ETV Bharat / bharat

Bihar Train Accident: ਬਕਸਰ ਰੇਲ ਹਾਦਸੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ? ਕਈ ਥਾਵਾਂ ਤੋਂ ਟੁੱਟੀ ਮਿਲੀ ਪਟੜੀ, ਰੇਲਵੇ ਨੇ ਬਣਾਈ ਉੱਚ ਪੱਧਰੀ ਜਾਂਚ ਕਮੇਟੀ

author img

By ETV Bharat Punjabi Team

Published : Oct 12, 2023, 8:18 PM IST

Bihar Train Accident
Bihar Train Accident

ਬਿਹਾਰ ਦੇ ਰਘੁਨਾਥਪੁਰ ਰੇਲਵੇ ਸਟੇਸ਼ਨ ਨੇੜੇ ਵਾਪਰੇ ਬਕਸਰ ਰੇਲ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਰੇਲਵੇ ਵੱਲੋਂ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ 'ਤੇ ਪਟੜੀਆਂ ਟੁੱਟੀਆਂ ਪਾਈਆਂ ਗਈਆਂ ਹਨ। ਜਿਸ ਸਬੰਧੀ ਪੂਰਬੀ ਮੱਧ ਰੇਲਵੇ ਦੇ ਡੀਐਮ ਤਰੁਣ ਪ੍ਰਕਾਸ਼ ਨੇ ਜਾਣਕਾਰੀ ਦਿੱਤੀ ਹੈ।

ਡੀਐਮ ਤਰੁਣ ਪ੍ਰਕਾਸ਼ ਜਾਣਕਾਰੀ ਦਿੰਦੇ ਹੋਏ

ਬਿਹਾਰ/ਬਕਸਰ: ਬਿਹਾਰ ਦੇ ਬਕਸਰ 'ਚ ਬੁੱਧਵਾਰ ਰਾਤ ਨੂੰ ਇਕ ਭਿਆਨਕ ਰੇਲ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਸਾਜ਼ਿਸ਼ ਦੀ ਹੋਣ ਦੇ ਕਿਆਸ ਲਾਏ ਜਾ ਰਹੇ ਹਨ। ਹਾਦਸੇ ਵਾਲੀ ਥਾਂ ਦੇ ਨੇੜੇ ਟੁੱਟੀਆਂ ਰੇਲ ਪਟੜੀਆਂ ਮਿਲੀਆਂ ਹਨ। ਪੂਰਬੀ ਮੱਧ ਰੇਲਵੇ ਦੇ ਜੀਐਮ ਤਰੁਣ ਪ੍ਰਕਾਸ਼ ਨੇ ਉੱਚ ਪੱਧਰੀ ਟੀਮ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੇਲਵੇ ਅਜਿਹੇ ਹਾਦਸਿਆਂ ਦੀ ਜਾਂਚ ਲਈ ਆਪਣਾ ਹੀ ਤਰੀਕਾ ਅਪਣਾਉਂਦੀ ਹੈ। ਅਸੀਂ ਪਹਿਲਾਂ ਇਸ ਦੀ ਜਾਂਚ ਕਰਾਂਗੇ।

"ਰੇਲ ਬਹਾਲੀ ਲਈ ਦੋਵਾਂ ਪਾਸਿਆਂ ਤੋਂ ਕ੍ਰੇਨਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜਲਦੀ ਹੀ ਟਰੈਕ 'ਤੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਅਸੀਂ ਹਾਦਸੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਸ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਰੇਲਵੇ ਅਜਿਹੇ ਹਾਦਸਿਆਂ ਦੀ ਆਪਣੇ ਤਰੀਕੇ ਨਾਲ ਜਾਂਚ ਕਰਦਾ ਹੈ। ਟ੍ਰੈਕ ਟੁੱਟਿਆ ਹੈ ਜਾਂ ਕੀ ਹੈ, ਜਾਂਚ ਰਿਪੋਰਟ ਆਉਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ।" - ਤਰੁਣ ਪ੍ਰਕਾਸ਼, ਜੀਐਮ, ਪੂਰਬੀ ਮੱਧ ਰੇਲਵੇ

