ETV Bharat / bharat

India Army Soldier Missing : ਕੁਲਗਾਮ ਵਿੱਚ ਫੌਜ ਦਾ ਜਵਾਨ ਲਾਪਤਾ, ਤਲਾਸ਼ੀ ਅਭਿਆਨ ਜਾਰੀ

author img

By

Published : Jul 30, 2023, 1:13 PM IST

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਤੋਂ ਫੌਜ ਦਾ ਜਵਾਨ ਜਾਵੇਦ ਅਹਿਮਦ ਵਾਨੀ ਲਾਪਤਾ ਦੱਸਿਆ ਜਾ ਰਿਹਾ ਹੈ। ਫੌਜ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ।

India Army Soldier Missing
India Army Soldier Missing

ਜੰਮੂ-ਕਸ਼ਮੀਰ: ਕੁਲਗਾਮ ਜ਼ਿਲ੍ਹੇ ਤੋਂ ਸ਼ਨੀਵਾਰ ਸ਼ਾਮ ਤੋਂ ਫੌਜ ਦਾ ਇਕ ਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਫੌਜੀ ਜਵਾਨ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਕੁਲਗਾਮ ਜ਼ਿਲ੍ਹੇ ਦੇ ਅਚਥਲ ਪਿੰਡ ਦਾ ਰਹਿਣ ਵਾਲਾ ਜਾਵੇਦ ਅਹਿਮਦ ਵਾਨੀ ਸ਼ਨੀਵਾਰ ਸ਼ਾਮ ਨੂੰ ਲਾਪਤਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਲੱਦਾਖ ਖੇਤਰ 'ਚ ਤਾਇਨਾਤ ਵਾਨੀ ਛੁੱਟੀ 'ਤੇ ਸੀ। ਉਸ ਦੀ ਕਾਰ ਕੁਲਗਾਮ ਜ਼ਿਲ੍ਹੇ ਦੇ ਪਿੰਡ ਪਰਹਾਲ ਤੋਂ ਮਿਲੀ।

ਜਵਾਨ ਦੀ ਭਾਲ ਲਈ ਤੇ ਤਲਾਸ਼ੀ ਮੁਹਿੰਮ ਸ਼ੁਰੂ : ਜੰਮੂ-ਕਸ਼ਮੀਰ ਪੁਲਿਸ ਨੇ ਅਜੇ ਤੱਕ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਫ਼ੌਜ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਲਾਪਤਾ ਸੈਨਿਕ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਾਨੀ ਦੇ ਮਾਪਿਆਂ ਨੇ ਉਸ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਅਪੀਲ ਕੀਤੀ ਹੈ।

ਵਾਨੀ ਦੀ ਮਾਤਾ ਦੀ ਵੀਡੀਓ ਵਾਇਰਲ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਵਾਨੀ ਦੀ ਮਾਂ ਇਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਵਾਨੀ ਆਪਣੀ ਕਾਰ 'ਚ ਬਾਜ਼ਾਰ ਤੋਂ ਕਰਿਆਨਾ ਦਾ ਸਾਮਾਨ ਲੈਣ ਗਿਆ ਸੀ, ਪਰ ਵਾਪਸ ਨਹੀਂ ਆਇਆ। ਉਸ ਦੀ ਮਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਹੈ। ਉਸ ਦੀ ਦੇਖਭਾਲ ਲਈ ਜਾਵੇਦ ਅਹਿਮਦ ਵਾਨੀ ਹੀ ਇੱਕੋ-ਇੱਕ ਸਹਾਰਾ ਹੈ।

ਜਾਵੇਦ ਅਹਿਮਦ ਵਾਨੀ ਦੀ ਮਾਂ ਨੇ ਸੁਰੱਖਿਆ ਬਲਾਂ ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਲੱਭ ਲਿਆ ਜਾਵੇ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਬੇਟੇ ਤੋਂ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਮੁਆਫ ਕਰ ਦਿਓ। ਇੱਕ ਵੀਡੀਓ ਵਿੱਚ ਜਾਵੇਦ ਵਾਨੀ ਦੀ ਮਾਂ ਬੇਨਤੀ ਕਰਦੀ ਨਜ਼ਰ ਆ ਰਹੀ ਹੈ। (ਏਜੰਸੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.