ETV Bharat / bharat

ਇਹ ਕਿਹੋ ਜਿਹਾ ਦਸਤੂਰ ! ਕੁੱਖ 'ਚ ਹੀ ਬੱਚੀ ਦਾ ਰਿਸ਼ਤਾ ਤੈਅ, ਧੀਆਂ ਦੇ ਜਿਸਮ ਵੇਚ ਕੇ ਬਣਾਏ ਜਾ ਰਹੇ ਆਲੀਸ਼ਾਨ ਘਰ, ਦੇਖੋ ਈਟੀਵੀ ਭਾਰਤ ਦੀ ਗ੍ਰਾਊਂਡ ਰਿਪੋਰਟ

author img

By

Published : Jun 25, 2023, 1:11 PM IST

Madhya Pradesh Banchha Society, Girl Marriage fix in Womb
Madhya Pradesh Banchha Society

ਰਤਲਾਮ-ਮੰਦਸੌਰ ਹਾਈਵੇਅ 'ਤੇ ਸਥਿਤ ਬੰਛੜਾ ਸਮਾਜ 'ਚ ਕੁੜੀਆਂ ਦੇ ਵਿਆਹ ਗਰਭ 'ਚ ਹੀ ਤੈਅ ਹੁੰਦੇ ਹਨ, ਇੱਥੇ ਵਿਆਹ ਸਿਰਫ ਗੁੱਡੀ-ਗੁੱਡੀ ਦੀ ਖੇਡ ਹੈ, ਪੂਰੀ ਖਬਰ ਜਾਣਨ ਲਈ ਦੇਖੋ ETV ਭਾਰਤ ਦੀ ਗਰਾਊਂਡ ਰਿਪੋਰਟ।

ਈਟੀਵੀ ਭਾਰਤ ਦੀ ਗ੍ਰਾਊਂਡ ਰਿਪੋਰਟ

ਮੱਧ ਪ੍ਰਦੇਸ਼/ਰਤਲਾਮ: ਸੰਭਵ ਹੈ ਕਿ ਆਪਣੇ ਹੀ ਜਿਸਮ ਦੇ ਹਿੱਸੇ ਨੂੰ ਜਿਸਮ ਫਿਰੋਸ਼ੀ ਧੰਦੇ ਤੋਂ ਬਚਾਉਣ ਦੀ ਕੋਸ਼ਿਸ਼ ਹੋ, ਨਹੀਂ ਤਾਂ ਇਸ ਸਮਾਜ ਵਿੱਚ ਅਜਿਹਾ ਰੁਝਾਨ ਕਿਉਂ ਹੈ ਕਿ ਮਾਂ ਦੀ ਕੁੱਖ ਵਿੱਚ ਆਉਣ ਤੋਂ ਬਾਅਦ ਧੀ ਦਾ ਰਿਸ਼ਤਾ ਪਹਿਲਾਂ ਤੈਅ ਕੀਤਾ ਜਾਂਦਾ ਹੈ, ਜਦਕਿ ਨਾਮ ਬਾਅਦ ਵਿੱਚ। ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ, ਇਹ ਤੈਅ ਹੁੰਦਾ ਹੈ ਕਿ ਉਹ ਕਿਸ ਨਾਲ ਵਿਆਹ ਕਰੇਗੀ। ਜਿਸ ਦਾ ਮਾਂ ਬਣਨਾ ਸਿਰਫ਼ ਮਜਬੂਰੀ ਦਾ ਹਿੱਸਾ ਹੈ, ਜਿਸ ਦੀ ਜ਼ਿੰਦਗੀ ਸਿਰਫ਼ ਇੱਕ ਰਾਤ ਦਾ ਕਿੱਸਾ ਹੈ, ਉਹ ਜੋ ਹਰ ਸ਼ਾਮ ਆਪਣੇ ਸਰੀਰ ਦੀ ਬੋਲੀ ਲਗਾਉਂਦੀ ਹੈ। ਇਸ ਸਮਾਜ ਦੀ ਇਹ ਅਜੀਬ ਪਰੰਪਰਾ ਹੈ ਕਿ ਨਾ ਤਾਂ ਔਰਤ ਨੂੰ ਮਾਂ ਬਣਨ ਦੀ ਇੱਛਾ ਹੈ ਅਤੇ ਨਾ ਹੀ ਗਰਭ ਵਿੱਚ ਪਲ ਰਹੇ ਬੱਚੇ ਨੂੰ ਕੋਈ ਅਧਿਕਾਰ ਮਿਲਿਆ ਹੈ। ਦੁੱਧ ਪੀਂਦੀ ਬੱਚੀ ਨਾਲ ਕੋਈ ਵੀ ਨਾਂ ਜੁੜ ਜਾਂਦਾ ਹੈ ਅਤੇ ਉਹ ਉਸ ਘਰ ਦੀ ਅਮਾਨਤ ਬਣ ਜਾਂਦੀ ਹੈ।

