ETV Bharat / bharat

ਮਮਤਾ ਦੀ ਲਲਕਾਰ, ਕਿਹਾ- 2024 ਦੀਆਂ ਚੋਣਾਂ 'ਦੇਸ਼ ਬਨਾਮ ਮੋਦੀ', ਪੂਰੇ ਦੇਸ਼ 'ਚ ਖੇਲਾ ਹੋਗਾ

author img

By

Published : Jul 29, 2021, 7:20 AM IST

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਨੇਤਾ ਮਮਤਾ ਬੈਨਰਜੀ(Mamata Banerjee) ਨੇ ਕਿਹਾ ਹੈ ਕਿ ਪੂਰੇ ਦੇਸ਼ 'ਚ ਖੇਲਾ ਹੋਗਾ(Poore desh me khela hoga)। ਇਹ ਇਕ ਨਿਰੰਤਰ ਪ੍ਰਕਿਰਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਮਮਤਾ ਨੇ ਕਿਹਾ ਕਿ ਜਦੋਂ 2024 ਦੀਆਂ ਆਮ ਚੋਣਾਂ(Mamata 2024 Elections) ਆਉਣਗੀਆਂ, ਤਾਂ ਇਹ 'ਮੋਦੀ ਬਨਾਮ ਦੇਸ਼' (Modi vs Country) ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ 'ਸੱਚੇ ਦਿਨ'ਦੇਖਣਾ ਚਾਹੁੰਦੇ ਹਾਂ, 'ਅੱਛੇ ਦਿਨ' ਬਹੁਤ ਦੇਖੇ ('sacche din', saw enough of 'achhe din')। ਤੁਹਾਨੂੰ ਦੱਸ ਦੇਈਏ ਕਿ ਮਮਤਾ ਇਸ ਸਮੇਂ ਦਿੱਲੀ ਦੇ ਦੌਰੇ(Mamata Delhi Visit) ‘ਤੇ ਹਨ।

ਮਮਤਾ ਦੀ ਲਲਕਾਰ, ਕਿਹਾ- 2024 ਦੀਆਂ ਚੋਣਾਂ 'ਦੇਸ਼ ਬਨਾਮ ਮੋਦੀ', ਪੂਰੇ ਦੇਸ਼ 'ਚ ਖੇਲਾ ਹੋਗਾ
ਮਮਤਾ ਦੀ ਲਲਕਾਰ, ਕਿਹਾ- 2024 ਦੀਆਂ ਚੋਣਾਂ 'ਦੇਸ਼ ਬਨਾਮ ਮੋਦੀ', ਪੂਰੇ ਦੇਸ਼ 'ਚ ਖੇਲਾ ਹੋਗਾ

ਨਵੀਂ ਦਿੱਲੀ: ਮੁੱਖ ਮੰਤਰੀ ਮਮਤਾ ਬੈਨਰਜੀ(Mamata Banerjee) ਨੇ ਕਿਹਾ ਹੈ ਕਿ ਉਹ ਕੋਈ ਰਾਜਨੀਤਿਕ ਜੋਤਸ਼ੀ ਨਹੀਂ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ 'ਮੋਦੀ ਬਨਾਮ ਦੇਸ਼'(Modi vs Country) ਹੋਣਗੀਆਂ। ਮਮਤਾ ਨੇ ਕਿਹਾ ਕਿ ਨਰਿੰਦਰ ਮੋਦੀ 2019 ਵਿੱਚ ਪ੍ਰਸਿੱਧ ਸਨ। ਕੋਰੋਨਾ ਮਹਾਂਮਾਰੀ ਦੇ ਸੰਦਰਭ ਵਿੱਚ ਮਮਤਾ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਮ੍ਰਿਤਕ ਦੇਹਾਂ ਦਾ ਰਿਕਾਰਡ ਨਹੀਂ ਰੱਖਿਆ, ਅੰਤਿਮ ਸਸਕਾਰ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਲਾਸ਼ਾਂ ਨੂੰ ਗੰਗਾ ਨਦੀ ਵਿੱਚ ਸੁੱਟ ਦਿੱਤਾ ਗਿਆ। ਉਹ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਉਹ ਨਾ ਤਾਂ ਭੁੱਲਣਗੇ ਅਤੇ ਨਾ ਹੀ ਮੁਆਫ਼ ਕਰਨਗੇ।

