ETV Bharat / bharat

Nanded police stripped and Beat Youths : ਨਾਂਦੇੜ ਪੁਲਿਸ ਨੇ ਕਈ ਨੌਜਵਾਨਾਂ ਨੂੰ ਅਰਧ ਨਗਨ ਕਰਕੇ ਕੀਤੀ ਕੁੱਟਮਾਰ, ਜਾਣੋ ਕਾਰਨ

author img

By

Published : Feb 13, 2023, 2:35 PM IST

ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਪੁਲਿਸ ਦੀ ਇਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਦਰਅਸਲ, ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨਾਂ ਨੂੰ ਅਰਧ ਨਗਨ ਕਰ ਕੇ ਪੁਲਿਸ ਮੁਲਾਜ਼ਮ ਵੱਲੋਂ ਕੁੱਟਿਆ ਜਾ ਰਿਹਾ ਹੈ। ਪੜ੍ਹੋ ਆਖਰ ਕੀ ਹੈ ਪੂਰਾ ਮਾਮਲਾ।

Nanded police stripped and Beat Youths
Nanded police stripped and Beat Youths

ਮਹਾਰਾਸ਼ਟਰ/ ਨਾਂਦੇੜ : ਮਹਾਰਾਸ਼ਟਰ ਤੋਂ ਇਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ ਪੁਲਿਸ ਮੁਲਾਜ਼ਮ ਵੱਲੋਂ ਕੁਝ ਨੌਜਵਾਨਾਂ ਦੀ ਅਰਧ ਨਗਨ ਹਾਲਤ ਵਿੱਚ ਕੁੱਟਮਾਰ ਕਰ ਰਿਹਾ ਹੈ। ਵੀਡੀਓ ਵਿੱਚ ਵੇਖਿਆ ਗਿਆ ਹੈ ਕਿ ਇਸਲਾਪੁਰ ਪੁਲਿਸ ਦੇ ਏਪੀਆਈ ਰਘੁਨਾਥ ਸ਼ੇਵਾਲੇ ਚਾਰ ਨੌਜਵਾਨਾਂ ਨੂੰ ਅਰਧ ਨਗਨ ਕਰਦੇ ਹੋਏ ਪੱਟੇ ਨਾਲ ਕੁੱਟਮਾਰ ਕਰ ਰਹੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਤਾਬਕ, ਪੀੜਤ ਨੌਜਵਾਨ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰ ਹਨ ਅਤੇ ਉਨ੍ਹਾਂ ਦਾ ਦੋਸ਼ ਸਿਰਫ ਇੰਨਾ ਹੈ ਕਿ ਨੌਜਵਾਨਾਂ ਨੇ ਇਕ ਫਰਵਰੀ ਨੂੰ ਇਲਾਕੇ ਵਿੱਚ ਗੌਵੰਸ਼ ਲੈ ਜਾ ਰਹੇ ਟਰੱਕ ਨੂੰ ਫੜ੍ਹਿਆ ਸੀ।

ਨੌਜਵਾਨਾਂ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ : ਕੁੱਟਮਾਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਧਿਕਾਰੀ ਕਿਰਨ ਬਿਚੇਵਾਰ ਨੇ ਇਸਲਾਪੁਰ ਦੇ ਸਹਾਇਕ ਥਾਣੇਦਾਰ ਰਘੂਨਾਥ ਸ਼ੇਵਾਲੇ ਦੇ ਖਿਲਾਫ ਗ੍ਰਹਿ ਮੰਤਰੀ, ਪੁਲਿਸ ਸੁਪਰੀਡੈਂਟ, ਪੁਲਿਸ ਡਾਇਰੈਕਟਰ ਜਨਰਲ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਗਊ ਰੱਖਿਅਕਾਂ ਨੇ ਗੋ ਹੱਤਿਆ ਘਰ ਵੱਲ ਜਾ ਰਹੇ ਵਾਹਨ ਨੂੰ ਰੋਕਿਆ ਸੀ। ਇਸ ਤੋਂ ਬਾਅਦ ਗੱਡੀ ਵਿੱਚ ਸਵਾਰ ਤਿੰਨ ਗਊਆਂ ਨੂੰ ਛੱਡ ਦਿੱਤਾ ਗਿਆ ਸੀ।


ਪੁਲਿਸ ਮੁਲਾਜ਼ਮ 'ਤੇ ਕਾਰਵਾਈ : ਹਾਲਾਂਕਿ ਇਸ ਮਾਮਲੇ ਨੂੰ ਇਸਲਾਪੁਰ ਪੁਲਿਸ ਨੇ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਵਰਕਰਾਂ ਨੇ ਸੀਨੀਅਰ ਪੱਧਰ ਉੱਤੇ ਸ਼ਿਕਾਇਤ ਕਰਨ ਤੋਂ ਬਾਅਦ ਮੁਲਜ਼ਮ ਮੁਲਾਜ਼ਮ ਵਿਰੁੱਧ ਮਾਮਲਾ ਦਰਜ ਕਰਨਾ ਪਿਆ। ਇਸ ਗੱਲ ਤੋਂ ਨਾਰਾਜ਼ ਹੋਏ ਇਸਲਾਪੁਰ ਥਾਣੇ ਦੇ ਸਹਾਇਕ ਥਾਣੇਦਾਰ ਰਘੂਨਾਥ ਸ਼ੇਵਾਲੇ ਨੇ ਸ਼ਿਵਣੀ ਪਿੰਡ ਦੀ ਯਾਤਰਾ ਵਿੱਚ ਝਗੜੇ ਦਾ ਕਾਰਨ ਦੱਸਦੇ ਹੋਏ ਗਾਂ ਰੱਖਿਅਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਆਮ ਜਨਤਾ ਦੇ ਸਾਹਮਣੇ ਨੌਜਵਾਨਾਂ ਨੂੰ ਅਰਧ ਨਗਨ ਕਰ ਕੇ ਕੁੱਟਮਾਰ ਕੀਤੀ।

ਸ਼ਿਕਾਇਤ ਮਿਲਣ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਐਸਪੀ ਸ਼੍ਰੀਕ੍ਰਿਸ਼ਣ ਕੋਕਾਟੇ ਮੁਤਾਬਕ, ਏਪੀਆਈ ਰਘੂਨਾਥ ਸ਼ੇਵਾਲੇ ਨੂੰ ਪੁਲਿਸ ਥਾਣੇ ਤੋਂ ਹਟਾ ਕੇ ਕੰਟਰੋਲ ਰੂਮ ਵਿੱਚ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ: Bomb threat to Google office: ਗੂਗਲ ਦੇ ਦਫ਼ਤਰ 'ਚ ਬੰਬ ਹੋਣ ਖਬਰ ਮਹਿਜ਼ ਅਫਵਾਹ, ਮੁਲਜ਼ਮ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.