ਈਟੀਵੀ ਭਾਰਤ ਦੀ ਪੱਤਰਕਾਰ ਸ਼ਿਫਾਲੀ ਪਾਂਡੇ ਨੇ ਰਤਲਾਮ-ਮੰਦਸੌਰ ਹਾਈਵੇਅ ਦੇ ਨਾਲ ਲੱਗਦੇ ਪਿੰਡ ਮਾਨਖੇੜਾ ਵਿੱਚ ਸ਼ਾਮ ਦੇ ਸਮੇਂ ਲਿਪਸਟਿਕ ਲਗਾ ਕੇ ਘਰ ਦੇ ਹਾਈਵੇਅ ਵਿੱਚ ਬੈਠੀਆਂ ਔਰਤਾਂ 'ਤੇ ਨਜ਼ਰ ਰੱਖੀ। ਬੱਦਲਾਂ ਦੇ ਮਗਰ ਦੌੜਦੀਆਂ ਕੁੜੀਆਂ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਦੌੜ ਇੱਕ ਖੂੰਟੇ 'ਤੇ ਖ਼ਤਮ ਹੋਣ ਵਾਲੀ ਹੈ। ਇਸ ਪਿੰਡ ਵਿੱਚ ਮਾਂ ਦੀ ਕੁੱਖ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਸੰਸਾਰ ਵਿੱਚ ਪਹਿਲਾ ਕਦਮ ਰੱਖਣ ਤੱਕ, ਅਪਣਾ ਵਖਰਾ ਸੰਵਿਧਾਨ ਬਣਾ ਕੇ ਬੈਠਾ ਹੈ, ਜੋ ਸਮਾਜ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਿਹਾ ਹੈ। ਅਜਿਹਾ ਸਮਾਜ ਜਿੱਥੇ ਵਿਆਹ ਗੁੱਡੇ-ਗੁੱਡੀਆਂ ਦੀ ਖੇਡ ਹੈ। ਦੇਖੋ, ਰਤਲਾਮ-ਮੰਦਸੌਰ ਦੇ ਜਿਸਮ ਕੀ ਮੰਡੀ ਕਹੇ ਜਾਣ ਵਾਲੇ ਇਲਾਕੇ ਤੋਂ ਈਟੀਵੀ ਭਾਰਤ ਦੀ ਗ੍ਰਾਊਂਡ ਰਿਪੋਰਟ।

ਬਾਲ ਉਮਰ ਵਿੱਚ ਹੀ ਤੈਅ ਹੁੰਦੇ ਹਨ ਕੁੜੀਆਂ ਦੇ ਰਿਸ਼ਤੇ : ਰਤਲਾਮ-ਮੰਦਸੌਰ ਮੁੱਖ ਮਾਰਗ ’ਤੇ ਵਸੇ ਬਾਂਛੜਾਂ ਸਮਾਜ ਦੇ ਡੇਰਿਆਂ ਵਜੋਂ ਜਾਣੇ ਜਾਂਦੇ ਇਨ੍ਹਾਂ ਪਿੰਡਾਂ ਵਿੱਚ ਖੜ੍ਹੇ ਆਲੀਸ਼ਾਨ ਘਰਾਂ ਦੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਹੈਰਾਨੀ ਦੀ ਕੋਈ ਗੱਲ ਨਹੀਂ ਹੈ। MP ਦੇ ਦੂਜੇ ਪਿੰਡਾਂ ਦੀ ਤੁਲਨਾ ਕਰੋਂ ਤਾਂ, ਇੱਥੇ ਕੁੱਝ ਵੱਖਰਾ ਹੈ। ਹਾਈਵੇਅ 'ਤੇ ਰੁਕਣ ਵਾਲੀਆਂ ਲਗਜ਼ਰੀ ਗੱਡੀਆਂ ਅਤੇ ਉਥੇ ਤੱਕ ਪਹੁੰਚਦੀਆਂ ਕੁੜੀਆਂ ਦੀ ਬਲਰ ਤਸਵੀਰਾਂ ਤੋਂ ਅੱਗੇ ਦੌੜਦੀਆਂ ਇਬ ਬੱਚੀਆਂ ਵੀ ਹਨ। 7-8 ਮਹੀਨੇ ਦੀਆਂ ਮਾਸੂਮ ਬੱਚੀਆਂ ਅਤੇ ਕਈ ਅਜਿਹੀਆਂ ਜੋ ਗਰਭ ਵਿੱਚ ਆਈਆਂ ਸਨ, ਉਸੇ ਦਿਨ ਇਹ ਤੈਅ ਹੋ ਗਿਆ ਸੀ ਕਿ ਉਨ੍ਹਾਂ ਦਾ ਵਿਆਹ ਕਿਸ ਨਾਲ ਹੋਵੇਗਾ।

