ETV Bharat / bharat

ਜ਼ਰੂਰੀ ਮੈਡੀਕਲ ਉਪਕਰਣਾਂ ਲਈ ਭਾਰਤ ਦੂਜੇ ਦੇਸ਼ਾਂ 'ਤੇ ਨਿਰਭਰ: ਨੀਤੀ ਆਯੋਗ

author img

By

Published : May 12, 2021, 8:59 AM IST

ਫ਼ੋਟੋ
ਫ਼ੋਟੋ

ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਸਾਰਸਵਤ ਨੇ ਕਿਹਾ ਕਿ ਸਪਲਾਈ ਮਜ਼ਬੂਤ ਨਾ ਹੋਣ ਨਾਲ ਭਾਰਤ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਕਾਰਨ ਦੇਸ਼ ਜ਼ਿਆਦਾਤਰ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਆਯਾਤ ਨਿਰਭਰਤਾ ਨੂੰ ਘਟਾਉਣ ਦੇ ਢੰਗ ਲੱਭਣ ਲਈ ਵਿਗਿਆਨਕ ਭਾਈਚਾਰੇ ਅਤੇ ਉਦਯੋਗ ਦੀ ਲੋੜ ਹੈ।

ਨਵੀਂ ਦਿੱਲੀ: ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਸਾਰਸਵਤ ਨੇ ਕਿਹਾ ਕਿ ਸਪਲਾਈ ਮਜ਼ਬੂਤ ਨਾ ਹੋਣ ਨਾਲ ਭਾਰਤ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਕਾਰਨ ਦੇਸ਼ ਜ਼ਿਆਦਾਤਰ ਦੂਜੇ ਦੇਸ਼ਾਂ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਆਯਾਤ ਨਿਰਭਰਤਾ ਨੂੰ ਘਟਾਉਣ ਦੇ ਢੰਗ ਲੱਭਣ ਲਈ ਵਿਗਿਆਨਕ ਭਾਈਚਾਰੇ ਅਤੇ ਉਦਯੋਗ ਦੀ ਲੋੜ ਹੈ।

ਉਹ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦੀ ਆਟੋਨੋਮਸ ਬਾਡੀਜ਼ ਟੈਕਨੋਲੋਜੀ ਜਾਣਕਾਰੀ, ਪੂਰਵ ਅਨੁਮਾਨ ਅਤੇ ਮੁਲਾਂਕਣ ਕਾਉਂਸਲ (ਟੀਆਈਫਏਸੀ) ਵੱਲੋਂ ਆਯੋਜਿਤ ‘ਕੋਵਿਡ ਪੁਨਰ ਉਥਾਨ-ਐਸ ਅਤੇ ਟੀ ​​ਪਰਿਪੇਖ’ ਵਿਸ਼ੇ ‘ਤੇ ਇੱਕ ਆਨਲਾਈਨ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਸਪਲਾਈ ਮਜ਼ਬੂਤ ਨਾ ਹੋਣ ਕਾਰਨ ਭਾਰਤ ਜ਼ਿਆਦਾਤਰ ਆਕਸੀਜਨ ਕੇਂਦਰਤ ਵਰਗੇ ਮਹੱਤਵਪੂਰਨ ਉਪਕਰਣਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਕਰਦਾ ਹੈ।

ਵੀਕੇ ਸਾਰਸਵਤ ਨੇ ਕਿਹਾ ਕਿ ਉਦਯੋਗਿਕ ਸਾਂਝੇਦਾਰਾਂ ਦੇ ਨਾਲ ਐਸਐਂਡਟੀ ਕਮਿਉਨਿਟੀ ਨੰ ਸਾਡੀ ਨਿਰਭਰਤਾ ਘੱਟ ਹੋਣ ਦੇ ਪ੍ਰਮੁੱਖ ਸਾਧਨ ਅਤੇ ਤਰੀਕੇ ਲੱਭਣ ਹੋਣਗੇ। ਦੇਸ਼ ਵਿੱਚ ਵੈਕਸੀਨ ਦਾ ਉਤਪਾਦਨ ਦੂਜੇ ਦੇਸ਼ਾਂ ਦੇ ਕੱਚੇ ਮਾਲ ਉੱਤੇ ਨਿਰਭਰ ਹੈ। ਇਸ ਲਈ ਦੇਸ਼ ਵਿੱਚ ਪੈਦਾ ਹੋਣ ਵਾਲੀ ਕਿਰਿਆਸ਼ੀਲ ਫਾਰਮਾਸਿਉਟੀਕਲ ਸਮੱਗਰੀ (ਏਪੀਆਈ) 'ਤੇ ਵਧੇਰੇ ਜ਼ੋਰ ਦੇਣ ਦੀ ਜ਼ਰੂਰਤ ਹੈ। ਦੱਸ ਦਈਏ ਕਿ ਡਾ. ਸਾਰਸਵਤ TIFAC ਗਵਰਨਿੰਗ ਕੌਂਸਲ ਦੇ ਪ੍ਰਧਾਨ ਵੀ ਹਨ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਪੈਰਾ ਮੈਡੀਕਲ ਦੀ ਛੋਟੀ ਮਿਆਦ ਦੀ ਸਿਖਲਾਈ ਲਈ ਇੱਕ ਐਸਐਂਡਟੀ ਬੁਨਿਆਦੀ ਢਾਂਚਾ ਬਣਾਉਣ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ ਜੋ ਐਮਬੀਬੀਐਸ ਦੇ ਬਾਅਦ ਸਿੱਧਾ ਸਾਡੇ ਹੈਲਥਕੇਅਰ ਬੁਨਿਆਦੀ ਢਾਂਚੇ ਦੀ ਤਿਆਰੀਆਂ ਨੂੰ ਵਧਾਉਣ ਦੇ ਲਈ ਆਉਂਦੇ ਹਨ।

