ETV Bharat / bharat

ਹਿਮਾਚਲ ਸਰਕਾਰ ਦੀ ਕੈਬਟਿਨ ਦਾ ਵਿਸਤਾਰ, ਵੇਖੋ ਕਿਹੜੇ ਹੋਰ ਮੰਤਰੀਆਂ ਨੇ ਚੁੱਕੀ ਸਹੁੰ

author img

By

Published : Jan 8, 2023, 1:49 PM IST

Himachal cabinet ministers 2023
ਚੁਣੀ ਗਈ ਹਿਮਾਚਲ ਸਰਕਾਰ ਦੀ ਕੈਬਟਿਨ, ਪੜ੍ਹੋ ਕਿਹੜੇ ਮੰਤਰੀਆਂ ਨੇ ਚੁੱਕੀ ਸਹੁੰ

ਹਿਮਾਚਲ ਪ੍ਰਦੇਸ਼ ਵਿੱਚ ਕੈਬਿਨੇਟ ਦਾ ਗਠਨ ਹੋ ਗਿਆ ਹੈ। ਅੱਜ ਸਵੇਰੇ 10 ਵਜੇ ਸ਼ਿਮਲਾ ਦੇ ਰਾਜਭਵਨ (himachal cabinet ministers 2023) ਵਿੱਚ 7 ਵਿਧਾਇਕਾਂ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਮੰਤਰੀ ਬਣਨ ਵਾਲੇ ਵਿਧਾਇਕਾਂ ਵਿੱਚ ਸ਼ਿਮਲਾ ਦੇਹਾਤੀ ਤੋਂ ਵਿਧਾਇਕ ਵਿਕਰਮਾਦਿਤ ਸਿੰਘ, ਕੁਸੁਮਪੱਟੀ ਤੋਂ ਵਿਧਾਇਕ ਅਨਿਰੁਧ ਸਿੰਘ, ਜਵਾਲੀ ਤੋਂ ਵਿਧਾਇਕ ਚੰਦਰ ਕੁਮਾਰ, ਸ਼ਿਲਾਈ ਤੋਂ ਵਿਧਾਇਕ (sukhu cabinet expansion) ਹਰਸ਼ਵਰਧਨ ਚੌਹਾਨ ਅਤੇ ਕਿੰਨੌਰ ਤੋਂ ਵਿਧਾਇਕ ਜਗਤ ਸਿੰਘ ਨੇਗੀ ਦਾ ਨਾਂ ਸ਼ਾਮਿਲ ਹੈ।

ਹਿਮਾਚਲ ਸਰਕਾਰ ਦੀ ਕੈਬਟਿਨ ਦਾ ਵਿਸਤਾਰ, ਵੇਖੋ ਕਿਹੜੇ ਹੋਰ ਮੰਤਰੀਆਂ ਨੇ ਚੁੱਕੀ ਸਹੁੰ




ਸ਼ਿਮਲਾ/ਹਿਮਾਚਲ ਪ੍ਰਦੇਸ਼ :
ਚੋਣਾਂ ਜਿੱਤਣ ਦੇ ਇੱਕ ਮਹੀਨੇ ਤੋਂ ਬਾਅਦ ਹਿਮਾਚਲ ਕੈਬਨਿਟ ਦਾ ਗਠਨ ਹੋ ਗਿਆ ਹੈ। ਅੱਜ ਸਵੇਰੇ 10 ਵਜੇ ਸ਼ਿਮਲਾ ਦੇ ਰਾਜਭਵਨ ਚ ਗਵਰਨਰ ਰਾਜਿੰਦਰ ਵਿਸ਼ਵਨਾਥ ਆਰਲੇਕਰ ਨੇ 7 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਹੈ। ਮੁੱਖ ਸਕੱਤਰ (himachal cabinet ministers 2023) ਪ੍ਰਬੋਧ ਸਕਸੈਨਾ ਨੇ ਕਾਰਵਾਈ ਦਾ ਸੰਚਾਲਨ ਕੀਤਾ ਹੈ। ਇਸ ਕਾਰਵਾਈ ਦੌਰਾਨ ਕਈ ਵਿਧਾਇਕਾਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ।