ਹਾਲਾਂਕਿ ਉਨ੍ਹਾਂ ਦਾ ਵਿਆਹ 16 ਸਾਲ ਦੇ ਹੋਣ ਤੋਂ ਬਾਅਦ ਹੋ ਜਾਂਦਾ ਹੈ, ਪਰ ਉਨ੍ਹਾਂ ਦਾ ਜਨਮ ਹੁੰਦੇ ਹੀ ਉਨ੍ਹਾਂ ਦੇ ਨਾਂ ਦੇ ਨਾਲ ਇਕ ਹੋਰ ਨਾਂ ਚਿਪਕਾ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ। ਜਿਵੇਂ ਸੰਤੋਸ਼ੀ ਨੇ ਕਿਹਾ, "ਵੋ ਖੇਲ ਰਹੀ ਪਰੀ, ਅਬ ਅੰਸ਼ੂ ਕੀ ਹੈ।" ਔਰਤ ਦੇ ਮਾਂ ਬਣਨ ਤੋਂ ਲੈ ਕੇ ਧੀ ਨੂੰ ਜਨਮ ਦੇਣ ਤੱਕ ਅਤੇ ਸੰਵਿਧਾਨ ਵਿੱਚ ਮਾਂ ਨੂੰ ਦਿੱਤੇ ਸਾਰੇ ਅਧਿਕਾਰ ਅਤੇ ਜਨਮ ਦੇ ਨਾਲ ਨਾਗਰਿਕ ਹੋਣ ਦੇ ਨਾਤੇ ਜਾਂ ਕਹਿ ਲਓ ਕਿ ਧੀ ਨੂੰ ਦਿੱਤੇ ਗਏ ਸਾਰੇ ਅਧਿਕਾਰਾਂ ਨੂੰ ਇੱਥੇ ਦਰਕਿਨਾਰ ਕਰ ਦਿੱਤਾ ਗਿਆ ਹੈ। ਇਸ ਸਮਾਜ ਦਾ ਆਪਣਾ ਕਾਨੂੰਨ ਹੈ।

ਆਪਣੀ ਧੀ ਨੂੰ ਮਰਜ਼ੀ ਕੀ ਅਤੇ ਕਿਉਂ ਪੁੱਛਣਾ: ਰਤਲਾਮ ਦੇ ਸਿਰੇ 'ਤੇ ਸਥਿਤ ਮਾਨਨਖੇੜਾ ਪਿੰਡ ਵਿਚ ਲਗਭਗ 1800 ਘਰ ਹਨ, ਜਿਨ੍ਹਾਂ ਵਿੱਚ ਬਾਂਛੜਾ ਜਾਤੀ ਦੇ ਡੇਰੇ ਹਨ। ਹਾਈਵੇਅ ਦੇ ਨਾਲ ਲੱਗਦੇ ਸਾਰੇ ਘਰ ਉਨ੍ਹਾਂ ਦੇ ਹਨ। ਸਰੋਜ (ਬਦਲਿਆ ਹੋਇਆ ਨਾਮ) ਦੀਆਂ ਅੱਖਾਂ ਦੇ ਸਾਹਮਣੇ ਇਸ ਜਿਸਮ ਦੇ ਬਾਜ਼ਾਰ ਵਿੱਚ ਕਈ ਕੁੜੀਆਂ ਆਈਆਂ ਅਤੇ ਗਈਆਂ ਹਨ। ਸਰੋਜ ਕਹਿੰਦੀ ਹੈ, "ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹ ਕੁੜੀਆਂ ਵਿਆਹ ਦੇ ਬੰਧਨ 'ਚ ਬਝ ਕੇ ਕਿਸੇ ਇਕ ਦੀ ਹੋ ਕੇ ਜਾਵੇ, ਜਿੰਨੀਆਂ ਵੀ ਪਰਦੇ ਵਾਲੀਆਂ ਦੇਖ ਰਹੇ ਹੋ, ਇਹ ਸਾਰੀਆਂ ਵਿਆਹੀਆਂ ਹਨ। ਸਾਡੇ ਸਮਾਜ 'ਚ ਅਸੀਂ ਸਾਰੀਆਂ ਕੁੜੀਆਂ ਦੇ ਰਿਸ਼ਤੇ ਪਹਿਲਾਂ ਹੀ ਤੈਅ ਕਰ ਲਏ ਜਾਂਦੇ ਹਨ।"

