ETV Bharat / bharat

ਸ਼ਰਦ ਨਰਾਤੇ : ਸ਼ਕਤੀਪੀਠਾਂ 'ਚ ਮਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਜਾਣੋ ਜ਼ਰੂਰੀ ਦਿਸ਼ਾ ਨਿਰਦੇਸ਼

author img

By

Published : Oct 8, 2021, 9:57 AM IST

ਮਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਜਾਣੋ ਜ਼ਰੂਰੀ ਦਿਸ਼ਾ ਨਿਰਦੇਸ਼
ਮਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਜਾਣੋ ਜ਼ਰੂਰੀ ਦਿਸ਼ਾ ਨਿਰਦੇਸ਼

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਵਿੱਚ, ਬਾਹਰੀ ਸੂਬਿਆਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਹਰ ਸਾਲ ਸ਼ਰਦ ਨਰਾਤਿਆਂ ਵਿੱਚ ਮਾਂ ਜਵਾਲਾ ਦੀ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਆਉਂਦੇ ਹਨ। ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਵਿੱਚ ਨਰਾਤਿਆਂ ਦੇ ਦੌਰਾਨ, ਸ਼ਰਧਾਲੂਆਂ ਲਈ ਕੋਵਿਡ -19 ਦੇ ਨਿਯਮਾਂ ਦੇ ਮੁਤਾਬਕ ਆਉਣ ਜਾਣ ਦੇ ਪ੍ਰਬੰਧ ਕੀਤੇ ਗਏ ਹਨ। ਮਾਸਕ ਤੋਂ ਬਿਨਾਂ ਦਰਸ਼ਨ ਦੀ ਆਗਿਆ ਨਹੀਂ ਹੋਵੇਗੀ।

ਸ਼ਿਮਲਾ: 7 ਅਕਤੂਬਰ ਤੋਂ ਸ਼ਰਦ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਹਿੰਦੂ ਧਰਮ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਨਰਾਤੇ ਦੇ ਪਹਿਲੇ ਦਿਨ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੁਰੂ ਹੋਈ ਹੈ। ਹਾਲਾਂਕਿ, ਇਸ ਵਾਰ ਵੀ ਸ਼ਰਧਾਲੂਆਂ ਨੂੰ ਮਾਂ ਦੇ ਦਰਸ਼ਨ ਪਾਬੰਦੀਆਂ ਵਿਚਾਲੇ ਹੀ ਕਰਨੇ ਪੈਣਗੇ।

ਸ਼ਰਧਾਲੂਆਂ ਨੂੰ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਅਤੇ ਦੋਹਾਂ ਟੀਕਿਆਂ ਦੀਆਂ ਖੁਰਾਕਾਂ ਦੇ ਸਬੂਤ ਦਿਖਾਉਣੇ ਪੈਣਗੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਮੰਦਰ ਵਿੱਚ ਦਾਖਲ ਹੋਣ ਆਗਿਆ ਹੋਵੇਗੀ। ਜੇਕਰ ਰੈਪਿਡ ਟੈਸਟ ਦੀ ਲੋੜ ਹੈ , ਤਾਂ ਉਹ ਵੀ ਮੌਕੇ 'ਤੇ ਕੀਤਾ ਜਾਵੇਗਾ। ਹਾਲਾਂਕਿ, ਇਸ ਵਾਰ ਵੀ ਨਰਾਤਿਆਂ ਦੇ ਦੌਰਾਨ, ਮੰਦਰ ਵਿੱਚ ਨਾਰੀਅਲ ਅਤੇ ਕੜਾਹ ਪ੍ਰਸ਼ਾਦ ਚੜ੍ਹਾਉਣ ਦੀ ਵੀ ਮਨਾਹੀ ਹੋਵੇਗੀ।

ਦਰਸ਼ਨ ਪਰਚੀ ਹੋਣਾ ਲਾਜ਼ਮੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਵਿੱਚ, ਬਾਹਰੀ ਸੂਬਿਆਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਹਰ ਸਾਲ ਸ਼ਰਦ ਨਰਾਤਿਆਂ ਵਿੱਚ ਮਾਂ ਜਵਾਲਾ ਦੀ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਆਉਂਦੇ ਹਨ। ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਵਿੱਚ ਨਰਾਤਿਆਂ ਦੇ ਦੌਰਾਨ, ਸ਼ਰਧਾਲੂਆਂ ਲਈ ਕੋਵਿਡ -19 ਦੇ ਨਿਯਮਾਂ ਦੇ ਮੁਤਾਬਕ ਆਉਣ ਜਾਣ ਦੇ ਪ੍ਰਬੰਧ ਕੀਤੇ ਗਏ ਹਨ। ਮਾਸਕ ਤੋਂ ਬਿਨਾਂ ਦਰਸ਼ਨ ਦੀ ਆਗਿਆ ਨਹੀਂ ਹੋਵੇਗੀ। ਇਸ ਦੇ ਨਾਲ-ਨਾਲ ਦਰਸ਼ਨ ਪਰਚੀ ਵੀ ਲਾਜ਼ਮੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਨ੍ਹਾਂ ਨਿਰਦੇਸ਼ਾਂ ਦੇ ਮੁਤਾਬਕ ਹੀ ਨਰਾਤਿਆਂ ਵਿੱਚ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਏ ਜਾਣਗੇ। ਮੰਦਰ ਪ੍ਰਸ਼ਾਸਨ ਵੱਲੋਂ ਇਸ ਸਬੰਦੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

