾ ਦਰਜਾ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਹ ਕਦਮ ਭਵਿੱਖ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਚੁੱਕਿਆ ਹੈ।

ਇਸ ਤੋਂ ਪਹਿਲਾਂ ਮੁੰਬਈ ਨੇ ਅਸਲ ਵਿੱਚ ਜੂਨ 2019 ਵਿੱਚ ਆਈਓਸੀ ਸੈਸ਼ਨ ਦੀ ਮੇਜ਼ਬਾਨੀ ਵਿੱਚ ਆਪਣੀ ਦਿਲਚਸਪੀ ਦਿਖਾਈ ਸੀ।

ਜਿਸ ਤੋਂ ਬਾਅਦ IOC ਦੇ ਉਪ ਪ੍ਰਧਾਨ ਐਨਜੀ ਸੇਰ ਮਿਯਾਂਗੋ ਨੇ IOC Evaluation Commission ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿੱਥੇ ਸਾਰਿਆਂ ਨੇ ਅਗਲੇ ਸੈਸ਼ਨ (ਮਾਰਚ 2020) ਲਈ ਮੁੰਬਈ ਨੂੰ ਨਾਮਜ਼ਦ ਕੀਤਾ ਸੀ।

ਸ਼ੁਰੂਆਤ ਵਿੱਚ ਟੋਕੀਓ 2020 ਓਲੰਪਿਕ ਦੇ ਦੌਰਾਨ ਹੋਸਟਿੰਗ ਨੂੰ IOC ਸੈਸ਼ਨ ਦੁਆਰਾ ਪੂਰੀ ਤਰ੍ਹਾਂ ਮਨਜ਼ੂਰੀ ਮਿਲਣ ਦੀ ਉਮੀਦ ਸੀ, ਪਰ ਖੇਡਾਂ ਨੂੰ 2021 ਤੱਕ ਮੁਲਤਵੀ ਕਰਨ ਤੋਂ ਬਾਅਦ ਫੈਸਲਾ ਵਿੱਚ ਦੇਰੀ ਹੋ ਗਈ ਸੀ।

ਆਈਓਸੀ ਦੇ ਵਫ਼ਦ (Delegation) ਦੀ ਪੇਸ਼ਕਾਰੀ ਤੋਂ ਬਾਅਦ ਅੱਜ ਭਾਰਤ ਦੀ ਉਮੀਦਵਾਰੀ ’ਤੇ ਮੋਹਰ ਲੱਗ ਗਈ ਹੈ।

ਭਾਰਤੀ ਓਲੰਪਿਕ ਸੋਨ ਤਗਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਮੁੰਬਈ ਵਿੱਚ ਪੇਸ਼ਕਾਰੀ ਦੀ ਅਗਵਾਈ ਕੀਤੀ।

ਭਾਰਤ ਨੇ ਪਹਿਲਾਂ 1983 ਵਿੱਚ ਦਿੱਲੀ ਵਿੱਚ ਸੈਸ਼ਨ ਦੀ ਮੇਜ਼ਬਾਨੀ ਕੀਤੀ ਸੀ, ਜਿਸ ਨੂੰ 40 ਸਾਲ ਹੋ ਗਏ ਹਨ।

ਅਗਲੇ ਸਾਲ ਇਹ ਮੀਟਿੰਗ ਭਾਰਤੀ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਆਲੇ-ਦੁਆਲੇ ਹੋਵੇਗੀ। ਇਸ ਦੇ ਨਾਲ ਹੀ ਇਹ ਸੈਸ਼ਨ ਅਗਲੇ ਸਾਲ ਮਈ ਜਾਂ ਜੂਨ ਵਿੱਚ ਬਾਂਦਰਾ ਕੁਰਲਾ ਕੰਪਲੈਕਸ, ਜੀਓ ਵਰਲਡ ਸੈਂਟਰ ਵਿੱਚ ਹੋਵੇਗਾ।

ਭਾਰਤੀ ਓਲੰਪਿਕ ਸੰਘ (IOA) ਨੇ ਪਹਿਲੀ ਵਾਰ ਓਲੰਪਿਕ ਖੇਡਾਂ ਨੂੰ ਦੇਸ਼ ਵਿਚ ਲਿਆਉਣ ਦੀ ਪੁਰਜ਼ੋਰ ਇੱਛਾ ਜ਼ਾਹਰ ਕੀਤੀ ਹੈ।

ਆਈਓਏ ਦੇ ਪ੍ਰਧਾਨ ਅਤੇ ਆਈਓਸੀ ਮੈਂਬਰ ਨਰਿੰਦਰ ਬੱਤਰਾ ਨੇ ਆਈਓਸੀ ਸੈਸ਼ਨ ਕਰਵਾਉਣ ਦੀ ਆਪਣੀ ਇੱਛਾ ਦੁਹਰਾਈ ਹੈ।