ਅੱਗੇ ਪੱਤਰਕਾਰ ਨੇ ਪੁੱਛਿਆ ਕਿ ਰਿਸ਼ਤੇ ਕਿਸ ਉਮਰ ਵਿੱਚ ਪੱਕੇ ਹੁੰਦੇ ਹਨ...? ਇਸ 'ਤੇ ਸਰੋਜ ਦਾ ਕਹਿਣਾ ਹੈ ਕਿ "ਕਈ ਵਾਰ ਕੁੱਖ 'ਚ ਹੀ ਅਜਿਹਾ ਹੁੰਦਾ ਹੈ, ਜੇਕਰ ਧੀ ਹੋਵੇ ਤਾਂ ਇਹ ਕਹਿ ਕੇ ਪੱਕਾ ਕਰ ਲੈਂਦੇ ਹਨ।" ਮੈਦਾਨ ਵਿੱਚ ਖੇਡ ਰਹੀਆਂ 3, 5 ਅਤੇ 7 ਸਾਲ ਦੀਆਂ ਛੋਟੀਆਂ ਬੱਚੀਆਂ ਨੂੰ ਭਾਵੇਂ ਵਿਆਹ ਦਾ ਸਹੀ ਅਰਥ ਨਹੀਂ ਪਤਾ, ਪਰ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਵਿਆਹ ਉਸ ਲੜਕੇ ਨਾਲ ਤੈਅ ਹੋ ਗਿਆ ਹੈ। ਸਰੋਜ ਸਾਵਧਾਨੀ ਨਾਲ ਕਹਿੰਦੀ ਹੈ ਕਿ "ਅਜੇ ਤਾਂ ਪੜ੍ਹਾ-ਲਿਖਾ ਰਹੇ ਹਾਂ, ਸਕੂਲ ਜਾਂਦੀਆਂ ਹਨ, ਪਰ ਜਦੋਂ 17 ਸਾਲ ਦੀ ਉਮਰ ਵਿੱਚ ਆ ਜਾਣਗੀਆਂ ਤਾਂ, ਉਦੋਂ ਹੀ ਬੱਚੀਆਂ ਦਾ ਵਿਆਹ ਕਰਾਂਗੇ।"