ਪੇਗਾਸਸ ਜਾਸੂਸੀ ਮਾਮਲੇ 'ਤੇ ਮਮਤਾ (Mamata Pegasus Snooping) ਨੇ ਕਿਹਾ,' ਮੇਰਾ ਫੋਨ ਪਹਿਲਾਂ ਹੀ ਟੈਪ ਹੋ ਚੁੱਕਾ ਹੈ। ਜੇ ਅਭਿਸ਼ੇਕ (ਮੁਖਰਜੀ) ਦਾ ਫੋਨ ਟੈਪ ਹੋ ਜਾਂਦਾ ਹੈ, ਅਤੇ ਮੈਂ ਉਸ ਨਾਲ ਗੱਲ ਕਰ ਰਹੀ ਹਾਂ, ਤਾਂ ਮੇਰਾ ਫੋਨ ਆਪਣੇ ਆਪ ਟੈਪ ਹੋ ਜਾਂਦਾ ਹੈ। ਪੇਗਾਸਸ ਨੇ ਹਰ ਇੱਕ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਦਿੱਤਾ ਹੈ।

ਮੰਗਲਵਾਰ ਨੂੰ ਹੀ ਦਿੱਲੀ ਪਹੁੰਚੀ ਮਮਤਾ(Mamata Delhi Visit) ਨੇ ਕਿਹਾ ਕਿ ਅੱਜ ਮੇਰੀ ਸੋਨੀਆ ਜੀ ਅਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋਈ।

ਕੌਣ ਬਣੇਗਾ ਵਿਰੋਧੀ ਧਿਰ ਦਾ ਚਿਹਰਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਲਈ ਵਿਰੋਧੀ ਧਿਰ ਦਾ ਚਿਹਰਾ ਬਣਾਏ ਜਾਣ ਦੇ ਮੁੱਦੇ 'ਤੇ ਇਕ ਮਿਸ਼ਰਤ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਹ ਸਭ ਹਲਾਤਾਂ 'ਤੇ ਨਿਰਭਰ ਕਰਦਾ ਹੈ। ਲੀਡਰਸ਼ਿਪ ਦੇ ਮੁੱਦੇ 'ਤੇ, ਉਨ੍ਹਾਂ ਕਿਹਾ,' 'ਮੈਂ ਬਿੱਲੀ ਦੇ ਗਲੇ 'ਚ ਘੰਟੀ ਬੰਨ੍ਹਣ 'ਚ ਸਾਰੀਆਂ ਵਿਰੋਧੀ ਪਾਰਟੀਆਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਲੀਡਰ ਨਹੀਂ ਬਣਨਾ ਚਾਹੁੰਦੀ, ਸਗੋਂ ਇੱਕ ਆਮ ਵਰਕਰ ਹਾਂ।

ਜਦੋਂ ਬੈਨਰਜੀ ਨੂੰ ਪੁੱਛਿਆ ਗਿਆ ਕਿ ਕੀ ਉਹ ਵਿਰੋਧੀ ਧਿਰ ਦਾ ਚਿਹਰਾ ਬਣਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਮੈਂ ਰਾਜਨੀਤਿਕ ਨਬੀ ਨਹੀਂ ਹਾਂ। ਇਹ ਸਥਿਤੀ, ਢਾਂਚੇ 'ਤੇ ਨਿਰਭਰ ਕਰਦੀ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਹੋਰ ਅਗਵਾਈ ਕਰਦਾ ਹੈ। ਜਦੋਂ ਇਸ ਮੁੱਦੇ 'ਤੇ ਚਰਚਾ ਕੀਤੀ ਜਾਂਦੀ ਹੈ ਤਾਂ ਅਸੀਂ ਕੋਈ ਫੈਸਲਾ ਲੈ ਸਕਦੇ ਹਾਂ। ਮੈਂ ਆਪਣਾ ਫੈਸਲਾ ਕਿਸੇ ਉੱਤੇ ਨਹੀਂ ਲਗਾ ਸਕਦੀ।"

