ETV Bharat / bharat

IND vs SL: ਭਾਰਤ ਅਤੇ ਸ਼੍ਰੀਲੰਕਾ ਦਾ ਪਹਿਲਾਂ ਟੈਸਟ ਮੈਚ, ਜਾਣੋ ਮੌਸਮ ਦਾ ਹਾਲ

author img

By

Published : Mar 4, 2022, 9:49 AM IST

ਭਾਰਤ ਅਤੇ ਸ਼੍ਰੀਲੰਕਾ ਦਾ ਪਹਿਲਾਂ ਟੈਸਟ ਮੈਚ
ਭਾਰਤ ਅਤੇ ਸ਼੍ਰੀਲੰਕਾ ਦਾ ਪਹਿਲਾਂ ਟੈਸਟ ਮੈਚ

ਰੋਹਿਤ ਨੇ ਟਾਸ ਦੇ ਸਮੇਂ ਕਿਹਾ, "ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਭਾਰਤੀ ਕੰਡੀਸ਼ਨਸ ਅਜਿਹੇ ਹਨ ਕਿ ਇਹ ਜ਼ਰੂਰੀ ਹੈ ਕਿ ਅਸੀਂ ਬੋਰਡ 'ਤੇ ਦੌੜਾਂ ਬਣਾਈਏ। ਕਪਤਾਨ ਬਣਨਾ ਬਹੁਤ ਸਨਮਾਨ ਦੀ ਗੱਲ ਹੈ। ਇਹ ਅਜਿਹਾ ਹੈ ਜਿਸਦਾ ਸੁਪਣਾ ਮੈ ਕਦੇ ਨਹੀਂ ਦੇਖਿਆ। ਅਸੀਂ ਜਾਣਦੇ ਹਾਂ। ਇਹ ਟੈਸਟ ਖਾਸ ਹੈ। ਇਹ ਵਿਰਾਟ ਕੋਹਲੀ ਦਾ 100ਵਾਂ ਟੈਸਟ ਹੈ ਅਤੇ ਅਸੀਂ ਸਾਰੇ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"

ਮੋਹਾਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਮੋਹਾਲੀ ਤੋਂ ਹੋ ਰਹੀ ਹੈ। ਇਹ ਮੈਚ ਦੋ ਕਾਰਨਾਂ ਕਰਕੇ ਖਾਸ ਹੈ, ਇੱਕ ਤਾਂ ਵਿਰਾਟ ਕੋਹਲੀ ਦਾ 100ਵਾਂ ਟੈਸਟ ਮੈਚ ਹੈ, ਦੂਜਾ ਇਹ ਰੋਹਿਤ ਦਾ ਬਤੌਰ ਕਪਤਾਨ ਪਹਿਲਾ ਟੈਸਟ ਮੈਚ ਹੈ।

ਇਸ ਮੈਚ ਤੋਂ ਪਹਿਲਾਂ ਨਵੇਂ ਚੁਣੇ ਗਏ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਟਾਸ 'ਤੇ ਰੋਹਿਤ ਨੇ ਕਿਹਾ ਕਿ, "ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਭਾਰਤੀ ਹਾਲਾਤ ਅਜਿਹੇ ਹਨ ਕਿ ਇਹ ਜ਼ਰੂਰੀ ਹੈ ਕਿ ਅਸੀਂ ਬੋਰਡ 'ਤੇ ਦੌੜਾਂ ਬਣਾਈਏ। ਕਪਤਾਨ ਬਣਨਾ ਬਹੁਤ ਸਨਮਾਨ ਦੀ ਗੱਲ ਹੈ। ਇਹ ਉਹ ਚੀਜ਼ ਹੈ ਜਿਸ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਅਸੀਂ ਜਾਣਦੇ ਹਾਂ ਇਹ ਟੈਸਟ ਖਾਸ ਹੈ। ਇਹ ਵਿਰਾਟ ਕੋਹਲੀ ਦਾ 100ਵਾਂ ਟੈਸਟ ਹੈ ਅਤੇ ਅਸੀਂ ਸਾਰੇ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"