ਪੈਰਾਂ ਵਿੱਚ ਬੰਨ੍ਹੀਆਂ ਬੇੜੀਆਂ ਤੋਂ ਅਣਜਾਣ ਇਹ ਬੱਚੀਆਂ: ਪੱਤਰਕਾਰ ਨੇ ਪੁੱਛਿਆ ਕਿ ਉਹ ਵਿਆਹ ਕਰਨਾ ਚਾਹੁੰਦੇ ਹਨ ਜਾਂ ਨਹੀਂ, ਤੁਹਾਡੇ ਫੈਸਲੇ ਵਿਚ ਉਨ੍ਹਾਂ ਦੀ ਇੱਛਾ ਕਿੱਥੇ ਹੈ? ਇਸ 'ਤੇ ਸਰੋਜ ਮੁਸਕਰਾਉਂਦੇ ਹੋਏ ਕਹਿੰਦੀ ਹੈ, "ਮਰਜ਼ੀ ਕੀ ਪੁੱਛਣੀ ਹੈ, ਜਦੋਂ ਤੈਅ ਹੋ ਗਿਆ ਹੈ, ਤਾਂ ਮਤਲਬ ਹੋ ਗਿਆ। ਜੇਕਰ ਵੱਡੇ ਹੋ ਕੇ ਪਸੰਦ ਨਾ ਆਇਆ ਤਾਂ, ਉਹ ਉਸ ਸਮੇਂ ਦੇਖਿਆ ਜਾਵੇਗਾ।" ਪਰ ਇਨ੍ਹਾਂ ਕੁੜੀਆਂ ਦੇ ਵੀ ਹੱਕ ਹਨ, ਇਸ 'ਤੇ ਸਰੋਜ ਨੇ ਈਟੀਵੀ ਭਾਰਤ ਤੋਂ ਉਲਟਾ ਸਵਾਲ ਪੁੱਛਿਆ ਕਿ, "ਕੀ ਅਸੀਂ ਕੁੜੀਆਂ ਬਾਰੇ ਬੁਰਾ ਸੋਚਾਂਗੇ?" ਅਤੇ ਫਿਰ ਉਹ ਇਕ-ਇਕ ਕਰਕੇ ਗਿਣਨ ਲੱਗਦੀ ਹੈ ਕਿ ਕਿਸ ਲੜਕੇ ਦੇ ਸਾਹਮਣੇ ਖੇਡਣ ਵਾਲੀ ਕੁੜੀ ਦਾ ਰਿਸ਼ਤਾ ਤੈਅ ਹੋ ਗਿਆ ਹੈ। ਅਨੰਨਿਆ, ਜੀਵਿਕਾ, ਮਾਨਵੀ, ਰਾਧਿਕਾ, ਚਿੜੀਆਂ ਵਰਗੀਆਂ ਇਧਰ-ਉਧਰ ਦੌੜ ਰਹੀਆਂ ਇਹ ਧੀਆਂ ਅਸਲ ਵਿੱਚ ਅਪਣੇ ਪੈਰਾਂ ਨਾਲ ਬੰਨ੍ਹੀਆਂ ਅਣਜਾਣ ਬੇੜੀਆਂ ਤੋਂ ਬੇਪ੍ਰਵਾਹ ਹਨ।

ਮੰਦਸੌਰ ਦਾ ਗੁਰਜਰ ਬਰਡੀਆ: ਮੰਦਸੌਰ ਜ਼ਿਲ੍ਹੇ ਦੇ ਪਿੰਡ ਗੁਰਜਰ ਬਰਡੀਆ ਦਾ ਨਾਂ ਪੁੱਛਣ 'ਤੇ ਲੋਕ ਹੈਰਾਨੀ ਨਾਲ ਦੇਖਦੇ ਹਨ, ਅਜਿਹਾ ਨਹੀਂ ਹੈ ਕਿ ਸਾਰਾ ਪਿੰਡ ਬਾਂਛੜਾ ਜਾਤੀ ਦਾ ਹੈ, ਸਗੋਂ ਗੁਰਜਰ ਬਰਡੀਆ ਵਿੱਚ ਡੇਰੇ ਹਨ। ਬਾਹਰੋਂ ਆਉਣ ਵਾਲੇ ਵਾਹਨਾਂ ਅਤੇ ਲੋਕਾਂ ਨੂੰ ਇਸੇ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਉਹ ਡੇਰੇ ਲਈ ਆਏ ਹਨ। ਹਾਈਵੇਅ 'ਤੇ ਲਗਜ਼ਰੀ ਗੱਡੀਆਂ ਰੁਕਦੀਆਂ ਹਨ ਤਾਂ ਬਾਂਛੜਾਂ ਜਾਤੀ ਦੇ ਇਨ੍ਹਾਂ ਡੇਰਿਆਂ ਦੇ ਕੋਲ ਹੀ।

