ETV Bharat / bharat

ਛੁੱਟੀਆਂ ਦੌਰਾਨ ਦਾਦੀ ਦੇ ਘਰ ਆਏ ਇੱਕੋ ਪਰਿਵਾਰ ਦੇ ਪੰਜ ਵਿਅਕਤੀ ਨਹਿਰ ਵਿੱਚ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ

author img

By

Published : Apr 25, 2023, 5:35 PM IST

ਕਰਨਾਟਕ ਵਿੱਚ ਇੱਕ ਦਰਦਨਾਕ ਘਟਨਾ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਲੋਕ ਨਹਿਰ ਵਿੱਚ ਤੈਰਦੇ ਹੋਏ ਡੁੱਬ ਗਏ (5 ਲੋਕ ਨਹਿਰ ਵਿੱਚ ਡੁੱਬ ਗਏ)। ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਹਾਦਸੇ ਦਾ ਸ਼ਿਕਾਰ ਹੋਏ ਇਹ ਸਾਰੇ ਲੋਕ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਾਨੀ ਦੇ ਘਰ ਆਏ ਸਨ।

KARNATAKA FIVE PEOPLE WHO CAME TO GRANDMAS HOUSE IN VACATION DROWNED IN CANAL
ਛੁੱਟੀਆਂ ਦੌਰਾਨ ਦਾਦੀ ਦੇ ਘਰ ਆਏ ਇੱਕੋ ਪਰਿਵਾਰ ਦੇ ਪੰਜ ਵਿਅਕਤੀ ਨਹਿਰ ਵਿੱਚ ਡੁੱਬੇ, ਤਿੰਨ ਦੀਆਂ ਲਾਸ਼ਾਂ ਬਰਾਮਦ ਅਤੇ 2 ਦੀ ਭਾਲ ਜਾਰੀ

ਕਰਨਾਟਕ/ਮੰਡਿਆ: ਕਰਨਾਟਕ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਘਟਨਾ ਮਾਂਡਿਆ ਤਾਲੁਕ ਦੇ ਦੋਦਾਕੋਟਗੇਰੇ ਪਿੰਡ ਦੇ ਕੋਲ ਵਾਪਰੀ। ਇੱਥੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਆਪਣੀ ਦਾਦੀ ਦੇ ਘਰ ਆਏ ਪੰਜ ਵਿਅਕਤੀ ਨਹਿਰ ਵਿੱਚ ਤੈਰਦੇ ਹੋਏ ਡੁੱਬ ਗਏ (5 ਲੋਕ ਨਹਿਰ ਵਿੱਚ ਡੁੱਬ ਗਏ)। ਫਿਲਹਾਲ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਬਾਕੀ ਦੋ ਦੀ ਭਾਲ ਜਾਰੀ ਹੈ।

ਮ੍ਰਿਤਕ ਬੈਂਗਲੁਰੂ ਦੇ ਨੀਲਸਾਂਦਰਾ ਦੇ ਰਹਿਣ ਵਾਲੇ ਸਨ: ਜਾਣਕਾਰੀ ਮੁਤਾਬਕ ਸਾਰੇ ਮ੍ਰਿਤਕ ਬੈਂਗਲੁਰੂ ਦੇ ਨੀਲਸਾਂਦਰਾ ਦੇ ਰਹਿਣ ਵਾਲੇ ਸਨ ਅਤੇ ਗਰਮੀਆਂ ਦੀਆਂ ਛੁੱਟੀਆਂ 'ਚ ਦਾਦੀ ਦੇ ਘਰ ਆਏ ਹੋਏ ਸਨ। ਮੰਗਲਵਾਰ ਨੂੰ ਉਹ ਡੋਡਾ ਕੋਟਾਗੇਰੇ ਨੇੜੇ ਵਿਸ਼ਵੇਸ਼ਵਰਯਾ ਨਹਿਰ 'ਚ ਤੈਰਨ ਲਈ ਆਏ ਸਨ । ਇਸ ਦੌਰਾਨ ਇਕ ਲੜਕਾ ਅਚਾਨਕ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਉਸ ਨੂੰ ਪਾਣੀ ਵਿੱਚ ਡੁੱਬਦਾ ਵੇਖ ਕੇ ਬਾਕੀ ਲੋਕਾਂ ਨੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬਚਾਉਣ ਲਈ ਪਾਣੀ ਦੇ ਤੇਜ਼ ਵਹਾਅ ਵਿੱਚ ਪਰਿਵਾਰ ਦੇ ਬਾਕੀ ਲੋਕ ਵੀ ਹੇਠਾਂ ਉਤਰ ਗਏ। ਉਹ ਨਾ ਉਸ ਲੜਕੇ ਨੂੰ ਬਚਾ ਸਕੇ ਅਤੇ ਇਸ ਪੂਰੀ ਜੱਦੋ-ਜਹਿਦ ਦੌਰਾਨ ਉਹ ਖ਼ੁਦ ਵੀ ਡੁੱਬ ਗਏ। ਰੌਲਾ ਪੈਣ 'ਤੇ ਘਟਨਾ ਦਾ ਪਤਾ ਲੱਗਦਿਆਂ ਹੀ ਆਸਪਾਸ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ: WFI ਵਿਵਾਦ 'ਚ ਜਾਂਚ ਕਮੇਟੀ ਮੈਂਬਰ ਬਬੀਤਾ ਫੋਗਾਟ ਦਾ ਵੱਡਾ ਬਿਆਨ, ਮੇਰੇ ਹੱਥੋਂ ਖੋਹੀ ਗਈ ਰਿਪੋਰਟ


ਤਿੰਨ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ: ਪੁਲਿਸ ਨੇ ਕਿਸ਼ਤੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਸਾਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਿੰਨ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ, ਜਦਕਿ ਬਾਕੀ ਦੋ ਦੀ ਭਾਲ ਜਾਰੀ ਹੈ। ਘਟਨਾ ਸਬੰਧੀ ਥਾਣਾ ਬਸਰਾਲੂ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇੱਕੋ ਪਰਿਵਾਰ ਦੇ ਪੰਜ ਜੀਆਂ ਦੇ ਡੁੱਬਣ ਕਾਰਨ ਰਿਸ਼ਤੇਦਾਰਾਂ ਦਾ ਮਾਤਮ ਛਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਬਾਕੀ ਲਾਸ਼ਾਂ ਵੀ ਜਲਦੀ ਬਰਾਮਦ ਕਰ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ: NIA Crackdown: ਐਨਆਈਏ ਵੱਲੋਂ ਯੂਪੀ, ਬਿਹਾਰ ਸਣੇ ਕਈ ਸੂਬਿਆਂ 'ਚ ਪੀਐਫਆਈ ਟਿਕਾਣਿਆਂ 'ਤੇ ਛਾਪੇਮਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.