ETV Bharat / bharat

Real Life Crime Thriller: ਵਿਆਹੇ ਹੋਏ ਬੰਦੇ ਨੇ ਮਿੱਤਰਾਂ ਨਾਲ ਰਲ਼ ਕੇ ਮਾਰ ਦਿੱਤੀ ਪ੍ਰੇਮਿਕਾ, ਕਤਲ ਕਰਕੇ ਫੂਕੀ ਲਾਸ਼

author img

By

Published : May 28, 2023, 3:48 PM IST

ਇਕ ਵਿਆਹੇ ਹੋਏ ਵਿਅਕਤੀ ਨੇ ਪਹਿਲਾਂ ਆਪਣੇ ਦੋਸਤਾਂ ਨਾਲ ਯੋਜਨਾ ਬਣਾ ਕੇ ਪ੍ਰੇਮਿਕਾ ਨੂੰ ਮਾਰ ਦਿੱਤਾ। ਉਸਦਾ ਕਤਲ ਕਰਕੇ ਲਾਸ਼ ਵੀ ਫੂਕ ਦਿੱਤੀ। ਪੁਲਿਸ ਨੇ ਮੁੱਖ ਮੁਲਜ਼ਮ ਸਣੇ ਉਸਦੇ ਸਾਥੀ ਵੀ ਫੜ੍ਹੇ ਲਏ ਹਨ।

MAN AND HIS FRIENDS KILL GIRLFRIEND AND BURN HER BODY IN AHMEDABAD
Real Life Crime Thriller: ਵਿਆਹੇ ਹੋਏ ਬੰਦੇ ਨੇ ਮਿੱਤਰਾਂ ਨਾਲ ਰਲ਼ ਕੇ ਮਾਰ ਦਿੱਤੀ ਪ੍ਰੇਮਿਕਾ, ਕਤਲ ਕਰਕੇ ਫੂਕੀ ਲਾਸ਼

ਅਹਿਮਦਾਬਾਦ : ਅਹਿਮਦਾਬਾਦ 'ਚ ਇਕ ਵਿਆਹੇ ਹੋਏ ਬੰਦੇ ਨੇ ਆਪਣੇ ਦੋਸਤਾਂ ਨਾਲ ਰਲ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮਹਿਲਾ ਦੀ ਲਾਸ਼ ਫੂਕ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜਮ ਪੁਲਿਸ ਨੂੰ ਆਪ ਹੀ ਦੱਸਿਆ ਕਿ ਉਸਦੀ ਪ੍ਰੇਮਿਕਾ ਕਿਤੇ ਗਾਇਬ ਹੈ। ਹਾਲਾਂਕਿ ਇੱਕ ਸਾਲ ਬਾਅਦ ਜਦੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਾਰਾ ਖੁਲਾਸਾ ਹੋ ਗਿਆ। ਪੁਲਿਸ ਨੇ ਇਸ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁੱਖ ਮੁਲਜ਼ਮ ਸੂਰਜ ਭੁਵਾਜੀ ਅਤੇ ਪੀੜਤਾ ਧਾਰਾ ਕਾਦੀਵਾਰ ਜੂਨਾਗੜ੍ਹ ਵਿੱਚ ਰਹਿੰਦੇ ਸਨ ਅਤੇ ਇੱਕ ਦੂਜੇ ਨੂੰ 2021 ਤੋਂ ਜਾਣਦੇ ਸਨ। ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਦੋਵੇਂ ਇੱਕ ਵੱਖਰੇ ਘਰ ਵਿੱਚ ਇਕੱਠੇ ਰਹਿਣ ਲੱਗੇ। ਹਾਲਾਂਕਿ, ਧਾਰਾ ਅਤੇ ਸੂਰਜ ਵਿਚਕਾਰ ਲਗਾਤਾਰ ਲੜਾਈ ਰਹਿੰਦੀ ਸੀ। ਇਸ ਕਾਰਨ ਸੂਰਜ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਕੋਲ ਵਾਪਸ ਜਾਣਾ ਚਾਹੁੰਦਾ ਸੀ। ਇਸੇ ਕਾਰਨ ਉਸਨੇ ਪ੍ਰੇਮਿਕਾ ਨੂੰ ਲਾਂਭੇ ਕਰਨ ਲਈ ਸਾਰੀ ਯੋਜਨਾ ਘੜ੍ਹੀ।