ਡਾ. ਸਾਰਸਵਤ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵਿਸ਼ੇਸ਼ ਰੂਪ ਤੋਂ ਜੀਨੋਮ ਸੀਕਨਿੰਗ, ਐਸਐਂਡਟੀ ਦੇ ਤਰੀਕਿਆਂ ਦਾ ਉਪਯੋਗ ਕਰਨ, ਵੱਖ-ਵੱਖ ਦਵਾਈਆਂ ਦੀ ਸਪਲਾਈ ਅਤੇ ਵੰਡ ਵਿੱਚ ਡਰੋਨ ਦੀ ਵਰਤੋਂ, ਟੀਕੇ ਦੇ ਉਤਪਾਦਨ ਦੀ ਸਹੂਲਤ ਅਤੇ ਪ੍ਰਬੰਧਨ ਲਈ ਏਆਈ ਵਰਗੀ ਟੈਕਨਾਲੌਜੀ ਦੀ ਵਰਤੋਂ ਅਤੇ ਪੂਰੀ ਆਬਾਦੀ ਲਈ ਟੀਕਾਕਰਨ ਕਰਨ ਲਈ ਬੁਲਾਇਆ। ਉਨ੍ਹਾਂ ਤਤਕਾਲ ਅਤੇ ਘੱਟ ਸਮੇਂ ਦੀ ਸਮੱਸਿਆਵਾਂ ਨੂੰ ਘੱਟ ਕਰਨ ਅਤੇ ਹਲ ਦੇਣ ਵਾਲੇ ਪ੍ਰੋਗਰਾਮਾਂ ਦੇ ਨਾਲ ਪੈਨਲਿਸਟਾਂ ਨੂੰ ਬੇਨਤੀ ਵੀ ਕੀਤੀ।

ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਮਾਸਕ ਨਾ ਪਾਉਣ ਵਾਲੇ ਵਿਅਕਤੀ ਨੇ ਪੁਲਿਸ ਅੱਗੇ ਕੀਤਾ ਹਾਈ ਵੋਲਟੇਜ਼ ਡਰਾਮਾ...

ਇਸ ਮੌਕੇ ਉੱਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦੇ ਸਕੱਤਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਵਿਗਿਆਨ, ਟੈਕਨੋਲੋਜੀ ਅਤੇ ਕੋਵਿਡ -19 ਦੀ ਦੂਜੀ ਲਹਿਰ ਤੋਂ ਸਬੰਧਿਤ ਮੁੱਦਿਆਂ ਅਤੇ ਭਵਿੱਖ ਦੀ ਸਮਾਨ ਚਣੌਤੀਆਂ ਨਾਲ ਨਜਿੱਠਣ ਲਈ ਕੇਂਦਰੀ ਥੰਮ ਹਨ।

ਉਨ੍ਹਾਂ ਨੇ ਕਿਹਾ ਕਿ ਐਸਐਂਡਟੀ ਦੇ ਕਈ ਵੱਖ-ਵੱਖ ਭਾਗ ਹੈ ਜੋ ਕਿ ਕੋਵਿਡ 19 ਦੇ ਲਈ ਢੁਕਵੇਂ ਹਨ, ਜਿਸ ਵਿੱਚ ਇਸ ਦੇ ਪ੍ਰਸਾਰਣ ਤੋਂ ਵਾਇਰਸ ਦੇ ਵਿਵਹਾਰ ਦੀ ਸਮਝ ਇਸ ਦੇ ਪ੍ਰਭਾਵ, ਸੰਬੰਧਿਤ ਤਕਨੀਕ ਅਤੇ ਉਤਪਾਦਾਂ ਦਾ ਵਿਕਾਸ ਸ਼ਾਮਲ ਹੈ। ਇਨ੍ਹਾਂ ਸਾਰੀਆਂ ਨੂੰ ਮੂਲ ਨਾਲ ਜੋੜਨਾ ਹੈ। ਇਹ ਇਕ ਵੱਡਾ ਸਬਕ ਹੈ ਜਿਸ ਨੂੰ ਅਸੀਂ ਪਹਿਲਾ ਹੀ ਸਿਖ ਲਿਆ ਹੈ ਅਤੇ ਪਹਿਲੀ ਲਹਿਰ ਵਿੱਚ ਲਾਗੂ ਕੀਤਾ ਅਤੇ ਸਾਨੂੰ ਇਸ ਨੂੰ ਨਹੀਂ ਭੁਲਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.