ਸ਼ਰਮਨਾਕ ! ਦਿੱਲੀ 'ਚ ਮਾਂ ਦੇ ਲਿਵ-ਇਨ ਪਾਰਟਨਰ ਨੇ ਕੀਤਾ ਨਾਬਾਲਗ ਧੀ ਨਾਲ ਬਲਾਤਕਾਰ

author img

By ETV Bharat Punjabi Desk

Published : Jan 18, 2024, 12:53 PM IST

Mother's live-in partner raped 14 year old minor daughter in Delhi, the accused was living with her for 8 years

ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨਾਲ ਉਸਦੀ ਮਾਂ ਦੇ ਲਿਵ-ਇਨ ਪਾਰਟਨਰ ਨੇ ਬਲਾਤਕਾਰ ਕੀਤਾ। ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਬੁਰਾੜੀ ਥਾਣਾ ਖੇਤਰ 'ਚ ਇੱਕ ਔਰਤ ਦੀ ਨਾਬਾਲਗ ਬੇਟੀ ਨਾਲ ਉਸ ਦੇ ਲਿਵ-ਇਨ ਪਾਰਟਨਰ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰੀ ਦਿੱਲੀ ਤੋਂ ਸਾਹਮਣੇ ਆਈ ਘਿਣਾਉਣੀ ਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 29 ਸਾਲਾ ਵਿਅਕਤੀ ਖਿਲਾਫ ਬੁਰਾੜੀ ਪੁਲਿਸ ਸਟੇਸ਼ਨ ਵਿੱਚ 14 ਜਨਵਰੀ ਨੂੰ ਆਈਪੀਸੀ ਦੀ ਧਾਰਾ 376 ਅਤੇ 506 ਅਤੇ ਪੋਕਸੋ ਐਕਟ ਦੀ 6 ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਕੇ ਜੇਲ੍ਹ ਵਿੱਚ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਿਆ।

14 ਸਾਲਾ ਨਾਬਾਲਗ ਨਾਲ ਬਲਾਤਕਾਰ ਦੀ ਸ਼ਿਕਾਇਤ : ਉੱਤਰੀ ਜ਼ਿਲ੍ਹੇ ਦੇ ਡੀਸੀਪੀ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ ਬੁਰਾੜੀ ਥਾਣੇ ਵਿੱਚ ਇੱਕ ਔਰਤ ਨੇ ਦੱਸਿਆ ਕਿ ਉਸ ਦੀ 14 ਸਾਲਾ ਨਾਬਾਲਗ ਧੀ ਨਾਲ ਉਸ ਦੇ ਆਪਣੇ ਹੀ ਲਿਵ-ਇਨ ਸਾਥੀ ਨੇ ਬਲਾਤਕਾਰ ਕੀਤਾ ਹੈ। ਪੁੱਛਗਿੱਛ ਦੌਰਾਨ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਲੋਨੀ ਇਲਾਕੇ ਦਾ ਰਹਿਣ ਵਾਲਾ ਹੈ। ਮੁਲਜ਼ਮ ਉਸ ਨਾਲ ਪਿਛਲੇ ਅੱਠ ਸਾਲਾਂ ਤੋਂ ਰਹਿ ਰਿਹਾ ਸੀ। ਇਸ ਰਿਸ਼ਤੇ ਤੋਂ ਉਸ ਦਾ ਇੱਕ ਪੁੱਤਰ ਵੀ ਹੈ। ਔਰਤ ਦੇ ਪਹਿਲੇ ਵਿਆਹ ਤੋਂ ਤਿੰਨ ਬੱਚੇ ਹਨ।

ਘਰ ਵਿੱਚ ਇਕੱਲੀ ਸੀ ਪੀੜਤ ਬੱਚੀ: ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਸਾਲ 14 ਜੁਲਾਈ ਨੂੰ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਹਸਪਤਾਲ ਗਈ ਸੀ ਕਿ ਅਚਾਨਕ ਪਿੱਛੋਂ ਉਸ ਦਾ ਪਾਰਟਨਰ ਘਰ ਆਇਆ ਅਤੇੇ ਬੱਚਿਆਂ ਦੇ ਘਰ 'ਚ ਇਕੱਲੇ ਹੋਣ ਦਾ ਫਾਇਦਾ ਉਠਾਉਂਦੇ ਹੋਏ ਉਸ ਦੀ ਬੇਟੀ ਨਾਲ ਬਲਾਤਕਾਰ ਕੀਤਾ। ਮੁਲਜ਼ਮ ਨੇ ਇਸ ਵਾਰਦਾਤ ਨੂੰ ਕਈ ਵਾਰ ਅੰਜਾਮ ਦਿੱਤਾ, ਜਿਸ ਬਾਰੇ ਔਰਤ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਔਰਤ ਦੀ ਸ਼ਿਕਾਇਤ ਅਤੇ ਨਾਬਾਲਗ ਪੀੜਤਾ ਦੇ ਬਿਆਨ ਅਤੇ ਉਸਦੀ ਮੈਡੀਕਲ ਜਾਂਚ ਰਿਪੋਰਟ ਦੇ ਆਧਾਰ 'ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਪੀੜਤਾ ਦੀ ਮੈਡੀਕਲ ਕਾਊਂਸਲਿੰਗ ਵੀ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.