ETV Bharat / bharat

ਕਰਨਾਟਕ ਦੇ ਇੱਕ ਸੰਯੁਕਤ ਪਰਿਵਾਰ ਨੇ ਕਿਵੇਂ ਕੋਰੋਨਾ ਨੂੰ ਦਿੱਤੀ ਮਾਤ, ਜਾਣੋਂ

author img

By

Published : May 29, 2021, 12:02 PM IST

ਕੋਰੋਨਾ ਲੋਕਾਂ ਦੇ ਲਈ ਇੱਕ ਮਾੜਾ ਸੁਪਨਾ ਬਣ ਗਿਆ ਹੈ। ਦੇਸ਼ ਭਰ ਵਿੱਚ ਕੋਵਿਡ ਤੋਂ ਮੌਤਾਂ ਵਿੱਚ ਵਾਧੇ ਤੋਂ ਬਾਅਦ ਲੋਕਾਂ ਵਿੱਚ ਡਰ ਹੈ। ਇੱਕ ਵਾਰ ਜਦੋਂ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆ ਜਾਂਦੀ ਹੈ ਤਾਂ ਲੋਕ ਘਬਰਾ ਜਾਦੇ ਹਨ ਅਤੇ ਇਲਾਜ ਦੇ ਲ਼ਈ ਹਸਪਤਾਲ ਨਹੀਂ ਪਹੁੰਚਦੇ। ਹਾਲਾਕਿ ਕਰਨਾਟਕ ਦੇ ਮੈਸੂਰ ਵਿੱਚ ਇਕ ਸੰਯੁਕਤ ਪਰਿਵਾਰ ਨੇ ਕੋਰੋਨਾ ਵਿਰੁੱਧ ਜਿੱਤ ਹਾਸਲ ਕੀਤੀ ਹੈ ਜੋ ਕਈ ਮਰੀਜ਼ਾਂ ਦੇ ਲਈ ਪ੍ਰਰੇਣਾ ਬਣ ਗਿਆ ਹੈ।

ਫ਼ੋਟੋ
ਫ਼ੋਟੋ

ਕਰਨਾਟਕ: ਕੋਰੋਨਾ ਲੋਕਾਂ ਦੇ ਲਈ ਇੱਕ ਮਾੜਾ ਸੁਪਨਾ ਬਣ ਗਿਆ ਹੈ। ਦੇਸ਼ ਭਰ ਵਿੱਚ ਕੋਵਿਡ(COVID) ਤੋਂ ਮੌਤਾਂ ਵਿੱਚ ਵਾਧੇ ਤੋਂ ਬਾਅਦ ਲੋਕਾਂ ਵਿੱਚ ਡਰ ਹੈ। ਇੱਕ ਵਾਰ ਜਦੋਂ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆ ਜਾਂਦੀ ਹੈ ਤਾਂ ਲੋਕ ਘਬਰਾ ਜਾਦੇ ਹਨ ਅਤੇ ਇਲਾਜ ਦੇ ਲ਼ਈ ਹਸਪਤਾਲ ਨਹੀਂ ਪਹੁੰਚਦੇ। ਹਾਲਾਕਿ ਕਰਨਾਟਕ ਦੇ ਮੈਸੂਰ ਵਿੱਚ ਇਕ ਸੰਯੁਕਤ ਪਰਿਵਾਰ ਨੇ ਕੋਰੋਨਾ ਵਿਰੁੱਧ ਜਿੱਤ ਹਾਸਲ ਕੀਤੀ ਹੈ ਜੋ ਕਈ ਮਰੀਜ਼ਾਂ ਦੇ ਲਈ ਪ੍ਰਰੇਣਾ ਬਣ ਗਿਆ ਹੈ।

