ETV Bharat / bharat

ਬਰਫਬਾਰੀ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਵਿੱਚ ਵਿਘਨ, ਪੜ੍ਹੋ ਪੂਰੀ ਖ਼ਬਰ

author img

By

Published : Jun 20, 2022, 11:49 AM IST

Hemkund Sahib Yatra interrupted due to snowfall in Uttarakhand, devotees stopped at Govindghat and Ghangaria
ਬਰਫਬਾਰੀ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਵਿੱਚ ਵਿਘਨ, ਪੜ੍ਹੋ ਪੂਰੀ ਖ਼ਬਰ

ਹੇਮਕੁੰਟ ਜਾਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਘੰਗਰੀਆ ਅਤੇ ਗੋਵਿੰਦਘਾਟ 'ਤੇ ਰੋਕ ਦਿੱਤਾ ਗਿਆ ਹੈ। ਮੌਸਮ ਠੀਕ ਹੁੰਦੇ ਹੀ ਸ਼ਰਧਾਲੂਆਂ ਨੂੰ ਹੇਮਕੁੰਟ ਵੱਲ ਰਵਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਰਿਸ਼ੀਕੇਸ਼, ਸ਼੍ਰੀਨਗਰ, ਨਾਗਰਾਸੂ ਗੁਰਦੁਆਰੇ 'ਚ ਰੁਕਣ ਵਾਲੇ ਯਾਤਰੀਆਂ ਨੂੰ ਖਰਾਬ ਮੌਸਮ ਕਾਰਨ ਅੱਗੇ ਨਾ ਜਾਣ ਦੀ ਅਪੀਲ ਕੀਤੀ ਹੈ।

ਚਮੋਲੀ: ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਵਿੱਚ ਦੇਰ ਸ਼ਾਮ ਤੋਂ ਬਰਫ਼ਬਾਰੀ ਜਾਰੀ ਹੈ। ਹੇਮਕੁੰਟ ਸਾਹਿਬ 'ਚ 2 ਫੁੱਟ ਤੱਕ ਬਰਫ ਜੰਮ ਗਈ ਹੈ। ਅਜਿਹੇ ਵਿੱਚ ਪ੍ਰਸ਼ਾਸਨ ਨੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਗੋਵਿੰਦਘਾਟ ਅਤੇ ਘੰਗੜੀਆ ਵਿਖੇ ਹੀ ਰੋਕ ਦਿੱਤਾ ਹੈ। ਦੂਜੇ ਪਾਸੇ ਬਲਦੌਦਾ ਦੇ ਲੰਬਾਗੜ੍ਹ ਨੇੜੇ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਕਾਰਨ ਬਦਰੀਨਾਥ ਹਾਈਵੇਅ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

ਚਮੋਲੀ ਦੀ ਪੁਲਿਸ ਸੁਪਰਡੈਂਟ ਸ਼ਵੇਤਾ ਚੌਬੇ ਨੇ ਦੱਸਿਆ ਕਿ ਹੇਮਕੁੰਟ ਸਾਹਿਬ 'ਚ ਬਰਫਬਾਰੀ ਹੋ ਰਹੀ ਹੈ। ਹੇਮਕੁੰਟ ਜਾਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਘੰਗਰੀਆ ਅਤੇ ਗੋਵਿੰਦਘਾਟ 'ਤੇ ਰੋਕ ਦਿੱਤਾ ਗਿਆ ਹੈ। ਮੌਸਮ ਠੀਕ ਹੁੰਦੇ ਹੀ ਸ਼ਰਧਾਲੂਆਂ ਨੂੰ ਹੇਮਕੁੰਟ ਵੱਲ ਰਵਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਰਿਸ਼ੀਕੇਸ਼, ਸ਼੍ਰੀਨਗਰ, ਨਾਗਰਾਸੂ ਗੁਰਦੁਆਰੇ 'ਚ ਰੁਕਣ ਵਾਲੇ ਯਾਤਰੀਆਂ ਨੂੰ ਖਰਾਬ ਮੌਸਮ ਕਾਰਨ ਅੱਗੇ ਨਾ ਜਾਣ ਦੀ ਅਪੀਲ ਕੀਤੀ ਹੈ।

