ETV Bharat / bharat

ISRO Scientist Recruitment: ਮੂਨ ਮਿਸ਼ਨ ਤਹਿਤ ਭਲਕੇ ਲਾਂਚ ਹੋਵੇਗਾ ਚੰਦਰਯਾਨ-3, ਆਓ ਜਾਣਦੇ ਹਾਂ ਕਿਵੇਂ ਹੁੰਦੀ ਐ ਈਸਰੋ ਵਿਗਿਆਨੀ ਦੀ ਭਰਤੀ

author img

By

Published : Jul 13, 2023, 4:56 PM IST

ISRO Scientist Recruitment: ਚੰਦਰਯਾਨ-3 ਭਾਰਤ ਦੇ ਮੂਨ ਮਿਸ਼ਨ ਤਹਿਤ ਸ਼ੁੱਕਰਵਾਰ, 14 ਜੁਲਾਈ 2023 ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸ ਨੂੰ ਇਸਰੋ ਦੇ ਵਿਗਿਆਨੀਆਂ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਇਸ ਖਬਰ ਰਾਹੀਂ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਵੇਂ ਇਸਰੋ ਵਿੱਚ ਇੱਕ ਵਿਗਿਆਨੀ ਦੀ ਭਰਤੀ ਕਿਵੇਂ ਹੁੰਦੀ ਹੈ ਅਤੇ ਕਿਵੇਂ ਤੁਸੀਂ ਆਉਣ ਵਾਲੇ ਸਾਰੇ ਮਿਸ਼ਨਾਂ ਵਿੱਚ ਯੋਗਦਾਨ ਪਾ ਸਕਦੇ ਹੋ।

ISRO Scientist Recruitment: let's know how ISRO scientists are recruited
ਮੂਨ ਮਿਸ਼ਨ ਤਹਿਤ ਭਲਕੇ ਲਾਂਚ ਹੋਵੇਗਾ ਚੰਦਰਯਾਨ-3, ਆਓ ਜਾਣਦੇ ਹਾਂ ਕਿਵੇਂ ਹੁੰਦੀ ਐ ਈਸਰੋ ਵਿਗਿਆਨੀ ਦੀ ਭਰਤੀ

ਚੰਡੀਗੜ੍ਹ ਡੈਸਕ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਮੂਨ ਮਿਸ਼ਨ ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ। ਇਸਰੋ ਦਾ ਨਵਾਂ ਹੈਵੀਲਿਫਟ ਲਾਂਚ ਵਾਹਨ LVM-3 "ਮੂਨ ਮਿਸ਼ਨ" ਨੂੰ ਪੂਰਾ ਕਰੇਗਾ। ਚੰਦਰਯਾਨ-3, ਚੰਦਰਯਾਨ-2 ਦਾ ਦੂਸਰਾ ਰੂਪ ਹੈ। ਇਸ ਦਾ ਉਦੇਸ਼ ਹੈ ਕਿ ਚੰਦਰਮਾ ਦੀ ਪਰਤ ਉਤੇ ਇਕ ਲੈਂਡਰ ਤੇ ਇਕ ਰੋਵਰ ਪਹੁੰਚਾ ਕੇ ਚੰਦਰਮਾ ਉਤੇ ਸਾਫਟ ਲੈਂਡਿੰਗ ਦੀ ਸਮਰੱਥਾ ਨੂੰ ਪਰਦਰਸ਼ਿਤ ਕਰਨਾ ਹੈ।

ਆਰਬਿਟਰ ਨਹੀਂ, ਸਗੋਂ ਸਵਦੇਸ਼ੀ ਪ੍ਰੋਪਲਸ਼ਨ ਮਡਿਊਲ ਚੰਦਰਯਾਨ 3 ਨੂੰ ਭੇਜਿਆ ਜਾ ਰਿਹਾ ਹੈ, ਜਿਸ ਨੂੰ ਇਸਰੋ ਦੇ ਵਿਗਿਆਨੀਆਂ ਦੀ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਇਸ ਦੌਰਾਨ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਇਸਰੋ ਵਿੱਚ ਕਿਵੇਂ ਵਿਗਿਆਨੀ ਬਣਿਆ ਜਾ ਸਕਦਾ ਹੈ ਤੇ ਕਿਵੇਂ ਤਮਾਮ ਆਉਣ ਵਾਲੇ ਮਿਸ਼ਨ ਵਿੱਚ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ।

ਇਸ ਤਰ੍ਹਾਂ ਹੁੰਦੀ ਐ ਈਸਰੋ ਵਿਗਿਆਨੀ ਦੀ ਭਰਤੀ : ਇੱਕ ISRO ਵਿਗਿਆਨੀ ਬਣਨਾ ਨਾ ਸਿਰਫ਼ ਇੱਕ ਚੰਗਾ ਕਰੀਅਰ ਮੰਨਿਆ ਜਾਂਦਾ ਹੈ ਸਗੋਂ ਇਸ ਨਾਲ ਸਮਾਜਿਕ ਮਾਣ ਅਤੇ ਦੇਸ਼ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਦਾ ਹੈ। ਇਸਰੋ ਵਿਗਿਆਨੀ ਬਣਨ ਲਈ ਸਿੱਧੀ ਭਰਤੀ ਪ੍ਰਕਿਰਿਆ ਦਾ ਸੰਚਾਲਨ ਕਰਦਾ ਹੈ। ਇਸਰੋ ਦੇ ਵੱਖ-ਵੱਖ ਪੁਲਾੜ ਕੇਂਦਰਾਂ ਅਤੇ ਵਿਭਾਗਾਂ ਲਈ ਵਿਗਿਆਨੀਆਂ ਦੀ ਭਰਤੀ ਸਮੇਂ-ਸਮੇਂ 'ਤੇ ISRO ਕੇਂਦਰੀਕ੍ਰਿਤ ਭਰਤੀ ਬੋਰਡ (ICRB) ਦੁਆਰਾ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਲਈ ਨੋਟੀਫਿਕੇਸ਼ਨ ਬੋਰਡ ਦੁਆਰਾ ISRO ਦੀ ਵੈੱਬਸਾਈਟ, isro.gov.in/Careers ਦੇ ਕਰੀਅਰ ਸੈਕਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਉਮੀਦਵਾਰ ਇੱਥੇ ਦਿੱਤੇ ਲਿੰਕ ਰਾਹੀਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ।