ਈਟੀਵੀ ਭਾਰਤ ਦੀ ਗੱਡੀ ਰੁਕਣ ਦੇ ਨਾਲ ਪੱਤਰਕਾਰ ਸਿਰਫ਼ ਕੁੜੀਆਂ ਨੂੰ ਦੌੜਦਿਆਂ ਹੋਇਆ ਹੀ ਨਹੀਂ ਦੇਖਿਆ, ਸਗੋਂ ਲੜਕਿਆਂ ਨੂੰ ਵੀ ਦੇਖਿਆ, ਜਿਨ੍ਹਾਂ ਵਿੱਚੋਂ ਕੁਝ ਉਨ੍ਹਾਂ ਦੇ ਭਰਾ ਵੀ ਹਨ। ਲੜਕੀਆਂ ਦੇ ਭਰਾਵਾਂ ਦੀ ਰੋਜ਼ੀ-ਰੋਟੀ ਵੀ ਇਨ੍ਹਾਂ ਭੈਣਾਂ ਦੀ ਮਦਦ 'ਤੇ ਹੀ ਨਿਰਭਰ ਹੈ, ਜੋ ਕਮਾਈ ਜਿਸਮ ਦੇ ਧੰਦੇ 'ਚ ਆਉਣ ਤੋਂ ਬਾਅਦ ਆਉਂਦੀ ਹੈ। ਇਸ ਕਮਾਈ ਰਾਹੀਂ ਬਾਂਛੜਾਂ ਭਾਈਚਾਰੇ ਦੇ ਪਰਿਵਾਰਾਂ ਨੇ ਹੁਣ ਕਈ ਥਾਵਾਂ 'ਤੇ ਜ਼ਮੀਨ-ਜਾਇਦਾਦ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਹੁਣ ਹਰ ਘਰ ਵਿੱਚ 3 ਤੋਂ 5 ਏਕੜ ਜ਼ਮੀਨ ਹੈ। ਧੀਆਂ ਦੇ ਜਿਸਮਾਂ ਉੱਤੇ ਖੜੀ ਹੋ ਰਹੀ ਇਹ ਜ਼ਮੀਨ ਜਾਇਦਾਦ, ਪਰਿਵਾਰ ਨੂੰ ਗੁਜ਼ਾਰਾ ਚਲਾਉਣ ਦਾ ਸਾਧਨ ਮਿਲ ਗਿਆ ਹੈ। ਪਰ ਕਈ ਪਰਿਵਾਰਾਂ ਦਾ ਇਹੋ ਹਾਲ ਹੈ ਕਿ ਲਾਲਚ ਕਦੇ ਖ਼ਤਮ ਨਹੀਂ ਹੁੰਦਾ।

ਖੁਦ ਇੱਕ ਬੱਚੀ, ਪਰ ਬਿਨਾਂ ਮਰਜ਼ੀ ਦੇ ਬਣ ਚੁੱਕੀਆਂ ਮਾਂ: ਬਾਂਛੜਾਂ ਭਾਈਚਾਰੇ ਦੇ ਡੇਰੇ ਵਿੱਚ ਮਿਲੀ ਦੇਵਿਕਾ (ਬਦਲਿਆ ਹੋਇਆ ਨਾਮ), ਕੈਮਰਾ ਦੇਖ ਕੇ ਭੱਜ ਗਈ। ਈਟੀਵੀ ਭਾਰਤ ਦੀ ਪੱਤਰਕਾਰ ਦੇ ਬਹੁਤ ਸਮਝਾਉਣ 'ਤੇ, ਉਹ ਗੱਲ ਕਰਨ ਲਈ ਤਿਆਰ ਹੋਈ, ਪਰ ਇਕ ਸ਼ਰਤ ਰੱਖਦੀ ਹੈ ਕਿ ਉਸ ਦੀ ਤਸਵੀਰ ਨਾ ਲਈ ਜਾਵੇ। ਦੇਵਿਕਾ ਦੀ ਉਮਰ 17 ਸਾਲ ਦੀ ਹੈ, ਜਦੋਂ ਸ਼ਾਮ ਢੱਲਣ ਉੱਤੇ ਸਾਰੇ ਪਿੰਡ ਦੀਆਂ ਨੂੰਹਾਂ ਰਸੋਈ ਦਾ ਰੁਖ਼ ਕਰਦੀਆਂ ਹਨ, ਉਸ ਸਮੇਂ ਦੇਵਿਕਾ ਸੱਜ ਕੇ ਬਾਹਰ ਬੈਠ ਜਾਂਦੀ ਹੈ, ਕਿਉਂਕਿ ਗਾਹਕਾਂ ਦੇ ਜਾਣ ਦਾ ਸਮਾਂ ਇਹੀ ਹੁੰਦੀ ਹੈ।