ਪੁਲਿਸ ਨੂੰ ਦਿੱਤੀ ਸੀ ਗੁੰਮਸ਼ੁਦਗੀ ਦੀ ਸ਼ਿਕਾਇਤ : ਜਾਣਕਾਰੀ ਮੁਤਾਬਿਕ ਇੱਕ ਸਾਲ ਪਹਿਲਾਂ, ਸੂਰਜ ਅਤੇ ਉਸਦੇ ਦੋਸਤ ਮੀਤ ਸ਼ਾਹ, ਇੱਕ ਹੋਰ ਦੋਸ਼ੀ ਨੇ ਪਾਲਦੀ ਥਾਣਾ ਖੇਤਰ ਵਿੱਚ ਧਾਰਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਧਾਰਾ 19 ਜੂਨ, 2022 ਨੂੰ ਉਨ੍ਹਾਂ ਦੇ ਨਾਲ ਇੱਕ ਕਾਰ ਵਿੱਚ ਜੂਨਾਗੜ੍ਹ ਤੋਂ ਚੱਲੀ ਸੀ। ਦੋਵਾਂ ਨੇ ਦਾਅਵਾ ਕੀਤਾ ਕਿ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਧਾਰਾ ਨੂੰ ਮੀਤ ਦੇ ਘਰ ਛੱਡ ਦਿੱਤਾ ਸੀ ਅਤੇ ਖੁਦ ਇੱਕ ਹੋਟਲ ਵਿੱਚ ਠਹਿਰੇ ਸਨ। ਮੁਲਜ਼ਮ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਧਾਰਾ ਮੀਤ ਦੇ ਘਰ ਆਪਣਾ ਸਮਾਨ ਲੈ ਕੇ ਚਲੀ ਗਈ ਅਤੇ ਉਦੋਂ ਤੋਂ ਲਾਪਤਾ ਸੀ। ਜਦੋਂ ਸ਼ਿਕਾਇਤ ਦਰਜ ਕੀਤੀ ਜਾ ਰਹੀ ਸੀ, ਸੂਰਜ ਨੂੰ ਧਾਰਾ ਦੇ ਨੰਬਰ ਤੋਂ ਇੱਕ ਵਟਸਐਪ ਸੁਨੇਹਾ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਉਸਦੀ ਜ਼ਿੰਦਗੀ ਤੋਂ ਹਮੇਸ਼ਾ ਲਈ ਦੂਰ ਜਾ ਰਹੀ ਹੈ।