ਜੰਗੀ ਪੱਧਰ 'ਤੇ ਚੱਲ ਰਿਹਾ ਬਹਾਲੀ ਦਾ ਕੰਮ: ਪੂਰਬੀ ਮੱਧ ਰੇਲਵੇ ਦੇ ਜੀਐਮ ਤਰੁਣ ਪ੍ਰਕਾਸ਼ ਨੇ ਦੱਸਿਆ ਕਿ ਡੀਡੀਯੂ ਇੰਡ ਤੋਂ ਇੱਥੇ ਇੱਕ ਕਰੇਨ ਆਈ ਹੈ। ਪਿੱਛੇ ਤੋਂ ਦੋ ਕਰੇਨਾਂ ਵੀ ਆਈਆਂ ਹਨ। ਇਨ੍ਹਾਂ ਕ੍ਰੇਨਾਂ ਦੀ ਮਦਦ ਨਾਲ ਟਰੇਨ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੋ ਬੋਗੀਆਂ ਖਰਾਬ ਹੋਈਆਂ ਹਨ, ਉਨ੍ਹਾਂ ਨੂੰ ਪਾਸੇ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਇਹ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ। ਜੋ ਯਾਤਰੀ ਆਪਣਾ ਸਫ਼ਰ ਅੱਗੇ ਜਾਰੀ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ।

4 ਲੋਕਾਂ ਦੀ ਮੌਤ ਦੀ ਪੁਸ਼ਟੀ: ਬਕਸਰ ਰੇਲ ਹਾਦਸਾ ਇੰਨਾ ਭਿਆਨਕ ਸੀ ਕਿ ਪੂਰੀ ਟਰੇਨ ਪਟੜੀ ਤੋਂ ਉਤਰ ਗਈ। ਬੋਗੀਆਂ ਟਰੈਕ ਛੱਡ ਕੇ ਬੱਜਰੀ ਵਿੱਚ ਫਸ ਗਈਆਂ ਅਤੇ ਕਈ ਮਿੰਟਾਂ ਤੱਕ ਚੱਲਦੀਆਂ ਰਹੀਆਂ। ਕਿਸੇ ਵੀ ਯਾਤਰੀ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਇਸ ਦੌਰਾਨ 100 ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਵੀ ਹੋ ਗਈ। ਕੁਝ ਲੋਕ ਸੌਂ ਰਹੇ ਸਨ ਅਤੇ ਕੁਝ ਸੌਣ ਦੀ ਤਿਆਰੀ ਕਰ ਰਹੇ ਸਨ। ਫਿਰ ਸਾਰੀ ਟਰੇਨ ਭੂਚਾਲ ਵਾਂਗ ਹਿੱਲ ਗਈ।

ਸ਼ੀਸ਼ੇ ਤੋੜ ਕੇ ਮੁਸਾਫਰਾਂ ਨੂੰ ਕੱਢਿਆ ਗਿਆ : ਯਾਤਰੀ ਸਮਝ ਨਹੀਂ ਪਾ ਰਹੇ ਸਨ ਕਿ ਕੀ ਹੋਇਆ ਹੈ। ਚਾਰੇ ਪਾਸੇ ਧੂੜ ਅਤੇ ਹਨੇਰਾ ਸੀ। ਤਿੰਨ ਬੋਗੀਆਂ ਪੂਰੀ ਤਰ੍ਹਾਂ ਪਲਟ ਗਈਆਂ ਸਨ। ਏਸੀ ਟਰੇਨ ਦੇ ਸ਼ੀਸ਼ੇ ਤੋੜ ਕੇ ਇਸ ਦੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਯਾਤਰੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ। ਕੁਝ ਦੇਰ ਵਿਚ ਹੀ ਪ੍ਰਸ਼ਾਸਨ ਅਤੇ NDRF, SDRF ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.