ETV Bharat / bharat

ਅਰਥ ਸ਼ਾਸਤਰੀ ਵੀ ਅਨੰਤ ਨਾਗੇਸ਼ਵਰਨ ਬਣੇ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ

author img

By

Published : Jan 29, 2022, 9:54 AM IST

ਮੋਦੀ ਸਰਕਾਰ ਨੇ ਅਰਥ ਸ਼ਾਸਤਰੀ ਵੀ ਅਨੰਤ ਨਾਗੇਸ਼ਵਰਨ (Economist V Anantha Nageswaran) ਨੂੰ ਮੁੱਖ ਆਰਥਿਕ ਸਲਾਹਕਾਰ (CEA) ਨਿਯੁਕਤ ਕੀਤਾ ਹੈ। ਉਹ ਕੇਵੀ ਸੁਬਰਾਮਨੀਅਮ ਦੀ ਥਾਂ ਲੈਣਗੇ, ਜਿਨ੍ਹਾਂ ਨੇ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦਸੰਬਰ 2021 ਵਿੱਚ ਸੀਈਏ ਦਾ ਅਹੁਦਾ ਛੱਡ ਦਿੱਤਾ ਸੀ।

ਵੀ ਅਨੰਤ ਨਾਗੇਸ਼ਵਰਨ
ਵੀ ਅਨੰਤ ਨਾਗੇਸ਼ਵਰਨ

ਨਵੀਂ ਦਿੱਲੀ: ਆਰਥਿਕ ਸਰਵੇਖਣ ਦੇ ਬਾਹਰ ਹੋਣ ਤੋਂ ਸਿਰਫ਼ ਤਿੰਨ ਦਿਨ ਪਹਿਲਾਂ, ਸਰਕਾਰ ਨੇ ਸ਼ੁੱਕਰਵਾਰ ਨੂੰ ਅਰਥ ਸ਼ਾਸਤਰੀ ਵੀ ਅਨੰਤ ਨਾਗੇਸ਼ਵਰਨ (Govt appoints Dr V Anantha Nageswaran as Chief Economic Advisor) ਨੂੰ ਮੁੱਖ ਆਰਥਿਕ ਸਲਾਹਕਾਰ (ਸੀਈਏ) ਨਿਯੁਕਤ ਕੀਤਾ। ਸਿੱਖਿਆ ਦੇ ਖੇਤਰ ਨਾਲ ਜੁੜੇ ਅਤੇ ਕ੍ਰੇਡਿਟ ਸੁਈਸ ਗਰੁੱਪ ਏਜੀ ਅਤੇ ਜੂਲੀਅਸ ਬੇਅਰ ਗਰੁੱਪ ਦੇ ਨਾਲ ਕੰਮ ਕਰ ਚੁੱਕੇ ਨਾਗੇਸ਼ਵਰਨ ਨੇ ਸੀਈਏ ਦੇ ਤੌਰ ’ਤੇ ਕੇਵੀ ਸੁਬਰਾਮਨੀਅਮ ਦਾ ਸਥਾਨ ਲਿਆ ਹੈ।

ਸੁਬਰਾਮਨੀਅਮ ਨੇ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦਸੰਬਰ 2021 ਵਿੱਚ ਸੀਈਏ ਦਾ ਅਹੁਦਾ ਛੱਡ ਦਿੱਤਾ ਸੀ। ਸਰਕਾਰ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਾਗੇਸ਼ਵਰਨ ਨੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਸਾਲ 2021-22 ਦੇ ਆਰਥਿਕ ਸਰਵੇਖਣ ਦੇ ਸਾਹਮਣੇ ਆਉਣ ਤੋਂ ਤਿੰਨ ਦਿਨ ਪਹਿਲਾਂ ਹੋਈ ਹੈ।

ਆਰਥਿਕ ਸਰਵੇਖਣ ਅਗਲੇ ਵਿੱਤੀ ਸਾਲ ਲਈ ਲਗਭਗ 9 ਫੀਸਦ ਦੇ ਵਾਧੇ ਦੀ ਭਵਿੱਖਬਾਣੀ ਪੇਸ਼ ਕਰਨ ਦੀ ਸੰਭਾਵਨਾ ਹੈ ਕਿਉਂਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਮਹਾਂਮਾਰੀ ਤੋਂ ਠੀਕ ਹੋਣ ਦੇ ਸੰਕੇਤ ਦਰਸਾਉਂਦੀ ਹੈ। ਆਰਥਿਕ ਸਰਵੇਖਣ 31 ਜਨਵਰੀ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਣਾ ਹੈ।

ਮੈਸੇਚਿਉਸੇਟਸ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ

ਵਿੱਤ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਈਕੇ ਵਜੋਂ ਆਪਣੀ ਨਿਯੁਕਤੀ ਤੋਂ ਪਹਿਲਾਂ ਨਾਗੇਸ਼ਵਰਨ ਇੱਕ ਲੇਖਕ, ਅਧਿਆਪਕ ਅਤੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ। ਉਹ 2019 ਤੋਂ 2021 ਤੱਕ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਪਾਰਟ-ਟਾਈਮ ਮੈਂਬਰ ਵੀ ਰਹੇ ਹਨ।

ਇਸ ਤੋਂ ਇਲਾਵਾ ਉਸਨੇ ਭਾਰਤ ਅਤੇ ਸਿੰਗਾਪੁਰ ਵਿੱਚ ਕਈ ਵਪਾਰਕ ਸਕੂਲਾਂ ਅਤੇ ਪ੍ਰਬੰਧਨ ਸੰਸਥਾਵਾਂ ਵਿੱਚ ਪੜ੍ਹਾਇਆ ਹੈ ਅਤੇ ਵਿਆਪਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਹੈ। ਨਾਗੇਸ਼ਵਰਨ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਤੋਂ ਮੈਨੇਜਮੈਂਟ ਵਿੱਚ ਮਾਸਟਰਜ਼ (MBA) ਦੀ ਡਿਗਰੀ ਹਾਸਲ ਕੀਤੀ ਹੈ।

ਉਨ੍ਹਾਂ ਨੇ ਐਕਸਚੇਂਜ ਦਰਾਂ ਦੇ ਅਨੁਭਵੀ ਵਿਵਹਾਰ 'ਤੇ ਆਪਣੇ ਕੰਮ ਲਈ 1994 ਵਿੱਚ ਮੈਸੇਚਿਉਸੇਟਸ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪ੍ਰਾਪਤ ਕੀਤੀ ਸੀ। ਉਹ ਆਈਐਫਐਮਆਰ (IFMR) ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ ਦੇ ਡੀਨ ਵੀ ਰਹਿ ਚੁੱਕੇ ਹਨ।

ਇਹ ਵੀ ਪੜੋ: Sushant death drugs case : NCB ਨੇ ਸੁਸ਼ਾਂਤ ਦੇ ਗੁਆਂਢੀ ਨੂੰ ਕੀਤਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.