ਜੀਡੀਪੀ ਦੇ ਅਰਥ- ਗੈਸ, ਡੀਜ਼ਲ,ਪੈਟਰੋਲ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਬੈਨਰਜੀ ਨੇ ਮਹਿੰਗਾਈ ਨੂੰ ਲੈ ਕੇ ਵੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਲਈ ਜੀਡੀਪੀ ਦਾ ਮਤਲਬ ਹੈ- ਗੈਸ,ਡੀਜ਼ਲ,ਪੈਟਰੋਲ।

ਮਮਤਾ ਨੇ ਕਿਹਾ ਕਿ ਭਾਜਪਾ ਜਾਅਲੀ ਖ਼ਬਰਾਂ ਦੀ ਮੁਹਿੰਮ ਚਲਾਉਂਦੀ ਹੈ, ਪੈਸੇ ਅਤੇ ਤਾਕਤ ਦੀ ਵਰਤੋਂ ਕਰਦੀ ਹੈ। ਇਸ ਦੇਸ਼ ਦੇ ਲੋਕ ਇੰਨ੍ਹਾਂ ਨੂੰ ਸੱਤਾ ਤੋਂ ਬਾਹਰ ਕੱਢਣਗੇ।

ਕੋਵਿਡ ਖ਼ਤਮ ਹੋਣ 'ਤੇ ਸੜਕਾਂ 'ਤੇ ਉਤਰਾਂਗੇ

ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਅਤਿਅੰਤ ਹਾਲਾਤ ਕਾਰਨ ਵਿਰੋਧੀ ਧਿਰ ਨੇ ਵੱਡੇ ਪੱਧਰ ’ਤੇ ਅੰਦੋਲਨ ਅਤੇ ਵਿਰੋਧ ਪ੍ਰਦਰਸ਼ਨ ਨਹੀਂ ਕੀਤੇ। ਅਸੀਂ ਵਿਰੋਧ ਕਰਦੇ ਹਾਂ ਪਰ ਇਸ ਸਮੇਂ ਇਸ ਦੀਆਂ ਸੀਮਾਵਾਂ ਹਨ। ਮਮਤਾ ਦੇ ਅਨੁਸਾਰ, ਜਿਵੇਂ ਹੀ ਕੋਵਿਡ ਦੀ ਸਥਿਤੀ ਖ਼ਤਮ ਹੋ ਜਾਂਦੀ ਹੈ, ਵਿਰੋਧੀ ਧੱਕੇ ਨਾਲ ਸੜਕਾਂ 'ਤੇ ਉਤਰਨਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ।

ਸੀਪੀਐਮ ਆਪਸ ਵਿੱਚ ਲੜਦੇ ਹਨ

ਸੀਪੀਆਈਐਮ ਦੇ ਰਵੱਈਏ ਬਾਰੇ, ਮਮਤਾ ਨੇ ਕਿਹਾ ਕਿ ਸੀਪੀਆਈਐਮ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦਾ ਪਹਿਲਾ ਦੁਸ਼ਮਣ ਕੌਣ ਹੈ- ਭਾਜਪਾ ਜਾਂ ਟੀਐਮਸੀ। ਉਨ੍ਹਾਂ ਕਿਹਾ (ਸੀਪੀਆਈਐਮ) ਦੀ ਸਮੱਸਿਆ ਇਹ ਹੈ ਕਿ ਉਹ ਆਪਣੀ ਪਾਰਟੀ ਵਿੱਚ ਆਪਸ 'ਚ ਲੜਦੇ ਰਹਿੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਜਨਰਲ ਸੱਕਤਰ ਪਾਰਥ ਚੈਟਰਜੀ ਨੇ ਕਿਹਾ ਹੈ ਕਿ ਰਾਸ਼ਟਰੀ ਪੱਧਰ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਵਿਰੋਧ ਕਰਨ ਵਾਲੀਆਂ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨੂੰ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿਰੁੱਧ ਕੰਮ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਵਿਸ਼ਾਲ ਗੱਠਜੋੜ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੀ।

