ETV Bharat / bharat

ਅਫ਼ਗਾਨਿਸਤਾਨ ’ਚ ਫਸੇ ਸਿੱਖਾਂ ਦਾ ਮਾਮਲਾ, ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ

author img

By

Published : Oct 23, 2021, 12:54 PM IST

ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ
ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ

ਤਾਲਿਬਾਨੀ ਫਰਮਾਨ ਸੁਣਾਇਆ ਗਿਆ ਹੈ ਕਿ ਘੱਟ ਗਿਣਤੀ ਸਿੱਖ ਭਾਈਚਾਰੇ ਕੋਲ ਅਮਲੀ ਰੂਪ ਵਿੱਚ ਸਿਰਫ਼ 2 ਹੀ ਰਸਤੇ ਬਚੇ ਹਨ, ਜਾਂ ਤਾਂ ਸੁੰਨੀ ਮੁਸਲਮਾਨ ਬਣਨਾ ਜਾਂ ਦੇਸ਼ ਛੱਡਣਾ। ਇਸ ਦੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਨਿੰਦਾ ਕੀਤੀ ਗਈ ਹੈ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਪੜੋ ਪੂਰੀ ਖ਼ਬਰ...

ਚੰਡੀਗੜ੍ਹ: ਅਫਗਾਨਿਸਤਾਨ (Afghanistan) ਵਿੱਚ ਸਿੱਖਾਂ ਬੈਠੇ ਸਿੱਖਾਂ ਲਈ ਇਸ ਸਮੇਂ ਬਹੁਤ ਹੀ ਮਾੜੀ ਸਥਿਤੀ ਬਣੀ ਹੋਈ ਹੈ। ਅਧਿਕਾਰ ਅਤੇ ਸੁਰੱਖਿਆ ਲਈ ਅੰਤਰਰਾਸ਼ਟਰੀ ਫੋਰਮ (IFFRAS) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਫ਼ਗਾਨਿਸਤਾਨ (Afghanistan) ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਕੋਲ ਅਮਲੀ ਰੂਪ ਵਿੱਚ ਸਿਰਫ਼ 2 ਹੀ ਰਸਤੇ ਬਚੇ ਹਨ, ਜਾਂ ਤਾਂ ਸੁੰਨੀ ਮੁਸਲਮਾਨ ਬਣਨਾ ਜਾਂ ਦੇਸ਼ ਛੱਡਣਾ। ਉਥੇ ਹੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਫੈਸਲੇ ਦੀ ਨਿੰਦਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਹ ਤਾਲਿਬਾਨੀ ਫਰਮਾਨ ਸੁਣਾਇਆ ਗਿਆ ਹੈ, ਮੈਂ ਅਫ਼ਗਾਨਿਸਤਾਨ (Afghanistan) ਵਿੱਚ ਵੱਸਦੇ ਸਿੱਖਾਂ ਦੇ ਲਗਤਾਰ ਸੰਪਰਕ ਵਿੱਚ ਹਾਂ, ਉਥੇ ਬਹੁਤ ਦਹਿਸ਼ਤ ਦਾ ਮਾਹੌਲ ਹੈ, ਲੋਕ ਡਰੇ ਹੋਏ ਹਨ। ਉਹਨਾਂ ਨੇ ਕਿਹਾ ਕਿ ਲੋਕ ਇੱਥੋਂ ਤਕ ਮਜ਼ਬੂਰ ਹੋ ਗਏ ਹਨ ਕਿ ਉਹ ਪਾਕਿਸਾਤਨ ਦੀ ਸਰਹੱਦ ਟੱਪ ਭਾਰਤ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜੋ: ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ, ਬਚੇ ਸਿਰਫ਼ 2 ਰਾਹ !