RT-PCR ਨੈਗੇਟਿਵ ਰਿਪੋਰਟ ਵੀ ਜ਼ਰੂਰੀ

ਊਨਾ ਜ਼ਿਲ੍ਹੇ ਵਿੱਚ ਸਥਿਤ ਮਾਂ ਚਿੰਤਪੁਰਨੀ ਮੰਦਰ ਵਿੱਚ ਕੋਵਿਡ ਪ੍ਰੋਟੋਕੋਲ ਦੇ ਤਹਿਤ ਦਰਸ਼ਨ ਦੀ ਪਰਚੀ ਲੈਣੀ ਜ਼ਰੂਰੀ ਹੋਵੇਗੀ। ਉਸ ਤੋਂ ਬਾਅਦ ਹੀ ਮੰਦਰ ਦੇ ਵਿਹੜੇ ਵਿੱਚ ਐਂਟਰੀ ਹੋ ਸਕੇਗੀ।ਕੋਵਿਡ ਪ੍ਰੋਟੋਕੋਲ ਦੇ ਤਹਿਤ, ਸ਼ਰਧਾਲੂਆਂ ਨੂੰ ਚਲਦੇ-ਚਲਦੇ ਹੀ ਮੰਦਰ ਦੇ ਦਰਸ਼ਨ ਕਰਨੇ ਪੈਣਗੇ। ਕਿਸੇ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਰਹਿਣ ਅਤੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਮਹਿਤਪੁਰ, ਆਸ਼ਾ ਦੇਵੀ ਅਤੇ ਮਾਰਵਾੜੀ ਵਿਖੇ ਬੈਰੀਅਰ ਤਾਇਨਾਤ ਕੀਤੇ ਗਏ ਹਨ।ਇਥੇ ਸ਼ਰਧਾਲੂ ਆਪਣੇ ਕੋਵਿਡ ਟੀਕੇ ਜਾਂ ਰੈਪਿਡ ਐਂਟੀਜੇਨ ਜਾਂ ਆਰਟੀਪੀਸੀਆਰ ਰਿਪੋਰਟ ਅਤੇ ਕੋਵਿਡ ਵੈਕਸੀਨੇਸ਼ ਦੀ ਦੋਹਾਂ ਟੀਕਿਆਂ ਦੀਆਂ ਖੁਰਾਕਾਂ ਦੇ ਸਬੂਤ ਦਿਖਾਉਣੇ ਪੈਣਗੇ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਦਾਖਲ਼ ਹੋਣ ਦੀ ਆਗਿਆ ਮਿਲੇਗੀ। ਨਰਾਤਿਆਂ ਵਿੱਚ ਸੂਬੇ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਸਣੇ ਹੋਰਨਾਂ ਕਈ ਸੂਬਿਆਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਇਥੇ ਮੱਥਾ ਟੇਕਣ ਆਉਂਦੇ ਹਨ।

ਜ਼ਿਲ੍ਹਾ ਬਿਲਾਸਪੁਰ ਵਿੱਚ ਸਥਿਤ ਮਾਂ ਨੈਣਾ ਦੇਵੀ ਦੇ ਦਰਬਾਰ ਵਿੱਚ ਬਾਹਰਲੇ ਸੂਬਿਆਂ ਤੋਂ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ। ਕੁੱਝ ਪਾਬੰਦੀਆਂ ਦੇ ਵਿਚਕਾਰ, ਸ਼ਰਧਾਲੂ ਇੱਥੇ ਮਾਂ ਦੇ ਦਰਸ਼ਨ ਕਰਨਗੇ। ਸ਼ਰਧਾਲੂ ਹਵਨ ਕੁੰਡ ਵਿੱਚ ਆਹੂਤੀ ਦੇ ਸਕਣਗੇ, ਪਰ ਇੱਥੇ ਬੈਠ ਕੇ ਹਵਨ ਕਰਨ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ, ਪੁਜਾਰੀਆਂ ਵੱਲੋਂ ਸ਼ਰਧਾਲੂਆਂ ਦੇ ਹੱਥਾਂ ਵਿੱਚ ਧਾਗੇ ਬੰਨ੍ਹਣ 'ਤੇ ਵੀ ਪਾਬੰਦੀ ਹੋਵੇਗੀ। ਸ਼੍ਰੀ ਨੈਣਾ ਦੇਵੀ ਮੰਦਰ ਵਿੱਚ ਪ੍ਰਸ਼ਾਦ ਚੜ੍ਹਾਉਣ ਦੀ ਮਨਾਹੀ ਹੋਵੇਗੀ। ਹੱਥ ਵਿੱਚ ਸਤਰ ਬੰਨ੍ਹਣ, ਸ਼ੇਵ ਕਰਨ, ਲੰਗਰ ਲਗਾਉਣ ਅਤੇ ਪ੍ਰਸ਼ਾਦ ਚੜ੍ਹਾਉਣ ਉੱਤੇ ਵੀ ਪੂਰਨ ਪਾਬੰਦੀ ਹੋਵੇਗੀ।