ਬਕੋਲ ਪਾਰਥ ਚੈਟਰਜੀ ਦੇ ਅਨੁਸਾਰ, ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸੁਪਰੀਮੋ ਮਮਤਾ ਬੈਨਰਜੀ ਆਮ ਚੋਣਾਂ ਵਿੱਚ ਭਾਜਪਾ ਵਿਰੋਧੀ ਸਭ ਤੋਂ ਵੱਡੀ ਤਾਕਤ ਹੋਵੇਗੀ ਅਤੇ ਭਾਜਪਾ ਨੂੰ ਸੱਤਾ ਤੋਂ ਕੱਢਣ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਮੰਤਰੀ ਮੰਡਲ 'ਚ ਇੱਕ ਪ੍ਰਭਾਵਸ਼ਾਲੀ ਮੰਤਰੀ ਚੈਟਰਜੀ ਨੇ ਕਿਹਾ ਕਿ ਟੀਐਮਸੀ ਇੱਕ ਪੀੜ੍ਹੀਗਤ ਤਬਦੀਲੀ ਵਿਚੋਂ ਲੰਘ ਰਹੀ ਹੈ, ਇਸ ਲਈ ਇਸ 'ਚ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਸਹੀ ਸੰਤੁਲਨ ਹੋ ਸਕਦਾ ਹੈ।

ਮਮਤਾ ਸਭ ਤੋਂ ਭਰੋਸੇਮੰਦ ਚਿਹਰਾ-ਪਾਰਥ

ਉਨ੍ਹਾਂ ਕਿਹਾ, ‘ਮਮਤਾ ਬੈਨਰਜੀ ਦੇਸ਼ ਦਾ ਸਭ ਤੋਂ ਭਰੋਸੇਮੰਦ, ਭਾਜਪਾ ਵਿਰੋਧੀ ਚਿਹਰਾ ਹੈ। ਮੇਰੀ ਅਪੀਲ ਹੈ ਕਿ ਸਾਰੀਆਂ ਭਾਜਪਾ ਵਿਰੋਧੀ ਤਾਕਤਾਂ ਇਕਜੁੱਟ ਹੋਣ। ਖੱਬੇਪੱਖੀ ਅਤੇ ਕਾਂਗਰਸ ਵਰਗੀਆਂ ਕੁਝ ਪਾਰਟੀਆਂ ਰਾਸ਼ਟਰੀ ਪੱਧਰ 'ਤੇ ਭਾਜਪਾ ਦਾ ਵਿਰੋਧ ਕਰ ਰਹੀਆਂ ਹਨ ਪਰ ਬੰਗਾਲ 'ਚ ਸਾਡੇ ਵਿਰੁੱਧ ਕੰਮ ਕਰ ਰਹੀਆਂ ਹਨ। ਅਜਿਹਾ ਨਹੀਂ ਹੋਣਾ ਚਾਹੀਦਾ।' ਚੈਟਰਜੀ ਨੇ ਇਕ ਇੰਟਰਵਿਊ 'ਚ ਕਿਹਾ ਸੀ, "ਮਮਤਾ ਬੈਨਰਜੀ ਅਤੇ ਟੀਐਮਸੀ 2024 'ਚ ਭਾਜਪਾ ਵਿਰੋਧੀ ਸਭ ਤੋਂ ਵੱਡੀ ਤਾਕਤ ਬਣਨਗੇ ਅਤੇ ਭਾਜਪਾ ਨੂੰ ਸੱਤਾ ਤੋਂ ਹਟਾਉਣ 'ਚ ਅਹਿਮ ਭੂਮਿਕਾ ਨਿਭਾਉਣਗੇ।"