ਭਰਾ ਦੀ ਸ਼ਿਕਾਇਤ 'ਤੇ ਜਾਂਚ : ਜਾਣਕਾਰੀ ਮੁਤਾਬਿਕ ਇੱਕ ਮਹੀਨੇ ਬਾਅਦ ਔਰਤ ਦੇ ਭਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਭੈਣ ਪਾਲਦੀ ਵਿੱਚ ਲਾਪਤਾ ਹੋ ਗਈ ਹੈ ਅਤੇ ਸ਼ਿਕਾਇਤ ਕੀਤੀ ਕਿ ਉਹ ਸੂਰਜ ਦੇ ਨਾਲ ਸੀ। ਉਦੋਂ ਤੋਂ ਪਾਲਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ, ਇੱਕ ਬਿਲਕੁਲ ਵੱਖਰੀ ਕਹਾਣੀ ਸਾਹਮਣੇ ਆਈ ਜੋ ਕਿਸੇ ਵੀ ਕ੍ਰਾਈਮ ਥ੍ਰਿਲਰ ਵਰਗੀ ਸੀ। ਪੁਲੀਸ ਅਨੁਸਾਰ 19 ਜੂਨ ਨੂੰ ਜਦੋਂ ਧਾਰਾ ਸੂਰਜ ਅਤੇ ਮੀਤ ਨਾਲ ਜੂਨਾਗੜ੍ਹ ਤੋਂ ਰਵਾਨਾ ਹੋਈ ਤਾਂ ਤਿੰਨਾਂ ਨੇ ਚੋਟੀਲਾ ਵਿਖੇ ਰਾਤ ਦਾ ਖਾਣਾ ਖਾਧਾ ਅਤੇ ਧਾਰਾ ਨੂੰ ਵਕੀਲ ਦੀ ਫੀਸ ਵਸੂਲਣ ਦੇ ਬਹਾਨੇ ਨੇੜਲੇ ਪਿੰਡ ਵਟਾਵਾਚ ਲੈ ਗਏ। ਰਾਤ ਕਰੀਬ 11 ਵਜੇ ਉਹ ਪਿੰਡ ਦੇ ਬਾਹਰਵਾਰ ਪਹੁੰਚੇ। ਧਾਰਾ ਅਗਲੀ ਸੀਟ 'ਤੇ ਬੈਠੀ ਸੀ, ਜਦੋਂ ਕਿ ਸੂਰਜ ਡਰਾਈਵਰ ਸੀਟ 'ਤੇ ਸੀ ਅਤੇ ਮੀਤ ਪਿੱਛੇ ਬੈਠਾ ਸੀ। ਪਿੰਡ ਪਹੁੰਚ ਕੇ ਸੂਰਜ ਪੈਸੇ ਲੈਣ ਕਾਰ ਤੋਂ ਹੇਠਾਂ ਉਤਰ ਗਿਆ। ਜਿਸ ਤੋਂ ਤੁਰੰਤ ਬਾਅਦ ਸੂਰਜ ਦਾ ਭਰਾ ਯੁਵਰਾਜ ਅਤੇ ਉਸ ਦਾ ਦੋਸਤ ਗੁੰਜਨ ਜੋਸ਼ੀ ਉਥੇ ਆ ਗਏ ਅਤੇ ਧਾਰਾ ਨਾਲ ਲੜਾਈ ਹੋ ਗਈ। ਉਨ੍ਹਾਂ ਨੇ ਉਸ ਨੂੰ ਸੂਰਜ ਨੂੰ ਛੱਡਣ ਦੀ ਧਮਕੀ ਦਿੱਤੀ।

ਜਾਣਕਾਰੀ ਮੁਤਾਬਿਕ ਇਸਦਾ ਫਾਇਦਾ ਉਠਾਉਂਦੇ ਹੋਏ ਧਾਰਾ ਦੇ ਪਿੱਛੇ ਬੈਠੇ ਮੀਤ ਨੇ ਦੁਪੱਟੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸੂਰਜ ਨੇ ਵੀ ਰਲ ਕੇ ਕਤਲ ਨੂੰ ਅੰਜਾਮ ਦਿੱਤਾ। ਧਾਰਾ ਦੀ ਲਾਸ਼ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾਇਆ ਗਿਆ, ਜਿੱਥੇ ਸੂਰਜ ਦੇ ਦੋਸਤ ਮੁਕੇਸ਼ ਸੋਲੰਕੀ ਨੇ ਪਹਿਲਾਂ ਹੀ ਪੈਟਰੋਲ ਦਾ ਪ੍ਰਬੰਧ ਕੀਤਾ ਹੋਇਆ ਸੀ। ਸੂਰਜ, ਮੀਤ, ਗੁੰਜਨ, ਯੁਵਰਾਜ ਅਤੇ ਮੁਕੇਸ਼ ਸਮੇਤ ਸਾਰੇ ਮੁਲਜ਼ਮ ਸੁੱਕੀਆਂ ਲੱਕੜਾਂ ਅਤੇ ਘਾਹ ਲਿਆਏ ਅਤੇ ਅੱਗ ਲਗਾਉਣ ਤੋਂ ਪਹਿਲਾਂ ਧਾਰਾ ਦੇ ਸਰੀਰ 'ਤੇ ਪਾ ਦਿੱਤਾ। ਇਹ ਵੀ ਪੜ੍ਹੋ: ਮੁਜ਼ੱਫਰਨਗਰ 'ਚ ਪ੍ਰੇਮੀ ਦੇ ਕਤਲ ਦਾ ਮਾਮਲਾ ਦਰਜ

