ETV Bharat / bharat

ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਰਾਵਤ ਨੇ ਕੈਪਟਨ ਬਾਰੇ ਕਹੀ ਇਹ ਗੱਲ...

author img

By

Published : Aug 28, 2021, 12:42 PM IST

Updated : Aug 28, 2021, 1:47 PM IST

ਪੰਜਾਬ ਕਾਂਗਰਸ ਕਲੇਸ਼: ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਪੰਜਾਬ ਕਾਂਗਰਸ ਕਲੇਸ਼: ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਤਕਰੀਬਨ ਡੇਢ ਘੰਟੇ ਚਲੀ ਇਸ ਮੀਟਿੰਗ ’ਚ ਕਈ ਮੁੱਦਿਆ ’ਤੇ ਚਰਚਾ ਕੀਤੀ ਗਈ।

ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਿਆਸੀ ਡਰਾਮੇ ’ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਾਂਗਰਸੀ ਆਗੂ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਹਰੀਸ਼ ਰਾਵਤ ਅਤੇ ਰਾਹੁਲ ਗਾਂਧੀ ਦੀ ਇਹ ਮੁਲਾਕਾਤ ਤਕਰੀਬਨ ਡੇਢ ਘੰਟੇ ਚੱਲੀ।

ਇਸ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਅਗਲੇ 2 ਤੋਂ 3 ਦਿਨ ਚ ਚੰਡੀਗੜ੍ਹ ਆਉਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨਗੇ।

ਪੰਜਾਬ ਮਾਮਲਿਆਂ ’ਤੇ ਕੀਤੀ ਚਰਚਾ

ਹਰੀਸ਼ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਬਹੁਤ ਹੀ ਛੋਟੀ ਮੁਲਾਕਾਤ ਹੋਈ ਹੈ। ਉਨ੍ਹਾਂ ਵੱਲੋਂ ਪੰਜਾਬ ਚ ਜੋ ਸਥਿਤੀ ਹੈ ਉਸ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਭ ਕੁਝ ਦੱਸ ਚੁੱਕੇ ਹਨ। ਇੰਚਾਰਜ ਅਹੁਦੇ ਵਿੱਚ ਤਬਦੀਲੀ ਦੇ ਸਬੰਧ ਚ ਰਾਵਤ ਨੇ ਕਿਹਾ ਕਿ ਕਾਂਗਰਸ ਚ ਪਾਰਟੀ ਜੋ ਵੀ ਫੈਸਲਾ ਲੈਂਦੀ ਹੈ ਉਹ ਆਖਿਰੀ ਫੈਸਲਾ ਹੁੰਦਾ ਹੈ। ਜਦੋ ਤੱਕ ਉਹ ਉਨ੍ਹਾਂ ਨੂੰ ਕਹਿਣਗੇ ਉਸ ਸਮੇਂ ਤੱਕ ਉਹ ਆਪਣਾ ਕੰਮ ਕਰਦੇ ਰਹਿਣਗੇ।

ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਸਿੱਧੂ ਦੇ ਸਲਾਹਕਾਰ ਦੇ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਪਾਕਿਸਤਾਨ ਤੇ ਕਸ਼ਮੀਰ ਮੁੱਦੇ ‘ਤੇ ਬਿਆਨ ਦੇ ਕੇ ਪਾਰਟੀ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜਿਥੇ ਪਾਰਟੀ ਹਾਈ ਕਮਾਂਡ ਤੋਂ ਕਾਰਵਾਈ ਦੀ ਮੰਗ ਕੀਤੀ ਸੀ, ਉਥੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਾਲੀ ਕਾਂਗਰਸ ਤਾਂ ਦੂਰ ਦੀ ਗੱਲ ਦੇਸ਼ ਵਿੱਚ ਰਹਿਣ ਲਾਇਕ ਨਹੀਂ ਹਨ।

ਸੋਨੀਆ ਨੇ ਦਖਲ ਲਈ ਰਾਵਤ ਨੂੰ ਕਿਹਾ ਸੀ

ਸੂਤਰ ਦੱਸਦੇ ਹਨ ਕਿ ਇਸ ਉਪਰੰਤ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਮਸਲੇ ‘ਚ ਦਖਲ ਦੇਣ ਲਈ ਕਿਹਾ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਸਲਾਹਕਾਰ ਨੂੰ ਨੱਥ ਪਾਊਣ ਲਈ ਰਾਵਤ ਨੇ ਸਿੱਧੂ ਨਾਲ ਗੱਲਬਾਤ ਵੀ ਕੀਤੀ ਸੀ ਪਰ ਮਸਲਾ ਨਹੀਂ ਸੀ ਸੁਲਝਿਆ ਤੇ ਇਸੇ ‘ਤੇ ਹੁਣ ਪਾਰਟੀ ਹਾਈਕਮਾਂਡ ਵਿਚਾਰ ਵਟਾਂਦਰਾ ਕਰੇਗੀ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਲਗਾਤਾਰ ਵਿਵਾਦ ‘ਤੇ ਸਥਾਈ ਰੋਕ ਕਿਵੇਂ ਲਗਾਈ ਜਾ ਸਕਦੀ ਹੈ।

Last Updated :Aug 28, 2021, 1:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.