ETV Bharat / bharat

ਯੂਨੀਫਾਰਮ ਸਿਵਲ ਕੋਡ 'ਤੇ ਬੋਲੇ ਪੀਐਮ, ਕਿਹਾ-ਇਕ ਦੇਸ਼ 'ਚ ਨਹੀਂ ਚੱਲ ਸਕਦੇ ਦੋ ਕਾਨੂੰਨ, ਪੀਐੱਮ ਦਾ ਐਲਾਨ- ਤਿੰਨ ਤਲਾਕ ਨਹੀਂ ਇਸਲਾਮਿਕ

author img

By

Published : Jun 27, 2023, 7:06 PM IST

MODI FLAG OFF 5 VANDE BHARAT EXPRESS TRAINS RANI KAMLAPATI STATION PM MODI REACHES MADHYA PRADESH NEWS UPDATE MP NEWS LIVE
ਯੂਨੀਫਾਰਮ ਸਿਵਲ ਕੋਡ 'ਤੇ ਬੋਲੇ ਪੀਐਮ, ਕਿਹਾ-ਇਕ ਦੇਸ਼ 'ਚ ਨਹੀਂ ਚੱਲ ਸਕਦੇ ਦੋ ਕਾਨੂੰਨ, ਪੀਐੱਮ ਦਾ ਐਲਾਨ- ਤਿੰਨ ਤਲਾਕ ਨਹੀਂ ਇਸਲਾਮਿਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸਲਾਮ ਵਿੱਚ ਤਿੰਨ ਤਲਾਕ ਦੀ ਕੋਈ ਥਾਂ ਨਹੀਂ ਹੈ। ਯੂਨੀਫਾਰਮ ਸਿਵਲ ਕੋਡ 'ਤੇ ਭਾਜਪਾ ਆਪਣਾ ਸਟੈਂਡ ਸਪੱਸ਼ਟ ਕਰੇਗੀ। ਇਹ ਵੀ ਕਿਹਾ ਕਿ ਇੱਕ ਘਰ ਵਿੱਚ ਦੋ ਨਿਯਮ ਨਹੀਂ ਚੱਲ ਸਕਦੇ।

ਭੋਪਾਲ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ, ਭੋਪਾਲ ਤੋਂ ਭੋਪਾਲ-ਇੰਦੌਰ ਅਤੇ ਭੋਪਾਲ-ਜਬਲਪੁਰ ਤੱਕ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਜਿੱਥੇ ਪੀਐੱਮ ਮੋਦੀ ਨੇ ਯੂਨੀਫਾਰਮ ਸਿਵਲ ਕੋਡ ਉੱਤੇ ਆਪਣੇ ਬਿਆਨ ਪੇਸ਼ ਕਰਦਿਆਂ ਕਿਹਾ ਕਿ ਇੱਕ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ ਉੱਥੇ ਹੀ ਉਨ੍ਹਾਂ ਨੇ ਤਿੰਨ ਤਲਾਕ ਦੇ ਮੁੱਦੇ ਉੱਤੇ ਵੀ ਆਪਣੇ ਵਿਚਾਰ ਪ੍ਰਗਟਾਏ।

  • प्रधानमंत्री श्री नरेंद्र मोदी जी द्वारा रानी कमलापति रेलवे स्टेशन, भोपाल से भोपाल-इंदौर और भोपाल-जबलपुर वंदे भारत एक्सप्रेस ट्रेन का शुभारंभ https://t.co/Dbl9ODfyxq

    — Chief Minister, MP (@CMMadhyaPradesh) June 27, 2023 " class="align-text-top noRightClick twitterSection" data=" ">

ਭਾਜਪਾ ਵਰਕਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਸਵਾਲ-ਜਵਾਬ

  1. ਪੀਐਮ ਮੋਦੀ ਭੋਪਾਲ ਤੋਂ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ
  2. ਲਾਲ ਪਰੇਡ ਗਰਾਊਂਡ ਤੋਂ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ
  3. ਵਰਕਰਾਂ ਨੂੰ ਪ੍ਰਧਾਨ ਮੰਤਰੀ ਦੇ ਸਵਾਲ-ਜਵਾਬ
  4. ਪੀਐੱਮ ਨੇ ਕਿਹਾ ਭਾਜਪਾ ਵਰਕਰਾਂ ਲਈ ਪਾਰਟੀ ਤੋਂ ਦੇਸ਼ ਵੱਡਾ ਹੈ।