ਦੇਵਿਕਾ ਨੇ ਦੱਸਿਆ ਕਿ, "ਜਦੋਂ ਇਸ ਦੀ ਕੁੱਖ ਵਿੱਚ ਬੱਚਾ ਆਇਆ ਤਾਂ, ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ, ਕਿਉਂਕਿ ਜੇਕਰ ਉਹ ਮਾਂ ਬਣ ਜਾਂਦੀ ਤਾਂ ਫਿਰ ਧੰਦਾ ਕਿਵੇਂ ਚੱਲਦਾ।" ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਹ ਇਹ ਸਭ ਛੱਡ ਕਿਉਂ ਨਹੀਂ ਦਿੰਦੀ ਤਾਂ, ਇਹ ਸਭ ਦੁਬਾਰਾ ਵੀ ਉਸ ਨਾਲ ਹੋ ਸਕਦਾ ਹੈ। ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਪੱਥਰ ਹੋ ਗਈਆਂ ਕਿ, "ਘਰ ਦਾ ਖ਼ਰਚ ਉਹ ਹੀ ਚੁੱਕਦੀ ਹੈ। ਮਾਂ ਬਿਮਾਰ ਹੈ ਅਤੇ ਭਰਾ ਸ਼ਰਾਬੀ। ਮੈਂ ਇਹ ਕੰਮ ਨਹੀਂ ਕਰਾਂਗੀ ਤਾਂ ਘਰ ਕਿਵੇਂ ਚੱਲੇਗਾ।"

ਧੀਆਂ ਦੇ ਜਿਸਮ ਵੇਚ ਕੇ ਬਣਾਏ ਜਾ ਰਹੇ ਆਲੀਸ਼ਾਨ ਘਰ : ਪੱਤਰਕਾਰ ਪੁੱਛਦੀ ਹੈ ਕਿ ਕੀ ਉਹ ਪੜ੍ਹ-ਲਿਖ ਕੇ ਨੌਕਰੀ ਕਰ ਸਕਦੀ ਸੀ, ਦੇਵਿਕਾ ਨੇ ਆਪਣੀ ਮੁਸਕਰਾਹਟ ਨਾਲ ਇਸ ਸਵਾਲ ਦਾ ਖੰਡਨ ਕੀਤਾ। ਉਹ ਕਹਿੰਦੀ ਹੈ ਕਿ "ਕੁੜੀਆਂ ਇੱਥੇ ਨੌਕਰੀ ਨਹੀਂ ਕਰਦੀਆਂ, ਇਹੀ ਕੰਮ ਕਰਦੀਆਂ ਹਨ। ਜਦੋਂ ਮੈਨੂੰ ਕੋਈ ਅਜਿਹਾ ਮਿਲ ਜਾਵੇਗਾ ਜੋ ਮੈਨੂੰ ਘਰ ਬਿਠਾਏਗਾ, ਮੈਂ ਵਿਆਹ ਕਰਵਾ ਲਵਾਂਗੀ।" ਕੀ ਤੁਹਾਡਾ ਰਿਸ਼ਤਾ ਬਚਪਨ 'ਚ ਤੈਅ ਹੋ ਗਿਆ ਸੀ, ਇਸ ਸਵਾਲ 'ਤੇ ਦੇਵਿਕਾ ਕਹਿੰਦੀ ਹੈ, "ਹੋਇਆ ਸੀ, ਪਰ ਇਸ ਧੰਦੇ 'ਚ ਆਉਣ ਤੋਂ ਬਾਅਦ ਕੌਣ ਵਿਆਹ ਕਰੇਗਾ।" ਰਤਲਾਮ ਦੇ ਪਿਪਲਿਆ ਜੋਦਾ, ਡੋਂਡਰ, ਪਰਵਾਲੀਆ ਤੋਂ ਅੱਗੇ ਵਧੋ ਅਤੇ ਮੰਦਸੌਰ ਦੇ ਗੁਰਜਰਬਰਡੀਆ ਤੱਕ ਉਜੜੇ ਪਿੰਡ ਵਿੱਚ ਸਥਿਤ ਆਲੀਸ਼ਾਨ ਘਰ ਬਾਂਛੜਾਂ ਜਾਤੀ ਦੇ ਡੇਰੇ ਦੀ ਪਛਾਣ ਹਨ। ਸਵਰਗ ਜਿਹੇ ਇਹ ਘਰ, ਜੋ ਧੀਆਂ ਦੇ ਜਿਸਮ ਵੇਚ ਕੇ ਬਣਾਏ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.