ETV Bharat / bharat

Hemkund Sahib:5-5 ਫੁੱਟ ਡਿੱਗੀ ਬਰਫ, ਚਿੱਟੀ ਚਾਦਰ 'ਚ ਢੱਕਿਆ ਸ੍ਰੀ ਹੇਮਕੁੰਟ ਸਾਹਿਬ

author img

By

Published : Jun 1, 2021, 5:22 PM IST

5 ਫੁੱਟ ਬਰਫ 'ਚ ਢੱਕਿਆ ਸ੍ਰੀ ਹੇਮਕੁੰਟ ਸਾਹਿਬ
5 ਫੁੱਟ ਬਰਫ 'ਚ ਢੱਕਿਆ ਸ੍ਰੀ ਹੇਮਕੁੰਟ ਸਾਹਿਬ

ਸ੍ਰੀ ਹੇਮਕੁੰਟ ਸਾਹਿਬ (Sri Hemkund Sahib )'ਚ ਅਜੇ ਵੀ ਪੰਜ ਫੁੱਟ ਤੱਕ ਬਰਫ ਜਮੀਂ ਹੋਈ ਹੈ। ਇਥੇ ਰੁੱਕ-ਰੁੱਕ ਕੇ ਬਰਫਬਾਰੀ (Heavy snowfall )ਹੋ ਰਹੀ ਹੈ, ਜਿਸ ਕਾਰਨ ਹੇਮਕੁੰਟ ਸਾਹਿਬ ਤੇ ਆਸਥਾ ਪੱਥ ਵੀ ਬਰਫ ਨਾਲ ਢੱਕ ਗਏ ਹਨ।

ਚਮੋਲੀ: ਹਿਮਾਲਯ ਖੇਤਰ 'ਚ ਸੱਤ ਚੋਟੀਆਂ ਦੇ ਵਿਚਕਾਰ ਸਥਿਤ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ (Sri Hemkund Sahib ), ਜੂਨ ਮਹੀਨੇ 'ਚ ਤਕਰੀਬਨ ਪੰਜ ਫੁੱਟ ਬਰਫ (Heavy snowfall )ਨਾਲ ਢੱਕਿਆ ਹੋਇਆ ਹੈ। ਜਦੋਂ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਅਜੇ ਤੱਕ ਕੋਰੋਨਾ ਦੀ ਲਾਗ ਕਾਰਨ ਸ਼ੁਰੂ ਨਹੀਂ ਹੋ ਸਕੀ ਹੈ।

5 ਫੁੱਟ ਬਰਫ 'ਚ ਢੱਕਿਆ ਸ੍ਰੀ ਹੇਮਕੁੰਟ ਸਾਹਿਬ

ਹੇਮਕੁੰਟ ਸਾਹਿਬ ਤੋਂ, ਗੁਰਦੁਆਰਾ ਪ੍ਰਬੰਧਨ ਦੇ ਅਧਿਕਾਰੀ ਅਤੇ ਕਰਮਚਾਰੀ ਵਾਪਸ ਆਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਚਾਰੇ ਪਾਸੇ ਬਰਫਬਾਰੀ ਹੋ ਰਹੀ ਹੈ। ਹੇਮਕੁੰਟਸਰੋਵਰ ਵੀ ਬਰਫ ਵਿੱਚ ਤਬਦੀਲ ਹੋ ਚੁੱਕਾ ਹੈ। ਹੇਮਕੁੰਟ ਵਿੱਚ, ਦਿਮਾਗ ਤੇ ਮਨ ਨੂੰ ਸ਼ਾਂਤੀ ਦੇਣ ਵਾਲੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇੱਥੇ ਮੌਸਮ ਸਾਫ ਹੋਣ 'ਤੇ ਵੀ ਨੇੜਲੇ ਇਲਾਕਿਆਂ ਵਿੱਚ ਚਾਰੇ ਪਾਸੇ ਬਰਫ ਦੀ ਚਾਦਰ ਦਿਖਾਈ ਦਿੰਦੀ ਹੈ। ਹਾਲਾਂਕਿ, ਅਜੇ ਤੱਕ ਯਾਤਰਾ ਨਾ ਸ਼ੁਰੂ ਹੋਣ ਦੇ ਚਲਦੇ ਇਥੇ ਸਨਾਟਾ ਪਸਰਿਆ ਹੋਇਆ ਹੈ।

ਹੇਮਕੁੰਟ ਅਤੇ ਗੋਵਿੰਦਘਾਟ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਯਾਤਰਾ ਦੇ ਸ਼ੁਰੂ ਹੋਣ ਸੰਬੰਧੀ ਸ਼ਰਧਾਲੂਆਂ ਵੱਲੋਂ ਲਗਾਤਾਰ ਕਾਲਾਂ ਕੀਤੀਆਂ ਜਾ ਰਹੀਆਂ ਹਨ। ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ 1 ਜੂਨ ਦੇ ਵਿਚਕਾਰ ਸ਼ੁਰੂ ਹੁੰਦੀ ਸੀ, ਪਰ ਇਸ ਸਾਲ ਟਰੱਸਟ ਨੇ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀ ਮਿਤੀ 10 ਮਈ ਨਿਰਧਾਰਤ ਕੀਤੀ ਸੀ, ਪਰ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਯਾਤਰਾ ਨੂੰ ਮੁਲਤਵੀ ਕਰਨਾ ਪਿਆ। ਜਿਸ ਤੋਂ ਬਾਅਦ ਅਜੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਗੋਵਿੰਦਘਾਟ ਗੁਰਦੁਆਰੇ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਉਹ ਟਰੱਸਟ ਦੇ ਲੋਕਾਂ ਦੇ ਨਾਲ ਹੇਮਕੁੰਟ ਸਾਹਿਬ ਦਾ ਨਿਰੀਖਣ ਕਰਨ ਵੀ ਗਏ ਸਨ। ਹੇਮਕੁੰਟ ਸਾਹਿਬ ਵਿੱਚ ਅਜੇ ਵੀ ਪੰਜ ਫੁੱਟ ਤੱਕ ਬਰਫ ਜਮੀਂ ਹੋਈ ਹੈ। ਧਾਮ ਵਿੱਚ ਅਜੇ ਵੀ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਹੇਮਕੁੰਟ ਸਾਹਿਬ ਅਤੇ ਅਸਥਾ ਪੱਥ ਬਰਫ ਹੇਠ ਢੱਕੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਕਹਿਰ ਘੱਟਣ ਤੋਂ ਬਾਅਦ ਹੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਸ਼ੁਰੂ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.