ਸਿਰਸਾ ਨੇ ਕਿਹਾ ਕਿ ਤਾਲਿਬਾਨ ਉਥੇ ਹੀ ਇਹ ਰਾਜ ਕਰਨਾ ਚਾਹੁੰਦਾ ਹੈ ਕਿ ਉਥੇ ਵੀ ਇਸਮਾਨ ਤੋਂ ਬਿਨਾ ਹੋਰ ਕੋਈ ਵੀ ਧਰਮ ਦਾ ਲੋਕ ਉਥੇ ਨਾ ਰਹੇ। ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਕਿਹਾ ਕਿ ਤਾਲਿਬਾਨੀ ਤਾਂ ਖੁਦ ਆਪਣੇ ਲੋਕਾਂ ਨੂੰ ਹੀ ਬੰਬ ਨਾਲ ਉੱਡਾ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਮੇਰੀ ਅੱਜ ਹੀ ਗੱਲ ਹੋਈ ਹੈ ਉਹਨਾਂ ਨੇ ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਆਪਣੇ ਦੀ ਸ਼ੀਆ ਨੂੰ ਬੁਰ੍ਹੇ ਤਰੀਕੇ ਨਾਲ ਵੱਢ ਕੇ ਲਾਸ਼ ਨੂੰ ਟੰਗ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਜੋ ਸਿੱਖ ਭਰਾ ਹਨ ਉਹਨਾਂ ਵਿੱਚ ਬਹੁਤ ਦਹਿਸ਼ਤ ਪਾਈ ਜਾ ਰਹੀ ਹੈ।

ਸਿਰਸਾ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਉਹ ਲਗਭਗ 850 ਲੋਕਾਂ ਨੂੰ ਭਾਰਤ ਲੈ ਕੇ ਆਏ ਸਨ, ਉਸੇ ਤਰ੍ਹਾਂ ਜੋ 235 ਲੋਕ ਬਚੇ ਹਨ ਉਹਨਾਂ ਨੂੰ ਵੀ ਉਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਿਆ ਜਾਵੇ ਤਾਂ ਜੋ ਉਹਨਾਂ ਦੀ ਜਾਨ ਬਚ ਸਕੇ।

ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ
ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ

ਉਥੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਬੇਨਤੀ ਕੀਤੀ ਹੈ ਕਿ ਅਫ਼ਗਾਨਿਸਤਾਨ (Afghanistan) ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਬਾਕੀ 235 ਘੱਟ ਗਿਣਤੀ ਲੋਕਾਂ ਦੇ ਵੀਜ਼ੇ ਵਿੱਚ ਤੇਜ਼ੀ ਲਿਆਈ ਜਾਵੇ ਤਾਂ ਜੋ ਉਹਨਾਂ ਦੀ ਜਾਨ ਬਚ ਸਕੇ।

ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ
ਮਨਜਿੰਦਰ ਸਿਰਸਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ

ਕੀ ਹੈ ਮਾਮਲਾ ?

ਤਾਲਿਬਾਨ ਦਾ ਕਾਬਜ ਹੋਣ ਤੋਂ ਬਾਅਦ ਤੋਂ ਅਫ਼ਗਾਨਿਸਤਾਨ (Afghanistan) ਵਿੱਚ ਸੁਰੱਖਿਆ ਦੀ ਸਥਿਤੀ ਵਿਗੜੀ ਜਾ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਖਤਰਾ ਵਧਦਾ ਜਾ ਰਿਹਾ ਹੈ। ਉਥੇ ਹੀ ਹੁਣ ਅਧਿਕਾਰ ਅਤੇ ਸੁਰੱਖਿਆ ਲਈ ਅੰਤਰਰਾਸ਼ਟਰੀ ਫੋਰਮ (IFFRAS) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਫ਼ਗਾਨਿਸਤਾਨ (Afghanistan) ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਕੋਲ ਅਮਲੀ ਰੂਪ ਵਿੱਚ ਸਿਰਫ਼ 2 ਹੀ ਰਸਤੇ ਬਚੇ ਹਨ, ਜਾਂ ਤਾਂ ਸੁੰਨੀ ਮੁਸਲਮਾਨ ਬਣਨਾ ਜਾਂ ਦੇਸ਼ ਛੱਡਣਾ। ਉਥੇ ਹੀ ਤਾਲਿਬਾਨ ਦੇ ਕਾਬਜ ਹੋਣ ਤੋਂ ਪਹਿਲਾਂ ਅਫਗਾਨਿਸਤਾਨ (Afghanistan) ਵਿੱਚ ਅਸ਼ਰਫ ਗਨੀ ਦੀ ਸਰਕਾਰ ਦੇ ਡਿੱਗਣ ਤੋਂ ਪਹਿਲਾਂ ਵੀ ਸਿੱਖਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ।

ਇਹ ਵੀ ਪੜੋ: ਤੇਲ ਦੀਆਂ ਕੀਮਤਾਂ ’ਚ ਮੁੜ ਲੱਗੀ ਅੱਗ, ਜਾਣੋ ਅੱਜ ਦੀਆਂ ਕੀਮਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.