ਬਰਫਬਾਰੀ ਕਾਰਨ ਹੇਮਕੁੰਟ ਸਾਹਿਬ ਦੀ ਯਾਤਰਾ ਵਿੱਚ ਵਿਘਨ, ਪੜ੍ਹੋ ਪੂਰੀ ਖ਼ਬਰ

ਪਿਛਲੇ ਦਿਨੀਂ ਵੀ ਹੇਮਕੁੰਟ ਸਾਹਿਬ ਵਿੱਚ ਬਰਫ਼ਬਾਰੀ ਹੋਈ ਸੀ। ਹੇਮਕੁੰਟ ਪਹੁੰਚੇ ਸ਼ਰਧਾਲੂਆਂ ਨੇ ਬਰਫਬਾਰੀ ਦਾ ਖੂਬ ਆਨੰਦ ਲਿਆ। ਅੱਜ ਵੀ ਮੌਸਮ ਖ਼ਰਾਬ ਹੈ ਅਤੇ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ ਸੂਬੇ 'ਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ।

22 ਮਈ ਨੂੰ ਖੁੱਲ੍ਹੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ: ਦੱਸ ਦੇਈਏ ਕਿ ਹੇਮਕੁੰਟ ਸਾਹਿਬ ਦੇ ਦਰਵਾਜ਼ੇ 22 ਮਈ ਨੂੰ ਖੋਲ੍ਹੇ ਗਏ ਸਨ। ਇਸ ਵਾਰ ਸਰਕਾਰ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਵੀ ਤੈਅ ਕੀਤੀ ਹੈ। ਅਜਿਹੇ 'ਚ ਇਸ ਵਾਰ ਇਕ ਦਿਨ 'ਚ ਸਿਰਫ 5000 ਸ਼ਰਧਾਲੂਆਂ ਨੂੰ ਹੀ ਹੇਮਕੁੰਟ ਸਾਹਿਬ 'ਚ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਹੇਮਕੁੰਟ ਸਾਹਿਬ ਯਾਤਰਾ ਰਜਿਸਟ੍ਰੇਸ਼ਨ: ਹੇਮਕੁੰਟ ਸਾਹਿਬ ਯਾਤਰਾ 'ਤੇ ਆਉਣ ਵਾਲੇ ਸਾਰੇ ਯਾਤਰੀ ਆਪਣੇ ਆਪ ਨੂੰ ਔਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਰਜਿਸਟਰ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਸਾਰਿਆਂ ਲਈ ਲਾਜ਼ਮੀ ਹੋਵੇਗੀ। ਇਸਦੇ ਲਈ, ਤੁਸੀਂ ਉੱਤਰਾਖੰਡ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਸ਼ਰਧਾਲੂਆਂ ਨੂੰ ਸੈਰ-ਸਪਾਟਾ ਵਿਭਾਗ ਦੀ ਵੈੱਬਸਾਈਟ registrationandtouristcare.uk.gov.in ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।

ਇਸ ਤੋਂ ਇਲਾਵਾ ਸ਼ਰਧਾਲੂ ਮੋਬਾਈਲ ਐਪਲੀਕੇਸ਼ਨ Tourist Care Uttarakhand ਰਾਹੀਂ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜੇ ਕੋਈ ਯਾਤਰੀ ਕਿਸੇ ਕਾਰਨ ਕਰਕੇ ਆਪਣੀ ਔਨਲਾਈਨ ਰਜਿਸਟ੍ਰੇਸ਼ਨ (Hemkund Sahib registration) ਨਹੀਂ ਕਰਵਾ ਸਕਦਾ, ਤਾਂ ਉਹ ਹੇਮਕੁੰਟ ਗੁਰਦੁਆਰਾ ਰਿਸ਼ੀਕੇਸ਼ ਵਿੱਚ ਜਾ ਕੇ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਔਫਲਾਈਨ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ : ਅਗਨੀਪਥ ਭਰਤੀ ਸਕੀਮ ਦੇ ਵਿਰੋਧ 'ਚ ਅੱਜ ਭਾਰਤ ਬੰਦ ਦਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.