ETV Bharat / bharat

Haryana Violence Updates: ਭੀੜ ਨੇ ਧਾਰਮਿਕ ਸਥਾਨ ਨੂੰ ਲਗਾਈ ਅੱਗ, ਹੁਣ ਤਕ 5 ਮੌਤਾਂ, ਸੀਐੱਮ ਨੇ ਬੁਲਾਈ ਬੈਠਕ

author img

By

Published : Aug 1, 2023, 1:46 PM IST

ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਕ ਘਟਨਾ ਦੇ ਦੋਸ਼ੀਆਂ ਨੂੰ ਫੜਨ ਲਈ 15 ਟੀਮਾਂ ਬਣਾਈਆਂ ਗਈਆਂ ਹਨ CID ਇਸ ਮਾਮਲੇ 'ਚ ਜਾਣਕਾਰੀ ਇਕੱਠੀ ਕਰ ਰਹੀ ਹੈ। ਪਰੇਸ਼ਾਨੀ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਹਰਿਆਣਾ ਨਾਲ ਜੁੜੀ ਰਾਜਸਥਾਨ ਦੇ ਭਰਤਪੁਰ ਦੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

Nuh violence The mob set fire to the religious place, internet services stopped in Manesar and Pataudi
ਲਗਾਤਾਰ ਵੱਧ ਰਹੀ ਨੂਹ ਹਿੰਸਾ,ਭੀੜ ਨੇ ਧਾਰਮਿਕ ਸਥਾਨ ਨੂੰ ਲਗਾਈ ਅੱਗ, ਮਾਨੇਸਰ ਤੇ ਪਟੌਦੀ 'ਚ ਇੰਟਰਨੈੱਟ ਸੇਵਾਵਾਂ ਬੰਦ

ਗੁਰੂਗ੍ਰਾਮ: ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਦੀ ਅੱਗ ਹੁਣ ਗੁਰੂਗ੍ਰਾਮ ਤੱਕ ਵੀ ਦੇਖਣ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਨੂੰ ਲੋਕਾਂ ਦੀ ਭੀੜ ਇਕ ਧਾਰਮਿਕ ਸਥਾਨ 'ਤੇ ਪਹੁੰਚ ਗਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਭੀੜ ਨੇ ਧਾਰਮਿਕ ਸਥਾਨ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਗੋਲੀਬਾਰੀ 'ਚ ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸਾਦ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਮਾਨੇਸਰ, ਪਟੌਦੀ ਅਤੇ ਸੋਹਨਾ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੰਟਰਨੈੱਟ ਸੇਵਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ।

ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ : ਗੁਰੂਗ੍ਰਾਮ ਪੁਲਿਸ ਦੇ ਅਨੁਸਾਰ,ਭੀੜ ਅੱਧੀ ਰਾਤ ਤੋਂ ਬਾਅਦ ਸੈਕਟਰ 57 ਦੇ ਇੱਕ ਧਾਰਮਿਕ ਸਥਾਨ 'ਤੇ ਪਹੁੰਚੀ। ਭੀੜ 'ਚੋਂ ਕੁਝ ਲੋਕਾਂ ਨੇ ਧਾਰਮਿਕ ਸਥਾਨ 'ਤੇ ਮੌਜੂਦ ਲੋਕਾਂ 'ਤੇ ਗੋਲੀਆਂ ਚਲਾਈਆਂ ਅਤੇ ਅੱਗ ਵੀ ਲਗਾ ਦਿੱਤੀ। ਜਿਵੇਂ ਹੀ ਨੂਹ ਹਿੰਸਾ ਦੀ ਖ਼ਬਰ ਲੋਕਾਂ ਤੱਕ ਪਹੁੰਚੀ ਤਾਂ ਸੋਹਾਣਾ ਵਿੱਚ ਭੀੜ ਨੇ ਚਾਰ ਵਾਹਨਾਂ ਅਤੇ ਇੱਕ ਦੁਕਾਨ ਨੂੰ ਅੱਗ ਲਗਾ ਦਿੱਤੀ। ਦੱਸ ਦੇਈਏ ਕਿ ਨੂਹ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।

