ETV Bharat / bharat

COVID-19: 24 ਘੰਟਿਆਂ ’ਚ 35,342 ਨਵੇਂ ਮਾਮਲੇ, 483 ਲੋਕਾਂ ਦੀ ਮੌਤਾਂ

author img

By

Published : Jul 23, 2021, 11:05 AM IST

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਿਕ ਭਾਰਤ ਨੇ ਪਿਛਲੇ 24 ਘੰਟਿਆਂ ’ਚ 35,342 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 483 ਮੌਤਾਂ ਦਰਜ ਕੀਤੀ ਗਈ ਹੈ।

COVID-19: 24 ਘੰਟਿਆਂ ’ਚ 35,342 ਨਵੇਂ ਮਾਮਲੇ, 483 ਲੋਕਾਂ ਦੀ ਮੌਤਾਂ
COVID-19: 24 ਘੰਟਿਆਂ ’ਚ 35,342 ਨਵੇਂ ਮਾਮਲੇ, 483 ਲੋਕਾਂ ਦੀ ਮੌਤਾਂ

ਹੈਦਰਾਬਾਦ: ਪਿਛਲੇ 24 ਘੰਟਿਆਂ ’ਚ ਭਾਰਤ ਚ ਕੋਰੋਨਾ ਵਾਇਰਸ (COVID-19) ਦੇ 35,342 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਕੋਰੋਨਾ ਕਾਰਨ 483 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,19,470 ਹੋ ਗਈ ਹੈ।

  • " class="align-text-top noRightClick twitterSection" data="">

ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 4,05,513 ਹਨ। ਇਸ ਤੋਂ ਇਲਾਵਾ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3,04,68,079 ਹੋ ਗਈ ਹੈ।

ਮੰਤਰਾਲੇ ਨੇ ਦੱਸਿਆ ਕਿ ਟੀਕਾਕਰਨ ਅਭਿਆਨ ਦੇ ਤਹਿਤ ਹੁਣ ਤੱਕ ਦੇਸ਼ ’ਚ 42,34,17,030 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਮੁਤਾਬਿਕ 22 ਜੁਲਾਈ ਤੱਕ ਕੁੱਲ 45,29,39,545 ਸੈਂਪਲਾਂ ਦੀ ਜਾਂਚ ਲਈ ਗਈ ਹੈ ਜਿਨ੍ਹਾਂ ਚੋਂ ਵੀਰਵਾਰ ਨੂੰ 16,68,561 ਸੈਂਪਲਾਂ ਦੀ ਜਾਂਚ ਕੀਤੀ ਗਈ।

ਇਹ ਵੀ ਪੜੋ: ਜੰਮੂ-ਕਸ਼ਮੀਰ: ਕਨਾਚਕ ਇਲਾਕੇ ’ਚ ਡਰੋਨ ਨੂੰ ਗੋਲੀ ਮਾਰ ਸੁੱਟਿਆ ਥੱਲੇ, ਵਿਸਫੋਟਕ ਸਮੱਗਰੀ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.