ETV Bharat / bharat

ਫਲਾਈਟ 'ਚ ਮਹਿਲਾ ਡਾਕਟਰ ਨਾਲ ਛੇੜਛਾੜ, ਗ੍ਰਿਫਤਾਰੀ ਮਗਰੋਂ ਮੁਲਜ਼ਮ ਪ੍ਰੋਫੈਸਰ ਨੂੰ ਮਿਲੀ ਜ਼ਮਾਨਤ

author img

By

Published : Jul 28, 2023, 4:59 PM IST

MUMBAI PROFESSOR ACCUSED ARRESTED RELEASED ON BAIL IN WOMAN DOCTOR MOLESTATION CASE IN INDIGO FLIGHT
ਫਲਾਈਟ 'ਚ ਮਹਿਲਾ ਡਾਕਟਰ ਨਾਲ ਛੇੜਛਾੜ, ਗ੍ਰਿਫਤਾਰੀ ਮਗਰੋਂ ਮੁਲਜ਼ਮ ਪ੍ਰੋਫੈਸਰ ਨੂੰ ਮਿਲੀ ਜ਼ਮਾਨਤ

ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਉਸਨੂੰ ਜ਼ਮਾਨਤ ਮਿਲ ਗਈ ਸੀ।

ਮੁੰਬਈ : ਮਹਾਰਾਸ਼ਟਰ ਪੁਲਿਸ ਨੇ ਬੁੱਧਵਾਰ ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਮਹਿਲਾ ਡਾਕਟਰ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਵਾਲੇ ਮੁਲਜ਼ਮ ਪ੍ਰੋਫੈਸਰ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੋਫੈਸਰ ਰੋਹਿਤ ਸ੍ਰੀਵਾਸਤਵ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਹਾਰਾ ਏਅਰਪੋਰਟ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਸੰਜੇ ਗੋਵਿਲਕਰ ਨੇ ਦੱਸਿਆ ਕਿ ਅਦਾਲਤ ਨੇ ਸ੍ਰੀਵਾਸਤਵ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ ਪਰ ਬਾਅਦ 'ਚ ਉਸਨੇ ਜ਼ਮਾਨਤ ਲੈ ਲਈ ਹੈ।

ਲੈਂਡਿੰਗ ਤੋਂ ਪਹਿਲਾਂ ਕੀਤੀ ਛੇੜਛਾੜ : ਜਾਣਕਾਰੀ ਮੁਤਾਬਿਕ ਇੱਕ 24 ਸਾਲਾ ਮਹਿਲਾ ਡਾਕਟਰ ਨੇ 47 ਸਾਲਾ ਪ੍ਰੋਫੈਸਰ 'ਤੇ ਛੇੜਛਾੜ ਦਾ ਇਲਜ਼ਾਮ ਲਾਇਆ ਹੈ। ਮਹਿਲਾ ਡਾਕਟਰ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ ਬੁੱਧਵਾਰ ਨੂੰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 'ਚ ਵਾਪਰੀ। ਦੂਜੇ ਪਾਸੇ ਸਹਾਰਾ ਪੁਲਿਸ ਮੁਤਾਬਕ ਮੁਲਜ਼ਮ ਰੋਹਿਤ ਸ੍ਰੀਵਾਸਤਵ ਵਾਸੀ ਪਟਨਾ ਅਤੇ ਸ਼ਿਕਾਇਤਕਰਤਾ ਔਰਤ ਦੀ ਸੀਟ ਨਾਲ ਲੱਗਦੀ ਸੀ। ਇਹ ਫਲਾਈਟ 26 ਜੁਲਾਈ ਬੁੱਧਵਾਰ ਸਵੇਰੇ 5:30 ਵਜੇ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਈ। ਹਾਲਾਂਕਿ ਸਹਾਰਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁੰਬਈ 'ਚ ਜਹਾਜ਼ ਨੂੰ ਲੈਂਡ ਕਰਨ ਤੋਂ ਪਹਿਲਾਂ ਮੁਲਜ਼ਮ ਨੇ ਮਹਿਲਾ ਨਾਲ ਛੇੜਛਾੜ ਕੀਤੀ।

ਮੁਲਜ਼ਮ ਖਿਲਾਫ ਸ਼ਿਕਾਇਤ ਦਰਜ : ਸ਼ਿਕਾਇਤਕਰਤਾ ਔਰਤ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਮੁਲਜ਼ਮ ਨੇ ਉਸਨੂੰ ਗਲਤ ਇਰਾਦੇ ਨਾਲ ਛੂਹਿਆ ਸੀ, ਜਦੋਂ ਉਸਨੂੰ ਆਪਣੇ ਨਾਲ ਬੈਠੇ ਵਿਅਕਤੀ ਵੱਲੋਂ ਗਲਤ ਤਰੀਕੇ ਨਾਲ ਛੂਹਿਆ ਗਿਆ ਤਾਂ ਔਰਤ ਨੇ ਇਸਦਾ ਵਿਰੋਧ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਵਿਵਾਦ ਵਧਣ ਤੋਂ ਬਾਅਦ ਫਲਾਈਟ ਕਰੂ ਨੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਜਹਾਜ਼ ਦੇ ਲੈਂਡਿੰਗ 'ਤੇ ਏਅਰਪੋਰਟ ਅਧਿਕਾਰੀ ਦੋਵਾਂ ਨੂੰ ਸਹਾਰਾ ਥਾਣੇ ਲੈ ਗਏ। ਇਸ ਤੋਂ ਬਾਅਦ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।

ਮਹਿਲਾ ਦੇ ਬਿਆਨ ਵੀ ਥਾਣੇ ਵਿੱਚ ਦਰਜ ਕੀਤੇ ਗਏ ਹਨ। ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ 354 ‘ਏ’ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਸੰਜੇ ਗੋਵਿਲਕਰ ਨੇ ਵੀ ਦੱਸਿਆ ਕਿ ਅਜੇ ਤੱਕ ਇੰਡੀਗੋ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.