ETV Bharat / bharat

ਚੰਡੀਗੜ੍ਹ ਪੁਲਿਸ 'ਚ ਕਰੋੜਾਂ ਦਾ ਤਨਖ਼ਾਹ ਘੁਟਾਲਾ: 210 ਜਵਾਨਾਂ ’ਤੇ ਲਟਕੀ ਤਲਵਾਰ

author img

By

Published : Sep 17, 2021, 2:40 PM IST

Updated : Sep 17, 2021, 3:49 PM IST

ਚੰਡੀਗੜ੍ਹ ਪੁਲਿਸ 'ਚ ਕਰੋੜਾਂ ਦਾ ਤਨਖ਼ਾਹ ਘੁਟਾਲਾ
ਚੰਡੀਗੜ੍ਹ ਪੁਲਿਸ 'ਚ ਕਰੋੜਾਂ ਦਾ ਤਨਖ਼ਾਹ ਘੁਟਾਲਾ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੈਲਰੀ ਘੁਟਾਲੇ ਮਾਮਲੇ ਦੀ ਜਾਂਚ ਹੁਣ 210 ਜਵਾਨਾਂ ਤੱਕ ਪਹੁੰਚ ਗਈ ਹੈ। ਜਿਨ੍ਹਾਂ ਚ ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਦੇ ਖਾਤਿਆਂ ਚ ਤੈਅਸ਼ੁਦਾ ਤਨਖ਼ਾਹ ਤੋਂ ਵੱਧ ਤਨਖਾਹ ਟ੍ਰਾਂਸਫਰ ਕੀਤੀ ਗਈ ਹੈ।

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਵਿਭਾਗ ਦੇ ਸੈਲਰੀ ਘੁਟਾਲੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੈਲਰੀ ਘੁਟਾਲੇ ਮਾਮਲੇ ਦੀ ਜਾਂਚ ਹੁਣ 210 ਜਵਾਨਾਂ ਤੱਕ ਪਹੁੰਚ ਗਈ ਹੈ। ਜਿਨ੍ਹਾਂ ਚ ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਦੇ ਖਾਤਿਆਂ ਚ ਤੈਅਸ਼ੁਦਾ ਤਨਖ਼ਾਹ ਤੋਂ ਵੱਧ ਤਨਖਾਹ ਟ੍ਰਾਂਸਫਰ ਕੀਤੀ ਗਈ ਹੈ।

ਇਹ ਵੀ ਪੜੋ: ਵਾਹਘਾ ਅਟਾਰੀ ਬਾਰਡਰ ’ਤੇ ਰਿਟਰੀਟ ਸੈਰੇਮਨੀ ਅੱਜ ਤੋਂ ਸ਼ੁਰੂ

ਦੂਜੇ ਪਾਸੇ ਆਡਿਟ ਵਿਭਾਗ (Audit Department) ਦੀ ਜਾਂਚ ਰਿਪੋਰਟ ਦੇ ਆਧਾਰ ’ਤੇ 72 ਜਵਾਨ ਅਜਿਹੇ ਵੀ ਮਿਲੇ ਹਨ ਜਿਨ੍ਹਾਂ ਦੇ ਖਾਤਿਆਂ ਚ ਇੱਕ ਤੋਂ ਵੱਧ ਵਾਰ ਤਨਖਾਹ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਪਰਾਧ ਸ਼ਾਖਾ (Crime Branch) ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਜਲਦ ਹੀ ਇਸ ਮਾਮਲੇ ਚ ਕਈ ਜਵਾਨ ਗ੍ਰਿਫਤਾਰ ਵੀ ਕੀਤੇ ਜਾ ਸਕਦੇ ਹਨ।

ਕਾਬਿਲੇਗੌਰ ਹੈ ਕਿ ਸਾਲ 2017 ਤੋਂ 2019 ਦੀ ਜਾਂਚ ’ਚ ਹੁਣ ਤੱਕ 1 ਕਰੋੜ 10 ਲੱਖ ਦੀ ਧੋਖਾਧੜੀ ਸਾਹਮਣੇ ਆਈ ਹੈ। ਯੂਟੀ ਪ੍ਰਸ਼ਾਸਨ ਦੇ ਫਾਈਨੈੱਸ ਵਿਭਾਗ ਦੇ ਅਧੀਨ ਕੰਮ ਕਰਨ ਵਾਲੇ ਈ ਸੇਵਾਰਥ ਪੋਰਟ ਦੇ ਜਰੀਏ ਗੜਬੜੀ ਕੀਤੀ ਗਈ ਸੀ। ਜਿਸਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਮਹੀਨੇ ਪਹਿਲਾਂ ਹੀ ਇਸ ਕਮੀ ਨੂੰ ਠੀਕ ਕਰਵਾਇਆ ਸੀ। ਚੋਰੀ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਇਸ ਐਪ ਦੇ ਜਰੀਏ ਟੈਕਨੀਕਲ ਨੁਕਸਾਨ ਪੈਦਾ ਕਰ ਆਪਣੀ ਮਰਜ਼ੀ ਨਾਲ ਐਂਟਰੀ ਭਰ ਦਿੰਦੇ ਸੀ।

ਕੀ ਹੈ ਈ-ਸੇਵਾਰਥ ਪੋਰਟਲ

ਦੱਸ ਦਈਏ ਕਿ ਈ-ਸੇਵਾਰਥ ਪੋਰਟਲ ਰਾਹੀ ਪੁਲਿਸ ਵਿਭਾਗ ਚ ਤੈਨਾਤ ਪ੍ਰਸ਼ਾਸਨ ਦੇ ਅਧਿਕਾਰੀ ਸੈਲਰੀ ਪੇਮੇਂਟ ਬਣਾਉਣ, ਉਨ੍ਹਾਂ ਦੇ ਖਾਤਿਆਂ ਚ ਟ੍ਰਰਾਂਸਫਰ ਸਣੇ ਸਾਰੇ ਖਾਤਿਆਂ ਨੂੰ ਅਪਡੇਟ ਰੱਖਿਆ ਜਾਂਦਾ ਹੈ। ਐਪ ’ਚ ਹਰ ਪੁਲਿਸਕਰਮਚਾਰੀਆਂ ਦਾ ਨਿੱਜੀ ਖਾਕਾ, ਪੇਅ ਰੋਲ ਸਣੇ ਦੂਜੀ ਜਾਣਕਾਰੀ ਹੁੰਦੀ ਹੈ। ਇਸ ਨੂੰ ਨੈਸ਼ਨਲ ਇੰਫੋਮੇਟਿਕਿਸ ਸੇਂਟ੍ਰਲ (ਐਨਆਈਸੀ) ਆਪਰੇਟ ਕਰਦਾ ਹੈ।

Last Updated :Sep 17, 2021, 3:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.