ਕਰੁਣਾਰਤਨੇ ਨੇ ਟਾਸ ਦੇ ਸਮੇਂ ਕਿਹਾ, "ਅਸੀਂ ਵੀ ਪਹਿਲਾਂ ਬੱਲੇਬਾਜ਼ੀ ਕਰਦੇ। ਸਾਡੀ ਟੀਮ 'ਚ 3 ਤੇਜ਼ ਗੇਂਦਬਾਜ਼ ਹਨ ਪਰ ਇਹ ਵਧੀਆ ਵਿਕਟ ਹੈ। ਅਸੀਂ 300 ਟੈਸਟ ਖੇਡੇ ਹਨ ਪਰ ਅਸੀਂ ਭਾਰਤ 'ਚ ਕਦੇ ਨਹੀਂ ਜਿੱਤੇ। ਸਾਡੀ ਟੀਮ ਚੰਗੀ ਹੈ। ਅਸੀਂ ਤਿਆਰ ਹਾਂ। ਇਸ ਵਾਰ।"

ਪੰਜਾਬ ’ਚ ਮੌਸਮ ਦਾ ਹਾਲ

ਇੱਕ ਪਾਸੇ ਜਿੱਥੇ ਭਾਰਤੀ ਟੀਮ ਮੈਚ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਹੈ, ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਵੀ ਕਿਧਰੇ ਨਾ ਕਿਧਰੇ ਗਲਤ ਸਾਬਿਤ ਹੋ ਰਹੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਬੀਤੇ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ ਪਰ ਮੀਂਹ ਨਹੀਂ ਪਿਆ। ਹਾਲਾਂਕਿ ਚੰਡੀਗੜ੍ਹ ’ਚ ਹਲਕੀ-ਹਲਕੀ ਬੁੰਦਾਬਾਂਦੀ ਜਰੂਰ ਹੋਈ ਸੀ। ਜਿਸ ਦੇ ਕਾਰਨ ਮੌਮਸ ਠੰਡਾ ਹੋ ਗਿਆ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ

ਖੈਰ ਕ੍ਰਿਕਟ ਪ੍ਰੇਮੀ ਨਹੀਂ ਚਾਹੁੰਦੇ ਹਨ ਕਿ ਮੀਂਹ ਉਨ੍ਹਾਂ ਦੇ ਖੇਡ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ। ਹਾਲਾਂਕਿ ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਅਤੇ ਹਰਿਆਣਾ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਹੈ ਕਿ 2 ਦਿਨ ਤੱਕ ਮੌਸਮ ਸਾਫ ਰਹਿ ਸਕਦਾ ਹੈ, ਪਰ ਇਸ ਤੋਂ ਬਾਅਦ ਇਕ ਵਾਰ ਫਿਰ ਤੋਂ ਮੌਸਮ ਵਿੱਚ ਬਦਲਾਅ ਆ ਸਕਦਾ ਹੈ। 6 ਤੋਂ 8 ਮਾਰਚ ਤੱਕ ਫਿਰ ਤੋਂ ਬੱਦਲ ਛਾਏ ਰਹਿਣਗੇ ਅਤੇ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ।

ਟੀਮਾਂ:-

ਭਾਰਤ: ਰੋਹਿਤ ਸ਼ਰਮਾ (c), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਡਬਲਯੂ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ

ਸ਼੍ਰੀਲੰਕਾ: ਦਿਮੁਥ ਕਰੁਣਾਰਤਨੇ (c), ਲਾਹਿਰੂ ਥਿਰੀਮਨੇ, ਪਥੁਮ ਨਿਸਾਂਕਾ, ਚਰਿਤ ਅਸਲੰਕਾ, ਐਂਜੇਲੋ ਮੈਥਿਊਜ਼, ਧਨੰਜਯਾ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (w), ਸੁਰੰਗਾ ਲਕਮਲ, ਵਿਸ਼ਵਾ ਫਰਨਾਂਡੋ, ਲਸਿਥ ਐਮਬੁਲਡੇਨੀਆ, ਲਾਹਿਰੂ ਕੁਮਾਰਾ

ਇਹ ਵੀ ਪੜੋ: Women's World Cup 2022: ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਟੂਰਨਾਮੈਂਟ ਦੀ ਸ਼ੁਰੂਆਤ ਕਰਨਗੇ

ETV Bharat Logo

Copyright © 2024 Ushodaya Enterprises Pvt. Ltd., All Rights Reserved.