ਧਾਰਾ ਦੀ ਹੱਤਿਆ ਕਰਨ ਤੋਂ ਬਾਅਦ ਸੂਰਜ ਅਤੇ ਮੀਤ ਕਾਰ 'ਚ ਅਹਿਮਦਾਬਾਦ ਲਈ ਰਵਾਨਾ ਹੋਏ ਜਦਕਿ ਬਾਕੀ ਲਾਸ਼ ਪੂਰੀ ਤਰ੍ਹਾਂ ਸੜ ਜਾਣ ਤੱਕ ਮੌਕੇ 'ਤੇ ਹੀ ਰਹੇ। ਬਾਅਦ ਵਿੱਚ ਉਹ ਇੱਕ ਵੱਖਰੀ ਕਾਰ ਵਿੱਚ ਅਹਿਮਦਾਬਾਦ ਆ ਗਏ। ਅਹਿਮਦਾਬਾਦ 'ਚ ਸੂਰਜ ਅਤੇ ਮੀਤ ਨੇ ਸੂਰਜ ਦੇ ਦੋਸਤ ਸੰਜੇ ਸੋਹੇਲੀਆ ਨੂੰ ਸਨਥਲ ਚੌਕੀ 'ਤੇ ਆਉਣ ਲਈ ਕਿਹਾ। ਉੱਥੇ ਉਨ੍ਹਾਂ ਨੇ ਉਸ ਨੂੰ ਧੜਾ ਦੇ ਕੱਪੜੇ ਪਹਿਨਾ ਕੇ ਕਾਰ ਦੇ ਅੰਦਰ ਬਿਠਾ ਦਿੱਤਾ। ਇਸ ਤਰ੍ਹਾਂ ਇਲਾਕੇ ਦੇ ਸੀਸੀਟੀਵੀ ਨੇ ਕਾਰ ਦੇ ਅੰਦਰ ਧਾਰਾ ਸਮੇਤ ਤਿੰਨ ਵਿਅਕਤੀਆਂ ਦੀ ਮੌਜੂਦਗੀ ਕੈਦ ਕਰ ਲਈ। ਜਿਸ ਤੋਂ ਬਾਅਦ ਸੂਰਜ ਮੀਤ ਦੇ ਘਰ ਆਇਆ ਅਤੇ ਆਪਣੀ ਮਾਂ ਮੋਨਾਬੇਨ ਸ਼ਾਹ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਧਾਰਾ ਦਾ ਮੋਬਾਈਲ ਕਾਰ ਅੰਦਰ ਲਿਆ ਕੇ ਸਵਿੱਚ ਆਫ ਕਰ ਦਿੱਤਾ। ਫਿਰ ਉਨ੍ਹਾਂ ਨੇ ਫੋਨ ਗੁੰਜਨ ਜੋਸ਼ੀ, ਯੁਵਰਾਜ ਅਤੇ ਮੁਕੇਸ਼ ਨੂੰ ਦਿੱਤਾ, ਜੋ ਇਸ ਦੇ ਨਾਲ ਇਕ ਹੋਰ ਕਾਰ ਵਿਚ ਮੁੰਬਈ ਚਲੇ ਗਏ। ਵਸਈ ਪਹੁੰਚ ਕੇ ਗੁੰਜਨ ਜੋਸ਼ੀ ਨੇ ਧਾਰਾ ਦੇ ਮੋਬਾਈਲ ਤੋਂ ਸੂਰਜ ਨੂੰ ਵਟਸਐਪ ਕੀਤਾ। ਸੂਰਜ ਉਸ ਸਮੇਂ ਪਾਲਦੀ ਥਾਣੇ 'ਚ ਮੌਜੂਦ ਸੀ। ਉਸ ਨੇ ਇਹ ਚੈਟ ਪੁਲਿਸ ਨੂੰ ਦਿਖਾਈ ਅਤੇ ਉਨ੍ਹਾਂ ਦਾ ਭਰੋਸਾ ਹਾਸਲ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.