ਇਹ ਵੀ ਦਿਲਚਸਪ ਹੈ ਕਿ ਚੋਣ ਮੈਦਾਨ 'ਚ ਪਹਿਲਾਂ ਕਈ ਵਾਰ ਮਮਤਾ ਅਤੇ ਕੇਂਦਰੀ ਆਗੂਆਂ ਦਰਮਿਆਨ ਸ਼ਬਦਾਂ ਦਾ ਯੁੱਧ ਹੋਇਆ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਤਿੱਖੇ ਅੰਦੋਲਨ ਦੇ ਵਿਚਕਾਰ 22 ਅਪ੍ਰੈਲ ਨੂੰ ਮਮਤਾ ਨੇ ਕਿਹਾ ਸੀ ਕਿ ਬੰਗਾਲ ਦਿੱਲੀ ਦੇ ਦੋ ਗੁੰਡਿਆਂ ਦੇ ਹੱਥ ਨਹੀਂ ਜਾਵੇਗਾ।

ਉਨ੍ਹਾਂ ਨੇ ਦੱਖਣ ਦਿਨਾਜਪੁਰ 'ਚ ਇੱਕ ਚੋਣ ਰੈਲੀ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਤੁਹਾਨੂੰ ਵੇਖਣਾ ਪਏਗਾ ਕਿ ਬੰਗਾਲ , ਬੰਗਾਲ 'ਚ ਹੀ ਰਹੇ। ਗੁਜਰਾਤ ਵੀ ਬੰਗਾਲ ਉੱਤੇ ਕਬਜ਼ਾ ਕਰਨ ਦੇ ਯੋਗ ਨਹੀਂ ਹੋਣਾ ਚਾਹੀਦਾ ਹੈ। ਬੰਗਾਲ ਨੂੰ ਦਿੱਲੀ ਦੇ ਹੱਥ ਨਹੀਂ ਹੋਣਾ ਚਾਹੀਦਾ। ਅਸੀਂ ਬੰਗਾਲ ਨੂੰ ਦਿੱਲੀ ਦੇ ਹੱਥ ਨਹੀਂ ਛੱਡਾਂਗੇ।

ਦਸੰਬਰ 2020 'ਚ, ਮਮਤਾ ਨੇ ਭਾਜਪਾ ਮੁਖੀ ਜੇ.ਪੀ ਨੱਡਾ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਭਾਜਪਾ ਆਗੂਆਂ ਦੀ ਫੇਰੀ ‘ਤੇ ਟਿੱਪਣੀ ਕੀਤੀ ਸੀ। ਮਮਤਾ ਨੇ ਕਿਹਾ ਸੀ ਕਿ ਬੰਗਾਲ 'ਚ ਆਉਂਦੇ ਰਹਿੰਦੇ ਹਨ,ਚੱਡਾ, ਨੱਡਾ, ਫੱਡਾ, ਭੱਡਾ...

ਸਤੰਬਰ, 2020 'ਚ ਮਮਤਾ ਨੇ ਸੰਸਦ ਤੋਂ ਮੁਅੱਤਲ ਕੀਤੇ ਸੰਸਦ ਮੈਂਬਰਾਂ ਦੇ ਮਾਮਲੇ 'ਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ 'ਤੇ ਹਮਲਾ ਬੋਲਿਆ ਸੀ। ਰਾਜ ਸਭਾ ਵਿੱਚ ਗੜਬੜ ਨੂੰ ਲੈ ਕੇ ਅੱਠ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਸੀ, "ਕਿਸਾਨਾਂ ਦੇ ਹਿੱਤਾਂ ਲਈ ਲੜ ਰਹੇ ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਅਫ਼ਸੋਸ ਦੀ ਗੱਲ ਹੈ ਅਤੇ ਇਹ ਇਸ ਸਰਕਾਰ ਦੀ ਤਾਨਾਸ਼ਾਹੀ ਮਾਨਸਿਕਤਾ ਦਰਸਾਉਂਦੀ ਹੈ ਜੋ ਲੋਕਤੰਤਰੀ ਸਿਧਾਂਤਾਂ ਦੀ ਪਾਲਣਾ ਕਰਦੀ ਅਤੇ ਨਿਯਮਾਂ ਵਿੱਚ ਵਿਸ਼ਵਾਸ ਨਹੀਂ ਕਰਦੇ। ਅਸੀਂ ਝੁਕਣ ਨਹੀਂ ਦੇਵਾਂਗੇ, ਸੰਸਦ ਅਤੇ ਸੜਕ 'ਤੇ ਇਸ ਫਾਸੀਵਾਦੀ ਸਰਕਾਰ ਦਾ ਮੁਕਾਬਲਾ ਕਰਾਂਗੇ।

