ETV Bharat / bharat

IPL 2022 ਭਾਰਤ ’ਚ ਹੋਵੇਗਾ ਜਾਂ ਨਹੀਂ, ਸਭ ਇਸ ਫੈਸਲੇ 'ਤੇ ਹੈ ਨਿਰਭਰ

author img

By

Published : Jan 10, 2022, 1:14 PM IST

ਇੰਡੀਅਨ ਪ੍ਰੀਮੀਅਰ ਲੀਗ (Indian Premier League) ਪਿਛਲੇ ਦੋ ਸਾਲਾਂ ਤੋਂ ਦੇਸ਼ ਤੋਂ ਬਾਹਰ ਯਾਨੀ UAE ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੇ ਪਿੱਛੇ ਕਾਰਨ ਹੈ ਜਾਨਲੇਵਾ ਮਹਾਮਾਰੀ ਕੋਰੋਨਾ ਵਾਇਰਸ। ਪਿਛਲੇ ਸਾਲ ਭਾਰਤ ਵਿੱਚ ਇਸ ਵੱਡੀ ਲੀਗ ਦਾ ਆਯੋਜਨ ਕੀਤਾ ਗਿਆ ਸੀ, ਪਰ ਕੋਰੋਨਾ ਦੀ ਵਾਪਸੀ ਕਾਰਨ ਆਈਪੀਐਲ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ ਸੀ। ਹੁਣ ਫਿਰ IPL 2022 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਦਰਅਸਲ, ਕੋਰੋਨਾ ਕਾਰਨ ਇਹ ਲੀਗ ਇਕ ਵਾਰ ਫਿਰ ਦੇਸ਼ ਤੋਂ ਬਾਹਰ ਆਯੋਜਿਤ ਕੀਤੀ ਜਾ ਸਕਦੀ ਹੈ।

IPL 2022 ਭਾਰਤ ’ਚ ਹੋਵੇਗਾ ਜਾਂ ਨਹੀਂ
IPL 2022 ਭਾਰਤ ’ਚ ਹੋਵੇਗਾ ਜਾਂ ਨਹੀਂ

ਨਵੀਂ ਦਿੱਲੀ: ਭਾਰਤ ਵਿੱਚ ਇੱਕ ਵਾਰ ਫਿਰ ਕੋਵਿਡ 19 ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਤੋਂ ਬਾਅਦ, ਇੰਡੀਅਨ ਪ੍ਰੀਮੀਅਰ ਲੀਗ 2022 ਖ਼ਤਰੇ ਵਿੱਚ ਹੈ। ਅਜਿਹੀਆਂ ਕਈ ਖਬਰਾਂ ਹਨ ਕਿ ਅਪ੍ਰੈਲ 'ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ 2022 'ਚ (Indian Premier League 2022) ਇਕ ਵਾਰ ਫਿਰ ਦੇਸ਼ ਤੋਂ ਬਾਹਰ ਹੋ ਸਕਦੀ ਹੈ।

ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਬੋਰਡ ਭਾਰਤ ਵਿਚ ਟੂਰਨਾਮੈਂਟ ਦੇ ਆਯੋਜਨ ਨੂੰ ਪਹਿਲ ਦੇ ਰਿਹਾ ਹੈ ਪਰ ਇਹ ਫੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਰਾਜ ਸਰਕਾਰਾਂ ਇਸ ਬਾਰੇ ਕੀ ਫੈਸਲਾ ਕਰਦੀਆਂ ਹਨ। 'ਸਪੋਰਟਸ ਟਾਕ' ਦੀ ਰਿਪੋਰਟ ਦੇ ਅਨੁਸਾਰ, ਬੋਰਡ ਕੋਵਿਡ 19 ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਟੂਰਨਾਮੈਂਟ ਦੇ ਸਥਾਨ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ।

ਉਨ੍ਹਾਂ ਕਿਹਾ ਕਿ, ਬੀਸੀਸੀਆਈ ਸਾਰੇ ਵਿਦੇਸ਼ੀ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ ਜਿਸ ਵਿੱਚ ਆਈਪੀਐਲ ਵੀ ਸ਼ਾਮਿਲ ਹੈ। ਪਰ ਧਿਆਨ ਯਕੀਨੀ ਤੌਰ 'ਤੇ ਭਾਰਤ ਵਿੱਚ ਆਈਪੀਐਲ ਦੀ ਮੇਜ਼ਬਾਨੀ 'ਤੇ ਹੈ, ਜਿਸ ਬਾਰੇ ਬੋਰਡ ਜਲਦੀ ਹੀ ਫੈਸਲਾ ਕਰੇਗਾ।

ਸਾਲ 2020 ਦਾ ਟੂਰਨਾਮੈਂਟ ਪੂਰੀ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ ਸਾਲ 2021 ਦਾ ਆਈਪੀਐਲ ਸ਼ੁਰੂ ਵਿੱਚ ਭਾਰਤ ਵਿੱਚ ਹੋਣਾ ਤੈਅ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਇਸਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਆਈ.ਪੀ.ਐਲ. ਨੂੰ ਪੂਰਾ ਕੀਤਾ ਗਿਆ। ਭਾਰਤੀ ਕ੍ਰਿਕਟ ਬੋਰਡ ਨੇ ਮਹਾਮਾਰੀ ਦੇ ਕਾਰਨ ਰਣਜੀ ਟਰਾਫੀ ਸਮੇਤ ਸਾਰੇ ਆਉਣ ਵਾਲੇ ਘਰੇਲੂ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਅਭਿਆਸ ਕੀਤਾ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.