ਇਨ੍ਹਾਂ ਵਿਧਾਇਕਾਂ ਨੇ ਚੁੱਕੀ ਸਹੁੰ: ਧਨੀਰਾਮ ਸ਼ੰਡਿਲ ਨੇ ਸਭ ਤੋਂ ਪਹਿਲਾਂ (Dhaniram Shandil was the first to take oath) ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਬਾਅਦ ਚੰਦਰ ਕੁਮਾਰ ਨੇ ਦੂਜੇ ਸਥਾਨ 'ਤੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸੇ ਤਰ੍ਹਾਂ ਤੀਜੇ ਸਥਾਨ 'ਤੇ ਹਰਸ਼ਵਰਧਨ ਚੌਹਾਨ, ਚੌਥੇ ਸਥਾਨ ਤੇ ਜਗਤ ਸਿੰਘ ਨੇਗੀ ਨੇ ਸਹੁੰ ਚੁੱਕੀ ਹੈ। ਜਦੋਂ ਕਿ ਪੰਜਵੇਂ ਸਥਾਨ 'ਤੇ ਰੋਹਿਤ ਠਾਕੁਰ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਜਾਣਕਾਰੀ ਮੁਤਾਬਿਕ ਅਨਿਰੁਧ ਸਿੰਘ ਨੇ ਛੇਵੇਂ ਸਥਾਨ 'ਤੇ ਅਤੇ ਵਿਕਰਮਾਦਿੱਤ ਸਿੰਘ ਨੇ ਸੱਤਵੇਂ ਸਥਾਨ 'ਤੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਸ਼ਿਮਲਾ ਨੂੰ ਪਹਿਲੀ ਲਿਸਟ ਮੁਤਾਬਿਕ ਤਿੰਨ ਮੰਤਰੀ ਮਿਲੇ ਹਨ, ਹਾਲਾਂਕਿ ਮੰਤਰੀਆਂ ਦੇ ਤਿੰਨ ਅਹੁਦੇ (Three posts of ministers are still vacant) ਹਾਲੇ ਖਾਲੀ ਹਨ।



6 ਵਿਧਾਇਕ ਮੁੱਖ ਸੰਸਦੀ ਸਕੱਤਰ ਬਣੇ: ਇਸ ਤੋਂ ਪਹਿਲਾਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੂਖੂ ਨੇ 6 ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਅਤੇ ਸੰਸਦੀ ਸਕੱਤਰ ਦੇ ਅਹੁਦੇ ਦੀ ਸਹੁੰ ਚੁਕਾਈ ਹੈ। ਇਨ੍ਹਾਂ ਚ ਸੁੰਦਰ ਸਿੰਘ ਠਾਕੁਰ, ਰਾਮ ਕੁਮਾਰ ਚੌਧਰੀ, ਮੋਹਨ ਲਾਲ ਬਰਾਕਟਾ, ਆਸ਼ੀਸ਼ ਬੁਟੇਲ, ਕਿਸ਼ੋਰੀਲ ਅਤੇ ਸੰਜੈ ਅਵਸਥੀ ਨੂੰ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਦੀ ਸਹੁੰ ਚੁਕਾਈ ਹੈ। ਜਦੋਂ, ਰਾਮ ਕੁਮਾਰ ਨੂੰ ਸੰਸਦੀ ਸਕੱਤਰ (Ram Kumar was made the Parliamentary Secretary) ਬਣਾਇਆ ਗਿਆ ਹੈ।




ਇਹ ਵੀ ਪੜ੍ਹੋ : ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ




ਵਿਧਾਇਕਾਂ ਦੇ ਪਰਿਵਾਰਾਂ ਨੂੰ ਨਹੀਂ ਮਿਲਿਆ ਮੌਕਾ:
ਸਹੁੰ ਚੁੱਕ ਸਮਾਗਮ ਦੌਰਾਨ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਅਚਾਨਕ ਹੀ ਕੈਬਨਿਟ ਦੇ ਗਠਨ ਤੋਂ ਪਹਿਲਾਂ ਸੀ.ਪੀ.ਐੱਸ. ਦੀ ਤੈਨਾਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਤ ਨੂੰ ਵੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਕਾਰਨ ਸੀਪੀਐਸ ਵਿਧਾਇਕਾਂ ਨੂੰ ਆਪਣੇ ਪਰਿਵਾਰਾਂ ਨੂੰ ਨੂੰ ਬੁਲਾਉਣ ਦਾ ਵੀ ਮੌਕਾ ਨਹੀਂ ਮਿਲਿਆ। ਦੱਸ ਦਈਏ ਕਿ ਇਨ੍ਹਾਂ ਸਾਰਿਆਂ ਨੂੰ ਕੈਬਿਨੇਟ ਮੰਤਰੀ ਦਾ ਦਰਜਾ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.