ਬੱਤਰਾ ਨੇ ਇਸ ਮੌਕੇ 'ਤੇ ਕਿਹਾ, "ਭਾਰਤ ਨੇ ਖੇਡਾਂ ਅਤੇ ਫਿਟਨੈਸ ਨੂੰ ਅਪਣਾਇਆ ਹੈ, ਇਹ ਵਿਸ਼ਵਾਸ ਹੈ ਕਿ ਖੇਡਾਂ ਸਾਡੇ ਸਮਾਜ ਵਿਚ ਬੁਨਿਆਦੀ ਬਦਲਾਅ ਲਿਆ ਸਕਦੀਆਂ ਹਨ। ਇਸ ਨਾਲ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਸਾਡੇ ਲੰਬੇ ਸਮੇਂ ਦੇ ਟੀਚੇ ਨੂੰ ਬਲ ਮਿਲੇਗਾ। ਜੋ ਕਿ ਬਹੁਤ ਵਧੀਆ ਹੋਵੇਗਾ। ਜੋ ਇੱਕ ਵੱਡੀ ਗੱਲ ਹੋਵੇਗੀ ਪਰ ਅਸੀਂ ਇਹ ਕਰ ਸਕਣਗੇ ਮੈਨੂੰ ਇਸਦਾ ਪੂਰੀ ਉਮੀਦ ਹੈ। ਅਸੀਂ ਉਤਸ਼ਾਹਿਤ ਹਾਂ ਕਿ ਅਸੀਂ ਖੇਡਾਂ ਰਾਹੀਂ ਪੂਰੀ ਦੁਨੀਆ ਨੂੰ ਭਾਰਤ ਵਿੱਚ ਲਿਆਉਣ ਦੇ ਯੋਗ ਹੋਵਾਂਗੇ।"

ਆਈਓਏ ਨੇ 2032 ਓਲੰਪਿਕ ਦੀ ਮੇਜ਼ਬਾਨੀ ਲਈ ਬੋਲੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 2018 ਵਿੱਚ ਆਈਓਸੀ ਨੂੰ ਇੱਕ ਪੱਤਰ ਲਿਖਿਆ ਸੀ ਪਰ ਉਹ ਬ੍ਰਿਸਬੇਨ ਨੂੰ ਚਲੀ ਗਈ।

ਆਈਓਏ ਨੇ ਉਸ ਤੋਂ 2036 ਦੇ ਸਮਰ ਓਲੰਪਿਕ ਲਈ ਸੰਭਾਵਿਤ ਬੋਲੀ ਲਗਾਈ ਹੈ। ਨਰਿੰਦਰ ਬੱਤਰਾ ਨੇ ਅਹਿਮਦਾਬਾਦ ਨੂੰ 2036 ਖੇਡਾਂ ਲਈ ਸੰਭਾਵਿਤ ਮੇਜ਼ਬਾਨ ਵਜੋਂ ਅੱਗੇ ਰੱਖਿਆ ਹੈ।

132,000 ਸਮਰੱਥਾ ਵਾਲੇ ਮੋਟੇਰਾ ਸਟੇਡੀਅਮ - ਵਿਸ਼ਵ ਦਾ ਸਭ ਤੋਂ ਵੱਡਾ ਖੇਡ ਸਟੇਡੀਅਮ - ਨੂੰ ਉਦਘਾਟਨੀ ਸਮਾਰੋਹ ਅਤੇ ਐਥਲੈਟਿਕਸ ਸਮਾਗਮਾਂ ਲਈ ਇੱਕ ਸੰਭਾਵੀ ਸਥਾਨ ਵਜੋਂ ਸੁਝਾਇਆ ਗਿਆ ਹੈ।

ਬੱਤਰਾ ਨੇ ਸੁਝਾਅ ਦਿੱਤਾ ਕਿ ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ 2036 ਓਲੰਪਿਕ ਲਈ ਭਾਰਤ ਦੀ ਬੋਲੀ ਦਾ ਹਿੱਸਾ ਹੋ ਸਕਦਾ ਹੈ ਕਿਉਂਕਿ ਗਰਮੀਆਂ ਦੇ ਓਲੰਪਿਕ ਦੇ 2036 ਐਡੀਸ਼ਨ ਦੀ ਮੇਜ਼ਬਾਨੀ ਦਾ ਫੈਸਲਾ ਹੋਣਾ ਬਾਕੀ ਹੈ।

IOC ਦੀ ਮੈਂਬਰ ਨੀਤਾ ਅੰਬਾਨੀ, ਜੋ ਆਈਓਏ ਦੀ ਪੇਸ਼ਕਾਰੀ ਦਾ ਹਿੱਸਾ ਸੀ, ਉਨ੍ਹਾਂਨੇ ਕਿਹਾ ਕਿ ਸੈਸ਼ਨ ਭਵਿੱਖ ਦੀ ਬੋਲੀ ਨੂੰ ਮਜ਼ਬੂਤ ​​ਕਰੇਗਾ।

ਨੀਤਾ ਅੰਬਾਨੀ ਨੇ ਕਿਹਾ, "ਭਵਿੱਖ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨਾ ਸਾਡੀ ਇੱਛਾ ਹੈ। ਅਸੀਂ ਇਸ ਇਤਿਹਾਸਕ ਮੌਕੇ ਦੀ ਮੇਜ਼ਬਾਨੀ ਮੁੰਬਈ ਵਿੱਚ ਕਰਨ ਦਾ ਪ੍ਰਸਤਾਵ ਰੱਖਦੇ ਹਾਂ।"

ਮੇਜ਼ਬਾਨ ਚੋਣ ਪ੍ਰਕਿਰਿਆ ਦੇ ਤਹਿਤ ਮੁੰਬਈ 'ਚ ਹੋਣ ਵਾਲੇ ਇਸ ਸੈਸ਼ਨ 'ਚ 2030 ਵਿੰਟਰ ਓਲੰਪਿਕ ਖੇਡਾਂ ਦੇ ਮੇਜ਼ਬਾਨ ਸ਼ਹਿਰ ਦੀ ਚੋਣ ਕੀਤੀ ਜਾਵੇਗੀ।

ਇਹ ਵੀ ਪੜੋ: ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਅਫਗਾਨ ਸਿੱਖ-ਹਿੰਦੂਆਂ ਦਾ ਇੱਕ ਜੱਥਾ

ETV Bharat Logo

Copyright © 2024 Ushodaya Enterprises Pvt. Ltd., All Rights Reserved.