ETV Bharat / bharat

Kanpur Fire Incident: ਕਾਨਪੁਰ 'ਚ 500 ਤੋਂ ਵੱਧ ਦੁਕਾਨਾਂ ਵਿੱਚ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

author img

By

Published : Mar 31, 2023, 11:49 AM IST

ਵੀਰਵਾਰ ਦੇਰ ਰਾਤ ਕਾਨਪੁਰ ਦੇ ਕੱਪੜਾ ਬਾਜ਼ਾਰ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ 500 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ 'ਤੇ ਕਾਬੂ ਪਾਉਣ ਲਈ ਕਮਿਸ਼ਨਰ ਨੇ ਕਈ ਹੋਰ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ। ਅੱਗ ਬੁਝਾਊ ਦਸਤੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।

Kanpur Fire Incident
Kanpur Fire Incident: ਕਾਨਪੁਰ 'ਚ 500 ਤੋਂ ਵੱਧ ਦੁਕਾਨਾਂ ਵਿੱਚ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

Kanpur Fire Incident: ਕਾਨਪੁਰ 'ਚ 500 ਤੋਂ ਵੱਧ ਦੁਕਾਨਾਂ ਵਿੱਚ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

ਕਾਨਪੁਰ/ਉੱਤਰ ਪ੍ਰਦੇਸ਼: ਸ਼ਹਿਰ ਦੇ ਅਨਵਰਗੰਜ ਥਾਣਾ ਖੇਤਰ ਦੇ ਬਾਂਸਮੰਡੀ ਸਥਿਤ ਕੱਪੜਾ ਬਾਜ਼ਾਰ 'ਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਕਰੀਬ 500 ਦੁਕਾਨਾਂ ਇਸ ਦੀ ਲਪੇਟ ਵਿੱਚ ਆ ਗਈਆਂ। ਇਸ ਅੱਗ ਕਾਰਨ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਕੱਪੜੇ ਅਤੇ ਹੋਰ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਵਪਾਰੀਆਂ ਨੇ ਦੱਸਿਆ ਕਿ ਈਦ ਹੋਣ ਕਾਰਨ ਉਨ੍ਹਾਂ ਨੇ ਦੁਕਾਨ ਵਿੱਚ ਚੰਗਾ ਸਟਾਕ ਰੱਖਿਆ ਹੋਇਆ ਸੀ। ਸ਼ੁੱਕਰਵਾਰ ਸਵੇਰ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸਰਕਾਰ ਤੋਂ ਵਪਾਰੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਤਿੰਨੋਂ ਟਾਵਰਾਂ ਸਮੇਤ ਸ਼ਹਿਰ ਦੀਆਂ 500 ਤੋਂ ਵੱਧ ਦੁਕਾਨਾਂ ਨੂੰ ਅੱਗ: ਵੀਰਵਾਰ ਨੂੰ ਏਆਰ ਟਾਵਰ ਵਿੱਚ ਲੱਗੀ ਅੱਗ ਇੰਨੀ ਭਿਆਨਕ ਹੋ ਗਈ ਕਿ ਇਸ ਦੀਆਂ ਲਪਟਾਂ ਨਫੀਸ ਟਾਵਰ ਅਤੇ ਹਮਰਾਜ ਕੰਪਲੈਕਸ ਤੱਕ ਪਹੁੰਚ ਗਈਆਂ। ਦੇਰ ਰਾਤ ਇੱਕ ਵਜੇ ਤਿੰਨੋਂ ਟਾਵਰਾਂ ਸਮੇਤ ਸ਼ਹਿਰ ਦੀਆਂ 500 ਤੋਂ ਵੱਧ ਦੁਕਾਨਾਂ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਅਚਾਨਕ ਆਏ ਹਨੇਰੀ ਕਾਰਨ ਮੁਸ਼ਕਿਲਾਂ ਵਧ ਗਈਆਂ। ਇਸ ਨਾਲ ਅੱਗ ਹੋਰ ਭਿਆਨਕ ਹੋ ਗਈ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਾਹ ਘੁੱਟ ਗਏ। ਕਮਿਸ਼ਨਰ ਬੀਪੀ ਜੋਗਦੰਦ ਨੇ ਤੁਰੰਤ ਦੂਜੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ। ਪਰ ਉਦੋਂ ਤੱਕ ਵਪਾਰੀਆਂ ਦਾ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।