" NO MASK NO DARSHAN " ਨਿਯਮ

ਨਰਾਤਿਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਜ਼ਿਲ੍ਹਿਆ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਕੋਵਿਡ-19 ਮਹਾਂਮਾਰੀ ਵਿਚਾਲੇ ਸਾਵਧਾਨੀ ਦੇ ਤੌਰ 'ਤੇ ਇਸ ਵਾਰ ਵੀ ਨਰਾਤੇ ਦੇ ਮੇਲੇ ਵਿੱਚ " NO MASK NO DARSHAN " ਨਿਯਮ ਸਖ਼ਤੀ ਨਾਲ ਲਾਗੂ ਹੋਵੇਗਾ। ਮੇਲੇ ਦੇ ਮੱਦੇਨਜ਼ਰ ਸਾਰੇ ਵਿਭਾਗਾਂ ਬਿਜਲੀ, ਪੀਣ ਵਾਲੇ ਪਾਣੀ, ਮੈਡੀਕਲ, ਟਰਾਂਸਪੋਰਟ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸ਼ਰਧਾਲੂਆਂ ਲਈ ਜ਼ਰੂਰੀ ਦਿਸ਼ਾ- ਨਿਰਦੇਸ਼

  • ਸਰਕਾਰ ਵੱਲੋਂ ਜਾਰੀ ਐਸਓਪੀ ਦੀ ਪਾਲਣਾ ਕੀਤੀ ਜਾਵੇਗੀ।
  • ਕੋਵਿਡ -19 ਦੇ ਨਿਯਮਾਂ ਦੀ ਪਾਲਣਾ ਮੁਤਾਬਕ ਹੀ ਦਰਸ਼ਨਾਂ ਦਾ ਪ੍ਰਬੰਧ।
  • ਪ੍ਰਸ਼ਾਦ ਚੜ੍ਹਾਉਣ ਦੀ ਮਨਾਹੀ ਹੋਵੇਗੀ।
  • ਸ਼ਰਧਾਲੂ ਬੈਠ ਕੇ ਹਵਨ ਨਹੀਂ ਕਰ ਸਕਣਗੇ।
  • ਮੁੰਡਨ ਤੇ ਲੰਗਰ ਕਰਵਾਉਣ ਉੱਤੇ ਪੂਰਨ ਪਾਬੰਦੀ।
  • ਮੰਦਰ ਦੀਆਂ ਮੂਰਤੀਆਂ ਨੂੰ ਛੋਹਣ ਦੀ ਮਨਾਹੀ।
  • ਮੰਦਰ ਵਿੱਚ ਜ਼ਿਆਦਾ ਦੇਰ ਤੱਕ ਰੁਕਣ ਦੀ ਮਨਾਹੀ।
  • ਬਿਨਾਂ ਮਾਸਕ ਦੇ ਦਰਸ਼ਨਾਂ ਦੀ ਆਗਿਆ ਨਹੀਂ। ਲਾਗੂ ਹੋਵੇਗਾ " NO MASK NO DARSHAN " ਨਿਯਮ।
  • ਮਾਂ ਚਿੰਤਪੁਰਨੀ ਮੰਦਰ ਵਿੱਚ ਕੋਵਿਡ ਪ੍ਰੋਟੋਕਾਲ ਤਹਿਤ ਦਰਸ਼ਨ ਪਰਚੀ ਲੈਣਾ ਲਾਜ਼ਮੀ ਹੈ।
  • ਮੰਦਰ ਪਰਿਸਰ ਵਿੱਚ ਕਿਸੇ ਨੂੰ ਰੁਕਣ ਦੀ ਆਗਿਆ ਨਹੀਂ।
  • RT-PCR ਨੈਗੇਟਿਵ ਰਿਪੋਰਟ ਵੀ ਜ਼ਰੂਰੀ।

ਇਹ ਵੀ ਪੜ੍ਹੋ : Shardiya Navratri 2021 : ਨਰਾਤੇ ਦੇ ਦੂਜੇ ਦਿਨ ਹੁੰਦੀ ਹੈ ਮਾਂ ਬ੍ਰਹਮਚਾਰਿਣੀ ਦੀ ਪੂਜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.