ਪੁਲਿਸ ਕਰ ਰਹੀ ਜ਼ਖਮੀਆਂ ਅਤੇ ਮ੍ਰਿਤਕਾਂ ਦੀ ਪਛਾਣ: ਮ੍ਰਿਤਕਾਂ ਵਿੱਚ ਦੋ ਹੋਮਗਾਰਡ ਵੀ ਸ਼ਾਮਲ ਹਨ। ਜਿਨ੍ਹਾਂ ਦੀ ਪਛਾਣ ਨੀਰਜ ਅਤੇ ਗੁਰਸੇਵਕ ਵਜੋਂ ਹੋਈ ਹੈ।ਇਸ ਤੋਂ ਇਲਾਵਾ ਇੱਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸਾਦ ਵਜੋਂ ਹੋਈ ਹੈ। ਇਕ ਦੀ ਪਛਾਣ ਪਾਣੀਪਤ ਦੇ ਨੂਰਵਾਲਾ ਨਿਵਾਸੀ ਅਰਵਿੰਦ ਵਜੋਂ ਹੋਈ ਹੈ। ਚੌਥੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਨੂਹ 'ਚ 23 ਜ਼ਖਮੀਆਂ 'ਚ 10 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਨੇ ਦੰਗਿਆਂ ਦੇ ਸਬੰਧ ਵਿੱਚ ਜ਼ਿਲ੍ਹੇ ਵਿੱਚ 11 ਐਫਆਈਆਰ ਦਰਜ ਕੀਤੀਆਂ ਹਨ ਅਤੇ 27 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹਿੰਸਾ ਦੌਰਾਨ ਘੱਟੋ-ਘੱਟ 120 ਵਾਹਨ ਨੁਕਸਾਨੇ ਗਏ। ਇਨ੍ਹਾਂ ਵਿੱਚੋਂ ਅੱਠ ਗੱਡੀਆਂ ਪੁਲੀਸ ਮੁਲਾਜ਼ਮਾਂ ਦੀਆਂ ਸਨ।

ਪੁਲਿਸ ਨੇ ਕੀਤੀ ਅਪੀਲ : ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਿੰਸਾ ਇੱਕ ਅਫਵਾਹ ਕਾਰਨ ਹੋਈ ਹੈ। ਅਫਵਾਹ ਸੀ ਕਿ ਬਜਰੰਗ ਦਲ ਦਾ ਮੈਂਬਰ ਅਤੇ ਗਊ ਰੱਖਿਅਕ ਮੋਨੂੰ ਮਾਨੇਸਰ, ਜੋ ਇਸ ਫਰਵਰੀ ਵਿਚ ਹਰਿਆਣਾ ਦੇ ਭਿਵਾਨੀ ਵਿਚ ਦੋ ਮੁਸਲਿਮ ਆਦਮੀਆਂ ਦੀ ਹੱਤਿਆ ਲਈ ਲੋੜੀਂਦਾ ਸੀ, ਵੀ ਇਸ ਜਲੂਸ ਦਾ ਹਿੱਸਾ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਮਾਨੇਸਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਨੂਹ ਦੀ ਹਿੰਸਾ ਤੋਂ ਬਾਅਦ ਕਈ ਇਲਾਕੇ ਸੀਲ ਕੀਤੇ ਗਏ ਹਨ ਲੋਕਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ, ਤਾਂ ਜੋ ਕਿਸੇ ਤਰ੍ਹਾਂ ਦਾ ਹੋਰ ਨੁਕਸਾਨ ਕਿਸੇ ਨੂੰ ਝੱਲਣਾ ਨਾ ਪਵੇ। ਇਸ ਨੂੰ ਦੇਖਦੇ ਹੋਏ। ਇੰਟਰਨੇਟ ਸੁਵਿਧਾਵਾਂ ਵੀ ਬੰਦ ਕੀਤੀਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.