ਵੇਖੋ ਵੀਡੀਓ

17 ਮੈਂਬਰਾਂ ਵਾਲਾ ਇਹ ਸੰਯੁਕਤ ਪਰਿਵਾਰ ਕੋਵਿਡ ਦੀ ਚਪੇਟ ਵਿੱਚ ਆ ਗਿਆ ਸੀ ਹਾਲਾਕਿ ਆਤਮਵਿਸ਼ਵਾਸ ਦੇ ਕਾਰਨ ਸਾਰੇ ਮੈਂਬਰ ਇਸ ਵਾਇਰਸ ਨੂੰ ਹਰਾਉਣ ਵਿੱਚ ਸਫਲ ਹੋ ਗਏ। ਉਨ੍ਹਾਂ ਦਾ ਆਤਮਵਿਸ਼ਵਾਸ ਤਾਲੁਕ ਦੇ ਹੋਰ ਕੋਵਿਡ ਮਰੀਜ਼ਾਂ ਦੇ ਲਈ ਆਦਰਸ਼ ਬਣ ਗਿਆ ਹੈ। ਜਦੋਂ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਪੌਜ਼ੀਟਿਵ ਰਿਪੋਰਟ ਆਈ ਤਾਂ ਪਹਿਲਾਂ ਤਾਂ ਉਹ ਚਿੰਤਿਤ ਹੋ ਗਏ ਸੀ ਹਾਲਾਕਿ ਆਤਮਵਿਸ਼ਵਾਸ ਅਤੇ ਸਕਾਰਾਤਮਕ ਮਾਨਸਿਕ ਦ੍ਰਿਸ਼ਟੀਕੋਣ ਨੇ ਉਨ੍ਹਾਂ ਨੂੰ ਸਥਿਤੀ ਉੱਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਹੈ।

ਬਡਗਲਪੁਰ (Badagalapura) ਕਿਸਾਨ ਸੰਘ ਦੇ (Raitha Sangha) ਪ੍ਰਧਾਨ ਨਾਗੇਂਦਰ ਦੇ ਭਰਾ ਲਿੰਗਗੌਡਾ (Lingegowda) ਅਤੇ ਉਨ੍ਹਾਂ ਦਾ ਪਰਿਵਾਰ 24 ਅਪ੍ਰੈਲ ਨੂੰ ਕੋਵਿਡ ਪੌਜ਼ੀਟਿਵ ਆਇਆ ਸੀ ਸਾਰੇ ਮੈਂਬਰ ਸੰਕਰਮਣ ਤੋਂ ਠੀਕ ਹੋ ਗਏ ਹਨ ਅਤੇ ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

ਸੰਯੁਕਤ ਪਰਿਵਾਰ ਦੇ ਮੁਖੀਆ ਲਿੰਗਰਾਜੂ ਗੌਡਾ ਨੇ ਕਿਹਾ ਕਿ ਉਹ ਸਾਰੇ ਸੰਕਰਮਣ ਤੋਂ ਠੀਕ ਹੋ ਗਏ ਹਾਂ। ਕੋਰੋਨਾ ਨੈਗੇਟਿਵ ਰਿਪੋਰਟ ਆਈ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੇ 14 ਦਿਨਾਂ ਦਾ ਕੁਆਰੰਟਾਈਨ ਪੀਰੀਅਡ ਪੂਰਾ ਕਰ ਲਿਆ ਹੈ। ਮੈਂ ,ਸਾਰੇ ਕੋਵਿਡ ਮਰੀਜ਼ਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪਹਿਲੀ ਚੀਜ਼ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਪੌਜ਼ੀਟਿਵ ਟੈਸਟ ਆਉਣ ਉੱਤੇ ਬਹਾਦੁਰ ਬਣਨਾ ਚਾਹੀਦਾ ਹੈ। ਸਿਰਫ਼ ਇੱਕ ਚੀਜ਼ ਹੈ ਕਿ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਅਤੇ ਮਾਸਕ ਪਾਉਣਾ ਚਾਹੀਦਾ ਹੈ ਅਸੀਂ ਸਾਰੇ 17 ਮੈਂਬਰ ਹੁਣ ਚੰਗਾ ਮਹਿਸੂਸ ਕਰ ਰਹੇ ਹਾਂ।

ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਤੁਰੰਤ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਬਡਗਲਪੁਰ ਮੁੱਢਲੇ ਸਿਹਤ ਕੇਂਦਰ ਦੇ ਡਾਕਟਰ ਅਲੀਮ ਪਾਸ਼ਾ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਹਰੇਕ ਕਮਰੇ ਵਿੱਚ ਖੁਦ ਨੂੰ ਵੱਖ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਲਈ ਕਿਹਾ। ਉਨ੍ਹਾਂ ਨੇ ਆਪਣਾ ਸਾਂਝਾ ਸਮਾਨ ਵੱਖ ਰੱਖਿਆ। ਸਾਰੇ 17 ਮੈਂਬਰਾਂ ਨੇ ਪੂਰਨ ਅਲਗਾਵ ਨੇ ਉਨ੍ਹਾਂ ਨੂੰ ਘਾਤਕ ਵਾਇਰਸ ਉੱਤੇ ਜਿੱਤ ਹਾਸਲ ਕਰਨ ਵਿੱਚ ਮਦਦ ਕੀਤੀ।