ਵਰਕਰਾਂ ਨੂੰ ਪੀਐੱਮ ਦਾ ਮੋਦੀ ਮੰਤਰ

  1. ਭੋਪਾਲ ਤੋਂ 5 ਰਾਜਾਂ ਦੇ ਭਾਜਪਾ ਵਰਕਰਾਂ ਨੂੰ PM ਮੋਦੀ ਦਾ ਮੰਤਰ
  2. ਪੀਐਮ ਨੇ ਐਮਪੀ ਤੋਂ ਕੀਤਾ ਚੋਣ ਸ਼ੰਖਨਾਦ
  3. 'ਮੇਰਾ ਬੂਥ, ਸਭ ਤੋਂ ਮਜ਼ਬੂਤ' ਪ੍ਰੋਗਰਾਮ 'ਚ ਪੀਐਮ ਮੋਦੀ ਨੇ ਲਿਆ ਹਿੱਸਾ
  4. ਇਹ ਪ੍ਰੋਗਰਾਮ ਲਾਲ ਪਰੇਡ ਗਰਾਊਂਡ ਭੋਪਾਲ ਵਿਖੇ ਕਰਵਾਇਆ ਜਾ ਰਿਹਾ ਹੈ


ਦੇਸ਼ ਨੂੰ ਮਿਲੀਆਂ 5 ਨਵੀਆਂ ਵੰਦੇ ਭਾਰਤ ਟਰੇਨਾਂ, ਪੀਐਮ ਮੋਦੀ ਨੇ ਹਰੀ ਝੰਡੀ ਦਿਖਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਭੋਪਾਲ ਤੋਂ ਭੋਪਾਲ-ਇੰਦੌਰ ਅਤੇ ਭੋਪਾਲ-ਜਬਲਪੁਰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਉਦਘਾਟਨ ਕੀਤਾ।


1. ਪ੍ਰਧਾਨ ਮੰਤਰੀ ਮੋਦੀ ਨੇ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਤੋਂ ਦੇਸ਼ ਨੂੰ 5 ਨਵੀਆਂ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫਾ ਦਿੱਤਾ।
2. ਰਾਣੀ ਕਮਲਾਪਤੀ ਸਟੇਸ਼ਨ 'ਤੇ, ਮੋਦੀ ਨੇ ਐਮਪੀ ਲਈ 2 ਟਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਟ੍ਰੇਨ ਦੇ ਅੰਦਰ ਜਾ ਕੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

3. ਬੱਚਿਆਂ ਨੇ ਪੀਐਮ ਮੋਦੀ ਨੂੰ ਪੇਂਟਿੰਗ ਗਿਫਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੰਦੇ ਭਾਰਤ ਟਰੇਨ 'ਚ ਬੈਠ ਕੇ ਸਫਰ ਵੀ ਕੀਤਾ।

4. ਪੀਐਮ ਨੇ ਐਮਪੀ ਤੋਂ ਪਟਨਾ-ਰਾਂਚੀ ਵੰਦੇ ਭਾਰਤ ਦੀ ਸ਼ੁਰੂਆਤ ਵੀ ਕੀਤੀ।

5. ਧਾਰਵਾੜ ਤੋਂ ਕੇਐਸਆਰ ਬੈਂਗਲੁਰੂ ਤੱਕ ਚੱਲ ਰਹੀ ਵੰਦੇ ਭਾਰਤ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

6. ਪ੍ਰਧਾਨ ਮੰਤਰੀ ਨੇ ਗੋਆ ਦੇ ਮਡਗਾਓਂ ਤੋਂ ਮੁੰਬਈ ਲਈ ਵੰਦੇ ਭਾਰਤ ਰੇਲਗੱਡੀ ਦੀ ਸ਼ੁਰੂਆਤ ਕੀਤੀ।

7. PM ਮੋਦੀ ਦਾ ਟਵੀਟ ਇਹ 5 ਟਰੇਨਾਂ ਦੇਸ਼ ਲਈ ਬਦਲਾਅ ਲੈ ਕੇ ਆਉਣਗੀਆਂ। ਮੱਧ ਪ੍ਰਦੇਸ਼ ਤੋਂ ਕਰਨਾਟਕ ਅਤੇ ਮਹਾਰਾਸ਼ਟਰ ਦੇ ਨਾਲ-ਨਾਲ ਗੋਆ, ਝਾਰਖੰਡ ਅਤੇ ਬਿਹਾਰ ਲਈ ਟ੍ਰੇਨਾਂ ਸ਼ੁਰੂ ਹੋ ਰਹੀਆਂ ਹਨ। ਇਸ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ।

ਐੱਮਪੀ ਵਿੱਚ ਨਮੋ ਨਮੋ

  • 1. ਪੀਐੱਮ ਮੋਦੀ ਭੋਪਾਲ ਏਅਰਪੋਟ ਪਹੁੰਚੇ
  • 2. ਬਰਕਤੁੱਲਾ ਯੂਨੀਵਰਸਿਟੀ ਤੋਂ ਰਾਣੀ ਕਮਲਾਪਤੀ ਸਟੇਸ਼ਨ ਲਈ ਰਵਾਨਾ
  • 3. ਵੰਦੇ ਭਾਰਤ ਐਕਸਪ੍ਰੈਸ ਨੂੰ ਰਾਣੀ ਕਮਲਾਪਤੀ ਸਟੇਸ਼ਨ ਤੋਂ ਸਵੇਰੇ 11 ਵਜੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ
  • 4. 5 ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ


ETV Bharat Logo

Copyright © 2024 Ushodaya Enterprises Pvt. Ltd., All Rights Reserved.