  • कानपुर कपड़ा मंडी में लगी आग, पहले से ही नोटबंदी, जीएसटी के छापों व मंदी की मार झेल रहे व्यापारियों के लिए आर्थिक व मानसिक रूप से एक और गहरी मार है। उप्र भाजपा सरकार व्यापारियों को हुई हानि का तत्काल आंकलन कर सच्चे मुआवज़े की तुरंत घोषणा करे। दमकल की क्षमता का भी आंकलन हो। pic.twitter.com/1DKpfyFRl9

    — Akhilesh Yadav (@yadavakhilesh) March 31, 2023 " class="align-text-top noRightClick twitterSection" data=" ">

ਸ਼ਾਰਟ ਸਰਕਟ ਕਾਰਨ ਲੱਗੀ ਅੱਗ : ਉੱਤਰ ਪ੍ਰਦੇਸ਼ ਗਾਰਮੈਂਟਸ ਮੈਨੂਫੈਕਚਰਰਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਖੇਤਰੀ ਜਨਰਲ ਸਕੱਤਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਰਾਤ ਪੌਣੇ ਇੱਕ ਵਜੇ ਏਆਰ ਟਾਵਰ ਦੇ ਬਾਹਰ ਰੱਖੇ ਟਰਾਂਸਫਾਰਮਰ ਵਿੱਚੋਂ ਸ਼ਾਰਟ ਸਰਕਟ ਹੋ ਗਿਆ। ਤੁਰੰਤ ਨੇੜੇ ਬੈਠੇ ਨਫੀਸ ਟਾਵਰ ਦੇ ਸੁਰੱਖਿਆ ਕਰਮਚਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਉਸ ਨੇ ਫਾਇਰ ਬ੍ਰਿਗੇਡ ਦਫਤਰ 'ਚ ਦੱਸਿਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਅੱਗ ਏਆਰ ਟਾਵਰ ਦੀਆਂ 100 ਤੋਂ ਵੱਧ ਦੁਕਾਨਾਂ ਤੱਕ ਫੈਲ ਚੁੱਕੀ ਸੀ। ਇਸ ਤੋਂ ਬਾਅਦ ਅੱਗ ਵਧਦੀ ਗਈ ਅਤੇ ਦੁਕਾਨਾਂ ਸੜਦੀਆਂ ਰਹੀਆਂ। ਉਸ ਨੇ ਦੱਸਿਆ ਕਿ ਦੁਕਾਨਾਂ ਵਿੱਚ ਕੱਪੜੇ, ਗੱਤੇ ਦੇ ਡੱਬੇ, ਕਾਗਜ਼ ਅਤੇ ਡੱਬਿਆਂ ਨੂੰ ਬੰਨ੍ਹਣ ਲਈ ਤਾਰਾਂ ਰੱਖੀਆਂ ਹੋਈਆਂ ਹਨ। ਸਾਰਾ ਸਮਾਨ ਸੜ ਗਿਆ ਹੈ।

ਇਹ ਵੀ ਪੜ੍ਹੋ: ਭਗੌੜੇ ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ, ਕਿਹਾ ਅੱਜ ਦੀ ਤਰੀਕ ਤੱਕ ਹਾਂ ਆਜ਼ਾਦ, ਗ੍ਰਿਫ਼ਤਾਰੀ ਲਈ ਨਹੀਂ ਰੱਖੀ ਕੋਈ ਸ਼ਰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.