ਇਕ ਹੋਰ ਮੌਕੇ 'ਤੇ, ਅਪ੍ਰੈਲ 2019 'ਚ ਵੀ ਮਮਤਾ ਨੇ ਹਿਟਲਰ ਅਤੇ ਪੀਐਮ ਮੋਦੀ ਦੀ ਤੁਲਨਾ ਕੀਤੀ ਸੀ। ਉਨ੍ਹਾਂ ਨੇ ਰਾਏਗੰਜ ਦੀ ਚੋਣ ਰੈਲੀ 'ਚ ਕਿਹਾ ਸੀ ਕਿ ਜੇ ਅਡੌਲਫ ਹਿਟਲਰ ਜ਼ਿੰਦਾ ਹੁੰਦਾ ਤਾਂ ਉਹ ਮੋਦੀ ਦੀਆਂ ਗਤੀਵਿਧੀਆਂ ਨੂੰ ਵੇਖ ਕੇ ਖੁਦਕੁਸ਼ੀ ਕਰ ਲੈਂਦਾ।

ਪ੍ਰਧਾਨਮੰਤਰੀ ਮੋਦੀ ਨੇ ਬੰਗਾਲ ਵਿੱਚ ਇੱਕ ਚੋਣ ਰੈਲੀ ਵਿੱਚ ਮਮਤਾ ਦੇ ਹਮਲਾਵਰ ਸੁਰ ਬਾਰੇ ਸਵਾਲ ਖੜੇ ਕੀਤੇ ਸਨ। ਸ਼ਾਸਤਰਾਂ ਦਾ ਜ਼ਿਕਰ ਕਰਦਿਆਂ, ਪੀਐਮ ਮੋਦੀ ਨੇ ਕਿਹਾ ਕਿ ਜਦੋਂ ਕੋਈ ਅਸਫਲਤਾ, ਡਰ, ਗੁੱਸੇ ਵਿੱਚ ਆਉਂਦਾ ਹੈ, ਤਾਂ ਉਸ ਨਾਲ ਉਸਦਾ ਭਰਮ ਹੋਰ ਵੀ ਵੱਧ ਜਾਂਦਾ ਹੈ। ਫਿਰ ਉਹ ਉਲਝਣ ਵਿੱਚ ਪੈ ਜਾਂਦਾ ਹੈ। ਫਿਰ ਉਹ ਉਲਝਣ ਵਿੱਚ ਗਲਤੀਆਂ ਕਰਦਾ ਰਹਿੰਦਾ ਹੈ, ਬੁਰਾ ਕਰਦਾ ਰਹਿੰਦਾ ਹੈ, ਬੁਰਾ ਸੋਚਣਾ ਸ਼ੁਰੂ ਕਰ ਦਿੰਦਾ ਹੈ, ਅਤੇ ਆਪਣੀ ਹਰ ਚੀਜ ਗੁਆ ਦਿੰਦਾ ਹੈ। ਇਸ ਗੁੱਸੇ 'ਚ ਮੈਨੂੰ ਕੀ ਦੱਸਿਆ ਜਾ ਰਿਹਾ ਹੈ, ਕਦੇ ਰਾਵਣ, ਕਦੇ ਰਾਖਸ਼, ਕਦੇ ਇੱਕ ਭੂਤ, ਕਦੇ ਗੁੰਡਾ। ਮੋਦੀ ਨੇ ਪੁੱਛਿਆ- ਦੀਦੀ ਇੰਨੇ ਨਾਰਾਜ਼ ਕਿਉਂ ਹਨ?

ਇਹ ਵੀ ਪੜ੍ਹੋ:'ਸਰਕਾਰ ਨੇ ਤੇਲ ਕੀਮਤਾਂ ‘ਤੇ ਨਹੀਂ ਵਧਾਇਆ ਟੈਕਸ' ਇਸ ਵਜ੍ਹਾ ਨਾਲ ਵਧੀਆਂ ਕੀਮਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.