ਇਸਰੋ ਸਾਇੰਟਿਸਟ ਭਰਤੀ ਲਈ ਯੋਗਤਾ ਮਾਪਦੰਢ : ਇਸਰੋ ਦੇ ਵੱਖ-ਵੱਖ ਕੇਂਦਰਾਂ ਲਈ ਸਾਇੰਟਿਸਟਾਂ ਦੇ ਅਹੁਦਿਆਂ ਉਥੇ ਸਿੱਧੀ ਭਰਤੀ ਲਈ ਉਮੀਦਵਾਰ ਭਰਤੀ ਦੇ ਵਿਭਾਗ ਨਾਲ ਸਬੰਧਿਤ ਵਿਸ਼ੇ-ਟ੍ਰੇਡ ਵਿੱਚ ਘੱਟੋ-ਘੱਟ 65 ਫੀਸਦੀ ਅੰਕਾ ਦੇ ਨਾਲ ਬੀਏ/ਬੀਟੈਕ ਜਾਂ ਸਨਾਤਰ ਡਿਗਰੀ ਹੋਲਡਰ ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰਾਂ ਦੀ ਉਮਰ ਨਿਰਧਾਰਤ ਕਟ-ਆਫ ਡੇਟ ਉਤੇ 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਿਜ਼ਰਵ ਵਰਗਾਂ (ਐਸਸੀ, ਐਸਟੀ, ਓਬੀਸੀ, ਈਡਬਲਯੂਐਸ, ਅਪਾਹਿਜ, ਆਦਿ) ਦੇ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਜ਼ਿਆਦਾਤਰ ਉਮਰ ਹੱਦ ਵਿੱਚ ਛੋਟ ਦਿੱਤੀ ਜਾਂਦੀ ਹੈ।

ਇਸਰੋ ਵਿੱਚ ਵਿਗਿਆਨੀ ਭਰਤੀ ਦੀ ਪ੍ਰਕਿਰਿਆ : ਇਸਰੋ ਵਿਗਿਆਨੀ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ ਉਤੇ ਕੀਤੀ ਜਾਂਦੀ ਹੈ। ਲਿਖਤੀ ਪ੍ਰੀਖਿਆ ਦੋ ਘੰਟੇ ਦੀ ਹੁੰਦੀ ਹੈ ਤੇ ਇਸ ਦੇ ਦੋ ਹਿੱਸੇ ਹੁੰਦੇ ਹਨ। ਪਹਿਲੇ ਹਿੱਸੇ ਵਿੱਚ ਵਿਸ਼ੇ, ਖੇਤਰ ਨਾਲ ਸਬੰਧਿਤ 80 ਮਲਟੀਪਲ ਚੁਆਇਸ ਪ੍ਰਸ਼ਨ ਹੁੰਦੇ ਹਨ, ਜਦਕਿ ਦੂਸਰੇ ਹਿੱਸੇ ਵਿੱਚ ਐਪਟੀਟਿਊਡ/ਐਬਿਲਿਟੀ ਟੈਸਟ ਤੋਂ 15 ਮਲਟੀਪਲ ਚੁਆਇਸ ਪ੍ਰਸ਼ਨ ਹੁੰਦੇ ਹਨ। ਪਹਿਲੇ ਹਿੱਸੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ, ਪਰ ਦੂਸਰੇ ਵਿੱਚ ਨਹੀਂ। ਲਿਖਤੀ ਪ੍ਰੀਖਿਆ ਵਿੱਚ ਜਰਨਲ ਉਮੀਦਵਾਰਾਂ ਨੂੰ ਘੱਟੋ-ਘੱਟ 60 ਫੀਸਲੀ ਤੇ ਰਿਜ਼ਰਵੇਸ਼ਨ ਵਾਲੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ 50 ਫੀਸਦੀ ਅੰਕ ਹਾਸਲ ਕਰਨੇ ਹੁੰਦੇ ਹਨ। ਲਿਖਤੀ ਪ੍ਰੀਖਿਆ ਵਿੱਚ ਪ੍ਰਦਰਸ਼ਨ ਦੇ ਆਧਾਰ ਉਤੇ ਕੈਟੇਗਿਰੀ ਦੇ ਅਨੁਸਾਰ ਨਿਰਧਾਰਿਤ ਕਟ-ਆਫ ਦੇ ਹਿਸਾਬ ਨਾਲ ਤਿਆਰ ਮੈਰਿਟ ਲਿਸਟ ਦੇ ਮੁਤਾਬਿਕ ਉਮੀਦਵਾਰਾਂ ਨੂੰ ਇੰਟਰਵਿਊ ਲਈ ਸੱਦਿਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.