ETV Bharat / bharat

ਵੇਖੋ, ਤੇਂਦੂਏ ਦਾ ਆਂਤਕ ! ਹਰਿਦੁਆਰ 'ਚ ਤੇਂਦੂਏ ਤੋਂ ਬੱਚ ਕੇ ਇੰਝ ਨਿਕਲਿਆ ਕੁੱਤਾ

author img

By

Published : Jul 19, 2022, 8:24 PM IST

ਰਾਮਨਗਰ ਦੇ ਮੋਹਨ ਇਲਾਕੇ 'ਚ ਤੇਂਦੂਏ ਦੇ ਆਤੰਕ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਗੁੱਸਾ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਤੇਂਦੂਆ 10 ਲੋਕਾਂ ਦਾ ਸ਼ਿਕਾਰ ਕਰ ਚੁੱਕਾ ਹੈ, ਪਰ ਜੰਗਲਾਤ ਵਿਭਾਗ ਦੀ ਟੀਮ ਅਜੇ ਤੱਕ ਤੇਂਦੂਏ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਇਕ ਅੰਕੜੇ ਮੁਤਾਬਕ ਉੱਤਰਾਖੰਡ ਬਣਨ ਤੋਂ ਬਾਅਦ ਹੁਣ ਤੱਕ 40 ਲੋਕ ਤੇਂਦੂਏ ਦਾ ਸ਼ਿਕਾਰ ਹੋ ਚੁੱਕੇ ਹਨ।

Leopard attack on a dog in Haridwar
Leopard attack on a dog in Haridwar

ਹਰਿਦੁਆਰ/ਕੋਟਦੁਆਰ : ਉਤਰਾਖੰਡ 'ਚ ਹਰ ਰੋਜ਼ ਜੰਗਲੀ ਜਾਨਵਰਾਂ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿੱਚ ਵੜ ਕੇ ਮਨੁੱਖਾਂ ਅਤੇ ਆਵਾਰਾ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਪੌੜੀ ਜ਼ਿਲ੍ਹੇ ਦੇ ਹਰਿਦੁਆਰ ਅਤੇ ਕੋਟਦੁਆਰ ਤੋਂ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ। ਹਰਿਦੁਆਰ 'ਚ ਜਿੱਥੇ ਤੇਂਦੂਏ ਨੇ ਰਿਹਾਇਸ਼ੀ ਇਲਾਕੇ 'ਚ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਕੋਟਦੁਆਰ 'ਚ ਵੀ ਤੇਂਦੂਆ ਸਕੂਲ ਦੀ ਮੁੱਖ ਸੜਕ 'ਤੇ ਘੁੰਮਦਾ ਦੇਖਿਆ ਗਿਆ। ਦੋਵੇਂ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ।



ਵੇਖੋ, ਤੇਂਦੂਏ ਦਾ ਆਂਤਕ





CCTV 'ਚ ਕੈਦ ਹੋਈ ਘਟਨਾ:
ਹਰਿਦੁਆਰ ਦੀ ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ। ਕੋਤਵਾਲੀ ਰਾਣੀਪੁਰ ਦੇ ਸੁਮਨ ਨਗਰ ਇਲਾਕੇ 'ਚ ਸੜਕ 'ਤੇ ਕੁੱਤਾ ਘੁੰਮ ਰਿਹਾ ਸੀ, ਜਦੋਂ ਪਿੱਛੇ ਤੋਂ ਇਕ ਤੇਂਦੂਏ ਨੇ ਆ ਕੇ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਤੇਂਦੂਆ ਕੁੱਤੇ ਨੂੰ ਫੜ੍ਹਦਾ ਹੈ, ਪਰ ਜਿਵੇਂ ਹੀ ਤੇਂਦੂਏ ਦੀ ਪਕੜ ਹਲਕੀ ਹੁੰਦੀ ਹੈ, ਤਾਂ ਕੁੱਤਾ ਉਸ ਦੇ ਚੁੰਗਲ 'ਚੋਂ ਨਿਕਲ ਜਾਂਦਾ ਹੈ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਲਾਕੇ 'ਚ ਤੇਂਦੁਏ ਦੀ ਦਸਤਕ ਕਾਰਨ ਲੋਕ ਕਾਫੀ ਡਰੇ ਹੋਏ ਹਨ।




ਵੇਖੋ, ਤੇਂਦੂਏ ਦਾ ਆਂਤਕ





ਸਕੂਲੀ ਵਿਦਿਆਰਥੀ ਡਰੇ:
ਇਸ ਦੇ ਨਾਲ ਹੀ ਪੌੜੀ ਜ਼ਿਲ੍ਹੇ ਦੇ ਕੋਟਦਵਾਰ ਵਿੱਚ ਤੇਂਦੂਏ ਦੀ ਦਸਤਕ ਹੋਈ ਹੈ। ਇੱਥੇ ਤੇਂਦੂਆ ਪਹਿਲਾਂ ਵੀ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਤੇਂਦੂਆ ਪਿਛਲੇ ਦੋ-ਤਿੰਨ ਦਿਨਾਂ ਤੋਂ ਕੋਟਦਵਾਰ ਦੇ ਪਠਾਣੀ ਸਥਿਤ ਇੰਟਰ ਕਾਲਜ ਦੀ ਮੁੱਖ ਸੜਕ 'ਤੇ ਸੈਰ ਕਰਦਾ ਨਜ਼ਰ ਆ ਰਿਹਾ ਹੈ। ਤੇਂਦੂਏ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਵਿਦਿਆਰਥੀ ਕਾਫੀ ਡਰੇ ਹੋਏ ਹਨ। ਪਿੰਡ ਵਾਸੀਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਤੋਂ ਜਲਦੀ ਹੀ ਇਲਾਕੇ ਵਿੱਚ ਪਿੰਜਰਾ ਲਗਾਉਣ ਦੀ ਮੰਗ ਕੀਤੀ ਹੈ।




ਇਹ ਵੀ ਪੜ੍ਹੋ: ਪੱਛਮੀ ਬੰਗਾਲ: ਪਿਤਾ ਅਤੇ ਚਾਚੇ ਉੱਤੇ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.