ਪਰਿਵਾਰਕ ਮੈਂਬਰ ਰਸ਼ਿਮ ਨੇ ਕਿਹਾ ਕਿ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਉੱਤੇ ਅਸੀਂ ਘਬਰਾ ਗਏ। ਪਹਿਲਾਂ ਮੇਰੇ ਚਾਚਾ ਪੌਜ਼ੀਟਿਵ ਹੋ ਗਏ ਫਿਰ ਅਸੀਂ ਸਾਰੀਆਂ ਨੇ ਸਵਾਬ ਟੈਸਟ ਕਰਵਾਇਆ। ਹਾਲਾਕਿ ਜਲਦ ਟੈਸਟ ਨੇ ਸਾਨੂੰ ਬਹੁਤ ਮਦਦ ਕੀਤੀ। ਅਸੀਂ ਸਾਰੇ ਘਰ ਦੇ ਵੱਖ-ਵੱਖ ਕਮਰੇ ਵਿੱਚ ਹੋ ਗਏ, ਆਪਣੇ ਭਾਂਡੇ ਖੁਦ ਸਾਫ ਕੀਤੇ। ਸਮਾਨ ਵੱਖ ਕਰ ਲਿਆ ਇਸ ਨੇ ਸਾਨੂੰ ਠੀਕ ਹੋਣ ਵਿੱਚ ਮਦਦ ਕੀਤੀ।

ਸਿਹਤ ਮੁਲਾਜ਼ਮਾਂ ਨੇ ਵੀ ਜ਼ਰੂਰੀ ਸੂਚਨਾਵਾਂ ਦੇ ਨਾਲ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ ਉਸ ਤੋਂ ਬਾਅਦ ਉਹ ਉਨ੍ਹਾਂ ਨੂੰ ਦਵਾਈ ਦੇਣ ਲਗੇ ਅਤੇ ਨਿਯਮਿਤ ਰੂਪ ਨਾਲ ਉਨ੍ਹਾਂ ਦੇ ਕੋਲ ਗਏ।

ਸਿਹਤ ਅਧਿਕਾਰੀ ਡਾ. ਅਲੀਮ ਪਾਸ਼ਾ ਨੇ ਕਿਹਾ ਕਿ ਪਰਿਵਾਰ ਦੇ ਸਾਰੇ 17 ਮੈਂਬਰ ਜਾਂਚ ਵਿੱਚ ਕੋਰੋਨਾ ਪੌਜ਼ੀਟਿਵ ਆਏ ਜਿਸ ਵਿੱਚ ਇੱਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਅਸੀਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਉਨ੍ਹਾਂ ਨੇ ਨਿਯਮਿਤ ਰੂਪ ਤੋਂ ਸਲਾਹ ਦੀ ਪਾਲਣ ਸ਼ੂਰੂ ਕਰ ਦਿੱਤਾ। ਹੁਣ ਸਾਰੇ ਠੀਕ ਹਨ ਅਤੇ ਸੰਕਰਮਣ ਤੋਂ ਉੱਭਰ ਚੁੱਕੇ ਹਨ।

ਇਸ ਪਰਿਵਾਰਿਕ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਤਮਵਿਸ਼ਵਾਸ ਨਾਲ ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਜਿੱਤ ਨੂੰ ਸੰਭਵ ਬਣਾਇਆ ਹੈ। ਕੋਰੋਨਾ ਸੰਕਰਮਿਤ ਹੋਣ ਉੱਤੇ ਚਿਤਿੰਤ ਹੋਣ ਜਾਂ ਘਬਰਾਉਣਾ ਨਹੀਂ ਚਾਹੀਦਾ। ਸਾਨੂੰ ਤੁਰੰਤ ਡਾਕਟਰਾਂ ਨਾਲ ਸਪੰਰਕ ਕਰਨ ਚਾਹੀਦਾ ਹੈ ਅਤੇ ਦਵਾਈਆਂ ਦੇ ਨਾਲ ਜ਼ਰੂਰੀ ਨਿਰਦੇਸ਼ਾਂ ਦਾ ਪਾਲਣਾ ਕਰਦੇ ਹੋਏ ਪੌਜ਼ੀਟਿਵ ਸੋਚ ਰੱਖਣੀ ਚਾਹੀਦੀ ਹੈ ਜਿਵੇਂ ਕਿ ਇਨ੍ਹਾਂ ਮੈਂਬਰਾਂ ਨੇ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.